ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਜੋਸ਼ੀਲਾ ਭੂਤ ਝੂਠੀ ਘੋਸ਼ਣਾ ਕਰ ਰਿਹਾ ਕਿ ਉਹ ਮਤਰੇਆ ਬੁਧ ਹੈ, ਨੌਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਦਾਨਵਾਂ, ਰਾਖਸ਼ਾਂ ਅਤੇ ਭੂਤਾਂ ਕੋਲ ਕੁਝ ਆਕਰਸ਼ਿਤ ਕਰਨ ਵਾਲੀ ਸ਼ਕਤੀ ਹੈ ਕਿਉਂਕਿ ਉਹ ਮਨੁਖਾਂ ਦੇ ਮਿਆਰ ਨਾਲੋਂ ਵਖਰੇ ਹਨ। ਸਾਡੇ ਮਨੁਖਾਂ ਕੋਲ ਵੀ ਸ਼ਕਤੀ ਹੈ ਪਰ ਸਾਨੂੰ ਦਬਾਇਆ ਗਿਆ ਹੈ ਕਿਉਂਕਿ ਅਸੀਂ ਚੀਜ਼ਾਂ ਕਰਦੇ ਰਹੇ ਹਾਂ ਜੋ ਸਾਡੀ ਸਾਰੀ ਸ਼ਕਤੀ ਨੂੰ ਦਬਾਉਂਦਾ ਹੈ ਜਾਂ ਅਸੀਂ ਬਿਨਾਂ ਸ਼ਕਤੀ ਦੇ ਕੰਮ ਕਰਨ ਲਈ ਸਹੁੰ ਖਾਧੀ ਸੀ, ਕਿਉਂਕਿ ਮਾਇਆ ਸੰਸਾਰ ਵਿਚ, ਜੋ ਇਹ ਸੰਸਾਰ ਹੈ, ਤੁਹਾਨੂੰ ਸ਼ਕਤੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਜੇਕਰ ਤੁਸੀਂ ਸਵਰਗ ਤੋਂ ਆਏ ਸੀ, ਤੁਹਾਨੂੰ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਸਪਸਟ ਜਾਦੂਮਈ ਸ਼ਕਤੀ ਵਰਤੋਂ ਕਰਨ ਦੀ ਇਜਾਜ਼ਤ ਨਹੀਂ ਹੈ। ਸਿਰਫ ਦਾਨਵ, ਰਾਖਸ਼ ਅਤੇ ਭੂਤ ਉਹ ਕਰ ਸਕਦੇ ਹਨ ਕਿਉਂਕਿ ਉਹਨਾਂ ਨੇ ਇਸ ਸੰਸਾਰ ਨੂੰ ਬਹੁਤ ਲੰਮੇਂ ਸਮੇਂ ਤੋਂ ਕਾਬੂ ਕੀਤਾ ਹੋਇਆ ਹੈ।

ਸੋ, ਜਿਹੜਾ ਵੀ ਸਵਰਗ ਤੋਂ ਆਇਆ ਹੈ ਉਸ ਨੂੰ ਚੁਪ ਰਹਿਣ ਲਈ, ਇਕ ਕਿਸਮ ਦੇ ਇਕਰਾਰਨਾਮੇ ਉਤੇ ਦਸਤਖਤ ਕਰਨਾ ਪੈਂਦਾ, ਚੁਪ ਚਾਪ ਕੰਮ ਕਰਨ ਲਈ, ਨਹੀਂ ਤਾਂ। ਪਰ ਇਕ ਸਤਿਗੁਰੂ ਹੋਣ ਲਈ, ਤੁਸੀਂ ਚੁਪ-ਚਾਪ ਕੰਮ ਨਹੀਂ ਕਰ ਸਕਦੇ। ਜ਼ਲਦੀ ਨਾਲ ਜਾਂ ਬਾਅਦ ਵਿਚ, ਲੋਕ ਇਕ ਦੂਜੇ ਨੂੰ ਦਸਣਗੇ, ਦੂਰ ਦੂਰ ਤਕ ਦਸਣਗੇ, ਅਤੇ ਸਤਿਗੁਰੂ ਹਮੇਸ਼ਾਂ ਮੁਸੀਬਤ ਵਿਚ ਪੈ ਜਾਂਦਾ ਹੈ। ਤੁਸੀਂ ਕੋਈ ਵੀ ਗੁਰੂ ਦਾ ਨਾਮ ਦਿਓ ਜਿਸ ਕੋਲ ਸਮਸ‌ਿਆ ਨਹੀਂ ਹੁੰਦੀ। ਨਹੀਂ, ਕੋਈ ਨਹੀਂ। ਕੋਈ ਵੀ ਅਸਲੀ ਗੁਰੂ ਇਕ ਸ਼ਾਂਤਮਈ ਅਤੇ ਵਧੀਆ ਜੀਵਨ ਨਹੀਂ ਜੀਂਦਾ। ਖੈਰ, ਬਿਨਾਂਸ਼ਕ, ਕੁਝ ਸਮੇਂ ਦੀ ਅਵਧੀ ਵਿਚ ਜਦੋਂ ਉਥੇ ਕੁਝ ਸ਼ਾਂਤਮਈ ਦੇਸ਼ਾਂ ਵਿਚ ਸ਼ਾਂਤੀ ਸੀ - ਹੋ ਸਕਦਾ ਖੁਸ਼ਕਿਸਮਤ ਗੁਰੂ, ਪਰ ਬਹੁਤ ਵਿਰਲੇ, ਬਹੁਤ ਹੀ ਘਟ। ਜਿਆਦਾਤਰ ਉਨਾਂ ਨੂੰ ਉਨਾਂ ਦੀਆਂ ਸਾਰੀ ਉਮਰ ਤਸੀਹੇ ਦਿਤੇ ਜਾਂਦੇ ਹਨ ਅਤੇ ਬੇਰਹਿਮੀ ਨਾਲ ਮਰਦੇ ਹਨ; ਜੇਕਰ ਇਕ ਅਸਲੀ ਗੁਰੂ ਹੋਵੇ, ਇਹ ਇਸ ਤਰਾਂ ਹੈ। ਕਿਉਂਕਿ ਮਾਇਆ ਜਾਣਦੀ ਹੈ ਕੌਣ ਅਸਲੀ ਗੁਰੂ ਹਨ, ਸੋ ਉਹ ਉਨਾਂ ਦਾ ਪਿਛਾ ਕਰਨਗੇ ਰੁਕਾਵਟ ਪਾਉਣ ਲਈ ਅਤੇ/ਜਾਂ ਗੁਰੂਆਂ ਅਤੇ ਉਨਾਂ ਦੀ ਸਿਖਿਆ ਨੂੰ ਖਤਮ ਕਰਨ ਲਈ!

ਇਹ ਘਟੀਆ ਭਿਕਸ਼ੂ (ਸੰਨਿਆਸੀ) ਅਤੇ ਬਕਵਾਸ-ਪ੍ਰਚਾਰਕ ਭਿਕਸ਼ੂ... ਮੈਂ ਇਥੋਂ ਤਕ ਇਕ ਭਿਕਸ਼ੂ ਦੇਖਿਆ, ਇਕ ਬੋਧੀ ਭਿਕਸ਼ੂ ਜਿਸ ਨੇ ਆਪਣੇ ਅਨੁਯਾਈਆਂ ਨੂੰ ਪ੍ਰਚਾਰ ਕੀਤਾ - ਆਪਣੇ ਵਫਾਦਾਰ ਭਿਕਸ਼ੂਆਂ ਅਤੇ ਭਿਕਸ਼ਣੀਆਂ ਨੂੰ - ਕਿ "ਉਥੇ ਕੋਈ ਅਮੀਤਬਾ ਬੁਧ ਧਰਤੀ ਨਹੀਂ ਹੈ; ਇਹ ਸਿਰਫ ਇਕ ਸਿਧਾਂਤ, ਵਿਚਾਰ ਹੈ। ਅਤੇ ਨਾਲੇ, ਉਥੇ ਕੋਈ ਨਰਕ ਨਹੀਂ ਹੈ। ਨਰਕ ਸੰਕਲਪ ਹੁਣੇ ਹੀ 500 ਸਾਲ ਪਹਿਲਾਂ ਪੇਸ਼ ਕੀਤਾ ਗਿਆ ਸੀ।" ਨਹੀਂ, ਨਹੀਂ! ਬੁਧ ਦੇ ਸਮੇਂ ਵਿਚ ਪਹਿਲੇ ਹੀ ਸਾਡੇ ਕੋਲ ਨਰਕ ਸੀ। ਇਸੇ ਕਰਕੇ ਉਨਾਂ ਦੇ ਪੈਰੋਕਾਰ' ਮੁਕ ਕੀਅਨ ਲੀਐਨ (ਮੌਡਗਲਯਾਯਾਨਾ) ਨੂੰ ਨਰਕ ਨੂੰ ਜਾਣਾ ਪਿਆ ਸੀ, ਫਿਰ ਵਾਪਸ ਆਇਆ ਅਤੇ ਆਪਣੀ ਮਾਤਾ ਨੂੰ ਬਚਾਉਣ ਲਈ ਬੁਧ ਨੂੰ ਬੇਨਤੀ ਕੀਤੀ ਸੀ, ਜਿਸ ਨੇ ਭਿਖਸ਼ੂਆਂ ਨੂੰ ਧੋਖਾ ਦਿਤਾ ਸੀ ਅਤੇ ਉਨਾਂ ਨੂੰ (ਜਾਨਵਰ-ਲੋਕਾਂ) ਦਾ ਮਾਸ ਖਾਣ ਲਈ ਦਿਤਾ ਸੀ, ਉਨਾਂ ਨੂੰ ਕਹਿੰਦੇ ਹੋਏ ਕਿ ਇਹ ਵੀਗਨ ਭੋਜਨ ਹੈ। ਅਤੇ ਇਕ (ਰਾਜਾ ਵਿਰੁਧਕ) ਜਿਸ ਨੇ ਬੁਧ ਦੇ ਕਬੀਲੇ ਨੂੰ ਬਰਬਾਦ ਕਰ ਦਿਤਾ ਉਹ ਵੀ ਸਿਧਾ ਨਰਕ ਨੂੰ ਗਿਆ ਸੀ, ਉਸ ਤੋਂ ਬਾਅਦ ਤੁਰੰਤ ਹੀ। ਉਸ ਦੇ ਬੁਧ ਦੇ ਕਬੀਲੇ ਨੂੰ ਬੇਰਹਿਮੀ ਨਾਲ ਮਾਰਨ ਅਤੇ ਕਤਲੇਆਮ ਕਰਨ ਤੋਂ ਬਾਅਦ, ਉਹ ਅਤੇ ਉਸਦੀ ਸਾਰੀ ਫੌਜ ਇਕ ਹੜ ਵਿਚ ਡੁਬ ਗਏ ਸੀ- ਅਚਾਨਕ ਇਸ ਤਰਾਂ ਬਸ ਮਰ ਗਏ, ਉਨਾਂ ਵਿਚੋਂ ਸਾਰੇ ਦੇ ਸਾਰੇ - ਅਤੇ ਨਰਕ ਨੂੰ, ਅਵੀਚੀ ਜਾਂ ਨਿਰੰਤਰ ਨਰਕ ਨੂੰ ਗਏ। ਇਹ ਬੋਧੀ ਸੂਤਰ ਵਿਚ ਦਰਜ਼ ਹੈ; ਇਹ ਮੈਂ ਨਹੀਂ ਹਾਂ ਜੋ ਇਹ ਕਹਿ ਰਹੀ ਹੈ!

"ਸ਼ਕਿਆ ਕਬੀਲੇ ਨੇ ਫਿਰ ਸ਼ਹਿਰ ਦੇ ਦਰਵਾਜ਼ੇ ਖੋਲੇ ਜਾਣ ਦਾ ਹੁਕਮ ਦਿਤਾ ਸੀ। ਉਸ ਸਮੇਂ, ਰਾਜਾ ਵਿਰੁਧਕ ਨੇ ਆਪਣੇ ਮੰਤਰੀਆਂ ਨੂੰ ਕਿਹਾ: 'ਹੁਣ ਸ਼ਕਿਆ ਕਬੀਲੇ ਦੇ ਮੈਂਬਰ ਬਹੁਤ ਸਾਰੇ ਹਨ; ਤਲਵਾਰਾਂ ਅਤੇ ਚਾਕੂ ਉਨਾਂ ਸਾਰ‌ਿਆਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਇਸ ਲਈ, ਉਨਾਂ ਨੂੰ ਜਿੰਦਾ ਦਫਨਾ ਦਿਓ ਜ਼ਮੀਨ ਵਿਚ, ਅਤੇ ਬਾਅਦ ਵਿਚ, ਭਿਆਨਕ ਹਾਥੀਆਂ ਨੂੰ ਉਨਾਂ ਨੂੰ ਕੁਚਲ ਦੇਣ ਦਿਓ।' ਉਸ ਸਮੇਂ, ਮੰਤਰੀਆਂ ਨੇ ਰਾਜੇ ਦਾ ਹੁਕਮ ਮੰਨ ਲਿਆ ਅਤੇ ਹਾਥੀਆਂ ਦੀ ਵਰਤੋਂ ਕੀਤੀ ਉਨਾਂ ਲੋਕਾਂ ਨੂੰ ਕੁਚਲਣ ਲਈ ਮੌਤ ਲਈ। (...) ਜਗਤ-ਸਨਮਾਨਿਤ ਨੇ ਭਿਕਸ਼ੂਆਂ ਨੂੰ ਕਿਹਾ: 'ਹੁਣ ਰਾਜਾ ਵਿਰੁਧਕ ਅਤੇ ਉਸ ਦੀ ਫੌਜ਼ ਇਸ ਸੰਸਾਰ ਵਿਚ ਬਹੁਤੇ ਲੰਮੇਂ ਸਮੇਂ ਤਕ ਨਹੀਂ ਰਹਿਣਗੇ। ਸਤ ਦਿਨਾਂ ਤੋਂ ਬਾਅਦ, ਉਹ ਤਬਾਹ ਹੋ ਜਾਣਗੇ।' ਰਾਜਾ ਵਿਰੁਧਕ ਨੇ ਦਿਨਾਂ ਦੀ ਗਿਣਤੀ ਕਰਨ ਲਈ ਲੋਕ ਭੇਜੇ, ਅਤੇ ਸਤਵੇਂ ਦਿਨ ਦੇ ਸ਼ੁਰੂ ਵਿਚ, ਰਾਜਾ ਬਹੁਤ ਖੁਸ਼ ਸੀ ਅਤੇ ਆਪਣੇ ਆਪ ਨੂੰ ਕਾਬੂ ਨਾ ਕਰ ਸਕਿਆ। ਉਹ ਆਪਣੀਆਂ ਫੌਜਾਂ ਅਤੇ ਮਹਿਲਾ ਸੇਵਾਦਾਰਾਂ ਨੂੰ ਅਚੀਰਾਵਤੀ ਨਦੀ ਦੇ ਕੰਢੇ ਤਕ ਲੈ ਗਿਆ ਆਪਣੇ ਆਪ ਦਾ ਅਨੰਦ ਮਾਨਣ ਲਈ ਅਤੇ ਫਿਰ ਉਥੇ ਆਰਾਮ ਕੀਤਾ। ਅਧੀ ਰਾਤ ਨੂੰ, ਅਚਾਨਕ ਬਦਲ ਇਕਠੇ ਹੋਏ, ਅਤੇ ਇਕ ਤੇਜ਼ ਹਵਾ ਅਤੇ ਭਾਰੀ ਮੀਂਹ ਬਹੁਤ ਤੇਜ਼ੀ ਨਾਲ ਆਏ। ਰਾਜਾ ਵਿਰੁਧਕ ਅਤੇ ਸਿਪਾਹੀ ਪਾਣੀ ਦੁਆਰਾ ਹੜ ਦੇ ਪਾਣੀ ਦੁਆਰਾ ਲਿਜਾਏ ਗਏ, ਅਤੇ ਸਾਰੇ ਖਤਮ ਹੋ ਗਏ, ਉਨਾਂ ਦੇ ਸਰੀਰਾਂ ਨੂੰ ਤਬਾਹ ਕਰ ਦਿਤਾ, ਅਤੇ ਉਨਾਂ ਦੀਆਂ ਜਿੰਦਗੀਆਂ ਅਵੀਚੀ ਨਰਕ ਵਿਚ ਖਤਮ ਹੋ ਗਈਆਂ। ਉਥੇ ਇਕ ਸਵਰਗੀ ਅਗ ਵੀ ਸੀ ਜਿਸ ਨੇ ਸ਼ਹਿਰ ਵਿਚ ਮਹਿਲ ਨੂੰ ਸਾੜ ਦਿਤਾ। (...) ਫਿਰ ਸੰਸਾਰ-ਸਨਮਾਨਿਤ ਨੇ ਇਕ ਆਇਤ ਦਾ ਪਾਠ ਦੁਹਰਾਇਆ: 'ਬੁਰੇ ਕੰਮ ਸਚਮੁਚ ਭਾਰੀ ਹੁੰਦੇ ਹਨ, ਸਭ ਸਰੀਰ ਅਤੇ ਮੂੰਹ ਦੀਆਂ ਕਿਰਿਆਵਾਂ ਦੇ ਕਾਰਨ। ਇਹ ਸਰੀਰ ਦੁਖੀ ਹੁੰਦਾ ਅਤੇ ਇਹ ਥੋੜੇ ਸਮੇਂ ਲਈ ਹੀ ਰਹਿੰਦਾ ਹੈ, ਜੇਕਰ ਘਰੇ, ਇਹਨੂੰ ਅਗ ਦੁਆਰਾ ਸਾੜ‌ਿਆ ਜਾਵੇਗਾ, ਜਦੋਂ ਜਿੰਦਗੀ ਖਤਮ ਹੁੰਦੀ ਹੈ, ਵਿਆਕਤੀ ਯਕੀਨੀ ਤੌਰ ਤੇ ਨਰਕ ਵਿਚ ਪੈਦਾ ਹੁੰਦਾ ਹੈ।'"

ਸੋ ਉੁਹ ਭਿਕਸ਼ੂ ਕਿਵੇਂ, ਜਿਸ ਨੂੰ ਭਿਕਸ਼ੂਵਾਦ ਦੇ ਉਚ ਦਰਜੇ ਦਾ ਇਕ ਮਸ਼ਹੂਰ ਭਿਕਸ਼ੂ ਹੋਣਾ ਚਾਹੀਦਾ ਹੈ - ਉਸ ਦਾ ਨਾਮ ਥਿਚ ਨਾਟ ਤੂ ਹੈ- ਉਹ ਕਿਵੇਂ ਪ੍ਰਚਾਰ ਕਰ ਸਕਦਾ ਅਤੇ ਆਪਣੇ ਲੋਕਾਂ ਨੂੰ ਕਿਵੇਂ ਦਸ ਸਕਦਾ ਕਿ ਉਥੇ ਕੋਈ ਨਰਕ ਨਹੀਂ ਹੈ ਅਤੇ ਕੋਈ ਅਮੀਤਬਾ ਬੁਧ ਧਰਤੀ ਨਹੀਂ ਹੈ?

"ਨਰਕ ਅਸਲੀ ਹੈ ਜਾਂ ਨਹੀਂ? - ਥਿਚ ਨਾਟ ਤੁ" ਵਿਚੋਂ ਟੂਕ : ਥੇਰਾਵਾਦ ਬੁਧ ਧਰਮ ਦੇ ਆਧਾਰ ਤੇ, ਇਹ ਸਪਸ਼ਟ ਹੈ ਕਿ ਨਰਕ ਦੀ ਤਸਵੀਰ ਬਸ ਸਿਰਫ ਨੈਤਿਕ ਸਿਖਿਆ ਦਾ ਇਕ ਸਾਧਨ ਹੈ, ਕਿਉਂਕਿ ਜੇਕਰ ਹਰ ਇਕ ਤੁਰੰਤ ਪੁਨਰ ਜਨਮ ਲਵੇਗਾ, ਫਿਰ ਉਥੇ ਕੋਈ ਨਰਕ ਨਹੀਂ ਹੋਵੇਗਾ।

"ਥਿਚ ਨਾਟ ਤੁ: ਪਛਮੀ ਪਵਿਤਰ ਧਰਤੀ ਦਾ ਖੇਤਰ ਮੌਜ਼ਦ ਨਹੀਂ ਹੈ।" ਵਿਚੋਂ ਟੂਕ : ਕੀ ਬੁਧ ਦੇ ਨਾਮ ਨੂੰ ਉਚਾਰਨਾ ਅੰਤਮ ਆਨੰਦ ਵਾਲੀ ਪਛਮੀਂ ਪਵਿਤਰ ਧਰਤੀ ਵਿਚ ਪੁਨਰ ਜਨਮ ਦੀ ਅਗਵਾਈ ਕਰ ਸਕਦਾ ਹੈ? ਜਵਾਬ, ਇਤਿਹਾਸ ਦੇ ਮੁਤਾਬਕ ਅਤੇ ਦੀਘਾ ਨੀਕਾਇਆ ਵਿਚ 18ਵੇਂ ਸੂਤਰ ਦੇ ਆਧਾਰ ਤੇ, ਨਹੀਂ ਹੈ। ਕਿਉਂਕਿ ਅੰਤਮ ਆਨੰਦ ਦੀ ਪਛਮੀ ਪਵਿਤਰ ਧਰਤੀ ਅਸਲੀ ਨਹੀਂ ਹੈ।

ਮੇਰੇ ਪੈਰੋਕਾਰ ਵੀ ਅਮੀਤਬਾ ਬੁਧ ਦੀ ਧਰਤੀ ਨੂੰ ਗਏ ਸਨ ਅਤੇ ਦਸਿਆ ਕਿ ਇਹ ਸਭ ਕਿਸ ਬਾਰੇ ਹੈ।

ਸਵਰਗ ਵਲ ਯਾਤਰਾ - ਅਮੀਤਾਬਾ ਦਾ ਪਛਮੀ ਬੈਕੁੰਠ ਜਾਂ "ਬੇਹਦ ਅਨੰਦ ਦੀ ਪਵਿਤਰ ਧਰਤੀ"

ਸੋ, ਕਾਫੀ ਕੁ ਲੋਕ ਅਮੀਤਬਾ ਬੁਧ ਦੀ ਧਰਤੀ ਨੂੰ ਦੇਖ ਸਕਦੇ ਹਨ। ਤੁਸੀਂ, ਇਕ ਭਿਕਸ਼ੂ ਵਜੋਂ, ਕਿਵੇਂ ਇਹ ਕਹਿ ਸਕਦੇ ਹੋ ਕਿ ਉਥੇ ਕੋਈ ਅਮੀਤਬਾ ਬੁਧ ਦੀ ਧਰਤੀ ਨਹੀਂ ਹੈ? ਉਸ ਨੇ ਕਿਹਾ ਇਹ "ਸਿਰਫ ਇਕ ਧਾਰਨਾ" ਹੈ... ਅਤੇ ਇਥੋਂ ਤਕ ਕੋਈ ਨਰਕ ਵੀ ਨਹੀਂ ਹੈ। ਵਾਓ, ਵਾਓ, ਵਾਓ! ਉਮੀਦ ਹੈ, ਉਸ ਨੂੰ ਪਤਾ ਕਰਨ ਲਈ ਨਰਕ ਨੂੰ ਨਾ ਜਾਣਾ ਪਵੇ। ਉਥੇ ਇਕ ਭਿਕਸ਼ਣੀ ਹੈ, ਉਸ ਨੇ ਆਪਣਾ ਨਰਕ ਅਨੁਭਵ ਲਿਖਿਆ ਸੀ। ਉਹ ਮੁਰਗੇ- ਅਤੇ ਬਤਖ-ਲੋਕਾਂ ਨੂੰ ਵੇਚਦੀ ਹੁੰਦੀ ਸੀ, ਅਤੇ ਉਹ ਨਰਕ ਨੂੰ ਗਈ ਅਤੇ ਉਨਾਂ ਨੇ ਉਸ ਨੂੰ ਸਜ਼ਾ ਦਿਤੀ ਸੀ। ਉਹ ਤਕਰੀਬਨ ਸਦਾ ਲਈ ਚਲੀ ਜਾਂਦੀ, ਪਰ ਕਿਉਂਕਿ ਕੁਆਨ ਯਿੰਨ ਬੋਧੀਸਾਤਵਾ ਨੇ ਦਖਲ ਦਿਤਾ ਅਤੇ ਉਸ ਦੀ ਮਦਦ ਕੀਤੀ... ਫਿਰ ਉਸ ਨੂੰ ਕੁਝ ਸਮੇਂ ਲਈ ਸਜ਼ਾ ਭੁਗਤਣੀ ਪਈ, ਅਸਥਾਈ ਤੌਰ ਤੇ । ਅਤੇ ਫਿਰ ਉਸ ਨੂੰ ਰਿਹਾ ਕੀਤਾ ਗਿਆ ਅਤੇ ਵਾਪਸ ਆਈ ਆਪਣਾ ਭਿਕਸ਼ਣੀ ਵਜੋਂ ਅਭਿਆਸ ਜ਼ਾਰੀ ਰਖਣ ਲਈ ਵਧੇਰੇ ਲਗਨ ਨਾਲ।

ਇਕ ਵੀਐਤਨਾਮੀਜ਼ ਭਿਕਸ਼ਣੀ ਦੀ ਇਕ ਦਿਲਚਸਪ ਕਹਾਣੀ ਜੋ ਨਰਕ ਨੂੰ ਗਈ ਸੀ; ਬਹੁਤ ਸਾਰੀਆਂ ਸਚਾਈਆਂ ਸਾਹਮੁਣੇ ਆਈਆਂ ਵਿਚੋਂ ਟੂਕਾਂ : ਇਹ ਲਗਭਗ ਸਵੇਰੇ ਦਸ ਵਜੇ ਸੀ ਜਦੋਂ ਮੈਂ ਆਪਣੇ ਆਪ ਨੂੰ ਇਕ ਸੁੰਦਰ ਦ੍ਰਿਸ਼ ਵਿਚ ਲਭ ਲਿਆ, ਹਰੇ-ਭਰੇ ਰੁਖਾਂ ਦੇ ਨਾਲ। ਉਥੇ ਇਕ ਬਹੁਤ ਲੰਮਾਂ ਪੁਲ ਸੀ। ਮੈਂ ਪੁਲ ਦੇ ਉਪਰ ਕੁਝ ਕੁ ਸਮੇਂ ਲਈ ਤੁਰੀ, ਫਿਰ ਇਹ ਢਹਿ ਢੇਰੀ ਹੋ ਗ‌ਿਆ। ਮੈਂ ਇਕ ਨਦੀ ਵਿਚ ਡਿਗ ਪਈ ਅਤੇ ਤੈਰਨ ਲਈ ਸੰਘਰਸ਼ ਕਰ ਰਹੀ ਸੀ ਪਰ ਕਿਨਾਰੇ ਤਕ ਨਹੀਂ ਪਹੁੰਚ ਸਕੀ। ਅਜੀਬ ਗਲ ਹੈ, ਕਿ ਨਦੀ ਦਾ ਕਿਨਾਰਾ ਐਨ ਉਥੇ ਸੀ, ਪਰ ਮੈਂ ਇਸ ਤਕ ਪਹੁੰਚ ਨਹੀਂ ਸਕੀ ਭਾਵੇਂ ਕਿਤਨਾ ਵੀ ਸਖਤੀ ਨਾਲ ਮੈਂ ਤੈਰਦੀ ਹਾਂ। ਉਸ ਪਲ, ਮੈਂ ਗੁਆਚਿਆ ਮਹਿਸੂਸ ਕੀਤਾ ਅਤੇ ਬਹੁਤ ਡਰ ਗਈ। ਹੌਲੀ ਹੌਲੀ ਕਰੰਟ ਮੈਨੂੰ ਸਮੁੰਦਰ ਦੇ ਗੇਟ ਤੋਂ ਬਾਹਰ ਲੈ ਗਿਆ, ਅਤੇ ਪਾਣੀ ਬਹੁਤ ਹੀ ਠੰਡਾ ਸੀ, ਮੇਰੇ ਦਿਲ ਅਤੇ ਜਿਗਰੇ ਨੂੰ ਵਿੰਨ ਰਿਹਾ ਸੀ।

ਮੈਂ ਆਲੇ ਦੁਆਲੇ ਦੇਖਿਆ ਅਤੇ ਦੇਖਿਆ ਕਿ ਮੈਂ ਇਕਲੀ ਨਹੀਂ ਸੀ; ਅਣਗਿਣਤ ਹੋਰ ਕਰੰਟ ਨਾਲ ਵਹਿ ਰਹੇ ਸੀ ਇਸ ਠੰਡੇ ਸਮੁੰਦਰ ਵਿਚ। ਉਥੇ ਪਛਮੀ, ਏਸ਼ੀਅਨਸ, ਬਜ਼ੁਰਗ ਅਤੇ ਜਵਾਨ, ਆਦਮੀ ਅਤੇ ਔਰਤਾਂ ਸਨ। ਮੈਂ ਠੰਡ ਮਹਿਸੂਸ ਕੀਤੀ ਅਤੇ ਮੇਰਾ ਸਰੀਰ ਕਠੋਰ, ਸਖਤ ਹੋ ਗਿਆ। ਡਰ ਨਾਲ ਭਰੀ ਹੋਈ, ਮੈਂ ਉਪਰੋਂ ਇਕ ਆਵਾਜ਼ ਸੁਣੀ, "ਬੁਧ ਦੇ ਨਾਮ ਦਾ ਜਾਪ ਕਰੋ!" ਮੈਂ ਆਪਣੀ ਪੂਰੀ ਤਾਕਤ ਨਾਲ ਪਾਠ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਨੂੰ ਇਕ ਲੰਮਾਂ ਸਮਾਂ ਲਗਾ ਮੇਰੇ "ਬੁਧਾ! ਬੁਧਾ!" ਉਚਾਰਨ ਕਰ ਸਕਣ ਤੋਂ ਪਹਿਲਾਂ। ਹੌਲੀ ਹੌਲੀ, ਮੈਂ "ਅਮੀਤਬਾ ਬੁਧ" ਉਚਾਰਨ ਦੇ ਯੋਗ ਹੋ ਗਈ। ਫਿਰ ਪੂਰਾ ਵਾਕੰਸ਼: "ਨਮੋ ਅਮੀਤਬਾ ਬੁਧ।" ਇਸ ਲਈ ਧੰਨਵਾਦ, ਮੈਂ ਵਧੇਰੇ ਆਰਾਮ ਮਹਿਸੂਸ ਕੀਤਾ। ਇਸ ਪਲ ਤੇ, ਮੈਂ ਮੁੜ ਕੇ ਦੇਖਿਆ ਦੋ ਵਿਆਕਤੀ ਜੋ ਮੇਰੇ ਲਾਗੇ ਸਨ ਅਤੇ ਬੁਧ ਦਾ ਨਾਮ ਉਚਾਰ‌ਿਆ ਉਨਾਂ ਦੀ ਮਦਦ ਕਰਨ ਲਈ।

ਅੰਤ ਵਿਚ, ਮੈਨੂੰ ਇਕ ਮਹਾਨ ਕਿਲੇ ਨੂੰ ਲਿਆਂਦਾ ਗਿਆ, ਇਸ ਦੇ ਪਿਛੇ ਉਚੇ ਪਹਾੜ ਸਨ। ਜਿਉਂ ਹੀ ਮੈਂ ਕਿਲੇ ਤੇ ਚੜੀ, ਮੈਂ ਡਰਾਉਣੇ ਬਲਦ-ਸਿਰਾਂ ਵਾਲੇ ਅਤੇ ਘੋੜੇ-ਸਿਰਾਂ ਵਾਲੇ ਜੀਵਾਂ ਨੂੰ ਦੇਖ ਕੇ ਬਹੁਤ ਘਾਬਰ ਗਈ, ਨਾਲੇ ਅਣਗਿਣਤ ਦਾਨਵ ਰਾਜ਼ੇ, ਉਹ ਸਾਰੇ ਪਹਾੜਾਂ ਦੀ ਤਰਾਂ ਉਚੇ ਸਨ। ਫਿਰ, ਦਾਨਵ ਰਾਜਿਆਂ ਵਿਚੋਂ ਇਕ ਮੈਂਨੂੰ ਇਕ ਦਰਵਾਜ਼ੇ ਵਲ ਲੈ ਗਿਆ, ਜੋ ਸਵੈਚਲਤ ਹੀ ਖੁਲ ਗਿਆ, ਇਕ ਚਮਕਦਾਰ ਰੋਸ਼ਨੀ ਨੂੰ ਪ੍ਰਗਟ ਕਰ ਰਿਹਾ ਜੋ ਬੇਹਦ ਸ਼ਾਨਦਾਰ ਅਤੇ ਖੂਬਸੂਰਤ ਸੀ। ਉਸ ਪਲ, ਮੈਂ ਸ਼ਾਹੀ ਕਸੀਤੀਗਰਬਾ ਬੋਧੀਸਾਤਵਾ ਨੂੰ, ਅਵਾਲੋਕੀਤੇਸਵਾਰਾ ਬੋਧੀਸਾਤਵਾ, ਅਤੇ ਕੁੰਡੀ ਬੋਧੀਸਾਤਵਾ ਨੂੰ ਸ਼ਾਨਦਾਰ ਢੰਗ ਨਾਲ ਆਪਣੇ ਸਿੰਘਾਸਣਾਂ ਤੇ ਬੈਠ‌ਿਆਂ ਨੂੰ ਦੇਖਿਆ। ਮੈਂ ਤੁਰੰਤ ਆਪਣਾ ਸਿਰ ਝੁਕਾ ਲ਼ਿਆ ਅਤੇ ਉਨਾਂ ਤਿੰਨਾਂ ਨੂੰ ਸਤਿਕਾਰ ਵਿਚ ਗੋਡੇ ਟੇਕ ਦਿਤੇ। ਫਿਰ ਤਿੰਨ ਬੋਧੀਸਾਤਵਾਂ ਨੇ ਮੈਨੂੰ ਆਪਣੇ ਮਾੜੇ ਕਰਮਾਂ ਨੂੰ ਇਕਬਾਲ ਕਰਨ ਲਈ ਅਤੇ ਪਛਤਾਵਾ ਕਰਨ ਲਈ ਮੇਰੀ ਰਹਿਨੁਮਾਈ ਕੀਤੀ । ਇਕੇਰਾਂ ਪਛਤਾਵਾ ਪੂਰਾ ਹੋ ਗਿਆ, ਦੋ ਦਾਨਵ ਰਾਜੇ ਮੈਨੂੰ ਇਕ ਬੇਮਿਸਾਲ ਅਤੇ ਭਿਆਨਕ ਯਾਤਰਾ ਦੀ ਸ਼ੁਰੂਆਤ ਲਈ ਨਰਕਾਂ ਵਿਚ ਲੈ ਗਏ। ਨਰਕ ਸਚਮੁਚ ਵਿਸ਼ਾਲ ਸਨ ਅਤੇ ਦਾਨਵ ਰਾਜ਼‌ਿਆਂ ਦੀਆਂ ਅਲ਼ੌਕਿਕ ਸ਼ਕਤੀਆਂ ਤੋਂ ਬਿਨਾਂ ਪਾਰ ਨਹੀਂ ਕੀਤੇ ਜਾ ਸਕਦੇ ।

ਨਰਕ ਦਾ ਪਹਿਲਾ ਦਰਵਾਜ਼ਾ ਜੋ ਖੁਲਾ ਫੀਲੀਅਲ ਇੰਮਪਾਇਟੀ ਦਾ ਹੈ। ਜੋ ਮੇਰੀ ਅਖ ਨੇ ਦੇਖਿਆ ਭਿਆਨਕ ਲੋਹੇ ਦੇ ਸਪਾਈਕਸ ਸਨ ਇਕ ਵਿਸ਼ਾਲ ਸਪਾਈਕਡ ਪਲੈਟਫਾਰਮ ਉਤੇ, ਗੋਲ ਆਕਾਰ ਵਿਚ, ਇਕ ਅਣਗਿਣਤ ਨਾਲ ਲੋਕ ਇਹਦੇ ਉਪਰ । ਦਾਨਵ ਰਾਜੇ ਪਾਪੀ ਆਤਮਾਵਾਂ ਨੂੰ ਮਧ ਹਵਾ ਵਿਚ ਤੈਰਨ ਲਈ ਧਕੇਲਦੇ ਹਨ, ਫਿਰ ਉਹ ਉਪਰੋਂ ਡਿਗਣ ਵਾਲੇ ਪਥਰਾਂ ਦੁਆਰਾ ਕੁਚਲ ਰਹੇ ਹਨ, ਉਨਾਂ ਨੂੰ ਲੋਹੇ ਦੇ ਚਟਾਕਾਂ ਤੇ ਚੜਾਉਂਦੇ ਜੋ ਉੰਗਲੀਆਂ ਜਿੰਨੀਆਂ ਮੋਟੀਆਂ ਹਨ, ਬਹੁਤ ਜਿਆਦਾ ਖੂਨ ਵਗਦਾ ਹੈ। ਇਹ ਸਜ਼ਾ, ਜਿਵੇਂ ਹੋਰ ਦੂਜਿਆਂ ਵਾਂਗ, ਆਪਣੇ ਆਪ ਨੂੰ ਬੇਅੰਤ ਲਗਾਤਾਰ ਦੁਹਰਾਉਂਦਾ ਹੈ। ਕਿਤੇ ਹੋਰ, ਉਥੇ ਬਰਫੀਲੇ ਠੰਡੇ ਮੇਜ਼ਾਂ ਉਤੇ ਜਿਥੇ ਬੇਤਰਤੀਬੀ ਨਾਲ ਰੂਹਾਂ ਲੇਟੀਆਂ ਅਤੇ ਬੈਠੀਆਂ ਹਨ, ਹਡੀਆਂ ਤਕ ਸੁੰਨ ਠੰਡ ਵਿਚ। ਦੋ ਦਾਨਵ ਰਾਜਿਆਂ ਨੇ ਕਿਹਾ ਇਹ ਨਤੀਜ਼ਾ ਹੈ ਮਾਪਿਆਂ ਨੂੰ ਭੁਖ ਅਤੇ ਠੰਡ ਵਿਚ ਛਡ ਦੇਣ ਲਈ।

ਅਗੇ, ਮੈਨੂੰ ਦੂਜੇ ਨਰਕ ਨੂੰ ਲਿਜਾਇਆ ਗਿਆ ਜਿਸ ਨੂੰ ਅਵੀਚੀ (ਬੇਰੋਕ ਨਰਕ) ਕਿਹਾ ਜਾਂਦਾ ਹੈ, ਜਿਥੇ ਰੂਹਾਂ ਨੂੰ ਇਥੇ ਭੇਜਿਆ ਗਿਆ 80 ਵਖ-ਵਖ ਕਿਸਮ ਦੇ ਦੋਸ਼ਾਂ ਲਈ, ਜਿਵੇਂ ਕਿ ਵਪਾਰਿਕ ਧੋਖਾਧੜੀ ਦੇ ਕੰਮ, ਲੁਟਣਾ ਅਤੇ ਦੂਜਿਆਂ ਨੂੰ ਨੁਕਸਾਨ ਪਹੁੰਚਾਉਣਾ, ਬਿਆਜ਼, ਕਾਮ‌ਿਆਂ ਦਾ ਸ਼ੋਸ਼ਣ ਕਰਨਾ, ਅਤੇ ਭੈਣ-ਭਰਾ ਵਿਰਾਸਤ ਲਈ ਲੜ ਰਹੇ। ਇਥੇ ਸਜਾਵਾਂ ਵੰਨ-ਸੁਵੰਨੀਆਂ ਹਨ, ਸਮੇਤ ਉਬਲਦਾ ਤਾਂਬਾਂ ਉਨਾਂ ਦੇ ਮੂੰਹਾਂ ਵਿਚ ਡੋਲ‌ਿਆ ਜਾਂਦਾ, ਜੀਭਾਂ ਨੂੰ ਖਿਚਣਾ ਅਤੇ ਕਟਣਾ, ਹਥਾਂ ਅਤੇ ਪੈਰਾਂ ਨੂੰ ਕਟਣਾ, ਸਪਾਂ ਅਤੇ ਬਿਛੂਆਂ ਨੂੰ ਡੰਗਣ ਦੇਣਾ ਅਤੇ ਮਾਸ ਨੂੰ ਪਾੜਣ ਦੇਣਾ, ਆਦਿ। ਦੋਸ਼ੀ ਰੂਹਾਂ ਦਹਿਸ਼ਤ ਵਿਚ ਚੀਕਾਂ ਮਾਰਦੀਆਂ ਹਨ। ਜੇਕਰ ਉਥੇ ਇਕ ਕੈਮਰਾ ਹੁੰਦਾ ਇਹ ਰਿਕਾਰਡ ਕਰਨ ਲਈ, ਕੋਈ ਡਰਾਉਣੀ ਫਿਲਮ ਇਸ ਦੀ ਤੁਲਨਾ ਨਹੀਂ ਕਰ ਸਕਦੀ। ਜਿਸ ਕਿਸੇ ਨੇ ਵੀ ਇਸ ਨੂੰ ਦੇਖਿਆ ਉਹ ਇਕ ਪਾਪ ਕਰਨ ਦੀ ਹਿੰਮਤ ਕਰਨ ਦੀ ਬਜਾਏ ਮਰਨਾ ਪਸੰਦ ਕਰੇਗਾ ।

ਅਗੇ, ਮੈਨੂੰ ਦਸ ਮਹਾਨ ਬੁਰ‌ਿਆਈਆਂ ਦੇ ਨਰਕ ਨੂੰ ਲਿਜਾਇਆ ਗਿਆ, ਜਿਥੇ ਬਹੁਤ ਸਾਰੇ ਤਸੀਹੇ ਦੇਣ ਦੇ ਯੰਤਰ ਸਨ ਜਿਵੇਂ ਕਿ ਪੀਸਣ ਵਾਲੀਆਂ ਚਕੀਆਂ, ਵਿੰਨਣ ਵਾਲੇ ਕਿਲ, ਬਲਦੇ ਤਾਂਬੇ ਦੇ ਥੰਮ, ਆਦਿ। ਉਥੇ ਇਕ ਬਹੁਤ ਹੀ ਵਡਾ ਕੜਾਹਾ ਹੈ, ਜਿਵੇਂ ਇਕ ਵਡੀ ਝੀਲ ਦੀ ਤਰਾਂ, ਲੋਕਾਂ ਨਾਲ ਭਰਿਆ ਜੋ ਰੌਲਾ ਪਾਉਂਦੇ ਅਤੇ ਚੀਕ ਰਹੇ ਸਨ ਜਿਵੇਂ ਕਿ ਉਨਾਂ ਨੂੰ ਉਪਰ ਅਤੇ ਹੇਠਾਂ ਨੂੰ ਕੀਤਾ ਜਾਂਦਾ ਸੀ। ਦੋਸ਼ੀ ਰੂਹਾਂ ਇਥੇ ਸਜ਼ਾ ਭੁਗਤਦੀਆਂ ਪਾਪਾਂ ਲਈ ਜਿਵੇਂ ਕਤਲ, ਗਰਭਪਾਤ, ਵਿਭਚਾਰ, ਅਸ਼ਲੀਲਤਾ, ਵੇਸਵਾਗਮਨੀ, ਆਦਿ।

ਉਸ ਤੋਂ ਬਾਅਦ ਨਰਕ ਦੀ ਅਗ ਹੈ। ਹਰ ਪਾਸੇ ਅਗ ਬਲਦੀ ਹੇ, ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਜਿਨਾਂ ਨੇ ਪਾਪ ਕੀਤੇ, ਜਿਵੇਂ ਕਿ ਅਧਿਆਪਕ ਜਿਹੜੇ ਗਿਆਨ ਨੂੰ ਰੋਕਦੇ ਹਨ, ਗਲਤ ਪਾਠਕ੍ਰਮ ਪੜਾਉਂਦੇ ਹਨ, ਜ਼ਮੀਰ ਦੀ ਘਾਟ, ਵਿਦਿਆਰਥੀਆਂ ਨੂੰ ਨੁਕਸਾਨ ਪਹੁੰਚਾਉਂਦੇ ਅਤੇ ਵਿਦਿਆਰਥੀ ਜੋ ਆਪਣੇ ਅਧਿਆਪਕਾਂ ਨੂੰ ਸਟ ਮਾਰਦੇ ਜਾਂ ਮਾਰ ਦਿੰਦੇ, ਆਦਿ।

ਅਗਲਾ ਨਰਕ ਬਾਰਾਂ ਮਹਾਨ ਬੁਰ‌ਿਆਈਆਂ ਦਾ ਹੈ, 12 ਵਡੇ ਪਾਪਾਂ ਲਈ ਰਾਖਵਾਂ ਜੋ ਸਮਾਜ਼ ਨੂੰ ਖਤਰੇ ਵਿਚ ਪਾਉਂਦੇ ਹਨ। ਰੂਹਾਂ ਜਿਨਾਂ ਨੂੰ ਇਥੇ ਸਜ਼ਾ ਦਿਤੀ ਜਾਵੇ ਉਨਾਂ ਲਈ ਬਚਣਾ ਅਤੇ ਹੋਰ ਖੇਤਰਾਂ ਵਿਚ ਜਨਮ ਲੈਣਾ ਬਹੁਤ ਔਖਾ ਹੈ। ਇਸ ਨਰਕ ਦੇ ਅੰਦਰ ਇਕ ਬਰਫੀਲੇ ਪਾਣੀ ਦਾ ਸਮੁੰਦਰ ਹੈ, ਭਿਆਨਕ ਰਾਖਸ਼ਾਂ ਨਾਲ ਜੋ ਸਤਾ ਦੇ ਹੇਠਾਂ ਲੁਕੇ ਹੋਏ ਹਨ, ਅਤੇ ਉਪਰ ਵਖ-ਵਖ ਕਿਸਮ ਦੇ ਤਸੀਹੇ ਦੇਣ ਵਾਲੇ ਯੰਤਰ ਹਨ ਜੋ ਕਿਸੇ ਦੇ ਵੀ ਲੂ ਕੰਡੇ ਖੜੇ ਕਰਨ ਵਾਲੇ ਹਨ।

ਨਰਕ ਵਿਚ ਅਨੇਕ ਹੀ ਭਿਕਸ਼ੂਆਂ ਅਤੇ ਭਿਕਸ਼ਣੀਆਂ ਦਾ ਸਾਹਮੁਣਾ ਕੀਤਾ

ਮੈਂ ਹੈਰਾਨ ਰਹਿ ਗਈ ਆਪਣੀ ਮਾਸੀ ਨੂੰ ਉਥੇ ਅਣਗਿਣਤ ਰੂਹਾਂ ਦੇ ਵਿਚਕਾਰ ਪਛਾਣ ਲੈਣ ਤੋਂ ਬਾਅਦ। ਉਸ ਨੂੰ ਬਲਦ ਦੇ ਸਿਰ ਵਾਲੇ ਦੁਆਰਾ ਖਿਚਿਆ ਜਾ ਰਿਹਾ ਸੀ ਅਤੇ ਘੋੜੇ ਦੇ ਚਿਹਰੇ ਵਾਲੇ ਦਾਨਵਾਂ ਦੁਆਰਾ, ਜੋ ਲਗਾਤਾਰ ਉਸ ਦੇ ਸਰੀਰ ਨੂੰ ਕੁਤਰ ਰਹੇ ਸੀ ਅਤੇ ਵਢ ਰਹੇ ਸੀ, ਖੂਨ ਅਤੇ ਮਾਸ ਹਰ ਪਾਸੇ ਖਿੰਡ‌ਿਆ ਹੋਇਆ। ਜੇਕਰ ਕੋਈ ਬਚਣ ਲਈ ਸੰਘਰਸ਼ ਕਰਦਾਹੈ, ਉਨਾਂ ਨੂੰ ਉਪਰ ਲਟਕਦੀਆਂ ਲੋਹੇ ਦੀਆਂ ਕੁੰਡੀਆਂ ਦੁਆਰਾ ਤੁਰੰਤ ਹੀ ਚੋਭਿਆ ਜਾਂਦਾ ਸੀ ਅਤੇ ਟੁਕੜੇ-ਟੁਕੜੇ ਕੀਤੇ ਜਾਂਦੇ ਸੀ। ਮੈਂ ਆਪਣੀ ਮਾਸੀ ਨੂੰ ਬੁਲਾਉਣ ਦੀ ਕੋਸ਼ਿਸ਼ ਕੀਤੀ, ਪਰ ਇਥੇ ਰੂਹਾਂ ਕੋਲ ਜਾਪਦਾ ਹੈ ਕੋਈ ਕੰਨ ਨਹੀਂ ਹਨ ਅਤੇ ਨਹੀਂ ਸੁਣ ਸਕਦੇ। ਜਦੋਂ ਉਹ ਜਿੰਦਾ ਸੀ ਪੁਰਾਣੇ ਸ਼ਾਸਨ ਦੌਰਾਨ, ਮੇਰੀ ਮਾਸੀ ਨੇ ਦੇਸ ਅੰਦਰ ਵੇਚਣ ਲਈ ਕੈਮਬੋਡੀਆ ਤੋਂ ਨਸ਼ੇ ਦੀ ਤਸਕਰੀ ਕੀਤੀ ਸੀ। ਉਹ ਇਕ ਐਸ਼ੋ ਆਰਾਮ ਦੀ ਜਿੰਦਗੀ ਬਤੀਤ ਕਰਦੀ ਸੀ, ਬਹੁਤ ਸਾਰੇ ਪੈਸੇ ਨਾਲ, ਘਰ, ਅਤੇ ਕਾਰਾਂ, ਜਦੋਂ ਕਿ ਉਸ ਦੇ ਬਚੇ ਬਹੁਤ ਜਿਆਦਾ ਖਰਚ ਕਰਦੇ ਸਨ। 1975 ਤੋਂ ਬਾਅਦ, ਕਰਮਾਂ ਨੇ ਉਸ ਨੂੰ ਤੇਜ਼ੀ ਨਾਲ ਫੜ ਲਿਆ। ਉਸਦੀ ਦੌਲਤ ਪੂਰੀ ਤਰਾਂ ਖਤਮ ਹੋ ਗਈ, ਉਸ ਦੇ ਬਚੇ ਬੇਵਕੂਫ, ਨਾਲਾਇਕ ਬਣ ਗਏ, ਵਖ-ਵਖ ਥਾਵਾਂ ਤੇ ਭਟਕਦੇ ਹੋਏ। ਜਦੋਂ ਉਹ ਗੁਜ਼ਰ ਗਈ, ਉਥੇ ਇਥੋਂ ਤਕ ਉਸਦੇ ਲਈ ਇਕ ਤਾਬੂਤ ਖਰੀਦਣ ਲਈ ਕਾਫੀ ਪੈਸੇ ਨਹੀਂ ਸਨ। ਪ੍ਰੰਤੂ ਸੰਸਾਰੀ ਲੋਕ ਕਰਮਾਂ ਦੇ ਪ੍ਰਤਿਫਲ ਦਾ ਸਿਰਫ ਇਕ ਛੋਟਾ ਜਿਹਾ ਹਿਸਾ ਹੀ ਦੇਖ ਸਕਦੇ ਹਨ, ਅਣਜਾਣ ਕਿ ਉਥੇ ਹੇਠਾਂ ਨਰਕ ਵਿਚ ਨਤੀਜ਼ੇ ਲਖਾਂ ਜਾਂ ਅਰਬਾਂ ਗੁਣਾਂ ਵਧੇਰੇ ਭਿਆਨਕ ਹਨ।

ਨਕਲੀ ਅਭਿਆਸੀਆਂ ਨੂੰ ਸਖਤ ਸਜ਼ਾਵਾਂ ਦਿਤੀਆਂ ਜਾਂਦੀਆਂ

ਅਗਲ ਜੇਲ ਜਿਥੇ ਮੈਨੂੰ ਲਿਜਾਇਆ ਗਿਆ ਇਸ ਨੂੰ ਮਹਾਨ ਅਵੀਚੀ ਆਖਿਆ ਜਾਂਦਾ। ਜਿਵੇਂ ਕਿ ਇਸ ਦਾ ਨਾਮ ਸੁਝਾਅ ਦਿੰਦਾ ਹੈ, ਇਹ ਜੇਲ ਹੋਰ ਬਾਕੀ ਜੇਲਾਂ ਨਾਲੋਂ ਬਹੁਤ ਵਡੀ ਹੈ, ਇਕ ਗਮਗੀਨ, ਡਰਾਉਣੇ ਮਹੌਲ ਨਾਲ ਜਿਸ ਦਾ ਵਰਣਨ ਕਰਨਾ ਔਖਾ ਹੈ। ਇਹ ਕੈਦ ਵਖ-ਵਖ ਧਰਮਾਂ ਦੇ, ਜਿਵੇਂ ਕਿ ਬੁਧ ਧਰਮ, ਇਸਾਈ ਧਰਮ, ਇਸਲਾਮ ਅਤੇ ਹੋਰ ਅਨੇਕ ਹੀ ਧਰਮਾਂ ਦੇ ਨਕਲੀ ਭਿਕਸ਼ੂਆਂ, ਸੰਨਿਆਸੀਆਂ ਲਈ ਹੈ। ਇਸ ਵਿਚ ਬਹੁਤ ਹੀ ਵਖ ਵਖ ਪਾਪ ਸ਼ਾਮਲ ਹਨ, ਜਿਵੇਂ ਕਿ ਸਚੇ ਭਿਕਸ਼ੂਆਂ ਨੂੰ ਝਿੜਕਣਾ, ਜਨਤਕ ਪੈਸੇ ਅਤੇ ਜਾਇਦਾਦ ਦੀ ਦੁਰਵਰਤੋਂ ਕਰਨੀ, ਨਸੀਹਤਾਂ ਅਤੇ ਨੈਤਿਕ ਅਨੁਸ਼ਾਸਨ ਦੀ ਉਲੰਘਣਾ ਕਰਨੀ, ਪ੍ਰੀਵਾਰ ਦੇ ਮੈਂਬਰਾਂ ਨੂੰ ਮੰਦਰ ਵਿਚ ਇਖਤਿਆਰੀ ਦੇਣੀ, ਲਾਭ ਲਈ ਭਿਕਸ਼ੂਆਂ, ਸੰਨਿਆਸੀਆਂ ਵਜੋਂ ਢੌਂਗ ਕਰਨਾ, ਮੁਨਾਫੇ ਲਈ ਨਕਲੀ ਮੰਦਰ ਉਸਾਰਨੇ, ਬੁਧਾਂ ਦੀਆਂ ਸਿਖਿਆਵਾਂ ਦਾ ਗਲਤ ਸਪਸ਼ਟੀਕਰਨ ਦੇਣਾ, ਲੋਕਾਂ ਨੂੰ ਸਚ ਤੋਂ ਅੰਨਾ ਕਰਨਾ, ਆਦਿ।

ਦਾਨਵ ਰਾਜ਼‌ਿਆਂ ਨੇ ਮੈਨੂੰ ਇਕ ਭਿਕਸ਼ੂ ਦਿਖਾਇਆ ਜਿਸ ਨੂੰ ਸਤਿਕਾਰਯੋਗ ਦੇ ਦਰਜੇ ਤਕ ਤਰਕੀ ਦਿਤੀ ਗਈ ਸੀ, ਲਗਭਗ 70 ਸਾਲ ਦੀ ਉਮਰ, ਇਕ ਪੀਲਾ ਚੋਗਾ ਪਹਿਨ‌ਿਆ ਹੋਇਆ, ਇਕ ਸਪਾਏਕਜ਼ ਦੇ ਮੰਜ਼ੇ ਉਤੇ ਬੈਠਾ, ਉਸ ਦੀਆਂ ਬਾਹਾਂ ਅਤੇ ਲਤਾਂ ਨੂੰ ਕੁਤਿਆਂ ਦੁਆਰਾ ਦੰਦੀ ਵੰਢੀ ਗਈ, ਅਤੇ ਉਸ ਦੀ ਅਖਾਂ ਨੂੰ ਕਾਂਵਾਂ ਦੁਆਰਾ ਚੋਭਿਆ ਗਿਆ, ਖੂਨ ਨਾਲ ਢਕਿਆ ਹੋਇਆ। ਉਸ ਨੇ ਬੋਧੀ ਸਿਖਿਆਵਾਂ ਦੀ ਗਲਤ ਵਿਆਖਿਆ ਕੀਤੀ, ਅਕਸਰ ਗਲਤ ਸਪਸ਼ਟੀਕਰਨ ਦੇਣਾ, ਅਕਸਰ ਪ੍ਰਚਾਰ ਕਰਨਾ ਅਤੇ ਸਚੇ ਭਿਕਸ਼ੂਆਂ ਤੇ ਹਮਲਾ ਕਰਨਾ। ਇਸ ਤੋਂ ਇਲਾਵਾ, ਉਸ ਨੇ ਪੇਸ਼ਕਸ਼ਾਂ ਦੀ ਨਿਜੀ ਲਾਭ ਲਈ ਵਰਤੋਂ ਕੀਤੀ, ਮਕਾਨ ਖਰੀਦਣੇ ਰਿਸ਼ਤੇਦਾਰਾਂ ਦੇ ਨਾਵਾਂ ਵਿਚ, ਭਾਰੀ ਕਰਮ ‌ਇਕਠੇ ਕਰਨੇ।

ਅੰਤ ਵਿਚ, ਮੈਨੂੰ ਵਖ-ਵਖ ਨਰਕੀ ਖੇਤਰਾਂ ਵਿਚ ਦੀ ਲਿਜਾਣ ਤੋਂ ਬਾਅਦ, ਦਾਨਵ ਰਾਜਿਆਂ ਨੇ ਮੈਨੂੰ ਮੂਲ ਜਗਾ ਵਿਚ ਵਾਪਸ ਲਿਆਂਦਾ, ਜਿਥੇ ਮੈਂ ਸਤਿਕਾਰਨਾਲ ਤਿੰਨ ਬੋਧੀਸਤਵਾਂ ਅਗੇ ਝੁਕੀ: ਅਵਲੋਕੀਤੇਸਵਾਰਾ ਬੋਧੀਸਾਤਵਾ, ਕਸੀਤੀਗਰਭਾ ਬੋਧੀਸਾਤਵਾ, ਅਤੇ ਕੁੰਡੀ ਬੋਧੀਸਾਤਵਾ। ਮਥਾ ਟੇਕਣ ਤੋਂ ਬਾਅਦ, ਬੋਧੀਸਤਵਾਂ ਨੇ ਮੈਨੂੰ ਬੁਧ ਦਾ ਨਾਮ ਉਚਾਰਣ ਲਈ ਅਤੇ ਉਨਾਂ ਦੇ ਮਾਰਗਦਰਸ਼ਨ ਦੀ ਪਾਲਣਾ ਕਰਨ ਲਈ ਹਿਦਾਇਤ ਦਿਤੀ। ਮੈਂ ਆਪਣੇ ਆਪ ਨੂੰ ਹਵਾ ਵਿਚ ਉਪਰ ਨੂੰ ਉਡਦਾ ਦੇਖਿਆ, ਮਨੁਖੀ ਸੰਸਾਰ ਵਿਚ ਵਾਪਸੀ, ਅਤੇ ਆਪਣੇ ਸਰੀਰ ਵਿਚ ਮੁੜ ਦਾਖਲ ਹੋ ਗਈ। ਇਹ ਦੁਪਹਿਰ ਦਾ ਸਮਾਂ ਸੀ, ਨਰਕ ਦੁਆਰਾ ਮੇਰੀ ਭਿਆਨਕ ਯਾਤਰਾ ਦੀ ਸਮਾਪਤੀ ਦੀ ਨਿਸ਼ਾਨਦੇਹੀ।

ਬਹੁਤ ਸਾਰੀਆਂ ਕਹਾਣੀਆਂ! ਸਿਰਫ ਭਿਕਸ਼ਣੀ ਦੀ ਹੀ ਨਹੀਂ; ਮੈਂ ਬਸ ਦਸ ਰਹੀ ਹਾਂ ਉਹ ਇਕ ਭਿਕਸ਼ਣੀ ਹੈ ਕਿਉਂਕਿ ਉਹ ਤੁਹਾਨੂੰ ਝੂਠ ਨਹੀਂ ਬੋਲੇਗੀ। ਹਾਲਾਂਕਿ ਕੁਝ ਭਿਕਸ਼ੂ ਅਤੇ ਭਿਕਸ਼ਣੀਆਂ ਆਪਣੇ ਫਾਇਦੇ ਲਈ ਝੂਠ ਬੋਲਦੇ ਹਨ। ਮੈਂ ਨਹੀਂ ਜਾਣਦੀ ਕਿਉਂ। ਉਨਾਂ ਨੇ ਸਚਮੁਚ ਬੁਧ ਧਰਮ ਦਾ ਅਧਿਐਨ ਨਹੀਂ ਕੀਤਾ। ਉਹ ਕਰਮਾਂ ਤੋਂ ਡਰ ਨਹੀਂ ਮਹਿਸੂਸ ਕਰਦੇ। ਜਾਂ ਸ਼ਾਇਦ ਉਹ ਆਪ ਨਰਕ ਤੋਂ ਆਏ ਜਾਂ ਉਹ ਮਾਰਾ ਰਾਜ਼ੇ ਦੇ ਬਚੇ ਹਨ, ਕਿਉਂਕਿ ਉਸ ਨੇ ਬੁਧ ਧਰਮ ਨੂੰ ਨਸ਼ਟ ਕਰਨ ਲਈ ਆਪਣੇ ਬਚ‌ਿਆਂ ਨੂੰ ਭਿਕਸ਼ੂਆਂ ਅਤੇ ਭਿਕਸ਼ਣੀਆਂ ਬਣਨ ਲਈ ਭੇਜਣ ਦੀ ਸਹੁੰ ਖਾਧੀ ਸੀ। ਨਹੀਂ ਤਾਂ, ਉਹਨਾਂ ਨੇ ਅਜਿਹੀਆਂ ਚੀਜ਼ਾਂ ਨਹੀਂ ਕਹਿਣੀਆਂ ਸੀ।

ਕਿਉਂਕਿ ਬੁਧ ਧਰਮ ਲਈ, ਅਮੀਤਬਾ ਬੁਧ ਦੀ ਧਰਤੀ, ਇਹ ਬਹੁਤ ਮਸ਼ਹੂਰ ਹੈ। ਬਹੁਤ ਸਾਰੇ ਲੋਕ ਬਹੁਤਾ ਨਹੀਂ ਕਰ ਸਕਦੇ, ਕੋਈ ਚੀਜ਼, ਸੋ ਉਹ ਬਸ ਅਮੀਤਬਾ ਬੁਧ ਦਾ ਨਾਮ ਦੁਹਰਾਉਂਦੇ ਹਨ ਕਿਉਂਕਿ ਉਸ ਦੇ ਕੋਲ ਬੇਅੰਤ ਰੋਸ਼ਨੀ ਹੈ; ਉਸ ਦਾ ਪ੍ਰਕਾਸ਼ ਸਭ ਜਗਾ ਚਮਕ ਰਿਹਾ ਹੈ, ਇਥੋਂ ਤਕ ਨਰਕ ਵਿਚ ਵੀ, ਭਾਵੇਂ ਨਰਕ ਦੇ ਲੋਕ ਇਹ ਨਹੀਂ ਦੇਖ ਸਕਦੇ। ਸੋ ਲੋਕ ਅਮੀਤਬਾ ਬੁਧ ਵਿਚ ਬਹੁਤ ਵਿਸ਼ਵਾਸ਼ ਕਰਦੇ ਹਨ, ਕਿਉਂਕਿ ਉਹ ਮਸ਼ਹੂਰ ਹੈ ਅਤੇ ਬੁਧ ਧਰਮ ਦੇ ਮੁਤਾਬਕ ਉਸ ਦੀ ਮੁਕਤੀ ਦਾ ਤਰੀਕਾ ਆਸਾਨ ਹੈ। ਲੋਕ ਬਸ ਬੇਰੋਕ "ਅਮੀਤਬਾ ਬੁਧ" ਦੁਹਰਾਉਂਦੇ ਹਨ, ਇਕਾਗਰਤਾ ਨਾਲ, ਅਤੇ ਨਾਲੇ ਕਲਪਨਾ ਕਰਦੇ, ਉਸ ਦੀ ਧਰਤੀ ਦੀ ਕਲਪਨਾ ਕਰਦੇ ਜਿਵੇਂ ਸ਼ਕਿਆਮੁਨੀ ਬੁਧ ਨੇ ਉਨਾਂ ਨੂੰ ਦਸਿਆ ਸੀ।

ਇਹ ਸੀ ਕਿਉਂਕਿ ਇਕ ਵਾਰ ਸ਼ਕਿਆਮੁਨੀ ਬੁਧ ਨੇ ਇਕ ਰਾਣੀ ਦੀ ਪ੍ਰਾਰਥਨਾ ਲਈ ਜਵਾਬ ਦਿਤਾ, ਉਸ ਤੇ ਤਰਸ ਕੀਤਾ, ਆਪਣੇ ਪ੍ਰਕਾਸ਼ ਸਰੀਰ ਦੀ ਵਰਤੋਂ ਕੀਤੀ ਇਕ ਜੇਲ ਵਿਚ ਜਾਣ ਲਈ, ਜਿਥੇ ਰਾਣੀ ਬੰਦ ਸੀ, ਉਸ ਨੂੰ ਇਹ ਅਮੀਤਬਾ ਬੁਧ ਦਾ ਨਾਮ ਉਚਾਰਣ ਦੀ ਵਿਧੀ ਸਿਖਾਉਣ ਲਈ, ਸੋ ਉਸ ਦੀ ਮੌਤ ਤੋਂ ਬਾਅਦ ਉਹ ਮੁਕਤ ਹੋ ਗਈ ਸੀ। ਉਹ ਅਮੀਤਬਾ ਬੁਧ ਦੀ ਧਰਤੀ ਵਿਚ ਪੁਨਰ ਜਨਮ ਲੈਣਗੇ ਵਖ-ਵਖ ਪਧਰਾਂ ਵਿਚ, ਸਭ ਤੋਂ ਨੀਵੇਂ ਤੋਂ ਸਭ ਤੋਂ ਉਚੇ ਤਕ ਹੌਲੀ ਹੌਲੀ ਸਮੇਂ ਦੇ ਨਾਲ। ਇਹ ਨਿਰਭਰ ਕਰਦਾ ਹੈ ਤੁਸੀਂ ਕਿਤਨੇ ਸੰਜੀਦਾ ਹੋ, ਕਿਤਨੇ ਕੇਂਦ੍ਰਿਤ ਹੋ ਜਦੋਂ ਤੁਸੀਂ ਬੁਧ ਦਾ ਨਾਮ ਉਚਾਰਦੇ ਹੋ ਅਤੇ ਜਦੋਂ ਤੁਸੀਂ ਉਸ ਦੀ ਪਵਿਤਰ ਧਰਤੀ ਦੀ ਕਲਪਨਾ ਕਰਦੇ ਹੋ।

"ਉਸ ਦੀ ਪੂਜਾ ਕਰਨ ਤੋਂ ਬਾਅਦ, ਰਾਣੀ ਵੈਦੇਹੀ ਨੇ ਸਿਰ ਉਠਾਇਆ ਅਤੇ ਸ਼ਕਿਆਮੁਨੀ ਬੁਧ ਨੂੰ ਦੇਖਿਆ, ਸੰਸਾਰ-ਸਨਮਾਨਿਤ ਵਾਲੇ। (...) 'ਮੈਂ ਤੁਹਾਨੂੰ ਬੇਨਤੀ ਕਰਦੀ ਹਾਂ, ਸੰਸਾਰ-ਸਨਮਾਨਿਤ ਜੀਓ, ਮੈਨੂੰ ਇਕ ਧਰਤੀ ਦਿਖਾਉਣ ਲਈ ਜਿਥੇ ਕੋਈ ਦੁਖ ਨਹੀਂ ਅਤੇ ਕੋਈ ਪੀੜਾ ਨਹੀਂ ਜਿਥੇ ਮੇਰਾ ਪੁਨਰ ਜਨਮ ਹੋ ਸਕਦਾ ਹੈ। (...)' ਫਿਰ ਸੰਸਾਰ-ਸਨਮਾਨਿਤ ਵਾਲੇ ਨੇ ਵੈਦੇਹੀ ਨੂੰ ਕਿਹਾ, 'ਕੀ ਤੁਸੀਂ ਜਾਣਦੇ ਹੋ ਕਿ ਅਮੀਤਬਾ ਬਹੁਤਾ ਦੂਰ ਨਹੀਂ ਹੈ? ਆਪਣੇ ਵਿਚਾਰਾਂ ਨੂੰ ਫੋਕਸ ਕਰੋ ਅਤੇ ਬੁਧ ਧਰਤੀ ਉਤੇ ਚਿੰਤਨ ਕਰੋ। (...)' "ਇਸ ਜਵਾਹਰਾਤ ਧਰਤੀ ਦੇ ਹਰ ਇਕ ਖੇਤਰ ਵਿਚ ਉਥੇ ਪੰਜ ਸੌ ਕੋਟੀਜ਼ (ਪੰਜਾਹ ਬਿਲੀਅਨ) ਜਵਾਹਰਾਤ ਮੰਡਪ ਹਨ ਜਿਨਾਂ ਵਿਚ ਅਣਗਿਣਤ ਦੇਵਤੇ ਸਵਰਗੀ ਸੰਗੀਤ ਵਜਾ ਰਹੇ ਹਨ। ਉਥੇ ਨਾਲੇ ਅਸਮਾਨ ਵਿਚ ਸੰਗੀਤ ਦੇ ਸਾਜ ਲਟਕਦੇ ਹਨ, ਜੋ , ਉਵੇਂ ਹਨ ਉਨਾਂ ਸਵਰਗੀ ਗਹਿਣਿਆਂ ਵਾਲੇ ਬੈਨਰਾਂ ਦੀ ਤਰਾਂ, ਸਵੈਚਲਿਤ ਤੌਰ ਤੇ ਬਿਨਾਂ ਇਕ ਵਜਾਉਣ ਵਾਲੇ ਦੇ ਸੁਰਾਂ, ਟੋਨਸ ਨੂੰ ਪੈਦਾ ਕਰਦੇ ਹਨ। ਹਰ ਟੋਨ ਬੁਧ, ਧਰਮ ਅਤੇ ਸੰਘਾ ਦੀ ਚਿੰਤਨ ਦੀ ਨੇਕੀ ਦੇ ਗੁਣ ਘੋਸ਼ਿਤ ਕਰਦੀ ਹੈ। ਜਦੋਂ ਇਹ ਚਿੰਤਨ ਪੂਰਾ ਕੀਤਾ ਜਾਂਦਾ ਹੈ, ਇਸ ਨੂੰ ਪਰਮ ਅਨੰਦ ਦੀ ਧਰਤੀ ਦੇ ਗਹਿਣ‌ਿਆਂ ਦੇ ਰੁਖਾਂ ਦੀ, ਗਹਿਣਿਆਂ ਨਾਲ ਭਰੀ ਜ਼ਮੀਨ ਦੀ, ਅਤੇ ਗਹਿਣ‌ਿਆਂ ਨਾਲ ਭਰੇ ਤਲਾਬਾਂ ਦੀ ਆਮ ਅਨੁਭੂਤੀ ਵਜੋਂ ਜਾਣ‌ਿਆ ਜਾਂਦਾ ਹੈ। ਇਹ ਇਕ ਮਿਸ਼ਰਿਤ ਵਿਸ਼ੂਅਲਾਏਜ਼ੇਸ਼ਨ ਹੈ ਜਿਸ ਨੂੰ ਛੇਵਾਂ ਚਿੰਤਨ ਆਖਿਆ ਜਾਂਦਾ ਹੈ। ਉਹ ਜਿਹੜੇ ਇਨਾਂ ਵਸਤੂਆਂ ਦਾ ਅਨੁਭਵ ਕੀਤਾ, ਦੇਖਿਆ ਹੈ, ਉਹ ਬੇਹਦ ਭਾਰੇ ਦੁਸ਼ਟ ਕਰਮਾਂ ਤੋਂ ਛੁਟਕਾਰਾ ਪਾ ਲੈਣਗੇ ਜਿਹੜੇ ਉਨਾਂ ਨੇ ਅਣਗਿਣਤ ਕਲਪਾਂ (ਯੁਗਾਂ) ਤੋਂ ਕੀਤੇ ਸਨ ਅਤੇ ਮੌਤ ਤੋਂ ਬਾਅਦ, ਯਕੀਨੀ ਤੌਰ ਤੇ, ਉਸ ਧਰਤੀ ਵਿਚ ਪੈਦਾ ਹੋਣਗੇ।'" - ਅਮੀਤਾਯੁਰਧਿਆਨਾ ਸੂਤਰ

ਅਮੀਤਬਾ ਬੁਧ ਸਭ ਤੋਂ ਪਿਆਰੇ ਜਾਂਦੇ ਬੁਧਾਂ ਵਿਚੋਂ ਇਕ ਹਨ। ਸੋ ਜੇਕਰ ਤੁਸੀਂ ਇਕ ਬੋਧੀ ਭਿਕਸ਼ੂ ਹੋ ਅਤੇ ਤੁਸੀਂ ਕਹਿੰਦੇ ਹੋ ਉਥੇ ਕੋਈ ਅਮੀਤਬਾ ਬੁਧ ਦੀ ਧਰਤੀ ਨਹੀਂ ਹੈ, ਮੈਂ ਨਹੀਂ ਜਾਣਦੀ ਲੋਕ ਇਸ ਤੇ ਕਿਵੇਂ ਪ੍ਰਤੀਕਿਰਿਆ ਕਰਨਗੇ। ਮੈਂ ਖੁਦ ਉਸ ਗਲ ਨੂੰ ਇਨਕਾਰ ਕਰਦੀ ਹਾਂ। ਉਹ ਕੂੜਾ ਹੈ। ਉਹ ਬਕਵਾਸ ਹੈ। ਉਹ ਗੈਰ-ਮੌਜੂਦ ਹੈ। ਉਹ ਬੁਧ-ਵਿਰੋਧੀ ਹੈ! ਉਹ ਅਮੀਤਬਾ ਬੁਧ ਦੀ ਨਿਰਾਦਰੀ ਕਰਨੀ ਹੈ ਅਤੇ ਸਾਰੇ ਬੁਧਾਂ ਦੀ ਨਿਰਾਦਰੀ ਕਰਨੀ ਹੈ, ਸਾਰੇ ਬੋਧੀਆਂ ਦੀ ਨਿਰਾਦਰੀ ਕਰਨੀ ਹੈ, ਸ਼ਕਿਆਮੁਨੀ ਬੁਧ ਦੀ ਨਿਰਾਦਰੀ ਹੈ ਜਿਸ ਦੇ ਨਾਮ ਹੇਠ ਉਹ (ਥਿਚ ਨਾਟ ਤੁ) ਇਕ ਭਿਕਸ਼ੂ ਬਣ‌ਿਆ ਸੀ, ਅਤੇ ਮਸ਼ਹੂਰ ਬਣਿਆ, ਜਾਣ‌ਿਆ-ਪਛਾਣ‌ਿਆ ਗਿਆ ਅਤੇ ਭਰੋਸਾ ਕੀਤਾ ਗਿਆ ਬਹੁਤ ਸਾਰੇ ਬੋਧੀ ਵਿਸ਼ਵਾਸ਼ੀਆਂ ਦੁਆਰਾ ਜਿਹੜੇ ਉਸ ਦੇ ਮਗਰ ਲਗੇ ਹੋਏ ਅਨੁਯਾਈ ਹਨ। ਇਹ ਕੁਲ ਮਿਲਾ ਕੇ ਸਮੁਚੇ ਬੁਧ ਧਰਮ ਦੀ ਬਹੁਤ ਨਿਰਾਦਰੀ ਹੈ।

ਸੋ ਮੈਂ ਸਚਮੁਚ ਨਹੀਂ ਸਮਝਦੀ ਅਜਕਲ ਲੋਕ ਕਿਹੋ ਜਿਹੇ ਭਿਕਸ਼ੂ ਬਣ ਗਏ ਹਨ। ਤੁਸੀਂ ਆਪਣੇ ਆਪ ਦਾ ਖੁਦ ਨਿਰਣਾ ਕਰੋ। ਮੈਂ ਬਸ ਤੁਹਾਨੂੰ ਸਚ ਦਸ ਰਹੀ ਹਾਂ। ਇਸ ਸ੍ਰੀ ਮਾਨ ਥਿਚ ਨਾਟ ਤੁ ਨੇ ਇਹ ਕਿਹਾ ਸੀ। ਤੁਸੀਂ ਉਸ ਦੀ ਗਲ ਨੂੰ ਪੜ ਸਕਦੇ ਹੋ। ਅਤੇ ਉਸ ਨੇ ਜਨਤਾ ਦੇ ਸਾਹਮੁਣੇ ਸਹੁੰ ਵੀ ਖਾਧੀ ਹੈ। ਇਹ ਸਚਾਈ ਹੈ। ਮੈਂ ਨਿਰਣਾ ਨਹੀਂ ਕਰਨਾ ਚਾਹੁੰਦੀ ਜਾਂ ਕੋਈ ਚੀਜ਼। ਮੈਂ ਬਸ ਤੁਹਾਨੂੰ ਸਚ ਦਸ ਰਹੀ ਹਾਂ। ਤੁਸੀਂ ਯੂਟਿਊਬ ਉਤੇ ਜਾਂ ਇੰਟਰਨੈਟ ਉਤੇ ਦੇਖ ਸਕਦੇ ਹੋ। ਮੈਂ ਹੁਣੇ ਹੀ ਇਸ ਨੂੰ ਦੇਖਿਆ ਸੀ। ਅਤੇ ਮੇਰੀ ਟੀਮ ਦੇ ਕਈਆਂ ਨੇ ਇਸਨੂੰ ਪਰਿੰਟ ਕੀਤਾ ਅਤੇ ਇਹ ਮੈਨੂੰ ਪੜਨ ਲਈ ਵੀ ਦਿਤਾ ਸੀ। ਸ਼ਾਇਦ ਅਸੀਂ ਇਹ ਸਾਂਝਾ ਕਰ ਸਕਦੇ ਹਾਂ ਜੇਕਰ ਉਹ ਇਹ ਦੁਬਾਰਾ ਲਭ ਸਕਦੇ ਹਨ, ਉਸ ਦੇ ਕੁਝ ਭਾਸ਼ਣ। ਅਤੇ ਇਥੋਂ ਤਕ ਅਨੁਯਾਈਆਂ ਨੂੰ ਉਪਦੇਸ਼ ਦੇ ਰਿਹਾ ਕਿਵੇਂ ਸੈਕਸ ਕਰਨਾ ਹੈ ਅਤੇ ਇਸ ਤਰਾਂ ਦੀਆਂ ਚੀਜ਼ਾਂ। ਕੀ ਅਜਿਹੀਆਂ ਚੀਜ਼ਾਂ ਸਿਖਾਉਣ ਲਈ ਸਾਨੂੰ ਇਕ ਭਿਕਸ਼ੂ ਦੀ ਲੋੜ ਹੈ? ਅਜਕਲ, ਉਹ ਇਹ ਕਿਸੇ ਵੀ ਜਗਾ ਪੜ ਸਕਦੇ ਹਨ।

"ਸਦਮਾਜਨਕ ਖਬਰਾਂ" ਵਿਚੋਂ ਅੰਸ਼ ; ਲੋਕ ਸਿਰ ਤੇ sh*t ਕਰਦੇ ਹਨ, ਸਿਰ ਤੇ sh*t ਕਰਦੇ, ਬੁਧ ਧਰਮ ਦੇ ਸਿਰ ਤੇ sh*t ਕਰਦੇ, ਭਿਕਸ਼ੂਆਂ ਅਤੇ ਭਿਕਸ਼ਣੀਆਂ ਦੇ ਸਿਰਾਂ ਤੇ sh*t ਕਰਦੇ, ਅਤੇ ਬੁਧ ਧਰਮ ਦੇ ਅਭਿਆਸ ਅਤੇ ਅਧਿਐਨ ਤੇ sh*t ਕਰਦੇ।

"ਨਕਲੀ ਭਿਕਸ਼ੂ ਥਿਚ ਨਾਟ ਤੁ ਸੈਕਸ ਬਾਰੇ ਪ੍ਰਚਾਰ ਕਰ ਰਿਹਾ" ਵਿਚੋਂ ਟੂਕ : ਕਰਮਾਂ ਦੇ ਪਖੋਂ, ਜੇਕਰ ਤੁਸੀਂ ਜਿਨਸੀ ਇਛਾਵਾਂ ਨੂੰ ਸੰਤੁਸ਼ਟ ਕਰਨ ਲਈ ਸਾਧਨਾਂ ਦੀ ਵਰਤੋਂ ਕਰਦੇ ਹੋ, ਇਸ ਨੂੰ ਪਾਪ ਨਹੀਂ ਸਮਝਿਆ ਜਾਂਦਾ। ਬੁਧ ਨੇ ਵੀ ਇਸ ਨੂੰ ਇਕ ਪਾਪ ਵਜੋਂ ਨਹੀਂ ਦੇਖਿਆ ਸੀ।

ਹਰ ਕਿਸੇ ਦੇ ਪੈਦਾ ਹੋਣ ਤੋਂ ਪਹਿਲਾਂ ਉਨਾਂ ਕੋਲ ਇਹ ਪਹਿਲਾਂ ਹੈ, ਇਥੋਂ ਤਕ। ਇਥੋਂ ਤਕ ਸਾਡੇ ਇਹ ਗਹਿ ਬਾਰੇ ਜਾਨਣ ਤੋਂ ਪਹਿਲਾਂ, ਇਨਸਾਨ ਪਹਿਲੇ ਹੀ ਜਾਣਦੇ ਹਨ ਅਜਿਹੀਆਂ ਚੀਜ਼ਾਂ ਲਈ ਕੀ ਕਰਨਾ ਹੈ। ਅਜਿਹੀਆਂ ਚੀਜ਼ਾਂ ਲਈ ਇਕ ਭਿਕਸ਼ੂ ਨੂੰ ਜ਼ਿਕਰ ਕਰਨ ਲਈ ਦੀ ਨਹੀਂ ਲੋੜ। ਉਹ ਬਸ ਕੁਝ ਵੀ ਕਹਿੰਦਾ ਹੈ। ਇਹ ਮੇਰੀ ਸਮਝ ਤੋਂ ਪਰੇ ਹੈ। ਪਰ ਜਿਵੇਂ ਕਿ ਬੁਧ ਨੇ ਕਿਹਾ ਸੀ, ਇਸ ਧਰਮ-ਅੰਤ ਯੁਗ ਵਿਚ, ਭਿਕਸ਼ੂ ਭਿਕਸ਼ੂ ਨਹੀਂ ਹੁੰਦੇ।

Photo Caption: ਭਾਵੇਂ ਟੁਟਾ-ਫੁਟਾ ਫਿਰ ਵੀ ਤੁਹਾਨੂੰ ਆੜ ਦੇ ਰਿਹਾ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/9)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
431 ਦੇਖੇ ਗਏ
36:29
2024-12-27
43 ਦੇਖੇ ਗਏ
2024-12-27
46 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ