ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

Exalted Womanhood, Part 15 of 20, Nov. 13, 2024

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਮੈਂ ਵੀ ਅਕਸਰ ਭਿਕਸ਼ੂਆਂ ਨੂੰ ਭੇਟਾਵਾਂ ਦਿੰਦੀ ਹਾਂ। ਮੈਂ ਜਾਨਵਰ-ਲੋਕਾਂ ਦਾ ਮਾਸ ਖਾਣ ਵਾਲੇ ਭਿਕਸ਼ੂ, ਪਾਦਰੀ ਜਾਂ ਗੈਰ-ਮਾਸ ਖਾਣ ਵਾਲੇ ਪਾਦਰੀ ਜਾਂ ਭਿਕਸ਼ੂ ਵਿਚਕਾਰ ਪਖ-ਪਾਤ ਨਹੀਂ ਕਰਦੀ। […] ਸ਼ਾਇਦ ਇਹ ਰਵਾਇਤ ਤੇ ਨਿਰਭਰ ਕਰਦਾ ਹੈ, ਪਰ ਜਿਆਦਾਤਰ ਖਾਂਦੇ ਜੋ ਵੀ ਤੁਹਾਡੇ ਆਪਣੇ ਕਟੋਰੇ ਵਿਚ ਦਿਤਾ ਗਿਆ, ਬਸ ਇਹੀ। ਹੁਣ, ਜੇਕਰ ਤੁਸੀਂ ਪਹਿਲੇ ਹੀ ਲੋਕਾਂ ਨੂੰ ਚੰਗੀ ਤਰਾਂ ਜਾਣਦੇ ਹੋ, ਤੁਸੀਂ ਉਨਾਂ ਨੂੰ ਕਹਿ ਸਕਦੇ ਹੋ, "ਕ੍ਰਿਪਾ ਕਰਕੇ ਸਿਰਫ ਵੀਗਨ ਦੇਵੋ।" ਕਿਉਂਕਿ ਇਕ ਭਿਕਸ਼ੂ ਦੇ ਨਾਤੇ, ਤੁਹਾਡੇ ਕੋਲ ਦਇਆ ਹੈ। ਇਸੇ ਕਰਕੇ ਤੁਸੀਂ ਇਕ ਭਿਕਸ਼ੂ ਬਣਨਾ ਚਾਹੁੰਦੇ ਹੋ। ਤੁਸੀਂ ਇਕ ਬੁਧ ਬਣਨਾ ਚਾਹੁੰਦੇ ਹੋ ਤਾਂਕਿ ਤੁਸੀਂ ਦੂਜਿਆਂ ਦੇ ਦੁਖ ਨੂੰ ਘਟ ਕਰਨ ਲਈ ਉਨਾਂ ਦੀ ਮਦਦ ਕਰ ਸਕੋਂ।

ਮਾਸ ਖਾਣਾ ਜਾਨਵਰ-ਲੋਕਾਂ ਲਈ, ਤੁਹਾਡੇ ਸਰੀਰ ਲਈ ਵੀ ਬਹੁਤ ਦੁਖ ਪੈਦਾ ਕਰਦਾ ਹੈ। ਤੁਹਾਡੇ ਕੋਲ ਸ਼ਾਇਦ ਇਹਦੇ ਕਰਕੇ ਬਿਮਾਰੀ ਹੋਵੇ। ਅਤੇ ਇਹ ਗ੍ਰਹਿ ਲਈ ਵੀ ਬਹੁਤ ਨੁਕਸਾਨਦੇਹ ਹੈ ਕਿਉਂਕਿ ਮੀਥੇਨ ਜੋ ਪੈਦਾ ਹੁੰਦਾ ਹੈ, ਅਣਜਾਣੇ ਵਿਚ ਜਾਂ ਜਾਣ ਬੁਝ ਕੇ, ਜਾਨਵਰ-ਲੋਕਾਂ ਦੇ ਪਾਲਣ-ਪੋਸ਼ਣ ਵਿਚੋਂ, ਗ੍ਰਹਿ ਨੂੰ ਗਰਮ ਕਰੇਗਾ। ਅਤੇ ਇਸੇ ਕਰਕੇ ਸਾਡੇ ਕੋਲ ਹੁਣ ਜਲਵਾਯੂ ਤਬਦੀਲੀ ਹੇ। ਅਤੇ ਇਸੇ ਕਰਕੇ ਸਾਡੇ ਕੋਲ ਬਹੁਤ ਸਾਰੀਆਂ ਭਿਆਨਕ ਆਫਤਾਂ ਆ ਰਹੀਆਂ ਹਨ, ਜਿਵੇਂ ਭਿਆਨਕ ਹੜ, ਭਿਆਨਕ ਤੂਫਾਨ, ਭਿਆਨਕ ਹਨੇਰੀਆਂ, ਵਾਧੂ, ਆਮ ਨਾਲੋਂ ਵਧੇਰੇ, ਅਤੇ ਉਮੀਦ ਕੀਤੇ ਸਮੇਂ ਤੇ ਨਹੀਂ।

ਜੇਕਰ ਤੁਸੀਂ ਉਸ ਕਿਸਮ ਦਾ ਜੀਵਨ ਪਸੰਦ ਕਰਦੇ ਹੋ ਅਤੇ ਤੁਸੀਂ ਪਹਿਲੇ ਹੀ ਇਹ ਇਕ ਲੰਮੇਂ ਸਮੇਂ ਲਈ ਕਰਦੇ ਰਹੇ ਹੋ ਅਤੇ ਤੁਸੀਂ ਨਹੀਂ ਬਦਲ ਸਕਦੇ, ਫਿਰ ਸ਼ਾਇਦ ਇਹ ਤੁਹਾਡੀ ਕਿਸਮਤ ਹੈ ਇਹ ਕਰਨਾ। ਪਰ ਕ੍ਰਿਪਾ ਕਰਕੇ ਵੀਗਨ ਦੀ ਚੋਣ ਕਰੋ। ਤਾਂਕਿ ਜਾਨਵਰ-ਲੋਕਾਂ ਨੂੰ ਤੁਹਾਡੇ ਲਈ ਦੁਖ ਨਾ ਸਹਿਣ ਕਰਨਾ ਪਵੇ, ਭਾਵੇਂ ਤੁਸੀਂ ਉਨਾਂ ਦਾ ਰੋਣਾ ਨਹੀਂ ਸੁਣ ਸਕਦੇ। ਤੁਸੀਂ ਉਨਾਂ ਨੂੰ ਕਤਲ ਕੀਤੇ ਜਾਂਦ‌ਿਆਂ ਨੂੰ ਨਹੀਂ ਦੇਖਦੇ, ਪਰ ਤੁਸੀਂ ਜਾਣਦੇ ਹੋ ਜਾਨਵਰ-ਲੋਕਾਂ ਦਾ ਮਾਸ ਕਿਥੋਂ ਆਉਂਦਾ ਹੈ। ਬਹੁਤੇ ਵਿਆਸਤ ਨਾ ਰਹੋ ਇਹ ਯਾਦ ਕਰਨ ਲਈ ਜਾਂ ਇਸ ਬਾਰੇ ਅਧਿਐਨ ਕਰਨ ਲਈ। ਤੁਸੀਂ ਇੰਟਰਨੈਟ ਉਤੇ ਅਤੇ ਫਿਲਮਾਂ ਦੇਖ ਸਕਦੇ ਹੋ ਕਿਵੇਂ ਜਾਨਵਰ-ਲੋਕਾਂ ਨੂੰ ਛੋਟੀਆਂ ਤੰਗ ਪੇਟੀਆਂ ਵਿਚ ਜਿਨਾਂ ਵਿਚ ਉਹ ਹਿਲ ਵੀ ਨਹੀਂ ਸਕਦੇ, ਪਲਸੇਟਾ ਲੇਣ ਦੀ ਤਾਂ ਗਲ ਹੀ ਨਾ ਕਰੋ, ਉਨਾਂ ਦੀਆਂ ਜਿੰਦਗੀਆਂ ਦੇ ਸਾਰੇ ਦਿਨਾਂ ਵਿਚ ਤਸੀਹੇ ਦਿਤੇ ਜਾਂਦੇ ਹਨ, ਤੁਸੀਂ ਸਾਡੀ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਦੇਖ ਸਕਦੇ ਹੋ, ਅਸੀਂ ਕਦੇ ਕਦਾਂਈ ਇਹ ਦਿਖਾਉਂਦੇ ਹਾਂ। ਮੇਰੇ ਦਿਲ ਦੁਖੀ ਹੁੰਦਾ, ਸਾਨੂੰ ਇਹ ਕਰਨਾ ਪੈਂਦਾ ਹੈ। ਅਸਲੀਅਤ ਵਿਚ, ਇਹ ਹੋਰ ਵੀ ਬਦਤਰ ਹੈ ਉਹਦੇ ਨਾਲੋਂ ਜੋ ਅਸੀਂ ਦੇਖਦੇ ਹਾਂ। ਇਹ ਬਸ ਥੋੜਾ ਜਿਹਾ ਹੀ ਹੈ, ਸਕ੍ਰੀਨ ਉਤੇ ਇਕ ਝਲਕ, ਕਿਉਂਕਿ ਉਹ ਉਨਾਂ ਲਈ ਸਾਰਾ ਦਿਨ ਹਰ ਰੋਜ਼ ਸਹਿਣਾ ਪੈਂਦਾ। ਇਹ ਸਿਰਫ ਬਸ ਕੁਝ ਕੁ ਸਕਿੰਟਾਂ ਲਈ ਸਕ੍ਰੀਨ ਉਤੇ ਨਹੀਂ ਹੈ, ਪਰ ਇਹ ਹਰ ਰੋਜ਼, ਦਿਨ ਬ ਦਿਨ, ਉਨਾਂ ਦੀਆਂ ਜਿੰਦਗੀਆਂ ਦੇ ਸਾਰੇ ਦਿਨਾਂ ਦੌਰਾਨ।

ਅਤੇ ਉਹ ਬਹੁਤ ਦੁਖੀ, ਬਹੁਤ, ਬਹੁਤ ਦੁਖੀ ਹੁੰਦੇ ਹਨ। ਅਤੇ ਉਹ ਬਹੁਤ ਡੂੰਘੇ ਆਪਣੇ ਮਲ-ਮੂਤਰ ਵਿਚ ਹਨ। ਅਤੇ ਤੁਸੀਂ ਇਥੋਂ ਤਕ ਇਹ ਕਿਵੇਂ ਖਾ ਸਕਦੇ ਹੋ, ਦੁਖ ਅਤੇ ਗੰਦਗੀ ਨੂੰ ਵੀ ਖਾਣਾ? ਤੁਸੀਂ ਇਕ ਭਿਕਸ਼ੂ ਹੋ। ਤੁਸੀਂ ਇਕ ਨੇਕ ਜੀਵ ਹੋ। ਤੁਸੀਂ ਉਚਾ ਟੀਚਾ ਰਖਦੇ ਹੋ। ਤੁਸੀਂ ਇਕ ਬੁਧ ਬਣਨ ਦਾ ਟੀਚਾ ਰਖਦੇ ਹੋ, ਸਾਰੀ ਰਚਨਾ ਦੇ ਸਿਖਰ ਤੇ। ਅਤੇ ਤੁਸੀ ਇਹ ਗੰਦਗੀ ਖਾਂਦੇ ਹੋ? ਅਤੇ ਤੁਸੀਂ ਇਸ ਕਿਸਮ ਦਾ ਮਾਸ ਖਾਂਦੇ ਹੋ, ਜੋ ਦੁਖ, ਬੇਹਦ ਦਾ ਦੁਖ ਦਾ ਕਾਰਨ ਬਣਦਾ ਹੈ ਸਾਰੇ ਜਿੰਦਾ ਸੰਵੇਦਨਸ਼ੀਲ ਜੀਵਾਂ ਲਈ। ਅਤੇ ਤੁਹਾਨੂੰ ਉਨਾਂ ਨੂੰ ਆਜ਼ਾਦ, ਮੁਕਤ ਕਰਨਾ ਚਾਹੀਦਾ ਸੀ। ਤੁਹਾਨੂੰ ਉਨਾਂ ਦੀ ਮਦਦ ਕਰਨੀ ਚਾਹੀਦੀ ਸੀ, ਦੁਖ ਘਟਾਉਣਾ। ਪਰ ਜਾਨਵਰ-ਲੋਕਾਂ ਦਾ ਮਾਸ ਖਾਣਾ ਤੁਹਾਨੂੰ ਬਾਹਰ ਠੰਡ ਵਿਚ ਛਡ ਦੇਵੇਗਾ । ਨਹੀਂ, ਮੇਰਾ ਭਾਵ ਨਰਕ ਦੀ ਗਰਮੀ ਵਿਚ। ਮੈਨੂੰ ਮਾਫ ਕਰਨਾ, ਸਤਿਕਾਰਯੋਗ ਜੀਓ। ਮੈਂ ਸਚ ਦਸ‌ਿਆ ਸੀ। ਮੈਂ ਬੁਧ ਨੂੰ ਸਹੁੰ ਖਾਂਦੀ ਹਾਂ। ਮੈਂ ਤੁਹਾਨੂੰ ਸਚ ਦਸ‌ਿਆ। ਅਤੇ ਮੇਰੇ ਖਿਆਲ ਵਿਚ ਤੁਸੀਂ ਇਹ ਜਾਣਦੇ ਹੋ। ਕਰਮ।

ਤੁਸੀਂ ਕਰਮ ਦੇ ਕਾਨੂੰਨ ਬਾਰੇ ਜਾਣਦੇ ਹੋ। ਜੋ ਤੁਸੀਂ ਬੀਜਦੇ ਹੋ, ਤੁਹਾਨੂੰ ਉਹੀ ਮਿਲੇਗਾ। ਇਸਾਈ ਧਰਮ ਵਿਚ ਸਮਾਨ ਹੈ, ਦੂਜੇ ਧਰਮਾਂ ਵਿਚ ਵੀ ਸਮਾਨ ਹੈ। ਅਤੇ ਜੇਕਰ ਤੁਹਾਡੇ ਕੋਲ ਨਰਕ ਨੂੰ ਜਾਣ ਦਾ ਇਕ ਮੌਕਾ ਹੋਵੇ, ਤੁਸੀਂ ਜਾਣ ਲਵੋਂਗੇ ਮੈਂ ਕਾਹਦੇ ਬਾਰੇ ਗਲ ਕਰ ਰਹੀ ਹਾਂ। ਮੈਂ ਉਮੀਦ ਕਰਦੀ ਹਾਂ ਤੁਹਾਡੇ ਕੋਲ ਉਥੇ ਜਾਣ ਲਈ ਇਕ ਮੌਕਾ ਨਾ ਹੋਵੇ - ਦੁਖੀ ਹੋਣ ਲਈ ਨਹੀਂ, ਉਥੇ ਜਾਣਾ ਨਿਆਂ ਕੀਤੇ ਜਾਣ ਲਈ ਨਹੀਂ, ਅਤੇ ਸਜ਼ਾ ਪ੍ਰਾਪਤ ਕਰਨ ਲਈ, ਭਿਆਨਕ ਸਜ਼ਾ ਲਈ, ਪਰ ਬਸ ਦੌਰਾ ਕਰਨ ਲਈ, ਜੇਕਰ ਤੁਹਾਡੇ ਕੋਲ ਕਾਫੀ ਗੁਣ ਹੋਣ ਇਹ ਕਰਨ ਲਈ। ਸਿਰਫ ਲੋਕ ਜਿਨਾਂ ਕੋਲ ਇਕ ਸ਼ੁਧ ਹਿਰਦਾ ਹੈ ਅਤੇ ਗੁਣ ਹਨ ਨਰਕ ਨੂੰ ਦੌਰਾ ਕਰਨ ਲਈ ਜਾ ਸਕਦੇ ਹਨ। ਨਹੀਂ ਤਾਂ, ਜਿਸ ਪਲ ਤੁਸੀਂ ਉਥੇ ਜਾਂਦੇ ਹੋ, ਤੁਹਾਡੀ ਸ਼ਾਮਤ ਹੈ, ਤੁਸੀਂਖਤਮ ਹੋ ਜਾਵੋਂਗੇ। ਤੁਸੀਂ ਸਦਾ ਲਈ ਦੁਖ ਵਿਚ ਰਹੋਂਗੇ। ਇਥੋਂ ਤਕ ਬਸ ਕੁਝ ਦਿਨਾਂ ਲਈ, ਪਹਿਲੇ ਹੀ ਸਦਾ ਵਾਂਗ ਜਾਪਦਾ ਹੈ, ਇਹਦੀ ਗਲ ਕਰਨੀ ਤਾਂ ਪਾਸੇ ਰਹੀ ਉਥੇ ਕੁਝ ਸਦੀਵੀ ਨਰਕ ਹੈ।

ਮੈਂ ਤੁਹਾਨੂੰ ਨਹੀਂ ਕਹਿ ਰਹੀ ਨਿਸ਼ਚਿਤ ਤੌਰ ਤੇ ਭੀਖ ਮੰਗਣੀ ਬੰਦ ਕਰਨੀ ਚਾਹੀਦੀ ਕਿਉਂਕਿ ਸ਼ਾਇਦ ਤੁਹਾਡਾ ਦੇਸ਼ ਇਸ ਕਿਸਮ ਦੀ ਜੀਵਨਸ਼ੈਲੀ ਜ਼ਾਰੀ ਰਖਦਾ ਹੈ, ਸੋ ਤੁਹਾਨੂੰ ਇਹ ਉਨਾਂ ਨਾਲ ਕਰਨਾ ਪੈਦਾ ਹੈ। ਪਰ ਤੁਹਾਨੂੰ ਦੇਣ ਵਾਲੇ, ਪੇਸ਼ਕਸ਼ ਕਰਨ ਵਾਲੇ ਨੂੰ ਦਸਣਾ ਜ਼ਰੂਰੀ ਹੈ, ਤੁਹਾਨੂੰ ਸਿਰਫ ਵੀਗਨ ਭੋਜਨ ਦੇਣ ਲਈ। ਅਤੇ ਬਾਅਦ ਵਿਚ, ਉਹ ਸਾਰੇ ਇਹ ਜਾਣ ਲੈਣਗੇ, ਅਤੇ ਉਹ ਤੁਹਾਨਨੂੰ ਇਹ ਦੇਣਗੇ। ਭੁਖ ਨਾਲ ਮਰਨਾ ਬਿਹਤਰ ਹਤਿਆ ਦੇ ਕਰਮ ਕਰਨ ਨਾਲੋਂ ਕਿਉਂਕਿ ਇਹ ਤੁਹਾਡੇ ਵਲ 10,000 ਗੁਣਾਂ ਜਾਂ ਇਸ ਤੋਂ ਵੀ ਵਧ ਵਾਪਸ ਆਵੇਗਾ, ਨਿਰਭਰ ਕਰਦਾ ਹੈ ਕਿਤਨੇ ਸਮੇਂ ਤਕ ਤੁਸੀਂ ਜਿਉਂਦੇ ਹੋ, ਤੁਸੀਂ ਕਿਤਨਾ ਖਾਂਦੇ ਹੋ, ਕਿਤਨੇ ਜਾਨਵਰ-ਲੋਕ ਜਿਵੇਂ ਇਕ ਕਬਰਸਤਾਨ ਵਾਂਗ ਤੁਸੀਂ ਆਪਣੇ ਪੇਟ ਵਿਚ ਦਬਦੇ ਹੋ।

ਹੁਣ, ਸ਼ਾਇਦ ਇਹ ਤੁਹਾਡੀ ਕਿਸਮਤ ਹੈ ਬਾਹ ਜਾ ਕੇ ਭੋਜਨ ਲਈ ਭੀਖ ਮੰਗਣੀ। ਅਤੇ ਮੈਂ ਤੁਹਾਨੂੰ ਦੋਸ਼ ਨਹੀਂ ਦੇ ਰਹੀ, ਕੋਈ ਤੁਹਾਨੂੰ ਦੋਸ਼ ਨਹੀਂ ਦੇ ਰਿਹਾ ਕਿਉਂਕਿ ਸਾਡੇ ਸਾਰ‌ਿਆਂ ਕੋਲ ਸਾਡੀ ਕਿਸਮਤ ਹੈ ਇਥੋਂ ਤਕ ਭਿਕਸ਼ੂਆਂ ਵਜੋਂ। ਸਾਡੇ ਕੋਲ ਆਪਣੇ ਕਰਮ ਹਨ। ਸਾਡੇ ਕੋਲ ਆਪਣੀ ਕਿਸਮਤ ਹੈ ਪਹਿਲੇ ਹੀ ਤਿਆਰ ਕੀਤੀ ਗਈ। ਅਤੇ ਤੁਸੀਂ ਇਸ ਨੂੰ ਬਦਲ ਨਹੀਂ ਸਕਦੇ ਜਾਂ ਫਿਰ ਜੇਕਰ ਤੁਸੀਂ ਗਿਆਨਵਾਨ ਹੋ ਜਾਂਦੇ ਹੋ ਅਤੇ ਸਚਮੁਚ ਜਨਮ ਅਤੇ ਮਰਨ ਦੇ ਚਕਰ ਵਿਚੋਂ ਬਾਹਰ ਨਿਕਲ ਜਾਂਦੇ ਹੋ।

ਉਥੇ ਇਕ ਭਿਕਸ਼ੂ ਹੈ ਜੋ ਭਿਖਾਰੀਆਂ ਦਾ ਰਾਜਾ ਹੈ। ਉਹ ਇਕ ਕਿਸਮ ਦਾ ਇਕ ਭਿਖਾਰੀ ਰਾਜਾ ਹੈ, ਬਸ ਉਵੇਂ ਜਿਵੇਂ ਅਨੇਕ ਹੋਰ ਰਾਜਿਆਂ ਵਾਂਗ, ਬਸ ਇਕ ਵਖਰੇ ਕਿਸਮ ਦੀ ਬਾਦਸ਼ਾਹਿਤ, ਬਾਦਸ਼ਾਹੀ। ਉਹ ਇਕ ਭਿਖਾਰੀ ਰਾਜਾ ਹੈ, ਪਰ ਉਹ ਇਕ ਭਿਕਸ਼ੂ ਬਣ ਗਿਆ ਸੀ ਭੌਤਿਕ ਜੀਵਨ ਵਿਚ, ਅਤੇ ਉਹ ਹਰ ਰੋਜ਼ ਬਾਹਰ ਭੀਖ ਮੰਗਣ ਲਈ ਜਾਂਦਾ ਸੀ। ਉਹ ਸਭ ਜਗਾ ਜਾਂਦਾ, ਸਿਰਫ ਆਪਣੇ ਪਿੰਡ ਵਿਚ ਹੀ ਨਹੀਂ, ਜਾਂ ਆਪਣੇ ਕਸਬੇ ਵਿਚ ਹੀ। ਸੋ ਉਹ ਇਥੋਂ ਤਕ ਇਹ ਵੀ ਨਹੀਂ ਬਦਲ ਸਕਦਾ। ਸ਼ਾਇਦ ਜੇਕਰ ਉਹ ਬਹੁਤ ਪ੍ਰਾਰਥਨਾ ਕਰਦਾ ਹੈ, ਸ਼ਾਇਦ ਉਹ ਬਦਲ ਸਕਦਾ ਹੈ, ਉਹ ਕਿਸੇ ਜਗਾ ਵਿਚ ਰਹਿ ਸਕਦਾ ਅਤੇ ਲੋਕ ਉਸ ਦਾ ਅਨੁਸਰਨ ਕਰਨਗੇ, ਜਿਹੜੇ ਉਸ ਦਾ ਸਤਿਕਾਰ ਕਰਦੇ ਹਨ, ਆਉਂਦੇ ਅਤੇ ਉਸ ਨੂੰ ਭੇਟਾਵਾਂ ਦਿੰਦੇ ਹਨ। ਇਹ ਉਹਦੇ ਲਈ ਵਧੇਰੇ ਸੁਰਖਿਅਤ ਹੈ ਅਤੇ ਵਧੇਰੇ ਅਸੁਵਿਧਾਜਨਕ ਲੋਕਾਂ ਦੇ ਆ ਕੇ ਅਤੇ ਮਿਲਣ ਲਈ। ਪਰ ਜੇਕਰ ਤੁਸੀਂ ਜਿਵੇਂ ਇਕ ਭਿਖਾਰੀ ਰਾਜੇ ਵਾਂਗ ਹੋ, ਭਿਖਾਰੀਆਂ ਦਾ ਰਾਜਾ, ਅਤੇ ਫਿਰ ਤੁਸੀਨ ਇਕ ਭਿਕਸ਼ੂ ਬਣਦੇ ਹੋ ਅਤੇ ਤੁਸੀਂ ਜਾਂਦੇ ਹੋ ਭੀਖ ਮੰਗਣ ਲਈ, ਫਿਰ ਇਹ ਤੁਹਾਡੀ ਕਿਸਮਤ ਹੈ। ਪਰ ਜੇਕਰ ਲੋਕ ਤੁਹਾਡੀ ਕਿਸਮਤ ਨੂੰ ਬੁਧਹੁਡ ਵਜੋਂ ਸਮਝਦੇ ਹੋਏ ਗਲਤੀ ਕਰਦੇ ਹਨ ਅਤੇ ਤੁਹਾਨੂੰ ਇਕ ਬੁਧ ਵਜੋਂ ਸਨਮਾਨ ਦਿੰਦੇ, ਫਿਰ ਇਹ ਤੁਹਾਡੇ ਲਈ ਬਿਲਕੁਲ ਵੀ ਚੰਗਾ ਨਹੀਂ ਹੈ।

ਉਥੇ ਬਹੁਤ ਸੰਸਾਰ ਹਨ, ਸਿਰਫ ਸਾਡਾ ਸੰਸਾਰ ਹੀ ਨਹੀਂ, ਤੁਸੀਂ ਇਹ ਜਾਣਦੇ ਹੋ। ਦਾਨਵਾਂ ਦਾ ਸੰਸਾਰ, ਜੋਸ਼ੀਲੇ ਭੂਤਾਂ ਦਾ ਸੰਸਾਰ, ਸੰਸਾਰ... ਸਭ ਕਿਸਮ ਦੇ। ਅਤੇ ਉਥੇ ਇਕ ਸੰਸਾਰ ਹੈ ਜਿਸ ਨੂਮ "ਸਜ਼ਾ ਦੇਣ ਵਾਲਾ ਸੰਸਾਰ ਹੈ।" ਬਹੁਤ ਸਾਰੇ ਕੁਤੇ-ਲੋਕ ਇਸ ਸੰਸਾਰ ਵਿਚ ਹਨ। ਬਹੁਤ ਸਾਰੇ ਕੁਤੇ-ਲੋਕ ਇਸ ਸੰਸਾਰ ਦੇ ਅਧਕਾਰੀ ਜਾਂ ਰਾਜੇ ਹਨ। ਅਤੇ ਕੁਤੇ ਲੋਕ ਆਪਣੇ ਸੰਸਾਰ ਤੋਂ ਲੋਕਾਂ ਦਾ ਨਿਰਣਾ ਕਰਨਗੇ: ਕੌਣ ਚੰਗਾ ਹੈ, ਕੌਣ ਬੁਰਾ ਹੈ। ਉਹ ਕੁਝ ਨਿਰਣੇ ਕਰਨਗੇ; ਸਾਰੇ ਨਿਰਣੇ ਨਹੀਂ, ਬਿਨਾਂਸ਼ਕ। ਪਰ ਉਨਾਂ ਦੀ ਸ਼ਕਤੀ ਦੇ ਅਨੁਸਾਰ ਅਤੇ ਉਨਾਂ ਦੀ ਸਥਿਤੀ ਅਨੁਸਾਰ, ਉਹ ਮਨੁਖਾਂ ਦਾ ਨਿਰਣਾ ਵੀ ਕਰ ਸਕਦੇ ਹਨ। ਸੋ, ਜਿਹੜਾ ਵੀ ਕੁਤੇ-ਲੋਕਾਂ ਦਾ ਮਾਸ ਖਾਂਦਾ ਹੈ ਉਸ ਦੀ ਮਾੜੀ ਕਿਸਮਤ! ਓਹ, ਮੇਰੇ ਰਬਾ! ਉਹ ਨਹੀਂ ਜਾਣਦੇ ਉਨਾਂ ਲਈ ਕੀ ਉਡੀਕ ਰਿਹਾ ਹੈ। ਇਹ ਸੰਸਾਰਾਂ ਵਿਚੋਂ ਇਕ ਹੈ। ਮੈਂ ਇਹ ਜਾਣਦੀ ਹਾਂ। ਪਰ, ਬਿਨਾਂਸ਼ਕ, ਹਰ ਇਕ ਮਨੁਖ ਇਸ ਸੰਸਾਰ ਨੂੰ ਨਹੀਂ ਜਾਣਦਾ। ਸੋ ਉਹ ਵੀ ਮਦਦ ਕਰ ਰਹੇ ਹਨ, ਉਨਾਂ ਕੋਲ ਵੀ ਇਕ ਜੁੰਮੇਵਾਰੀ ਹੈ ਮਨੁਖਾਂ ਦਾ ਨਿਰਣਾ ਕਰਨ ਲਈ ਉਨਾਂ ਦੇ ਗੁਣ ਜਾਂ ਉਨਾਂ ਦੇ ਪਾਪ ਅਨੁਸਾਰ। ਅਤੇ ਨਿਸ਼ਚਿਤ ਤੌਰ ਤੇ ਜੇਕਰ ਤੁਸੀਂ ਕੁਤੇ-ਲੋਕਾਂ ਨਾਲ ਸਨੇਹੀ ਨਹੀਂ ਹੋ, ਜਾਂ ਜੇਕਰ ਤੁਸੀਂ ਇਕ ਕੁਤੇ-ਵਿਆਕਤੀ ਨਾਲ ਮਾੜਾ ਵਿਹਾਰ ਕੀਤਾ, ਜਾਂ ਜੇਕਰ ਤੁਸੀਂ ਕੁਤੇ-ਲੋਕਾਂ ਨੂੰ ਖਾਂਦੇ ਹੋ - ਓਹ ਰਬਾ। ਓਹ, ਪ੍ਰਮਾਤਮਾ ਤੁਹਾਡੀ ਮਦਦ ਕਰੇ।

ਅਤੇ ਉਥੇ ਹੋਰ ਬਹੁਤ ਸੰਸਾਰ ਹਨ, ਜਿਵੇਂ ਕਰਮਾਂ ਸੰਸਾਰ, ਯੁਧ ਸੰਸਾਰ, ਸ਼ਾਂਤੀ ਸੰਸਾਰ। ਹਰ ਇਕ ਸੰਸਾਰ ਕੋਲ ਇਕ ਰਾਜ਼ਾ ਹੈ। ਅਤੇ ਉਥੇ ਇਕ ਹੋਰ ਸੰਸਾਰ ਹੈ ਜਿਸ ਨੂੰ "ਕਰਾਉਨਿੰਗ ਵਾਰਲਡ" ਆਖਿਆ ਜਾਂਦਾ ਹੈ। ਅਤੇ ਕਰਾਉਨਿੰਗ ਵਾਰਲਡ ਦੇ ਕੋਲ ਵੀ ਇਕ ਰਾਜਾ ਹੈ। ਅਤੇ ਇਕ ਭਿਕਸ਼ੂ ਨੂੰ ਇਕ ਭਿਖਾਰੀ ਰਾਜਾ ਹੋਣਾ ਚਾਹੀਦਾ ਹੈ। ਪਰ ਨਾਲੇ ਭੌਤਿਕ ਜੀਵਨ ਵਿਚ, ਉਹ ਇਕ ਭਿਖਾਰੀ ਭਿਕਸ਼ੂ ਹੈ। ਅਤੇ ਜੇਕਰ ਲੋਕ, ਉਸ ਧਰਮ ਦੇ ਅਨੁਯਾਈ - ਸ਼ਾਇਦ ਬੁਧ ਧਰਮ ਉਦਾਹਰਣ ਵਜੋਂ - ਜੇਕਰ ਲੋਕ, ਅਨੁਯਾਈ, ਬੁਧ ਧਰਮ ਦੇ ਸ਼ਰਧਾਲੂ ਗਲਤੀ ਨਾਲ ਸੋਚਦੇ ਹਨ ਉਸ ਦਾ ਭਿਖਾਰੀ ਦਾ ਸੰਜਮ, ਤਪਸਿਆ ਇਕ ਉਚ ਗਿਆਨ ਪ੍ਰਾਪਤੀ ਲਈ ਹੈ ਜਾਂ ਇਥੋਂ ਤਕ ਬੁਧ ਪ੍ਰਾਪਤੀ ਲਈ, ਅਤੇ ਜੇਕਰ ਭਿਖਾਰੀ ਭਿਕਸ਼ੂ ਇਸ ਨੂੰ ਸਹੀ ਨਹੀਂ ਕਰਦਾ, ਅਤੇ ਇਥੋਂ ਤਕ ਆਪਣੇ ਦਿਲ ਵਿਚ ਫਖਰ, ਹੰਕਾਰ ਮਹਿਸੂਸ ਕਰਦਾ ਹੈ, ਖੁਸ਼ੀ ਮਹਿਸੂਸ ਕਰਦਾ, ਚੰਗਾ ਮਹਿਸੂਸ ਕਰਦਾ, ਕਿਉਂਕਿ ਲੋਕ ਉਸ ਨੂੰ ਪੂਜਦੇ ਹਨ, ਅਤੇ ਉਸ ਨੂੰ ਚੀਜ਼ਾਂ ਭੇਟ ਕਰਦੇ ਹਨ, ਉਸ ਦੀ ਪ੍ਰਸ਼ੰਸਾ ਕਰਦੇ ਅਤੇ ਉਸ ਨਾਲ ਜਿਵੇਂ ਇਕ ਬੁਧ ਦੀ ਤਰਾਂ ਵਿਹਾਰ ਕਰਦੇ ਹਨ, ਅਤੇ ਉਹ ਇਹ ਸਭ ਦੇ ਨਾਲ ਖੁਸ਼ ਹੈ - ਫਿਰ ਉਹ ਮੁਸੀਬਤ ਵਿਚ ਹੋਵੇਗਾ ਕਿਉਂਕਿ ਕਰਾਉਨਿੰਗ ਵਾਰਲਡ ਇਹ ਪਸੰਦ ਨਹੀਂ ਕਰੇਗਾ। ਉਹ ਇਹ ਨਹੀਂ ਸਵੀਕਾਰ ਕਰਨਗੇ। ਇਹੀ ਗਲ ਹੈ ਜੋ ਬਹੁਤੇ ਭਿਕਸ਼ੂ ਨਹੀਂ ਸਮਝਦੇ।

ਅਤੇ ਕਰਮਾਂ ਦੇ ਕਾਰਨ, ਉਸ ਭਿਕਸ਼ੂ ਦੀ ਕਿਸਮਤ ਅਜ਼ੇ ਖਤਮ ਨਹੀਂ ਹੋਈ, ਅਤੇ ਲੋਕ ਪਹਿਲੇ ਹੀ ਕਹਿ ਰਹੇ ਹਨ ਉਹ ਇਕ ਬੁਧ ਹੈ ਅਤੇ ਇਹ ਸਭ ਗਲਤੀ ਦੁਆਰਾ, ਜਾਂ ਬਸ ਬਹੁਤ ਜਿਆਦਾ ਬੁਧ ਦੀਆਂ ਸਿਖਿਆਵਾਂ ਵਿਚ ਵਿਸ਼ਵਾਸ਼ ਦੁਆਰਾ, ਅਤੇ ਬਹੁਤ ਜਿਆਦਾ ਤਾਂਘ, ਬਹੁਤ ਪਿਆਸੇ ਕਿਸੇ ਭਿਕਸ਼ੂ ਵਿਚ ਕੁਝ ਪਵਿਤਰਤਾ ਨੂੰ ਦੇਖਣ ਲਈ... ਪਰ ਉਨਾਂ ਨੂੰ ਜਾਣਨਾ ਚਾਹੀਦਾ ਹੈ ਪਵਿਤਰਤਾ ਦਾ ਭਾਵ ਸੰਜਮ, ਤਪਸਿਆ ਨਹੀਂ ਹੈ। ਤਪਸਿਆ, ਸੰਜਮ ਥੋੜੀ ਜਿਹੀ ਮਦਦ ਕਰਦਾ ਹੈ, ਇਹ ਵੀ ਨਿਰਭਰ ਕਰਦਾ ਹੈ। ਸੋ ਹੁਣ, ਜੇਕਰ ਭਿਖਾਰੀ ਭਿਕਸ਼ੂ, ਭਿਕਸ਼ੂ-ਭੀਖ-ਮੰਗਣ ਵਾਲੇ ਦੀ ਕਿਸਮਤ ਅਜੇ ਖਤਮ ਨਹੀਂ ਹੋਈ ਭਿਖਾਰੀਆਂ ਦਾ ਰਾਜਾ ਹੋਣ ਦੀ, ਅਤੇ ਉਹ ਪਹਿਲੇ ਹੀ ਇਧਰ ਉਧਰ ਛਾਲ ਮਾਰਦਾ ਜਾਂ ਲੋਕਾਂ ਨੂੰ ਸਵੀਕਾਰ ਕਰਦਾ ਉਸ ਨੂੰ ਇਕ ਬੁਧ ਬੁਲਾਉਂਦੇ ਹੋਇਆ ਨੂੰ ਜਾਂ ਉਸ ਦੇ ਨਾਲ ਇਕ ਬੁਧ ਵਾਂਗ ਸਲੂਕ ਨੂੰ ਅਤੇ ਉਹ ਅੰਦਰੋਂ ਖੁਸ਼ ਹੈ ਪੂਜੇ ਜਾਣ ਲਈ, ਪਿਆਰ ਕੀਤੇ ਜਾਣ ਲਈ ਅਤੇ ਭੇਟਾਵਾਂ ਦਿਤੀਆਂ ਜਾਣ ਲਈ ਇਹ ਸਭ, ਫਿਰ ਕਰਾਉਨਿੰਗ ਵਾਰਲਡ ਖੁਸ਼ ਨਹੀਂ ਹੋਵੇਗਾ। ਉਹ ਸ਼ਾਇਦ ਉਸ ਦੇ ਲਈ ਬਹੁਤ ਮੁਸੀਬਤ ਜਾਂ ਰੁਕਾਵਟ ਪੈਦਾ ਕਰਨ ਬਾਅਦ ਵਿਚ ਇਕ ਬੁਧ ਬਣਨ ਲਈ, ਭਾਵੇਂ ਉਹ ਇਸਦੀ ਤਾਂਘ ਕਰਦਾ ਹੈ।

ਕਿਉਂਕਿ ਸਾਡੇ ਸੰਸਾਰ ਵਿਚ ਹਰ ਇਕ ਕੋਲ ਕੁਝ ਚੀਜ਼ ਕਰਨ ਲਈ ਇਕ ਜੁੰਮੇਵਾਰੀ ਹੈ। ਅਤੇ ਜੇਕਰ ਤੁਸੀਂ ਇਹ ਨਹੀਂ ਕਰਦੇ, ਫਿਰ ਤੁਹਾਨੂੰ ਇਹ ਦੁਬਾਰਾ ਕਰਨੀ ਪਵੇਗੀ ਜਦੋਂ ਤਕ ਤੁਸੀਂ ਇਹ ਪੂਰੀ ਚੰਗੀ ਤਰਾਂ ਨਹੀਂ ਕਰਦੇ ਜਿਵੇਂ ਤੁਹਾਨੂੰ ਇਹ ਕਰਨੀ ਚਾਹੀਦੀ ਹੈ। ਹਰ ਕੋਈ, ਸਿਰਫ ਭੀਖ ਮੰਗਣ ਵਾਲਾ ਭਿਕਸ਼ੂ ਜਾਂ ਭਿਕਾਰੀ ਰਾਜਾ ਹੀ ਨਹੀਂ ਜਿਹੜਾ ਇਕ ਭਿਕਸ਼ੂ ਬਣ ਗਿਆ ਸੀ। ਕਿਉਂਕਿ ਇਸ ਤਰਾਂ, ਉਹ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ ਅਤੇ ਲੋਕਾਂ ਨੂੰ ਗਲਤ ਦਿਸ਼ਾ ਵਲ ਇਸ਼ਾਰਾ ਕਰ ਰਿਹਾ ਹੈ, ਗਲਤ ਵਿਆਕਤੀ ਦੀ ਪੂਜਾ ਕਰਨ ਲਈ, ਗਲਤ ਜੀਵ, ਜਿਹੜਾ ਪੂਜਾ ਦੇ ਯੋਗ ਨਹੀਂ ਹੈ ਅਤੇ ਜਿਸ ਨੇ ਆਪਣਾ ਰਾਜ ਪੂਰੀ ਰਾਂ ਇਕ ਭਿਖਾਰੀਆਂ ਦੇ ਰਾਜੇ ਵਜੋਂ ਅਸਲ ਵਿਚ ਨਹੀਂ ਨਿਭਾਇਆ। ਇਹ ਇਸ ਤਰਾਂ ਹੈ। ਉਥੇ ਸਮੁਚੇ ਬ੍ਰਹਿਮੰਡ ਵਿਚ ਬਹੁਤ ਸਾਰੇ ਰਾਜੇ ਹਨ। ਹਰ ਇਕ ਵਖ-ਵਖ ਚੀਜ਼ਾਂ ਕਰਦਾ ਹੈ, ਵਖ ਵਖ ਕਿਸਮ ਦੇ ਕੰਮ ਦਾ ਖਿਆਲ ਰਖਦਾ ਹੈ।

ਸੋ ਭਿਖਾਰੀਆਂ ਦਾ ਰਾਜਾ ਬਸ ਜਾ ਕੇ ਭੀਖ ਮੰਗਣ ਨਾਲੋਂ ਬਹੁਤਾ ਨਹੀਂ ਕਰ ਸਕਦਾ, ਸੋ ਉਹ ਵੀ ਆਪਣੇ ਆਪ ਦੀ ਮਦਦ ਨਹੀਂ ਕਰ ਸਕਦਾ। ਪਰ ਉਹ ਨਾਲੇ ਇਕ ਜਗਾ ਵਿਚ ਰੁਕ ਸਕਦਾ ਅਤੇ ਭੀਖ ਮੰਗ ਸਕਦਾ ਹੈ। ਅਤੇ ਇਸ ਦੌਰਾਨ, ਨਾਲੇ, ਅੰਦਰੋਂ ਉਸ ਨੂੰ ਭਿਖਾਰੀਆਂ ਦੀ ਦੇਖ ਭਾਲ ਕਰਨੀ ਚਾਹੀਦੀ ਹੈ। ਉਹ ਸ਼ਾਇਦ ਇਸ ਬਾਰੇ ਜਾਣਦਾ ਵੀ ਨਾ ਹੋਵੇ, ਜੇਕਰ ਉਸ ਕੋਲ ਕਾਫੀ ਗਿਆਨ ਨਹੀਂ ਹੈ। ਫਿਰ ਉਹ ਨਹੀਂ ਜਾਣਦਾ ਉਹ ਕੌਣ ਹੈ ਅਤੇ ਉਹ ਕੀ ਕਰ ਰਿਹਾ ਹੈ ਅਚੇਤ ਤੌਰ ਤੇ ਜਦੋਂ ਉਹ ਗ੍ਰਹਿ ਉਤੇ ਇਕ ਮਨੁਖ ਵਜੋਂ ਮੌਜ਼ੂਦ ਹੈ, ਮਨੁਖੀ ਰੂਪ ਵਿਚ। ਉਸ ਨੂੰ ਸਾਰੇ ਭਿਖਾਰੀਆਂ ਦੀ ਦੇਖਭਾਲ ਕਰਨੀ ਚਾਹੀਦੀ ਹੈ। ਸੋ ਜਦੋਂ ਉਹ ਸਮਸ‌ਿਆ ਵਿਚ ਹਨ, ਉਸ ਨੂੰ ਉਥੇ ਜਾ ਕੇ ਅਤੇ ਉਨਾਂ ਨੂੰ ਧਰਵਾਸ ਦੇਣਾ ਜਾਂ ਉਨਾਂ ਦੀ ਮਦਦ ਕਰਨੀ ਚਾਹੀਦੀ ਹੈ ਜੋ ਉਹ ਕਰ ਸਕੇ। ਪਰ ਜੇਕਰ ਉਹ ਇਕ ਚੌਂਕੀ ਤੇ ਰਖੇ ਜਾਣ ਦਾ ਅਤੇ ਇਕ ਬੁਧ ਬੁਲਾਏ ਜਾਣ ਦਾ ਅਨੰਦ ਲੈਂਦਾ ਹੈ ਅਤੇ ਉਥੋਂ ਹੇਠਾਂ ਨਹੀਂ ਜਾਣਾ ਚਾਹੁੰਦਾ ਜਾਂ ਉਹ ਉਥੇ ਰਹਿ ਕੇ ਬਹੁਤ ਆਰਾਮਦਾਇਕ ਹੈ, ਫਿਰ ਉਸ ਦੇ ਗੁਣਾਂ ਦੀ ਬਹੁਤ, ਬਹੁਤ ਅਤੇ ਬਹੁਤ ਹੀ ਕਟੌਤੀ ਕੀਤੀ ਜਾਵੇਗੀ।

ਅਤੇ ਇਸ ਜੀਵਨਕਾਲ ਵਿਚ ਜੇਕਰ ਇਕ ਭਿਖਾਰੀਆਂ ਦੇ ਰਾਜੇ ਵਜੋਂ ਉਹ ਆਪਣਾ ਕੰਮ ਨਹੀਂ ਪੂਰਾ ਕਰ ਸਕਦਾ - ਉਹ ਚੰਗੀ ਤਰਾਂ ਨਹੀਂ ਕਰਦਾ ਕਿਉਂਕਿ ਉਹ ਇਸ ਤੇ ਧਿਆਨ ਨਹੀਂ ਦਿੰਦਾ, ਬਸ ਧਿਆਨ ਦਿੰਦਾ ਪੂਜੇ ਜਾਣ ਲਈ ਅਤੇ ਪ੍ਰਸ਼ੰਸਾ ਕੀਤੀ ਜਾਣ ਲਈ ਅਤੇ ਭੇਟਾਵਾਂ ਸਵੀਕਾਰ ਕਰਨ ਉਤੇ ਅਤੇ ਗੋਡੇ ਟੇਕੇ ਜਾਣ ਉਤੇ ਅਤੇ ਇਹ ਸਭ। - ਫਿਰ ਉਸ ਕੋਲ ਕਾਫੀ ਸਮਾਂ ਅਤੇ ਧਿਆਨ ਨਹੀਂ ਹੈ ਭਿਖਾਰੀਆਂ ਦੀ ਮਦਦ ਕਰਨ ਲਈ ਅਤੇ ਭਿਖਾਰੀਆਂ ਦੇ ਰਾਜੇ ਵਜੋਂ ਆਪਣੀ ਫਰਜ਼ ਨਿਭਾਉਣ ਲਈ। ਅਗਲੇ ਜੀਵਨਕਾਲ ਵਿਚ, ਜੇਕਰ ਉਹ ਖੁਸ਼ਕਿਸਮਤ ਹੋਵੇਗਾ, ਉਸਨੂੰ ਭਿਖਾਰੀਆਂ ਦੇ ਰਾਜੇ ਵਜੋਂ ਦੁਬਾਰਾ ਜਾਰੀ ਰਹਿਣਾ ਪਵੇਗਾ ਜਦੋਂ ਤਕ ਉਹ ਇਹ ਚੰਗੀ ਤਰਾਂ ਕਰ ਨਹੀਂ ਲੈਂਦਾ। ਜਾਂ ਉਸ ਨੂੰ ਇਕ ਆਮ ਭਿਖਾਰੀ ਬਣਨਾ ਪਵੇਗਾ, ਉਸ ਦਾ ਤਾਜ, ਉਸ ਦੀ ਸਥਿਤੀ ਖੋਹ ਲਈ ਜਾਵੇੀ। ਇਹ ਨਿਰਭਰ ਕਰਦਾ ਹੈ ਉਹ ਕਿਤਨਾ ਆਪਣੇ ਕੰਮ ਨੂੰ ਨਜ਼ਰਅੰਦਾਜ਼ ਕਰਦਾ ਹੈ।

Photo Caption: ਨਿਰਧਾਰਿਤ ਮਾਰਗ, ਸੁਹਾਵਣਾ ਹੋਵੇ ਜਾਂ ਨਾ ਹੋਵੇ, ਇਹਦੇ ਤੇ ਚਲਣਾ ਜ਼ਰੂਰੀ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (15/20)
9
2024-12-02
3265 ਦੇਖੇ ਗਏ
10
2024-12-03
2756 ਦੇਖੇ ਗਏ
11
2024-12-04
2595 ਦੇਖੇ ਗਏ
12
2024-12-05
2533 ਦੇਖੇ ਗਏ
13
2024-12-06
2574 ਦੇਖੇ ਗਏ
14
2024-12-07
2445 ਦੇਖੇ ਗਏ
15
2024-12-08
2403 ਦੇਖੇ ਗਏ
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
38 ਦੇਖੇ ਗਏ
2024-12-27
295 ਦੇਖੇ ਗਏ
2024-12-26
719 ਦੇਖੇ ਗਏ
2024-12-26
7276 ਦੇਖੇ ਗਏ
33:33
2024-12-26
54 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ