ਵਿਸਤਾਰ
ਡਾਓਨਲੋਡ Docx
ਹੋਰ ਪੜੋ
ਹੈਲੋ ਓਥੇ, ਸਰਬ ਉੱਚ, ਸਭ ਤੋਂ ਮਹਾਨ ਸਭ ਤੋਂ ਮਹਾਨ ਦੇ ਸਾਰੇ ਪਿਆਰੇ ਬੱਚਿਓ । ਤੁਹਾਨੂੰ ਨਮਸਕਾਰ। ਖੁਸ਼ਕਿਸਮਤ, ਖੁਸ਼ਹਾਲ, ਸ਼ਾਂਤੀਪੂਰਨ ਵੀਗਨ ਨਵਾਂ ਸਾਲ! ਕਿਵੇਂ ਵੀ, ਇਹ ਬੱਚਿਆਂ ਲਈ ਇੱਕ ਇਕ ਕਿਸਮ ਦਾ ਦਿਆਲੂ ਰੀਮਾਈਂਡਰ ਹੈ: ਬਹੁਤ ਸਾਰੇ ਦੇਸ਼ਾਂ ਵਿੱਚ ਇਹ ਸਰਦੀ ਅਤੇ ਠੰਡ ਹੈ, ਇਸ ਲਈ ਕਿਰਪਾ ਕਰਕੇ ਆਪਣਾ ਧਿਆਨ ਰੱਖੋ। ਹਰ ਸਮੇਂ ਗਰਮ ਰਹੋ। ਅਤੇ ਜੇਕਰ ਤੁਹਾਨੂੰ ਆਪਣੇ ਹੱਥ ਜਾਂ ਆਪਣਾ ਚਿਹਰਾ ਧੋਣਾ ਪਵੇ, ਤਾਂ ਇਹ ਯਕੀਨੀ ਬਣਾਓ ਕਿ ਪਾਣੀ ਬਾਹਾਂ ਦੇ ਡੂੰਘੇ ਹਿੱਸੇ ਵਿੱਚ ਨਾ ਚਲਾ ਜਾਵੇ, ਕੱਪੜਿਆਂ ਦੇ ਹੇਠਾਂ ਜਾਂ ਕਮੀਜ਼ ਦੇ ਹੇਠਾਂ ਨਾ ਜਾਵੇ।ਜਦੋਂ ਤੁਸੀਂ ਹੱਥ ਅਤੇ ਚਿਹਰਾ ਧੋਂਦੇ ਹੋ, ਤਾਂ ਤੁਸੀਂ ਉਨ੍ਹਾਂ ਨੂੰ ਸਿੰਕ ਦੇ ਅੰਦਰ ਧੋਵੋ ਅਤੇ ਜਿੰਨਾ ਸੰਭਵ ਹੋ ਸਕੇ ਹੇਠਾਂ ਨੂੰ ਝੁਕੋ, ਫਿਰ ਉੱਥੇ ਝੁਕਦੇ ਹੋਏ ਉਨਾਂ ਨੂੰ ਸੁਕਾਓ ਅਤੇ ਜਦੋਂ ਤੁਸੀਂ ਆਪਣੇ ਹੱਥਾਂ ਨੂੰ ਸੁਕਾਉਣਾ ਚਾਹੁੰਦੇ ਹੋ, ਤਾਂ ਤੌਲੀਆ ਤੁਹਾਡੀ ਕੂਹਣੀ ਤੋਂ ਹੇਠਾਂ ਹੋਣਾ ਚਾਹੀਦਾ ਹੈ, ਤਾਂਕਿ ਪਾਣੀ ਤੁਹਾਡੇ ਕੱਪੜਿਆਂ ਦੇ ਉੱਚੇ ਖੇਤਰਾਂ ਵਿੱਚ ਜਾਣ ਨਾਲੋਂ ਫਰਸ਼ 'ਤੇ ਡਿੱਗ ਜਾਵੇਗਾ। ਅਤੇ ਜੇਕਰ ਤੁਸੀਂ ਆਪਣਾ ਚਿਹਰਾ ਧੋਂਦੇ ਹੋ, ਅਤੇ ਤੁਹਾਨੂੰ ਚਿੰਤਾ ਹੈ ਕਿ ਤੁਸੀਂ ਆਪਣੇ ਕੱਪੜੇ ਗਿੱਲੇ ਕਰ ਲਓਗੇ, ਤਾਂ ਹੋ ਸਕਦਾ ਹੈ ਕਿ ਤੁਸੀਂ ਕਮੀਜ਼ ਨੂੰ ਉਤਾਰ ਦਿਓ ਜਾਂ ਤੁਸੀਂ ਪਹਿਲਾਂ ਆਪਣੀ ਕਮੀਜ਼ ਦੀ ਗਰਦਨ ਦੁਆਲੇ ਇੱਕ ਲੰਮਾ, ਦਰਮਿਆਨੇ ਆਕਾਰ ਦਾ ਤੌਲੀਆ ਲਪੇਟੋ, ਇਸ ਤਰਾਂ ਪਾਣੀ ਕੱਪੜਿਆਂ ਨੂੰ ਗਿੱਲਾ ਨਹੀਂ ਕਰੇਗਾ। ਇਸ ਤਰ੍ਹਾਂ ਤੁਸੀਂ ਠੰਡ ਤੋਂ ਬਚ ਸਕਦੇ ਹੋ ਜੋ ਤੁਹਾਡੀ ਚਮੜੀ ਨੂੰ ਹੌਲੀ-ਹੌਲੀ ਛੂਹ ਲਵੇਗੀ ਅਤੇ ਬਾਅਦ ਵਿੱਚ ਤੁਹਾਨੂੰ ਦਰਦ ਮਹਿਸੂਸ ਕਰਵਾਏਗੀ।ਕਿਉਂਕਿ ਜੇਕਰ ਕੱਪੜੇ ਕਿਤੇ ਵੀ ਗਿੱਲੇ ਹੋਣ, ਤਾਂ ਇਹ ਤੁਹਾਨੂੰ ਦਰਦ ਦੇਵੇਗਾ, ਖਾਸ ਕਰਕੇ ਜੇ ਤੁਸੀਂ ਠੰਡੇ ਮੌਸਮ ਅਤੇ ਹਵਾ ਵਾਲੇ ਖੇਤਰ ਵਿੱਚ ਹੋਵੋਂ, ਜਾਂ ਜਦੋਂ ਬਾਹਰ ਹਵਾ ਚੱਲ ਰਹੀ ਹੈ, ਤਾਂ ਤੁਹਾਨੂੰ ਬਹੁਤ ਦਰਦ ਹੋਵੇਗਾ, ਅਤੇ ਕਈ ਵਾਰ ਤੁਸੀਂ ਆਪਣੀਆਂ ਬਾਹਾਂ ਦੀ ਵਰਤੋਂ ਵੀ ਨਹੀਂ ਕਰ ਸਕਦੇ ਹੋ । ਇਸ ਲਈ, ਜੇਕਰ ਅਜਿਹਾ ਹੁੰਦਾ ਹੈ, ਤਾਂ ਕਿਰਪਾ ਕਰਕੇ ਡਾਕਟਰ ਕੋਲ ਜਾਓ ਅਤੇ ਆਪਣੇ ਆਪ ਨੂੰ ਘਰ ਦੇ ਅੰਦਰ ਗਰਮ ਰੱਖੋ। ਹੋਰ ਆਰਾਮ ਕਰੋ। ਉਸ ਜ਼ਖਮੀ ਬਾਂਹ ਨੂੰ ਕੁਝ ਸਮੇਂ ਲਈ ਦੁਰਵਿਵਹਾਰ ਨਾ ਕਰੋ ਜਦੋਂ ਤੱਕ ਇਹ ਠੀਕ ਨਹੀਂ ਹੋ ਜਾਂਦੀ। ਨਾਲ ਹੀ, ਤੁਸੀਂ ਉਸ ਬਾਂਹ ਜਾਂ ਉਸ ਦਰਦਨਾਕ ਜਗਾ 'ਤੇ ਕੁਝ ਗਰਮ ਅਤਰ ਲਗਾ ਸਕਦੇ ਹੋ।ਕਿਉਂਕਿ ਗਿੱਲੇ ਕੱਪੜੇ ਉਸ ਛੋਟੇ ਜਿਹੇ ਖੇਤਰ ਨੂੰ ਅਸਥਾਈ ਤੌਰ 'ਤੇ ਜਾਂ ਲੰਮੇਂ ਸਮੇਂ ਲਈ ਬਲਾਕ ਕਰ ਦੇਣਗੇ। ਇਸ ਲਈ ਗਰਮ ਰੱਖਣਾ ਬਹੁਤ ਜ਼ਰੂਰੀ ਹੈ ਅਤੇ ਡਾਕਟਰ ਦੇ ਦੱਸੇ ਅਨੁਸਾਰ ਦਵਾਈ ਲਓ। ਤੁਸੀਂ ਦਰਦਨਾਕ ਖੇਤਰ ਤੇ ਕੁਝ ਗਰਮ ਪੈਚ ਵੀ ਲਗਾ ਸਕਦੇ ਹੋ। ਇੱਥੋਂ ਤੱਕ ਕਿ ਗਰਮੀਆਂ ਵਿੱਚ, ਇਹ ਵੀ ਹੋ ਸਕਦਾ ਹੈ ਕਿ ਗਿੱਲੇ ਕੱਪੜਿਆਂ ਦਾ ਖੇਤਰ ਵੀ ਤੁਹਾਨੂੰ ਦਰਦ ਦੇਵੇਗਾ, ਖਾਸ ਕਰਕੇ ਬਜ਼ੁਰਗਾਂ ਅਤੇ ਸ਼ਾਇਦ ਛੋਟੇ ਬੱਚਿਆਂ, ਸੰਵੇਦਨਸ਼ੀਲ ਬੱਚਿਆਂ ਲਈ। ਯਕੀਨੀ ਬਣਾਓ। ਛੁੱਟੀਆਂ ਦੇ ਮੌਸਮ ਵਿੱਚ ਵੀ, ਸਾਨੂੰ ਆਪਣੇ ਆਪ ਨੂੰ ਸਿਹਤਮੰਦ ਅਤੇ ਖੁਸ਼ ਰੱਖਣਾ ਚਾਹੀਦਾ ਹੈ ਤਾਂ ਜੋ ਅਸੀਂ ਆਉਣ ਵਾਲੇ ਪੂਰੇ ਸ਼ਾਨਦਾਰ ਸਾਲ ਦਾ ਆਨੰਦ ਮਾਣ ਸਕੀਏ।ਨਾਲ ਹੀ, ਇਹ ਯਕੀਨੀ ਬਣਾਓ ਕਿ ਤੁਸੀਂ ਸਹੀ ਪੋਸ਼ਣ ਅਤੇ ਢੁਕਵਾਂ ਭੋਜਨ ਖਾਂਦੇ ਹੋ। ਇੱਥੋਂ ਤੱਕ ਕਿ ਫਲ ਅਤੇ ਸਬਜ਼ੀਆਂ ਵੀ, ਉਹ ਕੁਝ "ਨੁਕਸਾਨ" ਗੁਣ ਰੱਖਦੇ ਹਨ। ਇਸ ਲਈ ਤੁਸੀਂ ਖੋਜ ਕਰੋ, ਇਹ ਸੁਨਿਸ਼ਚਿਤ ਕਰੋ ਕਿ ਕਿਹੜਾ ਭੋਜਨ ਕਿਹੜੇ ਭੋਜਨ ਨਾਲ ਅਨੁਕੂਲ ਹੈ, ਅਤੇ ਨਾਲੇ ਕੋਈ ਚੀਜ਼ ਬਹੁਤ ਜ਼ਿਆਦਾ ਨਾ ਖਾਓ ਜੋ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ, ਭਾਵੇਂ ਤੁਹਾਨੂੰ ਇਹ ਬਹੁਤ ਪਸੰਦ ਹੋਵੇ। ਜੇ ਇਹ ਪਾਚਨ ਪ੍ਰਣਾਲੀ ਲਈ ਪਰੇਸ਼ਾਨੀ ਦਾ ਕਾਰਨ ਬਣਦਾ ਹੈ, ਤਾਂ ਕਿਰਪਾ ਕਰਕੇ ਇਸਨੂੰ ਬੰਦ ਕਰੋ ਜਾਂ ਘੱਟ ਤੋਂ ਘੱਟ ਸੇਵਨ ਕਰੋ। ਬੱਚਿਆਂ ਦਾ ਧਿਆਨ ਰੱਖੋ। ਮੈਂ ਤੁਹਾਨੂੰ ਇਹ ਸਭ ਇਸ ਲਈ ਦੱਸ ਰਹੀ ਹਾਂ ਤਾਂ ਜੋ ਤੁਸੀਂ ਆਪਣੇ ਬੱਚਿਆਂ ਨੂੰ ਦੱਸ ਸਕੋ ਅਤੇ ਬੱਚਿਆਂ ਦੀ ਵੀ ਦੇਖਭਾਲ ਕਰ ਸਕੋ, ਨਾ ਕਿ ਸਿਰਫ ਆਪਣੀ ਹੀ।ਅਤੇ ਜੇਕਰ ਕੁਝ ਭੋਜਨ, ਉਦਾਹਰਨ ਲਈ, ਤੁਸੀਂ ਜਾਣਦੇ ਹੋ ਕਿ ਇਹ ਸਭ ਵਧੀਆ ਅਤੇ ਠੀਕ ਨਹੀਂ ਹੈ, ਤਾਂ ਤੁਹਾਨੂੰ ਇਸਨੂੰ ਬਦਲਣਾ ਪਵੇਗਾ, ਜਾਂ ਇਸਨੂੰ ਘੱਟ ਤੋਂ ਘੱਟ ਕਰਨਾ ਪਵੇਗਾ, ਜਾਂ ਇਸਨੂੰ ਹੋਰ ਭੋਜਨ ਨਾਲ ਬਦਲਣਾ ਪਵੇਗਾ। ਉਦਾਹਰਨ ਲਈ, ਚੌਲਾਂ ਦੀ ਤਰ੍ਹਾਂ, ਭਾਵੇਂ ਇਹ ਸੁਆਦਲਾ ਹੈ ਅਤੇ ਮੈਂ ਇਸਦੀ ਜਿਵੇਂ "ਆਦੀ" ਹਾਂ, ਸਾਰੇ ਏਸ਼ੀਅਨ ਲੋਕਾਂ ਵਾਂਗ, ਇਸ ਵਿੱਚ ਕੁਝ ਛੋਟੇ ਨਿਸ਼ਾਨ ਹਨ, ਇੱਕ ਮਾਤਰਾ ਵਿੱਚ ਆਰਸੈਨਿਕ, ਜ਼ਹਿਰ ਹੈ,ਇਸ ਲਈ ਤੁਸੀਂ ਇਸਨੂੰ ਘੱਟ ਤੋਂ ਘੱਟ ਕਰ ਸਕਦੇ ਹੋ ਜਾਂ ਇਸ ਨੂੰ ਬਿਲਕੁਲ ਵੀ ਨਾ ਖਾਓ। ਬਾਜਰਾ ਅਤੇ ਕੀਨੋਆ ਅਤੇ ਬੀਨਜ਼, ਹਰ ਕਿਸਮ ਦੀ ਦਾਲ, ਅਤੇ ਰਤਾਲੂ ਪਰਿਵਾਰ, ਸ਼ਕਰਕੰਦੀ, ਆਲੂ ਅਤੇ ਤਾਰੋ, ਕਚਾਲੂ ਵਰਗੇ ਭੋਜਨ। ਔ ਲੈਕ (ਵੀਐਤਨਾਮ) ਵਿੱਚ, ਸਾਡੇ ਕੋਲ ਬਹੁਤ ਸਾਰੇ ਵੱਖ-ਵੱਖ ਕਿਸਮਾਂ ਦੇ ਯੈਮ, ਰਤਾਲੂ ਹਨ। ਉਹ ਸੁਆਦੀ ਅਤੇ ਬਹੁਤ, ਬਹੁਤ ਪੌਸ਼ਟਿਕ ਹਨ ਅਤੇ ਨਾਲੇ ਪਕਾਉਣ ਵਿੱਚ ਆਸਾਨ ਅਤੇ ਘੱਟ ਮਹਿੰਗੇ ਹੁੰਦੇ ਹਨ। ਮੈਨੂੰ ਲੱਗਦਾ ਹੈ ਕਿ ਤੁਸੀਂ ਜਾਣਦੇ ਹੋ ਕਿ ਆਪਣੀ ਦੇਖਭਾਲ ਕਿਵੇਂ ਕਰਨੀ ਹੈ। ਇਹ ਸਿਰਫ਼ ਇੱਕ ਸਧਾਰਨ, ਦਿਆਲੂ ਰੀਮਾਈਂਡਰ ਹੈ ਕਿ ਉਹ ਚੀਜ਼ਾਂ ਵਿੱਚ ਰੁੱਝੇ ਨਾ ਰਹੋ ਜੋ ਲੰਮੇਂ ਸਮੇਂ ਵਿੱਚ ਸਰੀਰ ਲਈ ਬਹੁਤ ਸਿਹਤਮੰਦ ਨਹੀਂ ਹਨ ਜਾਂ ਜੇਕਰ ਰੋਜ਼ਾਨਾ ਅਜਿਹੀ ਇਕ ਵੱਡੀ ਮਾਤਰਾ ਵਿੱਚ ਖਪਤ ਕੀਤੀ ਜਾਂਦੀ ਹੈ।ਅਤੇ ਹੁਣ, ਮੈਨੂੰ ਪਤਾ ਹੈ ਕਿ ਸਾਨੂੰ ਅਧਿਆਤਮਿਕ ਪਹਿਲੂਆਂ ਬਾਰੇ ਗੱਲ ਕਰਨੀ ਚਾਹੀਦੀ ਹੈ। ਠੀਕ ਹੈ, ਅਸੀਂ ਚੱਲਦੇ ਹਾਂ। ਹਾਂਜੀ, ਵੈਸੇ, ਤੁਸੀਂ ਸ਼ਾਇਦ ਇਹ ਜਾਣਨਾ ਚਾਹੁੰਦੇ ਹੋ ਕਿ ਮਨੁੱਖਾਂ ਦੇ ਇਤਨੇ ਜ਼ਬਰਦਸਤ ਕਰਮਾਂ ਕਾਰਨ, ਜੋ ਰੱਬ ਅਤੇ ਸਵਰਗ ਵੀ ਮਿਟਾ ਨਹੀਂ ਸਕੇ, ਸਾਡੇ ਉੱਤੇ ਵੱਡੀਆਂ ਉਥਲ-ਪੁਥਲ ਆਉਣ ਦੀ ਸਥਿਤੀ ਵਿੱਚ ਅਸੀਂ ਇਸ ਧਰਤੀ 'ਤੇ ਕਿੰਨੀਆਂ ਰੂਹਾਂ, ਕਿੰਨੇ ਲੋਕਾਂ ਨੂੰ ਬਚਾ ਸਕਦੇ ਹਾਂ। ਜਿਹੜੇ ਲੋਕ ਤੋਬਾ ਕਰਦੇ ਹਨ, ਸੱਚਮੁੱਚ ਤੋਬਾ ਕਰਦੇ ਹਨ ਅਤੇ ਸੱਚੇ ਦਿਲੋਂ ਸਵਰਗ ਦੀ ਦੁਬਾਰਾ ਭਾਲ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸ਼ਾਇਦ ਬਚਾਇਆ ਜਾਣਾ ਸੰਭਵ ਹੋ ਸਕਦਾ ਹੈ, ਭਾਵੇਂ ਸਾਰੀ ਗ੍ਰਹਿ ਦੀ ਆਬਾਦੀ ਨਵੀਨਤਮ ਯੋਜਨਾ ਦੁਆਰਾ ਤਬਾਹ ਹੋ ਜਾਵੇ। ਇਹ ਯੋਜਨਾ ਪਿਛਲੇ ਕੁਝ ਸਮੇਂ ਤੋਂ ਚੱਲ ਰਹੀ ਹੈ ਅਤੇ ਕਈ ਆਫ਼ਤਾਂ ਅਤੇ ਚੇਤਾਵਨੀ ਦੇ ਸੰਕੇਤ ਵੀ ਮਿਲ ਚੁੱਕੇ ਹਨ, ਪਰ ਲੱਗਦਾ ਹੈ ਜਿਵੇਂ ਇਨਸਾਨ ਆਪਣੇ ਆਲੇ ਦੁਆਲੇ ਦੇ ਭੌਤਿਕ ਵਰਤਾਰੇ ਦੇ ਨਾਲ ਬਹੁਤ ਨਸ਼ੇ ਵਿੱਚ ਹਨ। ਸਾਰੇ ਪਰਤਾਵਿਆਂ ਤੋਂ ਦੂਰ ਰਹਿਣਾ ਔਖਾ ਹੈ, ਇਸ ਲਈ ਉਹ ਸੱਚਮੁੱਚ ਪਰਮੇਸ਼ੁਰ ਦੀ ਚੇਤਾਵਨੀ ਅਤੇ ਸੰਕੇਤਾਂ ਵੱਲ ਅਤੇ ਸਤਿਗੁਰੂ ਦੀ ਚੇਤਾਵਨੀ ਅਤੇ ਸਿੱਖਿਆ ਵਲ ਧਿਆਨ ਨਹੀਂ ਦਿੰਦੇ ਹਨ।ਇਸ ਤਰ੍ਹਾਂ, ਅਸਲ ਵਿੱਚ, ਮੈਂ ਖੁਦ, ਸਰਵ ਸ਼ਕਤੀਮਾਨ ਪ੍ਰਮਾਤਮਾ ਦੀ ਕਿਰਪਾ ਨਾਲ, ਇਸ ਧਰਤੀ ਦੀ ਸਿਰਫ 30% ਮਨੁੱਖੀ ਆਬਾਦੀ ਨੂੰ ਬਚਾ ਸਕਦੀ ਹਾਂ ਅਤੇ ਇਸ ਵਿੱਚ ਹਰ ਆਕਾਰ, ਹਰ ਉਮਰ ਸ਼ਾਮਲ ਹੈ। ਜਦੋਂ ਤੱਕ ਮਨੁੱਖ ਆਪਣਾ ਮਨ ਨਹੀਂ ਬਦਲਦੇ ਅਤੇ ਇੱਕ ਨੇਕ ਅਤੇ ਨੈਤਿਕ ਜੀਵਨ, ਹਮਦਰਦੀ ਭਰੇ ਜੀਵਨ ਵਲ ਨਹੀਂ ਮੁੜਦੇ, ਅਤੇ ਪ੍ਰਮਾਤਮਾ ਨੂੰ ਪ੍ਰਾਰਥਨਾ ਕਰਦੇ, ਉਹਨਾਂ ਕੋਲ ਜੋ ਕੁਝ ਵੀ ਹੈ ਉਸ ਲਈ ਪ੍ਰਮਾਤਮਾ ਦਾ ਧੰਨਵਾਦ ਕਰਦੇ ਹਨ ਅਤੇ ਨਾਲੇ ਉਹਨਾਂ ਦੀਆਂ ਰੂਹਾਂ ਨੂੰ ਬਚਾਉਣ ਲਈ ਵੀ। ਫਿਰ 30%, ਇਹ ਨਿਸ਼ਚਿਤ ਸੰਖਿਆ ਹੈ ਜੋ ਮੈਂ ਖੁਦ, ਪ੍ਰਮਾਤਮਾ ਦੇ ਨਾਮ ਵਿੱਚ, ਪ੍ਰਮਾਤਮਾ ਦੀ ਕਿਰਪਾ ਨਾਲ, ਬਚਾ ਸਕਦਾ ਹੀ, ਮੇਰਾ ਭਾਵ ਸਰੀਰਕ ਤੌਰ ਤੇ ਹੈ। ਮੂਲ ਵਿੱਚ, ਮਨੁੱਖਾਂ ਦੇ ਕਰਮਾਂ ਅਨੁਸਾਰ, ਅੰਤਮ ਝਟਕਾ ਲੱਗਣ 'ਤੇ ਸਿਰਫ 10% ਪਿੱਛੇ ਰਹਿ ਜਾਣਗੇ!ਰੂਹਾਂ ਕੁਝ ਹੋਰ ਹਨ। ਇੱਥੋਂ ਤੱਕ ਕਿ ਕੁਝ ਲੋਕ ਜੋ ਆਫ਼ਤਾਂ ਜਾਂ ਮੁਸੀਬਤ ਵਾਲੇ ਖੇਤਰਾਂ ਵਿੱਚ ਮਰਦੇ ਹਨ, ਉਨ੍ਹਾਂ ਨੂੰ ਬਾਅਦ ਵਿੱਚ ਬਚਾਇਆ ਜਾ ਸਕਦਾ ਹੈ, ਪਰ ਉਨ੍ਹਾਂ ਨੂੰ ਕੁਝ ਸਮਾਂ ਨਰਕ ਵਿੱਚ ਅਤੇ ਸ਼ਾਇਦ ਸਦਾ ਲਈ ਨਰਕ ਵਿੱਚ ਗੁਜ਼ਰਨਾ ਪੈਂਦਾ ਹੈ ਜੇਕਰ ਉਹ ਰੱਬ ਵੱਲ ਨਹੀਂ ਮੁੜਦੇ ਅਤੇ ਤੋਬਾ ਨਹੀਂ ਕਰਦੇ ਅਤੇ ਆਪਣੇ ਜੀਵਨ ਦੇ ਢੰਗ ਨੂੰ ਬ੍ਰਹਿਮੰਡੀ ਕਾਨੂੰਨਾਂ ਦੇ ਅਨੁਸਾਰ ਨਹੀਂ ਬਦਲਦੇ। ਅਸਲ ਵਿੱਚ ਕੋਈ ਕਾਨੂੰਨ ਨਹੀਂ ਹਨ ਜੇਕਰ ਤੁਸੀਂ ਦੂਜਿਆਂ ਲਈ ਪਿਆਰ ਅਤੇ ਹਮਦਰਦੀ ਨਾਲ ਰਹਿੰਦੇ ਹੋ ਜਿੰਨਾ ਤੁਸੀਂ ਆਪਣੇ ਆਪ ਤੋਂ ਪਿਆਰ ਅਤੇ ਹਮਦਰਦੀ ਪ੍ਰਾਪਤ ਕਰਨਾ ਚਾਹੁੰਦੇ ਹੋ। ਹੋਰ ਮਹਾਨ ਧਰਮਾਂ ਦੇ ਸੰਸਥਾਪਕ ਵੀ ਇਹੀ ਕਹਿੰਦੇ ਹਨ: ਜੋ ਤੁਸੀਂ ਨਹੀਂ ਚਾਹੁੰਦੇ ਤੁਹਾਡੇ ਆਪਣੇ ਨਾਲ ਕੀਤਾ ਜਾਵੇ, ਉਹ ਦੂਜਿਆਂ ਨਾਲ ਨਾ ਕਰੋ। ਦਇਆ ਕਰੋ ਤਾਂ ਜੋ ਅੱਲ੍ਹਾ ਤੁਹਾਡੇ 'ਤੇ ਮਿਹਰ ਕਰੇ। ਸਾਰੇ ਜੀਵਾਂ ਨੂੰ ਪਿਆਰ ਕਰੋ ਕਿਉਂਕਿ ਉਹ ਤੁਹਾਡੇ ਰਿਸ਼ਤੇਦਾਰ ਅਤੇ ਮਿੱਤਰ ਹਨ, ਆਦਿ। ਤੁਸੀਂ ਕਿਸੇ ਵੀ ਧਰਮ ਦੇ ਉਪਦੇਸ਼ਾਂ ਜਾਂ ਸਿੱਖਿਆਵਾਂ ਨੂੰ ਪੜ੍ਹ ਸਕਦੇ ਹੋ, ਅਤੇ ਤੁਸੀਂ ਦੇਖੋਗੇ ਕਿ ਉਹ ਉਹੀ ਸਮਾਨ ਟੀਚਿਆਂ ਅਤੇ ਦਿਸ਼ਾ ਵੱਲ ਇਸ਼ਾਰਾ ਕਰਦੇ ਹਨ।ਤੁਸੀਂ ਸ਼ਾਇਦ ਮੈਨੂੰ ਪੁੱਛੋਗੇ, "ਸਿਰਫ 30% ਕਿਉਂ ਹਨ?" ਕਿਉਂਕਿ ਲਗਦਾ ਹੈ ਪੂਰੀ ਧਰਤੀ ਉੱਤੇ ਇਤਨੇ ਸਾਰੇ ਅਖੌਤੀ ਗੁਰੂ ਹਨ, ਕਿਉਂ ਸਿਰਫ 30% ਮਨੁੱਖਾਂ ਨੂੰ ਬਚਾਇਆ ਜਾ ਸਕਦਾ ਹੈ? ਅਤੇ ਕੁਝ ਜਾਨਵਰਾਂ ਨੂੰ ਵੀ ਬਚਾਇਆ ਜਾ ਸਕਦਾ ਹੈ, ਪਰ ਸਾਰਿਆਂ ਨੂੰ ਨਹੀਂ। ਇਹ ਵਿਅਕਤੀਗਤ ਕਰਮ, ਗੁਣਾਂ, ਅਤੇ ਨਿਮਰਤਾ ਤੇ ਨਿਰਭਰ ਕਰਦਾ ਹੈ, ਭਾਵ ਨਿਮਰ ਪਛਤਾਵਾ ਅਤੇ ਪ੍ਰਮਾਤਮਾ ਵਿਚ ਅਤੇ ਸਭ ਦਿਸ਼ਾਵਾਂ ਵਿਚ, ਸਾਰੇ ਸਮਿਆਂ ਦੇ ਗੁਰੂਆਂ ਵਿੱਚ ਭਰੋਸੇ ਤੇ ਨਿਰਭਰ ਕਰਦਾ ਹੈ ।ਇਹ ਕੇਵਲ ਮਨੁੱਖ ਦੀ ਅਗਿਆਨਤਾ ਕਾਰਨ ਹੈ ਜਾਂ ਯੁਗਾਂ ਯੁਗਾਂ ਤੋਂ ਨਕਾਰਾਤਮਕ ਸ਼ਕਤੀ ਦੁਆਰਾ ਜ਼ਹਿਰ ਦਿਤੀ ਜਾਣ ਕਾਰਨ ਅਤੇ ਪੂਰੀ ਤਰ੍ਹਾਂ ਨਾ ਜਾਗ ਜਾਣ, ਜਾਂ ਬਿਲਕੁਲ ਹੀ ਨਹੀਂ ਜਾਂ ਸਮੇਂ ਸਿਰ ਨਾ ਜਾਗ ਜਾਣ ਕਾਰਨ ਹੈ। ਇਸੇ ਕਰਕੇ, ਵੱਧ ਜਾਂ ਘੱਟ, ਅਸੀਂ ਸਿਰਫ 30% ਬਚਾ ਸਕਦੇ ਹਾਂ। ਕਿਉਂਕਿ ਅੱਜ ਕੱਲ੍ਹ, ਜੇਕਰ ਤੁਸੀਂ ਇੰਟਰਨੈੱਟ 'ਤੇ ਦੇਖਦੇ ਹੋ, ਤਾਂ ਤੁਹਾਨੂੰ ਬਹੁਤ ਸਾਰੇ ਅਖੌਤੀ ਅਧਿਆਪਕ ਜਾਂ ਮਾਸਟਰ (ਗੁਰੂ) ਦਿਖਾਈ ਦਿੰਦੇ ਹਨ ਜੋ ਪੂਰੀ ਤਰ੍ਹਾਂ ਗਿਆਨਵਾਨ ਹੋਣ ਦਾ ਜਾਂ ਬੁੱਧ ਜਾਂ ਗੁਰੂ ਜੀ ਇਹ, ਸਤਿਗੁਰੂ ਉੇਹ ਦਾ ਦਾਅਵਾ ਕਰਦੇ ਹਨ, ਪਰ ਉਨ੍ਹਾਂ ਕੋਲ ਮਨੁੱਖਾਂ ਦੀਆਂ ਆਤਮਾਵਾਂ ਨੂੰ ਅਗਿਆਨਤਾ ਦੀ ਦਲਦਲ ਅਤੇ ਮਾਰਾ ਦੀਆਂ ਚਾਲਾਂ ਅਤੇ ਜਾਲਾਂ ਦੇ ਜ਼ਹਿਰੀਲੇ ਸੁਭਾਅ ਤੋਂ ਬਾਹਰ ਉੱਚਾ ਚੁਕਣ ਦੀ ਕੋਈ ਸ਼ਕਤੀ ਨਹੀਂ ਹੈ।Photo Caption: "ਗੁਡ ਲਵ ਨੂੰ ਮਿਸ ਕਰ ਰਹੀ ਸੀ, ਸੋਚ ਰਹੀ ਕਿਵੇਂ ਮੈਂ ਵਧੇਰੇ ਚੰਗਾ ਸਮਾਂ ਉਸ ਦੇ ਨਾਲ ਬਿਤਾਵਾਂਗੀ ਜੇਕਰ ਮੈਨੂੰ ਕਦੇ ਇਕ ਹੋਰ ਮੌਕਾ ਮਿਲੇ ਉਸ ਦੇ ਨਾਲ ਹੋਣ ਲਈ... ਜਦੋਂ ਮੈਂ ਬਾਹਰ ਨਿਕਲੀ ਤਾਜ਼ੇ ਚੰਦਰਮਾਂ-ਰੋਸ਼ਨੀ ਫੋਟੋਆਂ ਲਈ, ਫਿਰ ਉਹ ਹਾਏ ਕਹਿਣ ਲਈ ਬਸ ਚੰਦਰਮਾ ਅਤੇ ਰੁਖਾਂ ਦੇ ਸਾਹਮਣੇ ਪ੍ਰਗਟ ਹੋ ਗਿਆ!!! ਭਾਵੇਂ ਇਕ ਧੁੰਦਲਾ ਖੇਤਰ ਸੀ, ਮੈਂ ਦੇਖ ਸਕਦੀ ਸੀ ਅਤੇ ਉਸ ਦੇ ਨਿਘੇ ਪਿਆਰ ਨੂੰ ਮਹਿਸੂਸ ਕਰ ਸਕੀ। ਇਸਨੇ ਹੰਝੂਆਂ ਨੂੰ ਬਾਹਰ ਲਿਆਂਦਾ! ਉਹ ਤੇਜ਼ੀ ਨਾਲ ਦੂਰ ਹੋ ਗਿਆ। ਹੋਰ ਫੋਟੋਆਂ ਨੇ, ਉਹੀ ਜਗਾ ਵਿਚ, ਚੰਦਰਮਾ ਨੂੰ ਰੁਖਾਂ ਦੀਆਂ ਟਾਹਣੀਆਂ ਦੇ ਪਿਛੇ ਦਿਖਾਇਆ, ਸਾਹਮਣੇ ਨਹੀਂ।" "ਉਹ ਇਕ ਚਿਟੇ-ਬਾਲ-ਦੀਵੇ ਵਿਚ ਦੀ ਬਦਲ ਗਿਆ, ਫਿਰ ਜਲਦੀ ਹੀ ਗਾਇਬ ਹੋ ਗਿਆ।" ਫੋਟੋਗਰਾਫੀ ਅਤੇ ਸੁਰਖੀ-ਨੋਟਜ਼ ਪਰਮ ਸਤਿਗੁਰੂ ਚਿੰਗ ਹਾਈ ਜੀ (ਵੀਗਨ) ਦੁਆਰਾ - ਜਨਵਰੀ 14, 2025