ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਕਰਮਾਂ ਅਨੁਸਾਰ ਖਾਓ, ਛੇ ਹਿਸਿਆਂ ਦਾ ਚੌਥਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਦਿਹਾੜੀ ਵਿਚ ਇਕ ਵਾਰ ਖਾਣ ਦੀ ਇਹ ਪਰੰਪਰਾ, ਬਿਨਾਂਸ਼ਕ, ਬੁਧੀ, ਗਿਆਨ ਤੋਂ ਅਤੇ ਸਹੂਲਤ ਤੋਂ ਪੈਦਾ ਹੋਈ ਸੀ। ਬੁਧ ਨੇ ਇਸ ਨੂੰ ਨਾਮ ਦਿਤਾ: "ਵਿਚਾਲੜਾ ਮਾਰਗ, ਮਧ ਰਸਤਾ" - ਬਹੁਤਾ ਸਖਤ ਨ੍ਹਹੀਂ, ਬਹੁਤਾ ਮਜ਼ਾ ਨਹੀਂ ਲੈਣਾ । (...) ਜੇਕਰ ਪੈਰੋਕਾਰ ਜਾਂ ਅਨੁਯਾਈਆਂ ਨੂੰ ਦਿਹਾੜੀ ਵਿਚ ਦੋ, ਤਿੰਨ ਵਾਰ ਉਨਾਂ ਲਈ ਭੋਜ਼ਨ ਤ‌ਿਆਰ ਕਰਨ ਲਈ ਆਉਣਾ ਪੈਂਦਾ ਉਨਾਂ ਕੋਲ ਕਦੋਂ ਚੁਪ, ਆਰਾਮ ਅਤੇ ਮੈਡੀਟੇਸ਼ਨ ਲਈ, ਜਾਂ ਬੁਧ ਦੀਆਂ ਸਿਖਿਆਵਾਂ ਨੂੰ ਸੁਣਨ ਦਾ ਸਮਾਂ ਹੋਵੇਗਾ? ਉਨਾਂ ਦਿਨਾਂ ਵਿਚ, ਸਾਡੇ ਕੋਲ ਕੋਈ ਵਡੀਆਂ, ਚਮਕਦਾਰ ਲਾਇਟਾਂ ਨਹੀਂ ਸਨ। ਇਹ ਬਹੁਤ ਹੀ ਮਧਮ ਰੋਸ਼ਨੀ ਸੀ। ਸੋ, ਇਹ ਬਿਹਤਰ ਸੀ ਬੁਧ ਦਿਨ ਦੀ ਰੋਸ਼ਨੀ ਵਿਚ ਭਾਸ਼ਣ ਦਿੰਦੇ ਸਨ। […] ਅਤੇ ਫਿਰ ਰਾਤ ਨੂੰ, ਉਹ ਇਕਠੇ ਅਭਿਆਸ ਕਰਨ ਦਾ ਸਮਾਂ ਹੋਵੇਗਾ। (...)

ਰਾਤ ਦਾ ਸਮਾਂ ਨਾਕਾਰਾਤਮਿਕ ਸ਼ਕਤੀ ਦਾ ਸਮਾਂ ਹੈ, ਜੋ ਆਲੇ ਦੁਆਲੇ ਘੁੰਮਦੀ ਹੈ ਅਤੇ ਤੁਹਾਡੀ ਸ਼ਾਂਤੀ ਨੂੰ ਭੰਗ ਕਰਦੀ ਹੈ, ਤੁਹਾਡੀ ਐਨਰਜ਼ੀ ਨੂੰ ਚੂਸਦੀ ਹੈ, ਇਥੋਂ ਤਕ ਤੁਹਾਨੂੰ ਗਲਤ ਕਰਨ ਵਿਚ ਪ੍ਰਭਾਵਿਤ ਕਰਦੀ ਹੈ, ਇਸ ਤਰਾਂ ਤੁਹਾਡੇ ਜਾਂ/ਅਤੇ ਦੂਜ‌ਿਆਂ ਲਈ ਨਤੀਜ਼ੇ ਵਜੋਂ ਮਾੜੇ ਕਰਮ ਸਿਰਜ਼ਦੀ ਹੈ। ਕਦੇ ਕਦਾਂਈ ਮੈਨੂੰ ਰਾਤ ਨੂੰ ਦੇਰ ਤਕ ਕੰਮ ਕਰਨਾ ਪੈਂਦਾ ਹੈ। ਮੈਂ ਆਪਣੇ ਲਈ ਬਹੁਤ ਅਫਸੋਸ ਮਹਿਸੂਸ ਕਰਦੀ ਹਾਂ। ਮੈਨੂੰ ਕਹਿਣਾ ਪਵੇਗਾ ਮੈਂ ਪਥਰ ਨਹੀਂ ਹਾਂ। ਮੈਂ ਲੋਹੇ ਦੀ ਨਹੀਂ ਬਣੀ। ਮੈ ਆਪਣੇ ਲਈ ਅਫਸੋਸ ਮਹਿਸੂਸ ਕਰਦੀ ਅਤੇ ਮੇਰੇ ਟੀਮ ਦੇ ਕੁਝ ਲੋਕਾਂ ਲਈ ਜਿਨਾਂ ਨੂੰ ਰਾਤ ਨੂੰ ਕੰਮ ਕਰਨਾ ਵੀ ਜ਼ਰੂਰੀ ਹੈ। ਪਰ ਜੇਕਰ ਸਾਨੂੰ ਇਹ ਕਰਨਾ ਜ਼ਰੂਰੀ ਹੈ, ਅਸੀਂ ਇਹ ਕਰਦੇ ਹਾਂ।

ਜੇਕਰ ਤੁਹਾਡੇ ਵਿਚੋਂ ਕੋਈ, ਸੁਪਰੀਮ ਮਾਸਟਰ ਟੀਵ‌ੀ ਲੋਕ, ਦਿਹਾੜੀ ਵਿਚ ਇਕ ਵਾਰ ਖਾਣਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਚਾਹੋਂ, ਜੇਕਰ ਤੁਹਾਡੇ ਖਿਆਲ ਇਹ ਤੁਹਾਡੀ ਮਦਦ ਕਰਦਾ ਹੈ। ਤੁਹਾਨੂੰ ਸਰੀਰ ਨੂੰ ਸੁਣਨਾ ਪਵੇਗਾ ਅਤੇ ਆਪਣੀ ਐਨਰਜ਼ੀ ਵਲ ਧਿਆਨ ਦੇਣਾ ਦੇਖਣ ਲਈ ਜੇਕਰ ਇਹ ਚੰਗਾ ਹੈ। ਜੇਕਰ ਤੁਸੀਂ ਕੋਈ ਸਮਸ‌ਿਆ ਮਹਿਸੂਸ ਕਰਦੇ ਹੋ, ਕਿਪ੍ਰਾ ਕਰਕੇ ਤੁਰੰਤ ਹੀ ਬੰਦ ਕਰ ਦੇਣਾ। ਸਾਡੇ ਕੋਲ ਕਾਫੀ ਧੰਨ ਹੈ। ਸਾਡੇ ਕੋਲ ਹਮੇਸ਼ਾਂ ਤੁਹਾਡੇ ਲਈ ਕਾਫੀ ਭੋਜ਼ਨ ਹੈ। ਮੇਰੇ ਕੋਲ ਹੈ। ਇਸ ਬਾਰੇ ਚਿੰਤਾ ਨਾ ਕਰੋ।

ਤੁਹਾਡੇ ਕੋਲ ਸਭ ਚੀਜ਼ ਹੈ ਜਿਸ ਦੀ ਤੁਹਾਨੂੰ ਆਰਾਮ ਨਾਲ ਅਤੇ ਚੰਗੀ ਤਰਾਂ ਰਹਿਣ ਦੀ ਲੋੜ ਹੈ। ਸੋ ਆਪਣੇ ਆਪ ਨੂੰ ਮਜ਼ਬੂਰ ਨਾ ਕਰਨਾ, ਪੈਸੇ ਬਚਾਉਣ ਦੀ ਕੋਸ਼ਿਸ਼ ਕਰਨ ਲਈ ਜਾਂ ਕੋਈ ਚੀਜ਼ ਇਸ ਤਰਾਂ। ਨਹੀਂ, ਨਹੀਂ ਲੋੜ, ਨਹੀਂ ਲੋੜ। ਮੈਂ ਇਕ ਬਿਲੀਅਨਐਰ ਨਹੀਂ ਹਾਂ, ਪਰ ਮੇਰਾ ਕਾਰੋਬਾਰ ਕੋਲ ਕਾਫੀ ਆਮਦਨ ਹੈ। ਇਥੋਂ ਤਕ ਮਹਾਂਮਾਰੀ ਦੌਰਾਨ ਵੀ, ਸਾਡੇ ਕੋਲ ਅਜ਼ੇ ਕੁਝ ਵਾਧੂ ਸੀ। ਮੈਂ ਯਕੀਨੀ ਬਣਾਉਂਦੀ ਹਾਂ ਤਾਂਕਿ ਅਸੀਂ ਆਪਣਾ ਕੰਮ ਕਰਨਾ ਜ਼ਾਰੀ ਰਖ ਸਕੀਏ। ਪਰ ਇਹ ਪ੍ਰਮਾਤਮਾ ਦੀ ਕ੍ਰਿਪਾ ਵੀ ਹੈ। ਜੇਕਰ ਇਕ ਦਿਨ ਸਾਡੇ ਕੋਲ ਨਾ ਹੋਏ, ਫਿਰ ਮੈਂ ਇਹ ਤੁਹਾਨੂੰ ਰਿਪੋਰਟ ਕਰਾਂਗੀ। ਐਸ ਵਖਤ, ਤੁਸੀਂ ਚੰਗਾ ਖਾਣਾ, ਚੰਗਾ ਸੌਣਾ ਜ਼ਾਰੀ ਰਖੋ, ਅਤੇ ਕਰੋ ਜੋ ਵੀ ਤੁਸੀਂ ਸੰਸਾਰ ਲਈ ਸੁਪਰੀਮ ਮਾਸਟਰ ਟੈਲੀਵੀਜ਼ਨ ਦੁਆਰਾ ਕਰ ਸਕਦੇ ਹੋ । ਕਿਉਂਕਿ ਅਜ਼ਕਲ, ਇਹ ਸਿਰਫ ਇਸ ਕਿਸਮ ਦੀ ਮੀਡੀਆ ਦੁਆਰਾ ਹੈ ਅਸੀਂ ਸਚ ਅਤੇ ਸਾਰੀਆਂ ਰਿਪੋਰਟਾਂ ਨੂੰ ਫੈਲਾ ਸਕਦੇ ਹਾਂ, ਅਸਲੀ ਰਿਪੋਰਟਾਂ, ਸੰਸਾਰ ਭਰ ਵਿਚ। ਮੈਂ ਸੰਸਾਰ ਵਿਚ ਪਹਿਲਾਂ ਸਾਰੀ ਜਗਾ ਜਾਂਦੀ ਸੀ ਗਲ ਕਰਨ ਲਈ, ਪਰ ਪ੍ਰਭਾਵ ਅਤੇ ਨਤੀਜੇ ਕੁਝ ਵੀ ਨਹੀਂ ਹਨ ਮੀਡੀਆ ਜਿਵੇਂ ਕਿ ਟੈਲੀਵੀਜ਼ਨ ਅਤੇ ਇੰਟਰਨੈਟ ਦੀ ਤੁਲਨਾ ਕਰਦੇ ਹੋਏ। ਇਸੇ ਕਰਕੇ ਅਸੀਂ ਇਹ ਕਰ ਰਹੇ ਹਾਂ। ਪਰ ਆਪਣੇ ਆਪ ਨੂੰ ਸੰਨਿਆਸ ਦਾ ਇਕ ਸ਼ਿਕਾਰ ਨਾ ਬਣਾਉਣਾ।

ਹਰ ਇਕ ਨੇਕ ਟੀਚਾ, ਕੋਈ ਵੀ ਚੀਜ਼ ਤੁਸੀਂ ਘਟਾਉਣ ਦੀ ਕੋਸ਼ਿਸ਼ ਕਰਦੇ ਹੋ, ਆਪਣੇ ਸੰਸਾਰ ਨੂੰ ਸਧਾਰਨ, ਸਾਦਾ ਬਣਾਉਣ ਲਈ ਅਤੇ ਗ੍ਰਹਿ ਦੇ ਸਰੋਤਾਂ ਨੂੰ ਬਚਾਉਣ ਲਈ , ਮੈਂ ਇਹਦੇ ਲਈ ਬਹੁਤ ਹੀ ਸ਼ੁਕਰਗੁਜ਼ਾਰ ਹਾਂ। ਮੈਂ ਇਹਦਾ ਬਹੁਤ ਹੀ ਸ਼ੁਕਰਗੁਜ਼ਾਰ ਕਰਦੀ ਹਾਂ। ਪਰ ਬਹੁਤੀ ਸਖਤਾਈ ਨਾਲ ਜ਼ੋਰ ਨਾ ਪਾਉਣਾ। ਤੁਹਾਡਾ ਸਰੀਰ, ਤੁਹਾਡਾ ਭੌਤਿਕ ਜੀਵਨ ਤੁਹਾਡੇ ਰੂਹਾਨੀ ਅਭਿਆਸ ਲਈ ਬਹੁਤ ਮਹਤਵਪੂਰਨ ਹੈ। ਸਵਰਗ ਨਾਲੋਂ ਇਥੇ ਅਭਿਆਸ ਕਰਨਾ ਵਧੇਰੇ ਸੌਖਾ ਹੈ। ਸਵਰਗ ਵਿਚ, ਇਹ ਵਧੇਰੇ ਹੌਲੀ ਹੈ, ਕਿਉਂਕਿ ਤੁਹਾਡੇ ਕੋਲ ਉਥੇ ਕੁਝ ਕਰਨ ਲਈ ਨਹੀਂ ਹੈ। ਤੁਹਾਡੇ ਕੋਲ ਤੁਹਾਨੂੰ ਪਾਲਿਸ਼, ਸਾਫ ਕਰਨ ਲਈ ਬਹੁਤੇ ਗੁਣ ਜਾਂ ਚਣੌਤੀਆਂ ਨਹੀਂ ਹਨ। ਸੋ, ਜੋ ਵੀ ਤੁਸੀਂ ਇਸ ਸੰਸਾਰ ਵਿਚ ਕਮਾਉਂਦੇ ਹੋ, ਰੁਹਾਨੀ ਅਭਿਆਸ ਵਿਚ ਵਧੇਰੇ ਜ਼ਲਦੀ ਹੈ, ਕਿਸੇ ਹੋਰ ਜਗਾ ਨਾਲੋਂ ਵਧੇਰੇ ਕੀਮਤੀ ਹੈ। ਸੋ, ਆਪਣੇ ਸਰੀਰਾਂ ਦੀ ਦੇਖ ਭਾਲ ਕਰੋ ਅਤੇ ਸੰਸਾਰ ਲਈ ਚੰਗਾ ਕਰੋ। ਕਿਸੇ ਚੀਜ਼ ਲਈ ਆਪਣੇ ਆਪ ਨੂੰ "ਮਾਰਨ" ਦੀ ਕੋਈ ਲੋੜ ਨਹੀਂ ਹੈ, ਇਥੋਂ ਤਕ ਸੁਪਰੀਮ ਮਾਸਟਰ ਟੈਲੀਵੀਜ਼ਨ ਲਈ। ਉਹ ਸਮਝੇ?

ਜੇਕਰ ਤੁਸੀਂ ਪੀੜਾ-ਰਹਿਤ ਭੋਜ਼ਨ ਦੀ ਕੋਸ਼ਿਸ਼ ਕਰਨੀ ਚਾਹੁੰਦੇ ਹੋ - ਵੀ ਠੀਕ ਹੈ। ਦੇਖੋ ਜੇਕਰ ਤੁਹਾਡਾ ਸਰੀਰ ਇਹਦੇ ਨਾਲ ਠੀਕ ਹੈ। ਕਿਸੇ ਵੀ ਤਰਾਂ, ਕੋਈ ਚੀਜ਼ ਨੂੰ ਮਜ਼ਬੂਰ ਨਾ ਕਰਨਾ। ਮੈਂ ਬਸ ਤੁਹਾਨੂੰ ਇਹ ਦਸ ਰਹੀ ਹਾਂ ਕਿ ਤੁਸੀਂ ਇਹਦੇ ਉਤੇ ਜਿੰਦਾ ਰਹਿ ਸਕਦੇ ਹੋ, ਜੇਕਰ ਤੁਸੀਂ ਚਾਹੋ। ਕਿਉਂਕਿ ਮੈਂ ਰਹਿ ਸਕਦੀ ਹਾਂ। ਮੈਂ ਇਹ ਕੀਤਾ ਹੈ। ਇਹ ਠੀਕ ਹੈ। ਜਾਂ ਇਥੋਂ ਤਕ ਬਸ ਭੂਰੇ ਚੌਲ, ਤਿਲ, ਅਤੇ ਨਮਕ - ਠੀਕ ਹੈ। ਅਤੇ ਇਥੋਂ ਤਕ ਦਿਹਾੜੀ ਵਿਚ ਇਕ ਵਾਰ ਖਾਣਾ - ਠੀਕ ਹੈ। ਪਰ ਇਹ ਨਿਰਭਰ ਕਰਦਾ ਹੈ ਤੁਹਾਨੂੰ ਆਪਣੀ ਸਥਿਤੀ ਵਿਚ ਕਿਤਨਾ ਜਿਆਦਾ ਕੰਮ ਕਰਨਾ ਅਤੇ ਇਧਰ ਉਧਰ ਦੌੜਨਾ ਪੈਂਦਾ ਹੈ।

ਅਸੀਂ ਇਤਨੀ ਆਸਾਨੀ ਨਾਲ ਨਹੀਂ ਕੰਮ ਕਰਦੇ। ਸਾਨੂੰ ਰੁਝੇਵਿਆਂ ਵਿਚ ਕੰਮ ਕਰਨਾ ਪੈਂਦਾ ਹੈ ਅਤੇ ਕਦੇ ਕਦਾਂਈ ਰਾਤ ਨੂੰ ਜਿਥੇ ਅਸੀਂ ਇਥੋਂ ਸੌਂ ਵੀ ਨਹੀਂ ਸਕਦੇ ਸੀ; ਸਾਡੇ ਕੁਝ ਚੀਜ਼ ਕਰਨੀ ਪੈਂਦੀ ਹੈ ਜਦੋਂ ਇਹ ਇਕ ਜ਼ਰੂਰੀ ਸਥਿਤੀ ਵਿਚ ਆਉਂਦੀ ਹੈ। ਅਤੇ ਮੈਂ ਇਹਦੀ ਬਹੁਤ ਹੀ ਕਦਰ ਕਰਦੀ ਹਾਂ ਕਿ ਹਰ ਵਾਰ ਸਾਡੇ ਕੋਲ ਐਫਐਨ (ਫਲਾਏ-ਇੰਨ ਖਬਰਾਂ) ਹੁੰਦੀਆਂ ਹਨ, ਤੁਸੀਂ ਬਹੁਤ ਸਖਤ, ਲਗਨ ਨਾਲ, ਅਤੇ ਤੇਜ਼ੀ ਨਾਲ ਕੰਮ ਕਰਦੇ ਹੋ। ਤੁਸੀਂ ਆਪਣੀ ਕੁਸ਼ਲਤਾ ਅਤੇ ਗਤੀ ਨਾਲ ਮੈਨੂੰ ਹਮੇਸ਼ਾਂ ਹੈਰਾਨ ਕਰਦੇ ਹੋ। ਤੁਹਾਡਾ ਬਾਰ ਬਾਰ ਧੰਨਵਾਦ। ਪ੍ਰਮਾਤਮਾ ਤੁਹਾਨੂੰ ਸਾਰ‌ਿਆਂ ਨੂੰ ਬਹੁਤ ਹੀ ਆਸ਼ੀਰਵਾਦ ਦੇਵੇ। ਇਸੇ ਕਰਕੇ, ਅੰਦਰਲੀ, ਇੰਨ-ਹਾਓਜ਼ ਸੁਪਰੀਮ ਮਾਸਟਰ ਟੀਵੀ ਟੀਮ ਨੂੰ ਦਿਹਾੜੀ ਵਿਚ ਘਟੋ ਘਟ ਤਿੰਨ ਵਾਰ ਅਭਿਆਸ ਕਰਨਾ ਪੈਂਦਾ ਹੈ ਅਤੇ ਜੇਕਰ ਤੁਹਾਡੇ ਕੋਲ ਹੋਰ ਸਮਾਂ ਹੋਵੇ, ਬਿਨਾਂਸ਼ਕ, ਤੁਸੀਂ ਹੋਰ ਅਭਿਆਸ ਕਰੋ, ਅਤੇ ਤੁਸੀਂ ਰਾਤ ਦੇ ਸਮੇਂ ਵੀ ਅਭਿਆਸ ਕਰੋ।

ਬੁਧ ਨੇ ਆਪਣੇ ਭਿਖਸ਼ੂਆਂ ਨੂੰ ਜੋ ਉਨਾਂ ਦੀ ਦੇਖ ਰੇਖ ਹੇਠ ਸਨ, ਜੂਸ ਪੀਣ ਲਈ ਕਿਉਂ ਇਜਾਜ਼ਿਤ ਦਿਤੀ, ਭਾਵੇਂ ਜੇਰਕ ਭਿਕਸ਼ੂ ਜਿਵੇਂ ਹਿਚ-ਕਚਾਉਂਦੇ ਸਨ? ਇਹ ਇਸ ਕਰਕੇ ਸੀ ਕਿਉਂਕਿ ਉਸ ਦਿਨ ਤੋਂ ਪਹਿਲਾਂ, ਬੁਧ ਅਤੇ ਭਿਕਸ਼ੂਆਂ ਨੇ ਕਦੇ ਨਹੀਂ ਪੀਤਾ ਸੀ, ਕਦੇ ਕੋਈ ਚੀਜ਼ ਨਹੀਂ ਖਾਧੀ ਸੀ ਜਿਹੜੀ ਜਿਵੇਂ ਭੋਜ਼ਨ ਵਾਂਗ ਲਗਦੀ ਸੀ, ਜਾਂ ਭੋਜ਼ਨ ਤੋਂ ਸੀ, ਉਸ ਤਰਾਂ ਪਹਿਲਾਂ। ਉਨਾਂ ਨੇ ਦੁਪਹਿਰੇ ਸਿਰਫ ਪਾਣੀ ਪੀਤਾ ਅਤੇ ਫਿਰ ਰਾਤ ਨੂੰ ਕੁਝ ਨਹੀਂ। ਅਤੇ ਸਵੇਰ ਨੂੰ ਬਾਹਰ ਭੀਖ ਮੰਗਣ ਲਈ ਜਾਂਦੇ ਸਨ, ਅਤੇ ਘਰ ਨੂੰ ਆਉਣ ਤੋਂ ਬਾਅਦ, ਦੁਪਹਿਰੇ ਭੋਜ਼ਨ ਖਾਂਦੇ ਸੀ, ਦੁਪਹਿਰ ਦੇ ਸਮੇਂ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਜੇਕਰ ਭਿਕਸ਼ੂਆਂ ਨੇ ਸਬਜ਼ੀਆਂ ਜਾਂ ਫਲਾਂ ਤੋਂ ਇਸ ਤਰਾਂ ਵਾਧੂ ਜੂਸ ਪੀਤਾ ਸੀ, ਕਿਉਂਕਿ ਉਨਾਂ ਕੋਲ ਕਾਫੀ ਗੁਣ ਹਨ ਇਹ ਹਜ਼ਮ ਕਰਨ ਲਈ, ਅਤੇ ਗੁਣ ਦੇਣ ਲਈ ਜੂਸ ਦੇ ਮੁਤਬਕ ਜੋ ਉਹ ਪੀਂਦੇ ਸੀ, ਇਥੋਂ ਤਕ ਸੰਸਾਰ ਨੂੰ, ਲੋਕਾਂ ਨੂੰ ਜਿਨਾਂ ਨੇ ਇਹ ਉਨਾਂ ਨੂੰ ਦਿਤਾ, ਅਤੇ ਇਥੋਂ ਤਕ ਸਬਜ਼ੀਆਂ ਅਤੇ ਫਲਾਂ ਦੇ ਦਰਖਤਾਂ ਜੋ ਹਿਸਾ ਲੈਂਦੇ ਹਨ।

ਕਿਉਂਕਿ ਬੁਧ ਦੇ ਭਿਕਸ਼ੂਆਂ ਕੋਲ ਇਕ ਫਾਇਦਾ ਵੀ ਹੈ ਕਿ ਉਹ ਬਾਹਰ ਇਕ ਵਾਰ ਦਿਹਾੜੀ ਵਿਚ ਭੀਖ ਮੰਗਣ ਲਈ ਜਾਂਦੇ ਹਨ ਅਤੇ ਘਰ ਨੂੰ ਵਾਪਸ ਆਪਣੀ ਝੌਂਪੜੀ ਨੂੰ ਜਾਂ ਜਿਥੇ ਵੀ ਉਹ ਰਹਿੰਦੇ ਸੀ, ਅਤੇ ਸਿਰਫ ਉਹੀ ਖਾਣਾ ਪੈਂਦਾ ਸੀ, ਅਤੇ ਫਿਰ ਉਹ ਅਭਿਆਸ ਕਰਨ ਜਾਂ ਬੁਧ ਦੇ ਪ੍ਰਵਚਨਾਂ ਨੂੰ ਸੁਣ ਲਈ ਜਾਂਦੇ ਸੀ। ਸੋ, ਉਹ ਬਹੁਤ ਸਾਰਾ ਮੈਡੀਟੇਸ਼ਨ ਕਰਦੇ ਸੀ ਅਤੇ ਰੂਹਾਨੀ ਗੁਰੂਆਂ ਨਾਲ ਬਹੁਤ ਸਾਰਾ ਸੰਪਰਕ ਕਰਦੇ ਸੀ, ਜਿਵੇਂ ਕਿ ਬੁਧ ਵਾਂਗ। ਉਹ ਉਸ ਤੋਂ ਬਾਅਦ ਬਹੁਤ ਅਭਿਆਸ ਕਰਦੇ ਸੀ, ਜਾਂ ਇਹਦੇ ਵਿਚਕਾਰ, ਜਾਂ ਇਹਦੇ ਤੋਂ ਪਹਿਲਾਂ। ਅਤੇ ਫਿਰ ਉਹ ਵੀ ਜਿਵੇਂ ਇਕ ਅਭਿਆਸ ਵਾਲੀ ਕਿਸਮ ਦੀ ਮਾਨਸਿਕਤਾ ਵਿਚ ਵੀ ਆਰਾਮ ਕਰਦੇ ਸੀ। ਸੋ ਭਾਵੇਂ ਜੇਕਰ ਉਹ ਦਿਹਾੜੀ ਵਿਚ ਸਿਰਫ ਇਕ ਭੋਜ਼ਨ ਖਾਂਦੇ ਸੀ, ਉਹ ਵੀ ਠੀਕ ਹੈ, ਕਿਉਂਕਿ ਉਹ ਕਿਸੇ ਹੋਰ ਚੀਜ਼ ਉਤੇ ਬਹੁਤੀ ਜਿਆਦਾ ਐਨਰਜ਼ੀ ਨਹੀਂ ਖਰਚ ਕਰਦੇ ਸੀ। ਅਤੇ ਜੇਕਰ ਉਹ ਕੁਝ ਵਾਧੂ ਜੂਸ ਪੀਂਦੇ ਹਨ, ਜੋ ਤਾਜ਼ੀਆਂ ਸਬਜ਼ੀਆਂ ਅਤੇ/ਜਾਂ ਫਲਾਂ ਤੋਂ ਬਣਾਇਆ ਗਿਆ, ਫਿਰ ਉਹ ਇਹ ਹਜ਼ਮ ਵੀ ਕਰ ਸਕਦੇ ਸਨ। ਉਨਾਂ ਦੇ ਗੁਣ ਅਪਾਰ ਹਨ। ਇਸੇ ਕਰਕੇ ਜਦੋਂ ਲੋਕ ਬੁਧ ਨੂੰ ਪ੍ਰਾਰਥਨਾ ਕਰਦੇ, ਉਹ ਉਨਾਂ (ਭਿਕਸ਼ੂਆਂ ਨੂੰ) ਵੀ ਪ੍ਰਾਰਥਨਾ ਕਰਦੇ ਸਨ, ਉਨਾਂ ਨੂੰ ਤੁਰੰਤ ਜਾਂ ਬਾਅਦ ਵਿਚ ਗੁਣ ਮਿਲੇ ਸਨ। ਤੁਹਾਡੇ ਕੋਲ ਦਿਹਾੜੀ ਵਿਚ ਇਕ ਵਾਰ ਖਾਣ ਨਾਲ ਵੀ ਖਾਫੀ ਗੁਣ ਹਨ। ਜਾਂ, ਜੇਕਰ ਤੁਸੀਂ ਚਾਹੋਂ, ਫਿਰ ਤੁਸੀਂ ਇਕ ਬਹੁਤ ਚੰਗਾ ਭੋਜਨ ਖਾਉ ਦੁਪਹਿਰੇ , ਜਾਂ ਦੁਪਹਿਰ ਤੋਂ ਪਹਿਲਾਂ, ਅਤੇ ਫਿਰ ਦੁਪਹਿਰ ਦੇ ਸਮੇਂ ਕੁਝ ਹਲਕਾ ਭੋਜਨ ਜਾਂ ਜੂਸ ਲੈ ਸਕਦੇ।

ਦਿਹਾੜੀ ਵਿਚ ਇਕ ਵਾਰ ਖਾਣ ਦੀ ਇਹ ਪਰੰਪਰਾ, ਬਿਨਾਂਸ਼ਕ, ਬੁਧੀ, ਗਿਆਨ ਤੋਂ ਅਤੇ ਸਹੂਲਤ ਤੋਂ ਪੈਦਾ ਹੋਈ ਸੀ। ਬੁਧ ਨੇ ਇਸ ਨੂੰ ਨਾਮ ਦਿਤਾ: "ਵਿਚਾਲੜਾ ਮਾਰਗ, ਮਧ ਰਸਤਾ" - ਬਹੁਤਾ ਸਖਤ ਨ੍ਹਹੀਂ, ਬਹੁਤਾ ਮਜ਼ਾ ਨਹੀਂ ਲੈਣਾ । (...) ਕਿਉਂਕਿ ਕਲਪਨਾ ਕਰੋ ਬੁਧ ਜਾਂ ਭਿਕਸ਼ੂਆਂ ਨੂੰ ਦਿਹਾੜੀ ਵਿਚ ਦੋ ਜਾਂ ਤਿੰਨ ਵਾਰ ਭੀਖ ਮੰਗਣ ਲਈ ਜਾਣਾ ਪੈਂਦਾ ਸੀ। ਪੁਰਾਣੇ ਦਿਨਾਂ ਦੀ ਮੁਸ਼ਕਲ ਸਥਿਤੀ ਵਿਚ, ਜਿਥੇ ਕੁਝ ਵੀ ਇਤਨੀ ਆਸਾਨੀ ਨਾਲ ਉਪਲਬਧ ਨਹੀਂ ਸੀ, ਅਤੇ ਇਹ ਕਹਿਣਾ ਤਾਂ ਪਾਸੇ ਰਿਹਾ ਕਿ ਮਨੁਖ ਸ਼ਕਤੀ ਅਤੇ ਆਵਾਜਾਈ ਵੀ! ਜਾਂ ਜੇਕਰ ਪੈਰੋਕਾਰ ਜਾਂ ਅਨੁਯਾਈਆਂ ਨੂੰ ਦਿਹਾੜੀ ਵਿਚ ਦੋ, ਤਿੰਨ ਵਾਰ ਉਨਾਂ ਲਈ ਭੋਜ਼ਨ ਤ‌ਿਆਰ ਕਰਨ ਲਈ ਆਉਣਾ ਪੈਂਦਾ ਉਨਾਂ ਕੋਲ ਚੁਪ, ਆਰਾਮ ਅਤੇ ਮੈਡੀਟੇਸ਼ਨ ਲਈ, ਜਾਂ ਬੁਧ ਦੀਆਂ ਸਿਖਿਆਵਾਂ ਨੂੰ ਸੁਣਨ ਦਾ ਕਦੋਂ ਸਮਾਂ ਹੋਵੇਗਾ? ਉਨਾਂ ਦਿਨਾਂ ਵਿਚ, ਸਾਡੇ ਕੋਲ ਕੋਈ ਵਡੀਆਂ, ਚਮਕਦਾਰ ਲਾਇਟਾਂ ਨਹੀਂ ਸਨ। ਇਹ ਬਹੁਤ ਹੀ ਮਧਮ ਰੋਸ਼ਨੀ ਸੀ। ਸੋ, ਇਹ ਬਿਹਤਰ ਸੀ ਬੁਧ ਦਿਨ ਦੀ ਰੋਸ਼ਨੀ ਵਿਚ ਭਾਸ਼ਣ ਦਿੰਦੇ ਸਨ। ਅਤੇ ਘਰ-ਘਰ ਭੀਖ ਮੰਗਣ ਜਾਣ ਦਾ ਸਿਸਟਮ ਬੁਧ ਅਤੇ ਉਸ ਦੀਆਂ ਪਵਿਤਰ ਸਿਖਿਆਵਾਂ ਲੋਕਾਂ ਦੇ ਨਾਲ ਸਾਂਝੀਆਂ ਕਰਨ ਲਈ ਭਿਖਸ਼ੂਆਂ ਲਈ ਵੀ ਮੌਕਾ ਪੇਸ਼ ਕਰਦਾ ਸੀ, ਕਿਉਂਕਿ ਉਥੇ ਸੰਚਾਰ ਲਈ ਕੋਈ ਉਚ-ਤਕਨੀਕੀ ਤਰੀਕੇ ਨਹੀਂ ਸਨ ਉਵੇਂ ਜਿਵੇਂ ਸਾਡੇ ਕੋਲ ਅਜ਼ਕਲ ਹਨ। ਅਤੇ ਫਿਰ ਰਾਤ ਨੂੰ, ਉਹ ਇਕਠੇ ਅਭਿਆਸ ਕਰਨ ਦਾ ਸਮਾਂ ਹੋਵੇਗਾ। ਉਨਾਂ ਨੂੰ ਬਹੁਤਾ ਦੂਰ ਨਹੀਂ ਜਾਣਾ ਪੈਂਦਾ ਸੀ ਕਿਉਂਕਿ ਇਹ ਹਨੇਰਾ ਸੀ।

ਇਹ ਪਰੰਪਰਾ ਬੁਧ ਦੇ ਗਿਆਨ ਤੋਂ ਵੀ ਆਈ ਸੀ, ਕਿਉਂਕਿ ਉਸ ਤੋਂ ਪਹਿਲਾਂ, ਬੁਧ ਦੇ ਗਿਆਨ ਪ੍ਰਾਪਤ ਕਰਨ ਤੋਂ ਪਹਿਲਾਂ, ਉਨਾਂ ਨੇ ਕੁਝ ਹੋਰ ਅਭਿਆਸਾਂ ਦਾ ਅਨੁਸਰਨ ਕੀਤਾ ਸੀ। ਅਤੇ ਉਨਾਂ ਵਿਚੋਂ ਇਕ ਇਕ ਮਜ਼ਬੂਤੀ ਸੀ ਸਰੀਰ ਦੀਆਂ ਲੋੜਾਂ ਲਈ, ਸਚਮੁਚ ਬਹੁਤ, ਬਹੁਤ ਸਖਤ ਹੋਣਾ , ਤਕਰੀਬਨ ਭੁਖਮਰੀ ਤਕ ਘਟ ਜਾਣਾ, ਅਤੇ ਕੁਝ ਪੀਣ ਲਈ ਨਹੀਂ - ਬਹੁਤਾ ਕੁਝ ਨਹੀਂ। ਸੋ, ਬੁਧ ਦੇ ਬੋਧੀ ਦਰਖਤ ਦੇ ਹੇਠਾਂ ਬੈਠਣ ਤੋਂ ਬਾਅਦ ਅਤੇ ਅਖੀਰਲੇ ਗਿਆਨ ਪ੍ਰਾਪਤੀ ਤਕ ਪਹੁੰਚਣ ਲਈ ਅਭਿਆਸ ਕਰਨ ਦੀ ਕੋਸ਼ਿਸ਼ ਕੀਤੀ। ਉਨਾਂ ਦਾ ਸਰੀਰ ਸਚਮੁਚ ਬਹੁਤ ਹੀ ਕਮਜ਼ੋਰ ਬਣ ਗਿਆ ਸੀ, ਜਦੋਂ ਅਖੀਰ ਵਿਚ, ਜਦੋਂ ਉਸ ਨੇ ਆਪਣੇ 49-ਦਿਨਾਂ ਦੀ ਇਕਾਂਤ, ਇਕਲੀ ਰੀਟਰੀਟ ਕੀਤੀ ਸੀ। ਉਨਾਂ ਨੇ ਇਕ ਦੁਧ-ਚੌਲਾਂ ਦੀ ਖੀਰ ਦਾ ਇਕ ਕੌਲਾ ਚਰਵਾਹਾ ਕੁੜੀਆਂ ਵਿਚੋਂ ਤੋਂ ਲਿਆ ਸੀ। ਅਤੇ ਫਿਰ ਉਨਾਂ ਨੇਮਹਿਸੂਸ ਕੀਤਾ ‌ਕਿ ਉਨਾਂ ਦਾ ਸਰੀਰ ਬਿਹਤਰ ਬਣ ਗ‌ਿਆ। ਉਹ ਮਾਨਸਿਕ ਤੌਰ ਤੇ ਵਧੇਰੇ ਸਪਸ਼ਟ ਬਣ ਗਿਆ, ਸਭ ਚੀਜ਼ ਬਿਹਤਰ ਸੀ। ਸੋ, ਉਸਨੇ ਇਹ ਮਹਿਸੂਸ ਕੀਤਾ ਕਿ ਅਤਿਅੰਤ ਸੰਨਿਆਸ, ਤਪਸਿਆ ਅਸਲ ਵਿਚ ਅਨੁਕੂਲ ਨ੍ਹਹੀਂ ਹੈ। ਕਿਉਂਕਿ ਜੇਕਰ ਤੁਹਾਡਾ ਸਰੀਰ ਬਿਮਾਰ ਹੈ, ਜਾਂ ਬਹੁਤਾ ਕਮਜ਼ੋਰ, ਬਹੁਤਾ ਥਕਿਆ ਤਤਾਂ ਦਾ ਸਾਹਮੁਣਾ ਕਰਨ ਲਈ, ਫਿਰ ਤੁਸੀਂ ਉਚੇਰਾ, ਸਭ ਤੋਂ ਉਚਾ ਗਿਆਨ ਪ੍ਰਾਪਤ ਕਰਨਾ ਕਿਵੇਂ ਜ਼ਾਰੀ ਰਖ ਸਕੋਂਗੇ? ਅਤੇ ਫਿਰ ਤੁਸੀਂ ਇਸ ਆਵਾਗਮਨ ਸੰਸਾਰ ਵਿਚ ਸਚ ਨੂੰ, ਅਸਲੀ ਸਿਖਿਆ ਨੂੰ ਫੈਲ਼ਾਉਣ ਲਈਹੋਰ ਕੁਝ ਸਮੇਂ ਲਈ ਰਹਿਣਾ ਕਿਵੇਂ ਜ਼ਾਰੀ ਰਖ ਸਕੋਂਗੇ, ਅਤੇ ਸਮੁਚੇ ਸੰਸਾਰ ਨੂੰ ਆਸ਼ੀਰਵਾਦ ਦੇਣ ਲਈ, ਅਤੇ ਸਾਰੀਆਂ ਰੂਹਾਂ ਨੂੰ ਆਸ਼ੀਰਵਾਦ ਦੇਣ ਲਈ ਜੋ ਗਿਆਨ ਪ੍ਰਾਪਤੀ ਅਤੇ ਮੁਕਤੀ ਲਭਣ ਲਈ ਤੁਹਾਡੇ ਕੋਲ ਆਉਂਦੀਆਂ ਹਨ ? ਤੁਹਾਨੂੰ ਉਨਾਂ ਲਈ ਉਥੇ ਰਹਿਣਾ ਚਾਹੀਦਾ ਹੈ, ਸੰਸਾਰ ਲਈ, ਜਦੋਂ ਤਕ ਤੁਹਾਡੇ ਸਰੀਰ ਦਾ ਸਮਾਂ ਪੂਰਾ ਨਹੀਂ ਹੋ ਜਾਂਦਾ, ਅਤੇ ਤੁਸੀਂ ਸਵਰਗ ਜਾਂ ਨਿਰਵਾਣ ਵਿਚ ਵਾਪਸ ਚਲੇ ਜਾਂਦੇ ਹੋ। ਹੁਣ ਤੁਸੀਂ ਜਾਣਦੇ ਹੋ।

ਸੋ, ਜੇਕਰ ਤੁਹਾਨੂੰ ਦਿਹਾੜੀ ਵਿਚ ਇਕ ਡੰਗ ਭੋਜਨ ਨਾਲੋਂ ਵਧ ਕਾਣ ਦੀ ਲੋੜ ਹੈ, ਇਹ ਮੇਰੇ ਲਈ ਠੀਕ ਹੈ। ਤੁਹਾਨੂੰ ਭੌਤਿਕ ਤੌਰ ਤੇ, ਨਾਲੇ ਭਾਵਨਾਤਮਿਕ ਅਤੇ ਰੂਹਾਨੀ ਤੌਰ ਤੇ ਕੰਮ ਕਰਨ ਦੀ ਲੋੜ ਹੈ, ਸੁਪਰੀਮ ਮਾਸਟਰ ਟੈਲੀਵੀਜ਼ਨ ਲਈ ਕੰਮ ਕਰਨਾ ਜ਼ਾਰੀ ਰਖਣ ਲਈ ਜਦ ਤਕ ਤੁਸੀਂ ਆਪਣੇ ਨਿਵਾਸ ਵਿਚ ਹੋ। ਤੁਹਾਨੂੰ ਫਿਟ ਹੋਣਾ, ਠੀਕ, ਸੁਚੇਤ ਅਤੇ ਖੁਸ਼ ਹੋਣਾ ਪਵੇਗਾ। ਦਿਹਾੜੀ ਵਿਚ ਇਕ ਭੋਜਨ, ਇਹ ਹਰ ਕਿਸੇ ਦੇ ਅਨੁਕੂਲ ਨਹੀਂ ਹੈ। ਇਹਦੇ ਲਈ ਸ਼ਾਇਦ ਕੁਝ ਸਖਤ ਸਿਖਲਾਈ, ਸਿਰਫ ਇਸ ਲਈ ਨਿਰਧਾਰਤ ਕੀਤੀ ਗਈ ਦੀ ਲੋੜ ਹੈ। ਅਤੇ ਉਸ ਸਮੇਂ ਦੌਰਾਨ, ਤੁਹਾਨੂੰ ਇਹਦੇ ਉਤੇ ਧਿਆਨ ਕੇਂਦ੍ਰਿਤ ਕਰਨਾ ਹੋਵੇਗਾ। ਅਤੇ ਫਿਰ, ਜੇਕਰ ਤੁਹਾਨੂੰ ਦਿਨ ਦੇ ਦੌਰਾਨ, ਬਾਅਦ ਵਿਚ, ਜਾਂ ਉਸ ਤੋਂ ਪਹਿਲਾਂ ਭੁਖ ਮਹਿਸੂਸ ਹੁੰਦੀ ਹੈ, ਫਿਰ ਇਹ ਸ਼ਾਇਦ ਮੈਡੀਟੇਸ਼ਨ ਉਤੇ, ਜਾਂ ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ ਉਤੇ ਧਿਆਨ ਕੇਂਦ੍ਰਿਤ ਕਰਨਾ ਮੁਸ਼ਕਲ ਹੋਵੇਗਾ। ਸੋ, ਦਿਹਾੜੀ ਵਿਚ ਤਿੰਨ ਵਾਰ ਮੈਡੀਟੇਸ਼ਨ, ਦਿਹਾੜੀ ਵਿਚ ਦੋ ਡੰਗ ਭੋਜ਼ਨ, ਇਹ ਬਸ ਬਹੁਤ ਹੀ ਵਾਜਬ ਹੈ।

ਕਿਉਂਕਿ ਹਰ ਕੋਈ ਇਕ ਭੋਜਨ ਵਿਚ ਚੰਗੀ ਤਰਾਂ ਨਹੀਂ ਖਾ ਸਕਦਾ। ਕੁਝ ਲੋਕ ਦਿਹਾੜੀ ਵਿਚ ਕਈ ਵਾਰ ਬਹੁਤ ਘਟ ਖਾਂਦੇ ਹਨ, ਕਿਉਂਕਿ ਉਹ ਇਕੋ ਸਮੇਂ ਬਹੁਤਾ ਨਹੀਂ ਖਾ ਸਕਦੇ; ਜਾਂ ਕਈਆਂ ਨੂੰ ਕਈ ਵਾਰ ਦਿਹਾੜੀ ਵਿਚ ਖਾਣਾ ਜ਼ਰੂਰੀ ਹੈ ਡਾਕਟਰ ਦੀ ਹਦਾਇਤ ਦੇ ਅਨੁਸਾਰ, ਜਾਂ ਉਨਾਂ ਦੀ ਸਰੀਰਕ ਸਥਿਤੀ ਦੇ ਅਨੁਸਾਰ। ਕੁਝ ਲੋਕ ਧਿਆਨ ਕੇਂਦ੍ਰਿਤ ਕਰ ਸਕਦੇ ਅਤੇ ਇਕੋ ਵਾਰ ਬਹੁਤ ਸਾਰਾ ਭੋਜ਼ਨ ਖਾ ਸਕਦੇ ਹਨ। ਸੋ, ਦਿਹਾੜੀ ਵਿਚ ਇਕ-ਭੋਜਨ ਦੀ ਪਾਲਣਾ ਕਰਨ ਲਈ ਇਹ ਤੁਹਾਡੇ ਸਰੀਰ ਉਤੇ ਅਤੇ ਤੁਹਾਡੇ ਰੂਹਾਨੀ ਅਤੇ ਮਾਨਸਿਕ ਤਾਕਤ ਉਤੇ ਵੀ ਨਿਰਭਰ ਕਰਦਾ ਹੈ। ਨਾਲੇ, ਕਿਉਂਕਿ ਤੁਸੀਂ ਸੰਸਾਰ ਵਿਚ ਰਹਿੰਦੇ ਹੋ, ਉਥੇ ਤੁਹਾਡੇ ਆਲੇ ਦੁਆਲੇ, ਜਾਂ ਜਿਥੇ ਵੀ ਤੁਸੀਂ ਸੰਸਾਰ ਵਿਚ ਜਾ ਰਹੇ ਹੋ, ਉਥੇ ਸ਼ਾਇਦ ਕਾਫੀ ਵਡੀ ਮਾਤਰਾ ਕਰਮਾਂ ਦੀ ਐਨਰਜ਼ੀ ਹੋਵੇ।

Photo Caption: ਸਵੀਕ੍ਰਿਤੀ ਅਤੇ ਅੰਦਰੂਨੀ ਚਮਕ ਦੇ ਨਾਲ ਵਖ ਹੋਣਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ