ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਇਸ ਖਰਵੇ, ਅਤਿਆਚਾਰੀ ਬਦਲੇ ਵਾਲੇ ਸਮੇਂ ਵਿਚ, ਆਪਣੀ ਜਿੰਦਗੀ ਨੂੰ ਕਿਵੇਂ ਬਚਾਉਣਾ ਹੈ, ਪੰਜ ਹਿਸਿਆਂ ਦਾ ਦੂਸਰਾ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਾਨਣੀਆਂ ਜ਼ਰੂਰੀ ਹਨ, ਤਾਂਕਿ ਹੋਰਨਾਂ ਧਰਮਾਂ ਨਾਲ ਚੰਗੀ ਤਰਾਂ ਰਹਿ ਸਕੀਏ, ਅਤੇ ਹੋਰਨਾਂ ਵਿਸ਼ਵਾਸ਼ਾਂ ਤੇ ਹਮਲਾ ਨਾ ਕਰੀਏ ਅਤੇ ਸਿਰਫ ਕਹੀਏ, "ਮੇਰਾ ਵਿਸ਼ਵਾਸ਼ ਸਭ ਤੋਂ ਵਧੀਆ ਹੈ, ਇਹੀ ਇਕੋ ਇਕ ਹੈ, ਅਤੇ ਦੂਸਰੇ ਸਾਰੇ ਅਧਰਮੀ, ਨਾਸਤਕ ਹਨ।" ਇਹ ਇਕ ਸਹੀ ਧਾਰਨਾ ਨਹੀਂ ਹੈ।

ਕਿਉਂਕਿ ਜਿਉਂ ਮੈਂ ਹੋਰ ਅਧਿਐਨ ਕੀਤਾ, ਬਹੁਤ ਸਾਰੇ ਧਰਮ, ਮੈਂ ਜਾਣਦੀ ਹਾਂ ਸਾਰੇ ਮੁਖ ਚੰਗੇ ਧਰਮ ਸਮਾਨ ਸਰੋਤ - ਪ੍ਰਮਾਤਮਾ ਤੋਂ ਆਏ ਹਨ। ਅਤੇ ਉਨਾਂ ਦੀ ਜਾਣਕਾਰੀ, ਉਨਾਂ ਦਾ ਸਪਸ਼ਟੀਕਰਨ, ਉਨਾਂ ਦੀਆਂ ਸਿਖਿਆਵਾਂ ਨੂੰ ਥੋੜਾ ਜਿਹਾ ਵਖੋ ਵਖਰੇ ਢੰਗ ਨਾਲ ਸਮਝ‌ਿਆ ਜਾ ਸਕਦਾ ਹੈ ਕਿਉਂਕਿ ਜਿਸ ਤਰੀਕਿਆਂ ਨਾਲ ਉਹ ਉਨਾਂ ਨੂੰ ਪ੍ਰਗਟ ਕਰਦੇ ਹਨ। ਪਰ ਜੇਕਰ ਤੁਸੀਂ ਸਚਮੁਚ ਸਭ ਤੋਂ ਵਧੀਆ ਵਿਧੀ ਜਾਣਦੇ ਹੋ, ਜਿਵੇਂ ਕੁਆਨ ਯਿੰਨ ਵਿਧੀ, ਜੋ ਸਿਰਫ ਇਕੋ ਤਰੀਕਾ ਹੈ ਜੋ ਬੁਧਵਾਦ ਤਕ ਲਿਜਾਂਦਾ ਹੈ। ਫਿਰ ਤੁਸੀਂ ਬਹੁਤ ਗਿਆਨਵਾਨ ਹੋ, ਫਿਰ ਤੁਸੀਂ ਸਚਮੁਚ ਆਪਣੇ ਧਰਮ ਨੂੰ ਅਤੇ ਸਾਰੇ ਧਰਮਾਂ ਨੂੰ ਸਮਝਦੇ ਹੋ, ਇਹ ਸਹੀ ਹੈ! ਹੋਰ ਤਰੀਕੇ ਸ਼ਾਇਦ ਸੰਭਵ ਤੁਹਾਨੂੰ ਮੁਕਤੀ ਦਵਾ ਸਕਣ ਤੁਸੀਂ ਦੁਖ, ਜਨਮ, ਜਿੰਦਗੀ, ਬਿਮਾਰੀ ਅਤੇ ਮੌਤ ਵਲ ਵਾਪਸ ਨਾ ਆਵੋਂ, ਪਰ ਇਹ ਤੁਹਾਨੂੰ ਬੁਧਵਾਦ ਨਹੀਂ ਦੇ ਸਕਦਾ। ਕਈ ਇਥੋਂ ਤਕ ਬਹੁਤ ਸਾਰੇ ਜਨਮ ਲੈ ਸਕਦੇ ਹਨ। ਬੁਧ ਨੇ ਵੀ ਇਹ ਇਕਬਾਲ ਕੀਤਾ ਸੀ। ਇਸੇ ਕਰਕੇ ਉਨਾਂ ਨੇ 25 ਅਰਹਟਾਂ ਨੂੰ ਇਕਠਾ ਕੀਤਾ ਸੀ, ਉਸ ਸਮੇਂ ਦੇ ਮਹਾਨ ਗੁਰੂਆਂ ਨੂੰ, ਸਿਖਾਉਣ, ਸਮਝਾਉਣ, ਅਤੇ ਸਪਸ਼ਟ ਕਰਨ ਲਈ ਆਪਣੇ ਪਿਆਰੇ ਸੇਵਾਦਾਰ ਅਨੰਦਾ ਨੂੰ ਕਿ ਕਿਹੜਾ ਤਰੀਕਾ ਸਭ ਤੋਂ ਵਧੀਆ ਹੈ।

"ਇਸ ਤੋਂ ਬਾਅਦ, ਤਥਾਗਤਾ ਨੇ ਮੰਜੂਸਰੀ ਨੂੰ ਕਿਹਾ: "ਧਰਮ ਪਾਤਸ਼ਾਹ ਦਾ ਪੁਤਰ, ਇਹ 25 ਬੋਧਸਾਤਵਾ ਅਤੇ ਅਹਰਟਾਂ ਜਿਨਾਂ ਨੂੰ ਹੋਰ ਅਧਿਐਨ ਕਰਨ ਅਤੇ ਸਿਖਣ ਦੀ ਨਹੀਂ ਲੋੜ, ਉਨਾਂ ਨੇ ਅਨੁਕੂਲ ਤਰੀਕ‌ਿਆਂ ਬਾਰੇ ਦਸ‌ਿਆ ਜੋ ਉਨਾਂ ਵਲੋਂ ਆਪਣੇ ਅਭਿਆਸ ਦੇ ਸ਼ੁਰੂ ਵਿਚ ਵਰਤੇ ਗਏ ਸਨ ਆਪਣੇ ਗਿਆਨ, ਬੁਧ ਦੀ ਪ੍ਰਾਪਤੀ ਲਈ। ਅਸਲ ਵਿਚ ਇਹਨਾਂ ਵਿਚੋਂ ਹਰ ਇਕ ਢੰਗ ਵਖਰਾ ਨਹੀਂ ਹੈ, ਅਤੇ ਨਾ ਹੀ ਦੂਜਿਆਂ ਨਾਲੋਂ ਉਤਮ ਜਾਂ ਘਟੀਆ ਹੈ। ਮੈਨੂੰ ਦਸੋ ਉਨਾਂ ਵਿਚੋਂ ਕਿਹੜਾ ਅਨੰਦਾ ਲਈ ਢੁਕਵਾਂ ਹੈ ਤਾਂਕਿ ਉਹ ਇਸ ਪ੍ਰਤੀ ਜਾਗ ਸਕੇ ਅਤੇ ਕਿਹੜਾ ਪ੍ਰਾਪਤੀ ਲਈ ਆਸਾਨ ਹੈ, ਜੀਵਾਂ ਦੇ ਲਾਭ ਲਈ, ਜੋ ਮੇਰੇ ਨਿਰਵਾਣ ਤੋਂ ਬਾਅਦ, ਆਪਣੀ ਪਰਮ ਬੋਧੀ ਦੀ ਆਪਣੀ ਖੋਜ ਵਿਚ ਬੋਧੀਸਾਤਵਾ ਸਾਧਨ, ਵਾਹਨ ਨਾਲ ਅਭਿਆਸ ਕਰਨਾ ਚਾਹੁਣਗੇ।'" (.,.) "ਮੈਂ ਹੁਣ ਸੰਸਾਰ ਸਨਮਾਨਿਤ ਨੂੰ ਪੇਸ਼ ਕਰਦਾ ਹਾਂ ਕਿ ਇਸ ਸੰਸਾਰ ਵਿਚ ਸਾਰੇ ਬੁਧ ਜਾਪਦਾ ਹੈ ਸਭ ਤੋਂ ਵਧ ਉਚਿਤ ਢੰਗ ਸਿਖਾਉਣ ਦੀ ਵਰਤੋਨ ਕਰਦੇ ਹਨ ਜਿਸ ਵਿਚ ਵਿਆਪਕ (ਅੰਦਰੂਨੀ ਸਵਰਗੀ) ਆਵਾਜ਼ ਦੀ ਵਰਤੋਂ ਸ਼ਾਮਲ ਹੈ। ਸਮਾਧੀ ਦੀ ਅਵਸਥਾ ਸੁਣਨ ਦੇ ਜਰੀਏ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਤਰਾਂ ਅਵਾਲੋਕੀਤੇਸਵਾਰਾ ਨੂੰ ਦੁਖਾਂ ਤੋਂ ਮੁਕਤ ਕੀਤਾ ਗਿਆ। ਆਵਾਜ਼ ਧੁੰਨਦੇ ਸੰਦਰਭ ਨੂੰ ਨਮਸਕਾਰ ਜੋ, ਅਣੁਗਿਣਤ ਯੁਗਾਂ ਦੌਰਾਨ ਗੰਗਾ ਦੀ ਰੇਤ ਦੇ ਵਾਂਗ ਉਤਨੀਆਂ ਧਰਤੀਆਂ ਵਿਚ ਆਪਣੀ ਆਜ਼ਾਦੀ ਦੀ ਸ਼ਕਤੀ ਅਤੇ ਆਰਾਮ ਜਿਤਣ ਲਈ ਪ੍ਵਵੇਸ਼ ਕੀਤਾ ਅਤੇ ਸਾਰੇ ਜੀਵਾਂ ਉਪਰ ਨਿਡਰਤਾ ਬਖਸ਼ਣ ਲਈ। ਓ ਤੁਸੀਂ ਜਿਨਾਂ ਨੇ ਡੂੰਘੀ ਆਵਾਜ਼ (ਪ੍ਰਾਪਤ ਕੀਤੀ), ਆਵਾਜ਼ ਨੂੰ ਦੇਖਣ ਵਾਲੇ, ਆਵਾਜ਼ ਸ਼ੁਧ ਕਰਨ ਵਾਲੀ, ਜੋ, ਸਮੁੰਦਰ ਦੀਆਂ ਲਹਿਰਾਂ ਵਾਂਗ ਨਿਰੰਤਰ ਹੈ, ਸੰਸਾਰ ਵਿਚ ਸਾਰੇ ਜੀਵਾਂ ਨੂੰ ਬਚਾਉਂਦੀ, ਉਨਾਂ ਨੂੰ ਸੁਰਖਿਅਤ ਬਣਾਉਂਦੀ, ਉਨਾਂ ਦੀ ਮੁਕਤੀ ਨੂੰ ਅਤੇ ਸਦੀਵਤਾ ਦੀ ਪ੍ਰਾਪਤੀ ਨੂੰ ਯਕੀਨੀ ਬਣਾਉਂਦੀ ਹੈ।" - ਸੁਰੰਗਾਮਾ ਸੂਤਰ ਵਿਚੋਂ ਅੰਸ਼

ਸੋ ਕੁਆਨ ਯਿੰਨ ਬੋਧੀਸਾਤਵਾ ਨੇ ਸਪਸ਼ਟ ਕੀਤਾ ਕਿ ਇਹ ਕੁਆਨ ਯਿੰਨ ਵਿਧੀ ਸਾਭ ਤੋਂ ਵਧੀਆ ਹੈ। ਇਹ ਹੈ ਜੋ ਤੁਹਾਨੂੰ ਬੁਧਵਾਦ ਵਲ ਲਿਜਾਂਦੀ ਹੈ, ਜੇਕਰ ਤੁਸੀਂ ਇਕ ਬੁਧ ਬਣਨਾ ਚਾਹੁੰਦੇ ਹੋ, ਅਤੇ, ਬਿਨਾਂਸ਼ਕ, ਸਮਾਨ ਸਮੇਂ ਮੁਕਤ ਹੋਣਾ ਚਾਹੁੰਦੇ ਹੋ। ਇਹ ਯਕੀਨੀ ਪਕਾ ਤਰੀਕਾ ਹੈ, ਕਿਉਂਕਿ ਇਹ ਸਿਧਾ ਹੈ। ਜੇਕਰ ਤੁਹਾਡੇ ਕੋਲ ਨਿਉ ਯਾਰਕ ਨੂੰ ਇਕ ਸਿਧੀ ਫਲਾਇਟ ਹੈ ਉਥੋਂ ਜਿਥੇ ਤੁਸੀਂ ਹੋ, ਫਿਰ ਯਕੀਨੀ ਤੌਰ ਤੇ ਤੁਸੀਂ ਨਿਊ ਯਾਰਕ ਪਹੁੰਚ ਜਾਵੋਂਗੇ। ਹਰ ਇਕ ਹੋਰ ਉਡਾਨ, ਫਲਾਇਟ ਵਖ ਵਖ ਦਿਸ਼ਾਵਾਂ ਵਿਚ ਜਾਵੇਗੀ, ਪਰ ਨਿਊ ਯਾਰਕ ਨੂੰ ਨਹੀਂ। ਇਹ ਵਿਧੀ ਹੈ ਜਿਸ ਤੇ ਆਪਣੇ ਭਿਕਸ਼ੂਆਂ ਦੀ ਸਭਾ ਲਈ, ਸਮੇਤ ਅਨੰਦਾ, ਬੁਧ ਨੇ ਜ਼ੋਰ ਦਿਤਾ ਸੀ। ਅਤੇ ਇਹ ਵਿਧੀ ਹੈ ਜੋ ਮੈਂ ਸਿਖਾਉਂਦੀ ਹਾਂ।

ਪਰ, ਤੁਸੀਂ ਦੇਖੋ, ਹਰ ਇਕ ਭਿਕਸ਼ੂ ਇਹ ਵਿਧੀ ਨਹੀਂ ਜਾਣਦਾ। ਉਥੇ ਕੁਝ ਭਿਕਸ਼ੂ ਹਨ ਜਿਹੜੇ ਆਏ ਅਤੇ ਜਿਨਾਂ ਨੇ ਮੇਰੇ ਨਾਲ ਅਧਿਐਨ ਕੀਤਾ ਸੀ, ਅਤੇ ਉਹ ਇਹ ਜਾਣਦੇ ਹਨ। ਪਰ ਹੋਰ ਕਿਤਨੇ ਭਿਕਸ਼ੂ 84,000 ਵਿਧੀਆਂ ਵਿਚੋਂ ਸਭ ਤੋਂ ਅਸਾਧਾਰਨ, ਵਧੀਆ ਵਿਧੀ ਨੂੰ ਜਾਣਦੇ ਹੋਣਗੇ ਜੋ ਤੁਸੀਂ ਆਪਣੇ ਆਪ ਨੂੰ ਗਿਆਨਵਾਨ ਬਨਾਉਣ ਲਈ ਅਤੇ ਨਾਲੇ ਆਪਣੇ ਆਪ ਨੂੰ ਮੁਕਤ ਕਰਨ ਲਈ ਵਰਤ ਸਕਦੇ ਹੋ? ਇਕ ਗੁਰੂ ਨਾਲ, ਬਿਨਾਂਸ਼ਕ। ਇਕ ਜਿੰਦਾ ਗੁਰੂ ਨਾਲ ਜਿਹੜਾ ਤੁਹਾਨੂੰ ਸਿਖਾਉਂਦਾ ਹੈ, ਬਿਨਾਂਸ਼ਕ।

ਇਹ ਸਿਰਫ ਬਸ ਵਿਧੀ ਨਹੀਂ ਹੈ, ਇਹ ਸਤਿਗੁਰੂ ਹਨ ਜਿਨਾਂ ਨੇ ਇਸ ਵਿਚ ਮੁਹਾਰਤ ਹਾਸਲ ਕੀਤੀ ਹੈ। ਜੇਕਰ ਤੁਸੀਂ ਅਜਿਹੇ ਇਕ ਨੂੰ ਮਿਲਣ ਲਈ ਖੁਸ਼ਕਿਸਮਤ ਹੋਵੋਂ, ਅਤੇ ਇਹ ਉਤਮ ਵਿਧੀ ਸਿਖਾਈ ਜਾਵੇ, ਫਿਰ ਯਕੀਨਨ ਤੁਸੀਂ ਗਿਆਨਵਾਨ ਹੋ ਜਾਵੋਂਗੇ ਅਤੇ ਇਕ ਬੁਧ ਬਣੋਂਗੇ। ਇਸ ਤਰਾਂ, ਸ਼ਕਿਆਮੁਨੀ ਬੁਧ, ਸੰਸਾਰ-ਸਨਮਾਨਿਤ, ਉਨਾਂ ਨੇ ਮਨਜੂਸ਼ਰੀ ਬੋਧੀਸਾਤਵਾ ਦੁਆਰਾ ਅਨੰਦਾ ਨੂੰ ਇਹਦੀ ਜਾਣ ਪਛਾਣ ਕਰਵਾਈ, ਜਿਸ ਨੇ ਉਚੀ ਉਚੀ ਕੁਆਨ ਯਿੰਨ ਵਿਧੀ ਦੇ ਗੁਰੂ ਦੀ ਪ੍ਰਸ਼ੰਸਾ ਕੀਤੀ, ਅੰਦਰੂਨੀ ਸਦੀਵੀ ਆਵਾਜ਼ ਧੁੰਨ: ਕੁਆਨ ਯਿੰਨ ਤੇ ਧਿਆਨ ਇਕਾਗਰ ਕਰਦ‌ਿਆਂ, ਕਿਉਂਕਿ ਇਸ ਬੋਧੀਸਾਤਵਾ ਨੇ ਇਸ ਵਿਧੀ ਦਾਬਹੁਤ ਹੀ ਯੁਗਾਂ ਤਕ ਅਭਿਆਸ ਕੀਤਾ, ਸਵੈ-ਬੋਧ ਲਈ ਅਤੇ ਸਾਰੇ ਸੰਸਾਰਾਂ ਵਿਚ ਦੁਖੀ ਜੀਵਾਂ ਨੂੰ ਬਚਾਉਣ ਲਈ।

84,000 ਵਿਧੀਆਂ ਤੋਂ, ਬੁਧ ਨੇ ਅਨੰਦਾ ਨੂੰ ਕੁਆਨ ਯਿੰਨ ਵਿਧੀ ਸਿਖਾਈ ਸੀ, ਅੰਦਰਲੀ ਮੂਲ ਸਦੀਵੀ (ਅੰਦਰੂਨੀ ਸਵਰਗੀ) ਆਵਾਜ਼ ਤੇ ਅਤੇ ਅੰਦਰਲੀ ਸਦੀਵੀ (ਅੰਦਰੂਨੀ ਸਵਰਗੀ) ਰੋਸ਼ਨੀ ਤੇ ਧਿਆਨ ਇਕਾਗਰ ਕਰਨ ਲਈ। ਇਹ ਵਿਧੀ ਹੈ ਜੋ ਤੁਹਾਨੂੰ ਬੁਧਵਾਦ ਵਲ ਲਿਜਾਵੇਗੀ - ਪੂਰਨ ਗਿਆਨ ਪ੍ਰਾਪਤੀ। ਪਰ ਹਾਏ, ਕਿਤਨੇ ਭਿਕਸ਼ੂ ਇਹ ਜਾਣਦੇ ਹਨ? ਇਸੇ ਕਰਕੇ ਉਹ ਮੇਰੇ ਤੇ ਹਮਲਾ ਕਰਦੇ ਹਨ, ਕਿਉਂਕਿ ਉਹ ਗਲਤ ਸਮਝਦੇ ਹਨ। ਸਾਰੇ ਭਿਕਸ਼ੂ ਜੋ ਮੇਰੇ ਤੇ ਹਮਲਾ ਕਰਦੇ ਹਨ ਦਾਨਵ ਨਹੀਂ ਹਨ। ਇਸ ਲਈ, ਮੈਂ ਹਮੇਸ਼ਾਂ ਸਾਰੇ ਹਮ‌ਲਿਆਂ ਨੂੰ ਜਵਾਬ ਨਹੀਂ ਦਿੰਦੀ।

ਸ਼ਕਿਆਮੁਨੀ ਬੁਧ ਨੇ ਆਪਣੇ ਅਨੁਯਾਈਆਂ ਨੂੰ ਵਖ ਵਖ ਪਧਰਾਂ ਦੀਆਂ ਹੋਰ ਵੀ ਬਹੁਤ ਵਿਧੀਆ ਸਿਖਾਈਆਂ ਸਨ ਜਿਵੇਂ ਤੁਸੀਂ ਪਹਿਲੇ ਹੀ ਜਾਣਦੇ ਹੋ। ਸੋ ਉਨਾਂ ਨੇ ਬਹੁਤ ਸਾਰੇ ਹਰੋ ਬੁਧਾਂ ਦੀ ਉਨਾਂ ਨੂੰ ਜਾਣ ਪਛਾਣ ਕਰਵਾਈ, ਜਿਵੇਂ ਅਮੀਤਬਾ ਬੁਧਾ, ਮੈਡੀਸਨ ਬੁਧਾ, ਕਸੀਟੀਗਰਭਾ ਬੋਧੀਸਾਤਵਾ, ਆਦਿ। ਅਤੇ ਬੁਧ ਨੇ ਭੌਤਿਕ ਸਰੀਰ ਉਤੇ ਧਿਆਨ ਇਕਾਗਰ ਕਰਨ ਦੀ ਵਿਧੀ ਵੀ ਸਿਖਾਈ ਸੀ। ਅਤੇ ਕਈਆਂ ਨੇ ਇਥੋਂ ਤਕ ਇਤਨਾ ਗਹਿਰਾ ਧਿਆਨ ਇਕਾਗਰ ਕੀਤਾ ਕਿ ਉਨਾਂ ਨੇ ਦੇਖਿਆ ਸਰੀਰ ਸਿਰਫ ਹਡੀਆਂ ਹੀ ਹਨ। ਬਿਨਾਂਸ਼ਕ, ਇਹ ਸਾਰੇ ਸਰੀਰ ਦੀ ਬਣਤਰ ਹੈ, ਢਾਂਚਾ ਜਿਸ ਉਪਰ ਸਾਡਾ ਸਰੀਰ ਬਣਾਇਆ ਗਿਆ ਹੈ। ਪਰ ਇਹ ਸਰੀਰ ਅਤੇ ਇਹ ਸਭ ਬਣਤਰ, ਅਤੇ ਮਨ - ਜੋ ਸਿਧੇ ਤੌਰ ਤੇ ਸਰੀਰ ਦੇ ਅੰਗਾਂ ਨੂੰ ਕੰਮ ਕਰਨ ਲਈ ਨਿਰਦੇਸ਼ਤ ਕਰਨ ਲਈ ਹਨ - ਇਹ ਸਿਰਫ ਦੂਸਰੇ ਪਧਰ ਤੋਂ ਹੀ ਹਨ। ਇਸ ਲਈ, ਜੇਕਰ ਤੁਸੀਂ ਉਸ ਉਤੇ ਧਿਆਨ ਧਰਦੇ ਹੋ, ਤੁਸੀਂ ਸ਼ਾਇਦ ਨਰਕ ਤੋਂ ਬਚ ਸਕਦੇ ਹੋ, ਅਤੇ ਸ਼ਾਇਦ ਜਦੋਂ ਤੁਸੀਂ ਉਥੇ ਉਪਰ ਜਾਂਦੇ ਹੋ, ਤੁਸੀਂ ਬੁਧ ਅਤੇ ਹੋਰ ਪਵਿਤਰ ਸੰਤਾਂ ਨੂੰ ਦੇਖੋਂਗੇ,. ਫਿਰ ਤੁਸੀਂ ਉਨਾਂ ਨਾਲ ਸਿਖ ਸਕਦੇ ਹੋ। ਪਰ ਇਹਦੇ ਲਈ ਇਕ ਲੰਮਾਂ, ਲੰਮਾਂ, ਲੰਮਾਂ ਸਮਾਂ ਲਗਦਾ ਹੈ।

ਅਤੇ ਅਨੇਕ ਹੀ ਹੋਰ ਵਿਧੀਆ ਹਨ ਸਰੀਰ ਦੇ ਵਖ ਵਖ ਚਕਰਾਂ ਉਤੇ ਧਿਆਨ ਧਰਨ ਲਈ, ਭਾਵ ਸਰੀਰ ਦੇ ਵਖ ਵਖ ਸੈਂਟਰਾਂ ਤੇ, ਇਥੋਂ ਤਕ ਪੈਰਾਂ ਤੋਂ ਉਪਰ ਜਾਂ ਸੋਲਾ ਪਲੈਕਸਸ ਤੋਂ ਅਗੇ। ਪਰ ਇਹ ਇਕ ਲੰਮਾਂ, ਲੰਮਾਂ ਸਫਰ, ਅਤੇ ਲੰਮਾਂ, ਲੰਮਾਂ, ਲੰਮਾਂ ਅਭਿਆਸ ਲੈਂਦਾ ਹੈ। ਇਹਦੇ ਲਈ ਹੋ ਸਕਦਾ ਬਹੁਤ ਸਾਰੀਆਂ ਉਮਰਾਂ ਜਦੋਂ ਤਕ ਤੁਸੀਂ ਤਾਜ ਚਕਰ ਤਕ ਪਹੁੰਚ ਨਹੀਂ ਜਾਂਦੇ। ਸੋ, ਕੁਆਨ ਯਿੰਨ ਵਿਧੀ ਤੁਹਾਨੂੰ ਸਭ ਤੋਂ ਵਧੀਆ, ਸਭ ਤੋਂ ਉਚਾ, ਲਿਆਉਂਦੀ ਹੈ, ਪਹਿਲੇ ਹੀ ਸਭ ਤੋਂ ਉਚੇ ਚਕਰ ਤੋਂ ਸ਼ੁਰੂ ਕਰਦੀ ਹੋਈ। ਪਰ ਇਹਦੇ ਲਈ ਇਕ ਗੁਰੂ ਦੀ ਲੋੜ ਹੈ, ਸਚਮੁਚ ਇਕ ਮਾਹਰ ਗੁਰੂ ਦੀ ਜੋ ਤੁਹਾਡੇ ਉਥੇ ਉਪਰ ਜਾਣ ਲਈ ਇਸ ਨੂੰ ਖੋਲ ਸਕਦਾ ਹੈ। ਤੁਸੀਂ ਦੇਖੋ, ਸਭ ਤੋਂ ਉਚਾ ਚਕਰ, ਇਸ ਨੂੰ ਖੋਲਣ ਵਿਚ ਤੁਹਾਡੀ ਮਦਦ ਕਰਨ ਲਈ ਇਕ ਗਿਆਨਵਾਨ ਗੁਰੂ ਦੀ ਲੋੜ ਹੈ।

ਅਤੇ ਕੁਝ ਅਖੌਤੀ ਗੁਰੂ ਵੀ ਤੁਹਾਨੂੰ ਸਮਾਨ ਅੰਦਰੂਨੀ (ਸਵਰਗੀ) ਰੋਸ਼ਨੀ ਅਤੇ ਆਵਾਜ਼ ਵਿਧੀਆਂ ਸਿਖਾਉਂਦੇ ਹਨ। ਪਰ ਜੇਕਰ ਉਸ ਦਾ ਪਧਰ ਨੀਵਾਂ ਹੈ, ਫਿਰ ਉਹੀ ਹੈ ਸਭ ਜਿਥੋਂ ਤਕ ਉਹ ਤੁਹਾਨੂੰ ਲਿਜਾ ਸਕਦਾ ਹੈ। ਜਿਵੇਂ, ਉਸ ਨੇ ਸਿਰਫ ਦੂਜਾ ਪਧਰ ਜਾਂ ਤੀਸਰਾ ਪਧਰ ਪ੍ਰਾਪਤ ਕੀਤਾ ਹੈ, ਉਦਾਹਰਣ ਵਜੋਂ। ਫਿਰ ਬਸ ਇਹੀ ਹੈ; ਇਹ ਹੈ ਜਿਥੇ ਉਹ ਤੁਹਾਨੂੰ ਲਿਜਾਵੇਗਾ। ਉਹ ਤੁਹਾਨੂੰ ਉਸ ਤੋਂ ਅਗੇ ਹੋਰ ਨਹੀਂ ਲਿਜਾ ਸਕਦਾ।

ਅਤੇ ਕੁਝ ਨਕਲੀ ਗੁਰੂ, ਬਿਨਾਂਸ਼ਕ, ਉਹਨਾਂ ਕੋਲ ਤੁਹਾਨੂੰ ਸਿਖਾਉਣ ਲਈ ਕੁਝ ਨਹੀਂ ਹੈ। ਉਹ ਸਿਰਫ ਸਮਾਨ ਗਲਾਂ ਕਰਦੇ ਹਨ। ਉਹ ਮੇਰੀ ਗਲ ਐਨ ਉਵੇਂ ਕਾਪੀ ਕਰਦੇ ਹਨ, ਇਥੋਂ ਤਕ ਪੰਛੀ-ਲੋਕਾਂ ਨਾਲ ਖੇਡਣ ਦੀ ਨਕਲ ਕਰਦੇ ... ਓਹ ਮੇਰੇ ਰਬਾ। ਇਹ ਅਜਿਹਾ ਦੁਸ਼ਟ ਹੈ, ਕਿਉਂਕਿ ਲੋਕਾਂ ਨੂੰ ਤੁਹਾਡੇ ਨੀਵੇਂ, ਦੁਸ਼ਟ ਖੇਤਰ ਵਿਚ ਗੁਮਰਾਹ ਕਰਨਾ ਸਭ ਤੋਂ ਬਦਤਰ ਚੀਜ਼ ਹੈ ਜੋ ਤੁਸੀਂ ਕਿਸੇ ਨਾਲ ਕਰ ਸਕਦੇ ਹੋ।

ਪਰ ਬਿਨਾਂਸ਼ਕ, ਦੁਸ਼ਟ ਹਸਤੀਆਂ ਉਹ ਇਹ ਕਰਦੀਆਂ ਹਨ। ਇਹ ਹੈ ਜੋ ਉਹ ਕਰਦੇ ਹਨ। ਉੇਹ ਲੋਕਾਂ ਨੂੰ ਗੁਮਰਾਹ ਕਰਦੇ ਹਨ, ਉਹ ਲੋਕਾਂ ਨੂੰ ਧੋਖਾ ਦਿੰਦੇ ਹਨ, ਉਹ ਲੋਕਾਂ ਨੂੰ ਉਨਾਂ ਵਿਚ ਵਿਸ਼ਵਾਸ਼ ਕਰਨ ਲਈ ਭਰਮਾਉਂਦੇ ਹਨ, ਤਾਂਕਿ ਉਹਨਾਂ ਕੋਲ ਇਕ ਵਧੇਰੇ ਵਡਾ ਦਲ ਹੋ ਸਕੇ, ਤਾਂਕਿ ਉਹ ਉਨਾਂ ਨੂੰ ਕਾਬੂ ਕਰ ਸਕਣ, ਉਨਾਂ ਨੂੰ ਗੁਲਾਮ ਬਣਾ ਸਕਣ, ਅਤੇ ਉਨਾਂ ਤੋਂ ਦੁਸ਼ਟ ਚੀਜ਼ਾਂ ਕਰਵਾ ਸਕਣ ਉਨਾਂ ਲਈ, ਸੰਸਾਰ ਨੂੰ ਅਰਾਜਕ ਬਣਾਉਣ ਲਦੀ, ਅਤੇ ਪਿਆਰ-ਰਹਿਤ, ਅਤੇ ਲੜਾਕੂ, ਤਾਂਕਿ ਉਹ ਲੋਕਾਂ ਦੇ ਮਨਾਂ ਨੂੰ ਕਾਬੂ ਕਰ ਸਕਣ। ਅਤੇ ਫਿਰ ਉਹ ਯੁਧ, ਲੜਾਈ ਸਿਰਜ਼ ਸਕਦੇ ਹਨ ਅਤੇ ਅਜਿਹਾ ਕੁਝ, ਤਾਂਕਿ ਐਸਟਰਲ ਸਰੀਰਾਂ ਨੂੰ ਖਾ ਸਕਣ ਅਤੇ ਦੁਖਦਾਈ ਤੌਰ ਤੇ ਮਰੇ ਹੋਇਆਂ ਜਾਂ ਅਜ਼ੇ ਜਿਉਂਦਿਆਂ, ਅਧੇ ਮਰ‌ਿਆਂ, ਜਾਂ ਨਵੇਂ ਮਰੇ ਲੋਕਾਂ ਦੀਆਂ ਐਨਰਜ਼ੀਆਂ ਨੂੰ ਖਾ ਸਕਣ।

ਸੋ ਇਹ ਬਹੁਤ ਖਤਰਨਾਕ ਹੈ ਇਸ ਤਰਾਂ ਦੇ ਕੁਝ ਰਾਖਸ਼ਾਂ ਦੇ ਨੇੜੇ ਹੋਣਾ, ਜਿਹੜੇ ਇਕ ਭਿਕਸ਼ੂ ਹੋਣ ਦੀ ਨਕਲ ਕਰਦੇ ਹਨ ਜਾਂ ਇਕ ਅਧਿਆਪਕ ਹੋਣ ਦੀ ਨਕਲ ਕਰਦੇ ਹਨ! ਕੁਝ ਕਾਲੇ ਜਾਦੂ ਵਿਚ ਜਾਂ ਆਮ ਜਾਦੂਮਈ ਅਭਿਆਸ ਵਿਚ, ਕੁਝ ਲੋਕਾਂ ਨੂੰ ਅਨੁਕੂਲਿਤ ਕੀਤਾ ਜਾ ਸਕਦਾ ਹੈ ਰਸ ਚੂਸਣ ਲਈ , ਮਿਸਾਲ ਵਜੋਂ , ਇਕ ਸੰਤਰਾ, ਤਾਂਕਿ ਉਨਾਂ ਨੂੰ ਇਥੋਂ ਤਕ ਇਕ ਸੰਤਰਾ ਖਾਣ ਦੀ ਲੋੜ ਵੀ ਨਾ ਹੋਵੇ। ਉਹ ਸੰਤਰੇ ਵਿਚੋਂ ਸਾਰਾ ਰਸ ਚੂਸਣ ਲਈ ਆਪਣੇ ਜਾਦੂਮਈ ਮਨ ਦੀ ਵਰਤੋਂ ਕਰ ਸਕਦੇ ਹਨ ਅਤੇ ਸੰਤਰੇ ਨੂੰ ਖਾਲੀ ਬਣਾ ਸਕਦੇ ਹਨ ਅਤੇ ਨਿਚੋੜਿਆ ਗਿਆ - ਬਸ ਇਕ ਖੋਖਲਾ ਛਿਲਕਾ।

ਇਸ ਤੋਂ ਇਲਾਵਾ, ਕੁਝ ਦੁਸ਼ਟ ਲੋਕ, ਉਨਾਂ ਕੋਲ ਇਸ ਕਿਸਮ ਦੀ ਸ਼ਕਤੀ ਹੈ ਲੋਕਾਂ ਦੀ ਜੀਵਨ ਸ਼ਕਤੀ ਅਤੇ ਐਨਰਜ਼ੀ ਨੂੰ ਚੂਸਣ ਲਈ। ਸੋ ਜਿਹੜਾ ਵੀ ਉਨਾਂ ਦੇ ਨੇੜੇ ਜਾਂਦਾ ਹੈ, ਜਾਂ ਉਨਾਂ ਵਿਚ ਵਿਸ਼ਵਾਸ਼ ਕਰਦਾ ਹੈ, ਜੇਕਰ ਉਹ ਉਸ ਵਿਆਕਤੀ ਨੂੰ ਖਪਤ ਕਰਨਾ ਚਾਹੁੰਦੇ ਹਨ, ਫਿਰ ਉਹ ਉਨਾਂ ਨੂੰ ਹੌਲੀ ਹੌਲੀ ਚੂਸਣਾ ਜ਼ਾਰੀ ਰਖਣਗੇ, ਜਦੋਂ ਤਕ ਉਹ ਵਿਆਕਤੀ ਮੁਰਝਾ ਨਹੀਂ ਜਾਂਦਾ ਅਤੇ ਮਰ ਜਾਂਦਾ, ਜਿਵੇਂ ਇਕ ਮਰੇ ਹੋਏ ਫੁਲ ਦੀ ਤਰਾਂ - ਕੁਝ ਨਹੀਂ ਬਾਕੀ ਰਿਹਾ। ਇਹ ਨਿਰਭਰ ਕਰਦਾ ਹੈ ਕਿਤਨੇ ਦੁਸ਼ਟ, ਨਕਲੀ ਗੁਰੂ ਹਨ, ਇਕਠੇ ਇਕ ਵਿਆਕਤੀ ਪ੍ਰਤੀ ਇਹ ਕਰ ਰਹੇ। ਜੇਕਰ ਸਿਰਫ ਇਕ, ਫਿਰ ਇਹਦੇ ਲਈ ਲੰਮਾਂ ਸਮਾਂ ਲਗਦਾ ਹੈ, ਅਤੇ ਫਿਰ ਉਹ ਵਿਆਕਤੀ ਇਤਨਾ ਜ਼ਲਦੀ ਨਹੀਂ ਮਰਦਾ ਅਤੇ ਮੁਰਝਾ ਜਾਂਦਾ। ਇਹ ਹੌਲੀ, ਹੌਲੀ ਹੈ। ਉਨਾਂ ਵਿਚੋਂ ਜਿਆਦਾਤਰ, ਉਹ ਇਹ ਕਰਦੇ ਹਨ ਤਾਂਕਿ ਕੋਈ ਉਨਾਂ ਦੇ ਦੁਸ਼ਟ ਕੰਮ ਤੇ ਸ਼ਕ ਨਾ ਕਰੇ। ਅਤੇ ਨਾਲੇ, ਉਨਾਂ ਨੂੰ ਇਕ ਵਿਆਕਤੀ ਦੀ ਜੀਵਨ ਸ਼ਕਤੀ, ਸਾਰੀ ਜੀਵਨ ਸਤਾ, ਸ਼ਕਤੀ ਦੀ ਇਕ ਦਿਨ ਜਾਂ ਇਕੋ ਸਮੇਂ ਲੋੜ ਨਹੀਂ ਹੈ। ਉਹ ਇਹ ਹੌਲੀ, ਹੌਲੀ ਕਰਦੇ ਹਨ, ਇਸ ਨੂੰ ਚੂਸਦੇ ਹਨ, ਜਿਵੇਂ ਤੁਸੀਂ ਪਾਣੀ ਨੂੰ ਚੂਸਦੇ ਹੋ। ਅਤੇ ਇਹ ਸਚਮੁਚ ਦੁਸ਼ਟ ਹੈ।

ਸੋ ਤੁਸੀਂ ਸ਼ਾਇਦ ਕੁਝ ਵਿਆਕਤੀ ਨੂੰ ਦੇਖੋ ਜਿਸ ਨੂੰ ਜਿਵੇਂ ਵਡੀ ਜਨਤਾ ਦੁਆਰਾ ਬਹੁਤ ਪਿਆਰ ਕੀਤਾ ਜਾਂਦਾ ਜਾਂ ਇਥੋਂ ਤਕ ਬੁਧ ਦੀ ਉਪਾਧੀ ਥੋਪੀ ਜਾਂਦੀ ਹੈ, ਜਿੰਦਾ ਬੁਧ ਦੀ, ਉਨਾਂ ਉਪਰ, ਪਰ ਉਹ ਵਿਆਕਤੀ ਮੌਤ ਦਾ ਕਾਰਨ ਬਣਾਏਗਾ, ਅਚਾਨਕ ਮੌਤ ਤੁਰੰਤ ਹੀ ਜਾਂ ਹੌਲੀ ਹੌਲੀ ਜਾਂ ਉਨਾਂ ਦੇ ਨੇੜੇ ਅਨੁਯਾਈਆਂ ਜਾਂ ਭਿਕਸ਼ੂਆਂ ਨੂੰ ਹੌਲੀ ਹੌਲੀ ਇਕ ਗੰਭੀਰ ਬਿਮਾਰੀ ਨਾਲ ਇਕ ਮੌਤ ਮਰਨ ਲਈ ਮਜ਼ਬੂਰ ਕਰੇਗਾ। ਇਹ ਜ਼ਰੂਰੀ ਨਹੀਂ ਇਕ ਭਿਕਸ਼ੂ ਹੋਵੇ, ਬਸ ਕੋਈ ਵੀ ਵਿਆਕਤੀ ਜਿਹੜਾ ਉਸ ਦਾ ਨੇੜਿਓਂ ਅਨੁਸਰਨ ਕਰਦਾ ਹੈ, ਫਿਰ ਅਚਾਨਕ ਉਹ ਬਸ ਬਿਮਾਰ ਹੋ ਜਾਂਦਾ ਹੈ, ਗੰਭੀਰ ਤੌਰ ਤੇ ਬਿਮਾਰ ਹੋ ਜਾਂਦਾ, ਅਤੇ ਹੌਲੀ ਹੌਲੀ, ਹੌਲੀ ਹੌਲੀ, ਹੌਲੀ ਹੌਲੀ ਮਰ ਜਾਂਦਾ। ਜਾਂ ਜ਼ਲਦੀ ਨਾਲ ਮਰ ਜਾਂਦਾ - ਇਹ ਵੀ ਨਿਰਭਰ ਕਰਦਾ ਹੈ ਉਸ ਸਮੂਹ ਵਿਚ ਕਿਤਨੀਆਂ ਹਸਤੀਆਂ ਇਸ ਵਿਆਕਤੀ ਦੀ ਜੀਵਨ ਸ਼ਕਤੀ ਨੂੰ ਚੂਸਦੀਆਂ ਹਨ। ਇਹ ਬਹੁਤ ਖਤਰਨਾਕ ਹੈ, ਬਸ ਕਿਸੇ ਵਿਆਕਤੀ ਵਿਚ ਐਵੇਂ ਵਿਸ਼ਵਾਸ਼ ਕਰਨਾ।

ਉਥੇ ਬਹੁਤ ਜਿਆਦਾ ਕੰਮ ਹੈ ਮੇਰੇ ਲਈ ਕਰਨ ਲਈ ਅਤੇ ਮੈਂ ਇਥੋਂ ਤਕ ਬਹੁਤ ਜਿਆਦਾ ਦਸ ਵੀ ਨਹੀਂ ਸਕਦੀ। ਮੈਂ ਬਸ ਉਮੀਦ ਕਰਦੀ ਹਾਂ ਕਿ ਕੁਝ ਲੋਕ ਸਮਝ ਲੈਣਗੇ। ਖੈਰ, ਘਟੋ ਘਟ ਮੇਰੇ ਆਪਣੇ ਪ੍ਰਮਾਤਮਾ ਦੇ-ਪੈਰੋਕਾਰ, ਉੇਨਾਂ ਨੂੰ ਇਹ ਸਮਝਣਾ ਚਾਹੀਦਾ ਹੈ। ਇਸੇ ਕਰਕੇ ਮੈਂ ਇਹ ਸਭ ਦੀ ਤੁਹਾਨੂੰ ਵਿਆਖਿਆ ਕਰਦੀ ਹਾਂ। ਅਤੇ ਇਹ ਹੈ ਜੋ ਪ੍ਰਮਾਤਮਾ ਚਾਹੁੰਦੇ ਹਨ ਮੈਂ ਇਹਨਾਂ ਦੁਸ਼ਟ ਹਸਤੀਆਂ ਨੂੰ ਪ੍ਰਗਟ ਕਰਾਂ। ਉਥੇ ਹੋਰ ਹਨ, ਅਜ਼ੇ ਵੀ ਲੁਕੇ ਹੋਏ ਜਾਂ ਉਜਾਗਰ ਕਰਨਾ ਉਤਨਾ ਸੌਖਾ ਨਹੀਂ ਹੈ, ਭਾਵੇਂ ਇਹ ਸਮਾਂ ਹੈ ਉਹ ਪਹਿਲਾਂ ਨਾਲੋਂ ਵਧੇਰੇ ਸਪਸ਼ਟ ਤੌਰ ਤੇ ਦਿਖਾਈ ਦੇਣਗੇ... ਉਹ ਨਾਲੇ ਬਹੁਤ ਜਿਆਦਾ ਸ਼ਕਤੀਸ਼ਾਲੀ ਹਨ, ਕਿਉਂਕਿ ਉਨਾਂ ਨੇ ਬਹੁਤ ਜਿਆਦਾ ਮਨੁਖਾਂ ਨੂੰ ਆਪਣੀ ਗੈਂਗ ਵਿਚ ਲੁਭਾਇਆ ਹੈ, ਇਸ ਤਰਾਂ ਪਾਪੀ ਕੰਮ ਕਰਦੇ ਹਨ, ਵਖਰੇ ਕਿਸਮ ਦਾ ਦੁਖਦਾਈ ਨਰਕ ਕਮਾਂ ਰਹੇ, ਤਾਂਕਿ ਦੁਸ਼ਟ ਦਾਨਵ ਇਸ ਦੁਖਦਾਈ ਐਨਰਜ਼ੀ ਨੂੰ ਵਰਤ ਸਕਣ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਨਾਉਣ ਲਈ, ਕਿਉਂਕਿ ਇਹ ਹੈ ਜਿਵੇਂ ਉਹ ਮੌਜ਼ੂਦ ਰਹਿੰਦੇ ਹਨ ਅਤੇ ਵਧੇਰੇ ਮਜ਼ਬੂਤ ਬਣਦੇ ਹਨ। ਇਹ ਉਨਾਂ ਦਾ ਭੋਜਨ ਹੈ!!!!

ਇਸ ਲਈ, ਇਹ ਬਿਹਤਰ ਹੈ ਸਿਰਫ ਪ੍ਰਮਾਤਮਾ, ਸੰਤਾਂ-ਸਾਧੂਆਂ, ਚੰਗੇ, ਉਦਾਰਚਿਤ ਵਿਚਾਰਾਂ ਉਤੇ ਫੋਕਸ ਕਰੋ; ਮਾੜੀ-ਐਨਰਜ਼ੀ ਵਾਲੇ ਵਿਆਕਤੀਆਂ ਤੋਂ ਦੂਰ ਰਹੋ ਅਤੇ ਸਿਆਣੇ ਦੋਸਤਾਂ ਦੀ ਸੰਗਤ ਕਰੋ। ਰਾਤ ਨੂੰ ਇਕ ਕਬਰਸਤਾਨ ਵਿਚ ਨਾ ਜਾਣਾ, ਹੋਰ ਵੀ ਘਟ ਉਥੇ ਸੌਣ ਲਈ ਨਾ ਜਾਣਾ, ਕਿਉਂਕਿ ਉਥੇ ਮਾੜੀ ਐਨਰਜ਼ੀ ਦੇ ਨਾਲ ਸਿਝਣ ਲਈ ਬਹੁਤ ਵਿਰਲੇ ਹੀ ਕਾਫੀ ਮਜ਼ਬੂਤ ਹੁੰਦੇ ਹਨ! ਤੁਹਾਨੂੰ ਅਣਜਾਣੇ ਵਿਚ ਦਾਨਵਾਂ ਦੁਆਰਾ ਕਾਬੂ ਕੀਤਾ ਜਾ ਸਕਦਾ ਹੈ; ਰਾਤ ਨੂੰ ਉਹ ਬੇਰਹਿਮ ਅਤੇ ਆਮ ਨਾਲੋਂ ਵਧੇਰੇ ਮਜ਼ਬੂਤ ਹਨ! ਕ੍ਰਿਪਾ ਕਰਕੇ ਚੰਗੀ ਦੇਖਭਾਲ ਕਰੋ। ਜੇ ਤੁਹਾਨੂੰ ਕਬਰਸਤਾਨ ਵਿਚ ਦੀ ਲੰਘਣਾ ਪਵੇ, ਪ੍ਰਮਾਤਮਾ ਨੂੰ ਯਾਦ ਕਰੋ, ਸੰਤਾਂ ਦੇ ਨਾਵਾਂ ਦਾ ਨਿਰੰਤਰ ਜਾਪ ਕਰੋ, ਸੁਰਖਿਆ ਲਈ ਪੁਛੋ। ਸਵਰਗ ਦੀ ਮਿਹਰ ਦੁਆਰਾ ਤੁਸੀਂ ਹਮੇਸ਼ਾਂ ਸੁਚੇਤ ਅਤੇ ਸੁਰਖਿਅਤ ਰਹੋ। ਓਹ, ਇਸ ਸੰਸਾਰ ਵਿਚ ਵਿਚਾਰੇ ਲੋਕ! ਵਿਚਾਰੇ ਲੋਕ!

Photo Caption: ਜੀਵਨ ਅਤੇ ਮੌਤ ਸਿਰਫ ਇਸ ਭਰਮ-ਭੁਲੇਖੇ ਵਾਲੇ ਖੇਤਰ ਵਿਚ ਮੌਜ਼ੂਦ ਹਨ ਸਵਰਗ ਵਿਚ ਉਥੇ ਕੇਵਲ ਖੁਸ਼ੀ ਅਤੇ ਅਨੰਦ ਹੈ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (2/5)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
269 ਦੇਖੇ ਗਏ
35:52
2025-01-14
124 ਦੇਖੇ ਗਏ
2025-01-14
92 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ