ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਆਪਣੇ ਕਰਮਾਂ ਅਨੁਸਾਰ ਖਾਓ, ਛੇ ਹਿਸਿਆਂ ਦਾ ਤੀਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ

ਅਤੇ ਪੁਰਾਣੇ ਸਮ‌ਿਆਂ ਵਿਚ, ਬਹੁਤ ਸਾਰੇ ਪਾਦਰੀ ਮਾਰੂਥਲ ਵਿਚ ਰਹਿੰਦੇ ਸਨ। ਉਨਾਂ ਕੋਲ ਕੋਈ ਭੋਜਨ ਨਹੀਂ ਸੀ। ਉਹ ਸਿਰਫ ਜਿਵੇਂ ਸੁਕੀ ਰੋਟੀ ਖਾਂਦੇ ਸੀ ਅਤੇ ਬਸ ਇਸ ਨੂੰ ਪਾਣੀ ਵਿਚ ਡਬੋਂਦੇ ਸੀ, ਅਤੇ ਬਸ ਇਹੀ ਉਹ ਖਾਂਦੇ ਸੀ। ਅਤੇ ਸ਼ਾਇਦ ਕੁਝ ਖਜੂਰਾਂ, ਜਿਨਾਂ ਨੂੰ ਸਟੋਰ ਕਰਨਾ ਸੌਖਾ ਸੀ ਅਤੇ ਇਕ ਲੰਮੇਂ ਸਮੇਂ ਰਖੀਆਂ ਜਾ ਸਕਦੀਆਂ ਹਨ। (...) ਅਤੇ ਇਹ ਪਾਦਰੀ ਅਤੇ ਭਿਕਸ਼ੂ ਜਾਂ ਭਿਕਸ਼ਣੀਆਂ ਬਸ ਇਕਲੇ ਰਹਿਣਾ ਚਾਹੁੰਦੇ ਸਨ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਲਈ, ਪ੍ਰਮਾਤਮਾ ਦਾ ਪਿਆਰ ਅਤੇ ਆਸ਼ੀਰਵਾਦ ਮਹਿਸੂਸ ਕਰਨ ਲਈ, ਕਿ ਪ੍ਰਮਾਤਮਾ ਉਨਾਂ ਨੂੰ ਅਸੀਸ ਦੇਣਗੇ। ਉਹ ਸਿਰਫ ਪ੍ਰਮਾਤਮਾ ਨਾਲ ਇਕਲੇ ਰਹਿਣਾ ਚਾਹੁੰਦੇ ਸਨ। ਭਾਵੇਂ ਉਹ ਪਹਿਲੇ ਹੀ ਬਹੁਤ ਉਚੇ ਗਿਆਨ ਪ੍ਰਾਪਤੀ ਵਾਲੇ ਸਨ ਜਾਂ ਨਹੀਂ, ਮਹਾਨ ਆਦਰਸ਼, ਉਚਾ ਟੀਚਾ ਪ੍ਰਮਾਤਮਾ ਤਕ ਪਹੁੰਚਣ ਦਾ ਹੈ, ਪ੍ਰਮਾਤਮਾ ਨੂੰ ਜਾਨਣ ਦਾ, ਪ੍ਰਮਾਤਮਾ ਨੂੰ ਵਧੇਰੇ ਪਿਆਰ ਕਰਨਾ, ਅਤੇ ਗਿਆਨਵਾਨ ਹੋਣ ਦਾ ਹੈ ਇਸ ਮੁਤਾਬਕ। (...)

ਜੇਕਰ ਤੁਸੀਂ ਸਚਮੁਚ ਦਿਹਾੜੀ ਵਿਚ ਸਿਰਫ ਇਕ ਵਾਰ ਖਾਣਾ ਚਾਹੁੰਦੇ ਹੋ, ਜਾਂ ਸਧਾਰਨ ਪੀੜਾ-ਰਹਿਤ ਕਿਸਮ ਦੀਆਂ ਸਬਜ਼ੀਆਂ ਜੋ ਮੈਂ ਤੁਹਾਡੇ ਲਈ ਕੁਝ ਸੂਚੀਬਧ ਕੀਤਾ ਸੀ, ਉਨਾਂ ਵਿਚੋਂ ਸਾਰੇ ਨਹੀਂ... ਮੇਰੇ ਕੋਲ ਬਹੁਤੀਆਂ ਚੀਜ਼ਾਂ ਬਾਰੇ ਸੋਚਣ ਲਈ ਸਮਾਂ ਨਹੀਂ ਹੈ। ਸੁਪਰੀਮ ਮਾਸਟਰ ਟੈਲੀਵੀਜ਼ਨ ਕੰਮ, ਭੌਤਿਕ ਤੌਰ ਤੇ, ਮੇਰਾ ਬਹੁਤ ਜਿਆਦਾ ਸਮਾਂ ਲੈਂਦਾ ਹੈ। ਬਹੁਤ, ਬਹੁਤ ਸਾਰੇ - ਬਹੁਤ ਸਾਰੇ ਘੰਟੇ - ਅਤੇ ਮੈਂ ਹੋਰ ਚੀਜ਼ਾਂ ਵੀ ਕਰਦੀ ਹਾਂ। ਇਥੋਂ ਤਕ ਫੋਟੋਗਰਾਫੀ ਲਈ ਵੀ ਤੁਹਾਡੇ ਬਸ ਕੁਝ ਕੁ ਸਕਿੰਟਾਂ ਲਈ, ਕੁਝ ਕੁ ਮਿੰਟਾਂ ਲਈ ਅਨੰਦ ਮਾਨਣ ਲਈ ਬਹੁਤ, ਬਹੁਤ ਘੰਟੇ ਲਗਦੇ ਹਨ। ਮੇਰੀ ਟੀਮ ਬਹੁਤ ਸਖਤ ਕੰਮ ਕਰਦੀ ਹੈ, ਅਤੇ ਬਿਨਾਂਸ਼ਕ ਮੈਂ ਉਨਾਂ ਦੇ ਨਾਲ ਨਾਲ ਕੰਮ ਕਰਦੀ ਹਾਂ। ਪਰ ਮੇਰੇ ਖਿਆਲ ਵਿਚ (ਪੀੜਾ-ਰਹਿਤ ਭੋਜ਼ਨਾਂ ਦੀ) ਸੂਚੀ ਜੋ ਮੈਂ ਆਪਣੇ ਲਈ ਸੂਚੀਬਧ ਕੀਤੀ ਸੀ ਇਹ ਮੇਰੇ ਜਿਉਣ ਦੇ ਲਈ ਕਾਫੀ ਹੈ। ਇਹਨੇ ਕੰਮ ਕੀਤੀ। ਇਹ ਹੁਣ ਤਕ ਕੰਮ ਕਰ ਰਹੀ ਹੈ।

ਅਤੇ ਜੇਕਰ ਤੁਸੀਂ ਉਹ ਸਭ ਨਹੀਂ ਚਾਹੁੰਦੇ, ਤੁਸੀਂ ਇਥੋਂ ਤਕ ਬਸ ਭੂਰੇ ਚੌਲ, ਤਿਲ ਅਤੇ ਕੁਝ ਫਲ ਲੈ ਸਕਦੇ ਹੋ - ਖਰਬੂਜ਼ੇ, ਉਹ ਪੀੜਾ-ਰਹਿਤ ਫਲ। ਫਿਰ ਤੁਸੀਂ ਵੀ ਠੀਕ ਹੋਵੋਂਗੇ, ਅਤੇ ਤੁਸੀਂ ਸੰਤੁਸ਼ਟ ਮਹਿਸੂਸ ਕਰੋਂਗੇ। ਤੁਸੀਂ ਹਲਕਾ ਮਹਿਸੂਸ ਕਰੋਂਗੇ। ਹਲਕੇ ਪੈਰਾਂ ਵਾਲੇ ਵੀ; ਤੁਸੀਂ ਖੁਸ਼ ਹੋਵੋਂਗੇ। ਪਰ ਬਿਨਾਂਸ਼ਕ, ਜੇਕਰ ਤੁਸੀਂ ਕਿਸੇ ਵੀ ਸਥਿਤੀ ਵਿਚ ਹੋਵੋਂ, ਜਦੋਂ ਤੁਹਾਡੇ ਕੋਲ ਇਹ ਭੋਜਨ ਨਾ ਹੋਣ, ਅਤੇ ਤੁਹਾਡੇ ਕੋਲ ਹੋਰ ਭੋਜਨ ਹੋਣ, ਵੀਗਨ, ਬਿਨਾਂਸ਼ਕ, ਤੁਸੀਂ ਕੁਝ ਲੈ ਸਕਦੇ ਹੋ। ਪਰ ਜੇਕਰ ਤੁਸੀਂ ਚਿੰਤਾ ਕਰਦੇ ਹੋ ਤੁਹਾਡੇ ਕੋਲ ਕਾਫੀ ਪੋਸ਼ਣ ਨਹੀਂ ਹੈ, ਫਿਰ ਇਹ ਇਕ ਬਹੁਤ ਹੀ ਬੇਲੋੜੀ ਚਿੰਤਾ ਹੈ। ਤੁਸੀਂ ਚਿਟੇ ਚੌਲ ਵੀ ਉਨਾਂ ਸਬਜ਼ੀਆਂ ਅਤੇ ਫਲਾਂ ਨਾਲ ਖਾ ਸਕਦੇ ਹੋ ਜੋ ਮੈਂ ਸੂਚੀਬਧ ਕੀਤੀ ਸੀ, ਭਾਵੇਂ ਸੂਚੀ ਪੂਰੀ ਨਹੀਂ ਹੈ, ਇਹ ਕਾਫੀ ਹੈ। ਮੇਰੇ ਰਬਾ, ਅਸੀਂ ਖਾਣ ਲਈ ਨਹੀਂ ਜਿਉਂਦੇ, ਅਸੀਂ ਜਿਉਂਦੇ ਰਹਿਣ ਲਈ ਖਾਂਦੇ ਹਾਂ।

ਅਤੇ ਪੁਰਾਣੇ ਸਮ‌ਿਆਂ ਵਿਚ, ਬਹੁਤ ਸਾਰੇ ਪਾਦਰੀ ਮਾਰੂਥਲ ਵਿਚ ਰਹਿੰਦੇ ਸਨ। ਉਨਾਂ ਕੋਲ ਕੋਈ ਭੋਜਨ ਨਹੀਂ ਸੀ। ਉਹ ਸਿਰਫ ਜਿਵੇਂ ਸੁਕੀ ਰੋਟੀ ਖਾਂਦੇ ਸੀ ਅਤੇ ਬਸ ਇਸ ਨੂੰ ਪਾਣੀ ਵਿਚ ਡਬੋਂਦੇ ਸੀ, ਅਤੇ ਬਸ ਇਹੀ ਉਹ ਖਾਂਦੇ ਸੀ। ਅਤੇ ਸ਼ਾਇਦ ਕੁਝ ਖਜੂਰਾਂ, ਜਿਨਾਂ ਨੂੰ ਸਟੋਰ ਕਰਨਾ ਸੌਖਾ ਸੀ ਅਤੇ ਇਕ ਲੰਮੇਂ ਸਮੇਂ ਰਖੀਆਂ ਜਾ ਸਕਦੀਆਂ ਹਨ। (...) ਉਨਾਂ ਨੇ ਬਸ ਸ਼ਾਇਦ ਜਿੰਦਾ ਰਹਿਣ ਲਈ ਕਾਫੀ ਛੇ ਮਹੀਨਿਆਂ ਦਾ ਭੋਜਨ ਸਪਲਾਏ ਸਵੀਕਾਰ ਕੀਤਾ। ਅਤੇ ਇਹ ਪਾਦਰੀ ਅਤੇ ਭਿਕਸ਼ੂ ਜਾਂ ਭਿਕਸ਼ਣੀਆਂ ਬਸ ਇਕਲੇ ਰਹਿਣਾ ਚਾਹੁੰਦੇ ਸਨ, ਪ੍ਰਮਾਤਮਾ ਨੂੰ ਪ੍ਰਾਰਥਨਾ ਕਰਨ ਲਈ, ਪ੍ਰਮਾਤਮਾ ਦਾ ਪਿਆਰ ਅਤੇ ਆਸ਼ੀਰਵਾਦ ਮਹਿਸੂਸ ਕਰਨ ਲਈ, ਕਿ ਪ੍ਰਮਾਤਮਾ ਉਨਾਂ ਨੂੰ ਅਸੀਸ ਦੇਣਗੇ। ਉਹ ਸਿਰਫ ਪ੍ਰਮਾਤਮਾ ਨਾਲ ਇਕਲੇ ਰਹਿਣਾ ਚਾਹੁੰਦੇ ਸਨ। ਭਾਵੇਂ ਉਹ ਪਹਿਲੇ ਹੀ ਬਹੁਤ ਉਚੇ ਗਿਆਨ ਪ੍ਰਾਪਤੀ ਵਾਲੇ ਸਨ ਜਾਂ ਨਹੀਂ, ਮਹਾਨ ਆਦਰਸ਼, ਉਚਾ ਟੀਚਾ ਪ੍ਰਮਾਤਮਾ ਤਕ ਪਹੁੰਚਣ ਦਾ ਹੈ, ਪ੍ਰਮਾਤਮਾ ਨੂੰ ਜਾਨਣ ਦਾ, ਪ੍ਰਮਾਤਮਾ ਨੂੰ ਵਧੇਰੇ ਪਿਆਰ ਕਰਨਾ, ਅਤੇ ਗਿਆਨਵਾਨ ਹੋਣ ਦਾ ਹੈ ਇਸ ਮੁਤਾਬਕ।

ਹੀਮਾਲਿਆ ਵਿਚ ਵੀ, ਬਹੁਤ ਸਾਰੇ ਹਿੰਦੂ ਭਿਖਸ਼ੂ ਬਸ ਖਾਂਦੇ ਸੀ ਜੋ ਵੀ ਸੁਕਾ ਭੋਜ਼ਨ ਜੋ ਉਹ ਸਟੋਰ ਕਰ ਸਕਦੇ ਸੀ ਹੀਮਾਲਿਆ ਪਹਾੜਾਂ ਵਿਚ - ਇਹ ਸਭ ਤੋਂ ਬਹੁਤ ਦੂਰ, ਬਹੁਤ ਉਚਾ। ਸ਼ਾਇਦ ਬਸ ਕੁਝ ਚੌਲ ਅਤੇ ਦਾਲ, ਦਾਲਾਂ ਜੋ ਉਹ ਕੁਝ ਨਮਕ ਨਾਲ ਪਕਾ ਸਕਦੇ, ਅਤੇ ਸ਼ਾਇਦ ਕੁਝ ਮਸਾਲੇ ਜੇਕਰ ਉਨਾਂ ਕੋਲ ਇਹ ਹੋਣ। ਨਹੀਂ ਤਾਂ, ਬਸ ਇਹੀ ਹੈ ਜਿਸ ਉਤੇ ਉਹ ਜਿਉਂਦੇ ਹਨ। ਕਿਉਂਕਿ ਹੀਮਾਲ‌ਿਆ ਦੀ ਗਹਿਰਾਈ ਵਿਚ, ਜਿਵੇਂ ਗਓਮੁਖ, ਬਰਫ ਸਾਰੀ ਸ਼ੜਕ ਨੂੰ ਢਕ ਦੇਵੇਗੀ ਜਾਂ ਕਿਸੇ ਵੀ ਰਸਤੇ ਨੂੰ ਘਟੋ ਘਟ ਛੇ ਮਹੀਨਿਆਂ ਤਕ। ਸੋ ਛੇ ਮਹੀਨਿਆਂ ਲਈ, ਕੋਈ ਵੀ ਗਓਮੁਖ ਨੂੰ ਨਹੀਂ ਜਾ ਸਕੇਗਾ - ਹੀਮਾਲਿਆ ਦੇ ਅਜਿਹੇ ਇਕ ਗਹਿਰੇ ਅਤੇ ਉਚੇ ਖੇਤਰ ਵਿਚ ਹੈ - ਕੋਈ ਵੀ ਭੋਜ਼ਨ ਜਾਂ ਕੋਈ ਚੀਜ਼ ਸਪਲਾਈ ਕਰਨ ਲਈ। ਸ਼ਾਇਦ ਇਹਨਾਂ ਭਿਕਸ਼ੂਆਂ ਵਿਚੋਂ ਕਈ ਹਵਾ ਤੇ ਵੀ ਜਿਉਂਦੇ ਹਨ, ਜਿਵੇਂ ਪੌਣਹਾਰੀ ਜਾਂ ਜਲਹਾਰੀ; ਉਨਾਂ ਲਈ ਸੰਸਾਰ ਤੋਂ ਦੂਰ ਹੋਣਾ ਵਧੇਰੇ ਆਸਾਨ ਅਤੇ ਸਰਲ ਹੈ, ਤਾਂਕਿ ਉਹ ਪ੍ਰਮਾਤਮਾ ਨਾਲ ਅਨੰਦ ਮਾਣ ਸਕਣ ਜਾਂ ਪ੍ਰਮਾਤਮਾ ਉਤੇ ਚਿੰਤਨ ਕਰ ਸਕਣ।

ਇਹ ਬਿਹਤਰ ਵੀ ਹੋਵੇਗਾ ਜੇਕਰ ਉਨਾਂ ਕੋਲ ਪਹਿਲੇ ਹੀ ਇਕ ਸਤਿਗੁਰੂ ਹੋਵੇ ਜਿਸ ਨੇ ਉਨਾਂ ਨੂੰ ਮੁਕਤੀ ਵਿਧੀ ਸੰਚਾਰ ਕੀਤੀ ਹੈ, ਅਤੇ ਫਿਰ ਉਹ ਦੂਜਿਆਂ ਤੋਂ ਦੂਰ ਰਹਿਣਾ ਜ਼ਾਰੀ ਰਖਦੇ ਤਾਂਕਿ ਉਨਾਂ ਕੋਲ ਆਸਾਨ ਪਹੁੰਚ, ਆਸਾਨ ਚਿੰਤਨ ਹੈ। ਪਰ ਅਜਿਹੇ ਇਕ ਖੇਤਰ ਵਿਚ ਉਹ ਬਹੁਤਾ ਨਹੀਂ ਕਰਦੇ। ਅਤੇ ਅਜਿਹੇ ਇਕ ਖੇਤਰ ਵਿਚ, ਹਵਾ ਪਵਿਤਰ ਹੈ, ਐਨਰਜ਼ੀ ਪਵਿਤਰ ਹੈ - ਕਿਸੇ ਕਿਸਮ ਦੀ ਪ੍ਰੇਸ਼ਾਨੀ ਨਹੀਂ, ਕੋਈ ਵੀ ਮਨੁਖ ਉਥੇ ਜਾਣ ਲਈ ਨਹੀਂ ਹੈ ਭੋਜਨ ਲਿਆਉਣ ਲਈ ਜਾਂ ਉਨਾਂ ਦੀ ਪੂਜਾ ਕਰਨ ਲਈ, ਉਨਾਂ ਦੀ ਸ਼ਾਂਤੀ ਭੰਗ ਕਰਨ ਲਈ। ਇਸੇ ਕਰਕੇ ਉਹ ਇਹ ਸਭ ਤੋਂ ਬਹੁਤ ਦੂਰ ਰਹਿਣਾ ਚਾਹੁੰਦੇ ਹਨ। ਕਾਸ਼ ਮੈਂ ਵੀ ਕਰ ਸਕਦੀ, ਕਿਉਂਕਿ, ਮੈਨੂੰ ਯਾਦ ਹੈ, ਜਦੋਂ ਮੈਂ ਹੀਮਾਲਿਆ ਵਿਚ ਸੀ, ਇਹ ਮੇਰੇ ਕੋਲ ਸਭ ਤੋਂ ਵਧੀਆ ਸਮਾਂ ਸੀ। ਮੈਂ ਕਦੇ ਕੋਈ ਸਮਸ‌ਿਆ ਨਹੀਂ ਮਹਿਸੂਸ ਕੀਤੀ। ਮੈਂ ਕਿਸੇ ਚੀਜ਼ ਬਾਰੇ ਕਦੇ ਚਿੰਤਾ ਨਹੀਂ ਕੀਤੀ ਸੀ। ਮੈਂ ਇਥੋਂ ਤਕ ਕਦੇ ਵੀ "ਸ਼ਾਂਤੀ" ਜਾਂ "ਅਸ਼ਾਂਤੀ" ਸ਼ਬਦਾਂ ਬਾਰੇ ਸੋਚਿਆ ਸੀ। ਉਥੇ ਅਜਿਹੀ ਕੋਈ ਸਥਿਤੀ ਜਾਂ ਸੋਚ ਜਾਂ ਰਵਈਆ ਜਾਂ ਇਸ ਨਾਲ ਮਾਨਸਿਕ ਸਬੰਧ ਨਹੀਂ ਸੀ। ਤੁਸੀਂ ਬਸ ਆਪਣੀ ਜਿੰਦਗੀ ਜਿਉਂਦੇ ਹੋ। ਤੁਸੀਂ ਬਸ ਬਹੁਤ ਵਧੀਆ ਮਹਿਸੂਸ ਕਰਦੇ ਹੋ। ਤੁਸੀਂ ਇਸ ਸੰਸਾਰ ਵਿਚ ਬਿਲਕੁਲ ਕਿਸੇ ਚੀਜ਼ ਬਾਰੇ ਨਹੀਂ ਸੋਚਦੇ। ਤੁਸੀਂ ਇਸ ਸੰਸਾਰ ਵਿਚ ਕਦੇ ਕੋਈ ਹੋਰ ਚੀਜ਼ ਨਹੀਂ ਚਾਹੁੰਦੇ।

ਇਥੋਂ ਤਕ ਕਿ, ਉਸ ਸਮੇਂ, ਮੇਰੇ ਕੋਲ ਬਹੁਤਾ ਪੈਸਾ ਬਿਲਕੁਲ ਨਹੀਂ ਸੀ। ਮੈਂ ਤੁਹਾਨੂੰ ਪਹਿਲੇ ਦਸਿਆ ਸੀ, ਮੈਂ ਸਿਰਫ ਕੁਝ (ਵੀਗਨ) ਚਪਾਤੀਆਂ ਹਰ ਰੋਜ਼ ਖਾਂਦੀ ਸੀ, ਇਕ ਵਾਰ ਸ਼ਾਮ ਨੂੰ ਜਦੋਂ ਮੈਂ ਆਪਣੀ ਝੌਂਪੜੀ, ਗਾਰੇ-ਵਾਲੀ ਝੌਂਪੜੀ ਨੂੰ ਵਾਪਸ ਆਉਂਦੀ ਸੀ। ਅਤੇ ਫਿਰ ਸ਼ਾਇਦ ਇਕ (ਵੀਗਨ) ਸਮੋਸਾ ਸਵੇਰੇ ਜਦੋਂ ਮੈਂ ਬਜ਼ੁਰਗ ਔਰਤ ਦੇ ਕੋਲੋਂ ਦੀ ਲੰਘਦੀ ਸੀ ਜਿਹੜੀ ਅਜਿਹੇ ਸਵਰਗੀ (ਵੀਗਨ) ਸਮੋਸੇ ਬਣਾਉਂਦੀ ਸੀ ਜੋ ਮੈਂ ਇਤਨੇ ਚੰਗੇ ਸੁਆਦ ਵਾਲੇ ਕਿਸੇ ਹੋਰ ਜਗਾ ਨਹੀਂ ਖਾਧੇ। ਉਹ ਰਿਸ਼ੀਕੇਸ਼ ਵਿਚ ਸੀ। ਇਹ ਹਿਮਾਲਿਆ ਦਾ ਸਭ ਤੋਂ ਉਚਾ ਭਾਗ ਨਹੀਂ ਸੀ। ਤੁਹਾਨੂੰ ਹੋਰ ਵੀ ਉਚਾ ਗਓਮੁਖ ਨੂੰ ਜਾਣਾ ਪਵੇਗਾ। ਫਿਰ ਇਹ ਹਿਮਾਲੀਆ ਦੀ ਅਖੀਰਲੀ ਜਗਾ ਹੈ ਜਿਥੇ ਤੁਸੀਂ ਪਹੁੰਚ ਸਕਦੇ ਹੋ। ਉਸ ਤੋਂ ਅਗੇ, ਮੈਂ ਨਹੀਂ ਜਾਣਦੀ ਜੇਕਰ ਕੋਈ ਭਿਕਸ਼ੂ ਜਾਂ ਭਿਕਸ਼ਣੀਆਂ ਰਹਿਣਗੀਆਂ। ਉਥੇ ਪਹੁੰਚਣਾ ਵਧੇਰੇ ਮੁਸ਼ਕਲ ਹੈ। ਹੁਣ , ਮੈਂ ਉਥੇ ਜਾਣ ਬੁਝ ਕੇ ਨਹੀਂ ਇਕ ਸੰਨਿਆਸੀ ਬਣੀ ਸੀ। ਸਮਾਨ ਜਿਵੇਂ ਇਕ ਰੀਟਰੀਟ ਵਾਂਗ; ਇਹ ਬਸ ਉਵੇਂ ਹੈ ਜਿਵੇਂ ਇਹ ਹੈ।

ਬੋਧੀ ਪਰੰਪਰਾ ਵਿਚ, ਜਦੋਂ ਤੁਸੀਂ ਰੀਟਰੀਟ ਵਿਚ ਹੋਵੋਂ ਹਰ ਸਾਲ ਤਿੰਨ ਮਹੀਨਆਂ ਲਈ, ਤੁਹਾਨੂੰ ਬਸ ਇਕਲੇ ਹੋਣਾ ਜਾਂ ਆਪਣੇ ਸਮਾਨ ਭਾਈਚਾਰੇ ਦੇ ਲੋਕਾਂ ਨਾਲ ਹੋਣਾ ਜ਼ਰੂਰੀ ਹੈ। ਤੁਸੀਂ ਉਸ ਤੋਂ ਵਧ ਨਹੀਂ ਖਾਂਦੇ। ਸ਼ਾਇਦ ਬੁਧ ਦੇ ਸਮੇਂ, ਉਨਾਂ ਕੋਲ ਵਧੇਰੇ ਭੋਜਨ ਸੀ। ਪਰ ਮੇਰੇ ਸਮੇਂ ਵਿਚ, ਮੈਂ ਇਕਲੀ ਸੀ ਮੰਦਰ ਦੇ ਪਿਛੇ ਹਿਸੇ ਵਿਚ, ਜੋ ਮਰ ਚੁਕੇ ਬੋਧੀ ਵਿਸ਼ਵਾਸ਼ੀਆਂ ਦੀ ਰਾਖ ਲਈ ਵਰਤਿਆ ਜਾਂਦਾ ਕਮਰਾ ਹੈ । ਅਤੇ ਫਿਰ ਰਿਸ਼ਤੇਦਾਰ ਉਨਾਂ ਨੂੰ ਉਥੇ ਲਿਆਉਂਦੇ ਹਨ ਤਾਂਕਿ ਉਹ ਭਿਕਸ਼ੂਆਂ ਦੇ ਸਾਹਮੁਣੇ ਸੁਣ ਸਕਣ - ਮੰਦਰ ਦੇ ਥਲੇ ਥੋੜਾ ਦੂਰ ਹੇਠਾਂ- ਉਹ ਜਿਹੜੇ ਸੂਤਰਾਂ ਦਾ ਪਾਠ ਕਰਦੇ ਹਨ ਉਨਾਂ ਨੂੰ ਸ਼ਾਂਤੀ ਦੇਣ ਵਿਚ ਮਦਦ ਕਰਨ ਲਈ ਅਤੇ ਨਰਕ ਤੋਂ ਜਾਂ ਜੋ ਵੀ ਅਣਉਚਿਤ ਮੌਜ਼ੂਦਗੀ ਤੋਂ ਮੁਕਤ ਹੋਣ ਲਈ। ਮੇਰੇ ਕੋਲ ਹਰ ਰੋਜ਼ ਮੇਰੇ ਲਈ ਭੋਜਨ ਲਿਆਉਣ ਲਈ ਕੋਈ ਲੋਕ ਨਹੀਂ ਸਨ। ਮੈਂ ਨਹੀਂ ਚਾਹੁੰਦੀ ਸੀ। ਬਿਨਾਂਸ਼ਕ, ਮੈਂ ਉਥੇ ਥਲੇ ਭਿਕਸ਼ੂਆਂ ਨੂੰ ਮੇਰੇ ਲਈ ਭੋਜਨ ਲਿਆਉਣ ਵਿਚ ਮੇਰੀ ਮਦਦ ਕਰਨ ਲਈ ਪੁਛ ਸਕਦੀ ਸੀ, ਪਰ ਮੈਂ ਨਹੀਂ ਚਾਹੁੰਦੀ ਸੀ। ਉਥੇ ਕੁਝ ਲੋਕ ਸਨ ਜੋ ਮੈਨੂੰ ਮਿਲਣ ਲਈ ਆਉਣਾ ਚਾਹੁੰਦੇ ਸਨ। ਮੈਂ ਵੀ ਇਨਕਾਰ ਕਰ ਦਿਤਾ, ਸਿਵਾਇ ਇਕ ਜਾਂ ਦੋ ਵਾਰ ਮੇਰੇ ਆਪਣੇ ਪੈਰੋਕਾਰਾਂ ਲਈ। ਉਸ ਸਮੇਂ, ਮੇਰੇ ਕੋਲ ਦੋ ਕੁ ਪੈਰੋਕਾਰ ਸਨ, ਅਤੇ ਉਹ ਮੈਨੂੰ ਅਖੀਰ ਵਿਚ ਮਿਲਣ ਆਉਂਦੇ ਸੀ ਕਿਉਂਕਿ ਉਨਾਂ ਨੇ ਦੀਖਿਆ ਲਈ ਕੁਝ ਨਵੇਂ ਲੋਕਾਂ ਨੂੰ ਲਿਆਂਦਾ। ਮੈਂ ਬਹੁਤੇ ਲੋਕਾਂ ਨੂੰ ਦੇਖਣਾ ਨਹੀਂ ਚਾਹੁੰਦੀ ਸੀ। ਮੈਂ ਕਿਸੇ ਨੂੰ ਦੇਖਣਾ ਵੀ ਨਹੀ ਚਾਹੁੰਦੀ ਸੀ। ਇਸੇ ਲਈ, ਮੈਂ ਬਸ ਤਿਲ ਅਤੇ ਭੂਰੇ ਚੌਲ ਲੈਂਦੀ ਸੀ।

ਪਹਿਲੇ ਹਫਤੇ ਵਿਚ, ਮੈਂ ਕੁਝ ਸੰਤਰੇ ਦਾ ਜੂਸ ਲਿਆ ਜੋ ਮੇਰੇ ਲਈ ਕਰਿਆਨੇ ਦੇ ਸਮਾਨ ਨਾਲ ਲਿਆਇਆ ਗਿਆ ਸੀ। ਪਰ ਬਾਅਦ ਵਿਚ, ਉਥੇ ਹੋਰ ਬਾਕੀ ਨਹੀਂ ਰਿਹਾ, ਸੋ ਬਸ ਤਿਲਾਂ ਦਾ ਪਾਉਡਰ, ਭੂਰੇ ਚੌਲ, ਅਤੇ ਬਿਨਾਂਸ਼ਕ, ਨਮਕ, ਜਾਂ ਕੁਝ ਸੋਇਆ ਸਾਸ। ਹੋ ਸਕਦਾ ਕੁਝ ਸੋਇਆ ਸਾਸ ਵੀ, ਪਰ ਅੰਤ ਵਿਚ, ਸਿਰਫ ਨਮਕ। ਅਤੇ ਮੈਂ ਜਿਉਂਦੀ ਰਹੀ ਅਤੇ ਬੁਰਾ ਜਾਂ ਬਿਮਾਰ ਜਾਂ ਕੋਈ ਚੀਜ਼ ਨਹੀਂ ਮਹਿਸੂਸ ਕੀਤੀ। ਸਗੋਂ ਉਲਟਾ, ਜਦੋਂ ਮੈਂ ਤਾਂਘਦੇ ਲੋਕਾਂ ਦੀ ਬੇਨਤੀ ਤੇ ਬਾਹਰ ਸੰਸਾਰ ਵਿਚ ਗਈ, ਫਿਰ ਮੈਂ ਥੋੜੀ ਜਿਹੀ ਸਮਸ‌ਿਆ ਇਥੇ ਅਤੇ ਉਥੇ ਮਹਿਸੂਸ ਕਰਨ ਲਗ ਪਈ, ਅਤੇ ਫਿਰ ਕਦੇ ਕਦਾਂਈ ਤਕਰੀਬਨ ਘਾਤਕ। ਇਹ ਘਾਤਕ ਹੋ ਸਕਦਾ ਸੀ, ਪਰ ਫਿਰ ਕੰਮ ਕਰਨਾ ਜ਼ਾਰੀ ਰਖਣ ਲਈ ਪ੍ਰਮਾਤਮਾ ਅਜ਼ੇ ਵੀ ਚਾਹੁੰਦੇ ਸੀ ਮੈਂ ਜਿਉਂਦੀ ਰਹਾਂ। ਸ਼ਾਇਦ ਇਸੇ ਕਰਕੇ ਮੈਂ ਬਹੁਤ ਸਾਰੀਆਂ ਹਤਿਆ ਦੀਆਂ ਕੋਸ਼ਿਸ਼ਾਂ ਤੋਂ, ਅਨੇਕ ਹੀ ਜੀਵਨ ਅਤੇ ਮੌਤ ਦੀਆਂ ਮੈਡੀਕਲ ਹਾਲਾਤਾਂ, ਅਤੇ ਸਰੀਰਕ ਬਿਮਾਰੀਆਂ ਤੋਂ ਬਚ ਗਈ। ਪਰ ਇਹ ਸੰਨ‌ਿਆਸ ਨਹੀਂ ਹੈ ਜਿਸ ਨੇ ਮੈਨੂੰ ਲਿਆਂਦਾ ਜਿਥੇ ਮੈਂ ਹਾਂ ਜਾਂ ਕਿਸੇ ਤਰਾਂ ਮੇਰੀ ਮਦਦ ਕੀਤੀ ਸੀ। ਇਹ ਇਸ ਦੀ ਸਹੂਲਤ ਹੈ ਜੋ ਤੁਹਾਨੂੰ ਇਕਲੇ ਅਤੇ ਸ਼ਾਂਤ ਰਹਿਣ ਦਿੰਦਾ ਹੈ ਤਾਂਕਿ ਤੁਸੀਂ ਆਪਣੇ ਅੰਦਰੂਨੀ ਮੈਡੀਟੇਸ਼ਨ ਉਤੇ ਚਿੰਤਨ ਕਰ ਸਕੋਂ ਅਤੇ ਪ੍ਰੇਸ਼ਾਨ ਨਾ ਹੋਵੋਂ ਜਾਂ ਕਿਸੇ ਵੀ ਕਿਸਮ ਦੀ ਸੰਸਾਰੀ ਦਖਲਅੰਦਾਜ਼ੀ ਦੁਆਰਾ ਵਿਚਲਿਤ ਨਾ ਹੋਵੋਂ। ਬਸ ਇਹੀ ਹੈ।

ਪਰ ਮੈਂ ਨਹੀਂ ਕਰਦੀ - ਮੈਂ ਜ਼ੋਰ ਦਿੰਦੀ ਹਾਂ - ਮੈਂ ਸੰਨਿਆਸ ਲਈ ਵਕਾਲਤ ਨਹੀਂ ਕਰਦੀ ਇਕ ਤਰੀਕੇ ਵਜੋਂ ਆਪਣੇ ਸਰੀਰ ਨੂੰ ਮਜ਼ਬੂਰ ਕਰਨ ਲਈ ਬਸ ਮਹਿਸੂਸ ਕਰਨ ਲਈ ਕਿ ਤੁਸੀਂ ਕਰ ਸਕਦੇ ਹੋ; ਬਿਨਾਂਸ਼ਕ ਤੁਸੀਂ ਕਰ ਸਕਦੇ ਹੋ। ਪਰ ਆਪਣੇ ਆਪ ਨੂੰ ਬਹੁਤੀ ਜਿਆਦਾ ਮੁਸੀਬਤ ਵਿਚ ਮਜ਼ੂਬਰ ਕਰਨ ਦੀ ਕੋਸ਼ਿਸ਼ ਨਾ ਕਰਨੀ, ਠੀਕ ਹੈ? ਮੈਂ ਸਿਰਫ ਤੁਹਾਨੂੰ ਦਸਣਾ ਚਾਹੁੰਦੀ ਹਾਂ, ਜੇਕਰ ਤੁਸੀਂ ਘਟ ਭੋਜ਼ਨ ਲੈਣਾ ਚਾਹੁੰਦੇ ਹੋ ਜਾਂ ਘਟ ਮੁਸ਼ਕਲ ਪਕਾਇਆ ਭੋਜਨ, ਫਿਰ ਤੁਸੀਂ ਉਨਾਂ ਨੂੰ ਵਧੇਰੇ ਸਧਾਰਨ ਲੈ ਸਕਦੇ ਹੋ। ਪਰ ਆਪਣੇ ਆਪ ਨੂੰ ਮਜ਼ਬੂਰ ਨਾ ਕਰਨਾ। ਠੀਕ ਹੈ? ਜੇਕਰ ਤੁਹਾਡਾ ਸਰੀਰ ਇਹ ਸਹਿਣ ਨਹੀਂ ਕਰ ਸਕਦਾ, ਤੁਰੰਤ ਬੰਦ ਕਰ ਦੇਣਾ ਅਤੇ ਹੌਲੀ ਹੌਲੀ ਆਮ ਵਲ ਵਾਪਸ ਚਲੇ ਜਾਣਾ। ਤੁਰੰਤ ਹੀ ਇਕ ਅਤਿ ਤੋਂ ਅਗਲੇ ਤਕ ਛਾਲ ਨਾ ਮਾਰਨੀ - ਆਰਾਮਦਾਇਕ ਕਿਸਮ ਦਾ ਜੀਵਨ ਢੰਗ, ਪਰ ਹਮੇਸ਼ਾਂ ਵੀਗਨ ਬਣੇ ਰਹਿਣਾ। ਇਹ ਨਹੀਂ ਕਿਉਂ ਕਿ ਤੁਸੀਂ ਸਿਰਫ ਕਰਮਾਂ ਤੋਂ ਡਰਦੇ ਹੋ, ਪਰ ਮੁਖ ਤੌਰ ਤੇ ਕਿਉਂਕਿ ਅਸੀਂ ਕੋਈ ਜੀਵਾਂ ਨੂੰ ਦੁਖੀ ਨਹੀਂ ਕਰਨਾ ਚਾਹੁੰਦੇ।

ਇਥੋਂ ਤਕ ਜਾਨਵਰ ਜੀਵ - ਉਹ ਸਾਡੇ ਵਰਗੇ ਨਹੀਂ ਲਗਦੇ, ਪਰ ਉਨਾਂ ਕੋਲ ਆਤਮਾਵਾਂ ਹਨ। ਉਨਾਂ ਕੋਲ ਉਨਾਂ ਅੰਦਰ ਆਤਮਾਵਾਂ ਹਨ, ਅਤੇ ਉਨਾਂ ਕੋਲ ਬ੍ਰਹਿਮੰਡ ਨਾਲ ਇਕ ਰੂਹਾਨੀ ਸੰਪਰਕ ਹੈ। ਬਹੁਤ ਸਾਰੇ ਜਾਨਵਰ-ਲੋਕ ਸਾਡੇ ਮਨੁਖਾਂ ਨਾਲੋਂ ਵਧੇਰੇ ਜਾਣਦੇ ਹਨ ਜੋ ਅਸੀਂ ਕਦੇ ਵੀ ਜਾਣ ਸਕਦੇ ਹਾਂ। ਉਨਾਂ ਕੋਲ ਚੀਜ਼ਾਂ ਬਾਰੇ ਜਾਨਣ ਦੀ ਇਕ ਤੀਬਰ ਭਾਵਨਾ ਹੈ, ਕਿ ਇਹ ਕਦੋਂ ਵਾਪਰੇਗੀ ਉਨਾਂ ਦੇ ਇਥੋਂ ਤਕ ਵਾਪਰਨ ਤੋਂ ਪਹਿਲਾਂ। ਉਹ ਤੁਹਾਡੇ ਵਿਚ ਦੀ ਦੇਖ ਸਕਦੇ ਹਨ। ਉਹ ਭਵਿਖਬਾਣੀ ਕਰ ਸਕਦੇ ਹਨ ਤੁਹਾਡੇ ਕੋਲ ਕੀ ਹੋਣ ਵਾਲਾ ਹੈ ਮੁਸੀਬਤ ਜਾਂ ਇਕ ਦੁਰਘਟਨਾ ਵਜੋਂ। ਅਤੇ ਉਹ ਬਹੁਤ ਤੁਹਾਨੂੰ ਚਿਤਾਵਨੀ ਦੇਣ ਦੀ ਕੋਸ਼ਿਸ਼ ਕਰਦੇ ਹਨ, ਪਰ ਜਿਆਦਾਤਰ ਮਨੁਖ ਜਾਨਵਰ-ਲੋਕਾਂ ਦੀਆਂ ਗਲਾਂ ਸੁਣ ਨਹੀਂ ਸਕਦੇ।

ਕਦੇ ਕਦਾਂਈ ਤੁਸੀਂ ਦੇਖਦੇ ਹੋ ਇਕ ਜਾਨਵਰ-ਵਿਆਕਤੀ ਅਚਾਨਕ ਹੀ ਤੁਹਾਡੇ ਆਲੇ ਦੁਆਲੇ ਛਾਲ ਮਾਰਦਾ ਹੈ ਅਤੇ ਤੁਹਾਡੀ ਟੀਵੀ-ਦੇਖਣਾ ਪ੍ਰੇਸ਼ਾਨ ਕਰਦਾ ਹੈ, ਕਿਉਂ‌ਕਿ ਉਹ ਜਾਨਵਰ-ਵਿਆਕਤੀ ਜਾਣਦਾ ਹੈ ਕਿ ਉਹ ਪ੍ਰੋਗਰਾਮ ਤੁਹਾਡੇ ਲਈ ਮਾੜੇ ਕਰਮ, ਬੋਝ ਲ਼ਿਆਵੇਗਾ, ਮਿਸਾਲ ਵਜੋਂ ਉਸ ਤਰਾਂ। ਮੇਰੇ ਕੁਤੇ-ਲੋਕ ਉਹ ਜਾਣਦੇ ਹਨ। ਉਨਾਂ ਵਿਚੋਂ ਕਈ ਬਹੁਤ ਵਾਰ ਮੈਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹਨ, ਪਰ ਕਿਉਂਕਿ ਮੈਨੂੰ ਕੰਮ ਕਰਨਾ ਪੈਂਦਾ ਹੈ, ਮੈਨੂੰ ਸੰਸਾਰ ਨੂੰ ਜਾਣਨ ਦੀ ਲੋੜ ਹੈ ਤਾਂਕਿ ਸੰਸਾਰ ਦੀ ਦੇਖ ਭਾਲ ਕਰ ਸਕਾਂ, ਸੋ ਮੈਨੂੰ ਕੁਰਬਾਨੀ ਕਰਨੀ ਪੈਂਦੀ ਹੈ। ਪਰ ਜੇਕਰ ਤੁਹਾਨੂੰ ਇਹ ਕਰਨ ਦੀ ਲੋੜ ਨਹੀਂ, ਤੁਹਾਨੂੰ ਨਹੀਂ ਕਰਨਾ ਚਾਹੀਦਾ।

ਬਹੁਤੇ ਸੰਸਾਰੀ ਪ੍ਰੋਗਰਾਮ ਖਾਸ ਕਰਕੇ ਹਿੰਸਕ ਫਿਲਮਾਂ ਅਤੇ ਸ਼ੋਆਂ ਨੂੰ ਨਾ ਦੇਖੋ। ਉਹ ਤੁਹਾਡੇ ਲਈ ਬਹੁਤ, ਬਹੁਤ ਮਾੜੀਆਂ ਹਨ। ਉਹ ਤੁਹਾਡੀ ਐਨਰਜ਼ੀ ਨੂੰ ਖਤਮ ਕਰਦੇ ਹਨ। ਉਹ ਤੁਹਾਨੂੰ ਹੇਠਾਂ ਨੂੰ ਇਕ ਵਧੇਰੇ ਨੀਵੇਂ ਪਧਰ ਨੂੰ ਖਿਚਦੇ ਹਨ, ਭਾਵੇਂ ਜੇਕਰ ਤੁਸੀਂ ਪਹਿਲੇ ਹੀ ਇਕ ਉਚੇਰੇ ਪਧਰ ਤੇ ਹੋ। ਉੁਹ ਤੁਹਾਨੂੰ ਬਿਮਾਰ ਕਰਦੇ ਹਨ। ਉਹ ਤੁਹਾਨੂੰ ਬਿਮਾਰ ਬਣਾਉਂਦੇ ਹਨ। ਉਹ ਤੁਹਾਡੀ ਮਾਨਸਿਕ ਸਮਰਥਾ ਨੂੰ ਅਤੇ ਸਭ ਚੀਜ਼ ਨੂੰ ਪ੍ਰੇਸ਼ਾਨ ਕਰਦੇ ਹਨ, ਖਾਸ ਕਰਕੇ ਜੇਕਰ ਤੁਸੀਂ ਇਹ ਰਾਤ ਦੇ ਸਮੇਂ ਦੇਖਦੇ ਹੋ, ਜਦੋਂ ਤੁਹਾਨੂੰ ਸੌਣ ਦੀ ਲੋੜ ਹੈ। ਭਾਵੇਂ ਜੇਕਰ ਤੁਸੀਂ ਇਕ ਰਾਤ ਵਾਲੇ ਵਿਆਕਤੀ ਹੋ, ਇਹ ਬਿਹਤਰ ਹੈ ਤੁਸੀਂ ਆਪਣੇ ਆਪ ਨਾਲ ਦੁਰਵਿਵਹਾਰ ਨਾ ਕਰੋ - ਮਾਨਸਿਕ ਤੌਰ ਤੇ, ਮਨੋਵਿਗਿਆਨਕ, ਭਾਵਨਾਤਮਿਕ ਤੌਰ ਤੇ, ਗਿਆਨ ਦੇ ਪਖੋਂ, ਕਿਉਂਕਿ ਰਾਤ ਦਾ ਸਮਾਂ ਆਰਾਮ ਕਰਨ ਲਈ ਹੈ , ਅਭਿਆਸ ਕਰਨ ਲਈ ਹੈ, ਅਤੇ ਬ੍ਰਹਿਮੰਡ ਵਿਚ ਵਧੇਰੇ ਉਚੇਰੇ, ਉਚੇ ਖੇਤਰਾਂ ਉਤੇ , ਸਵਰਗ ਦੇ ਨੇੜੇ, ਪ੍ਰਮਾਮਾ ਦੇ ਨੇੜੇ ਵਾਲੇ ਖੇਤਰਾਂ ਉਤੇ ਚਿੰਤਨ ਕਰਨ ਲਈ ਹੈ।

ਰਾਤ ਦਾ ਸਮਾਂ ਨਾਕਾਰਾਤਮਿਕ ਸ਼ਕਤੀ ਦਾ ਸਮਾਂ ਹੈ, ਜੋ ਆਲੇ ਦੁਆਲੇ ਘੁੰਮਦੀ ਹੈ ਅਤੇ ਤੁਹਾਡੀ ਸ਼ਾਂਤੀ ਨੂੰ ਭੰਗ ਕਰਦੀ, ਤੁਹਾਡੀ ਐਨਰਜ਼ੀ ਨੂੰ ਚੂਸਦੀ ਹੈ, ਇਥੋਂ ਤਕ ਤੁਹਾਨੂੰ ਗਲਤ ਕਰਨ ਵਿਚ ਪ੍ਰਭਾਵਿਤ ਕਰਦੀ ਹੈ, ਇਸ ਤਰਾਂ ਤੁਹਾਡੇ ਜਾਂ/ਅਤੇ ਦੂਜ‌ਿਆਂ ਲਈ ਨਤੀਜ਼ੇ ਵਜੋਂ ਮਾੜੇ ਕਰਮ ਸਿਰਜ਼ਦੀ ਹੈ।

Photo Caption: ਜੰਗਲ ਵਿਚ ਨੀਵੇਂ, ਡੂੰਘੇ ਰਹਿੰਦੇ, ਇਤਨੇ ਨਿਮਰ, ਮੁਸ਼ਕਲ ਨਾਲ ਦੇਖੇ ਜਾਂਦੇ, ਪਰ ਗਰਮੀਆਂ ਅਤੇ ਸਰਦੀਆਂ ਵਿਚ ਦੀ ਜਿਉਂਦੇ ਰਹਿ ਸਕਦੇ ਹਨ!

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ