ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਉਚੇ ਮੰਡਲ ਵਿਚ ਇਕ ਸੀਟ ਇਮਾਨਦਾਰ-ਮਿਹਨਤ, ਸਤਿਗੁਰੂ ਦੀ ਕ੍ਰਿਪਾ ਅਤੇ ਪ੍ਰਮਾਤਮਾ ਦੀ ਮਿਹਰ ਨਾਲ ਪ੍ਰਾਪਤ ਕੀਤੀ ਜਾਂਦੀ ਹੈ, ਉਨੀ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਕੋਈ ਵੀ ਸਤਿਗੁਰੂ ਜਿਹੜਾ ਆਉਂਦਾ ਹੈ, ਕੋਈ ਵੀ ਜੋ ਚੰਗਾ ਕਰਦਾ ਹੈ, ਉਸ ਦੀ ਬਦਨਾਮੀ, ਨਿੰਦਿਆ ਕੀਤੀ ਜਾਵੇਗੀ। ਇਹਨਾਂ ਸਾਲਾਂ ਦੌਰਾਨ ਤੁਸੀਂ ਨਹੀਂ ਜਾਣਦੇ ਕਿ ਮੈਨੂੰ ਕਿਤਨਾ ਬਦਨਾਮ ਕੀਤਾ ਗਿਆ, ਨਿਜੀ ਤੌਰ ਤੇ, ਜਾਂ ਖੁਲੇ ਤੌਰ ਤੇ। ਪਰ ਗੁਰੂ ਪਹਿਲੇ ਹੀ ਜਾਣਦੇ ਸਨ - ਇਹ ਝਲਣਾ ਪਵੇਗਾ। ਇਥੋਂ ਤਕ ਮਾਸਟਰਹੁਡ ਜਾਂ ਕਿਸੇ ਚੀਜ਼ ਬਾਰੇ ਗਲ ਨਹੀਂ ਕਰ ਰਹੇ।

ਜਿਵੇਂ, ਮਿਸਾਲ ਵਜੋਂ, ਬੁਧ ਧਰਮ ਵਿਚ, ਹਾਲ ਹੀ ਵਿਚ, ਇਥੋਂ ਤਕ, ਜੇਕਰ ਕੋਈ ਵਿਆਕਤੀ ਇਕ ਭਿਕਸ਼ੂ ਨੂੰ ਪਸੰਦ ਕਰਦਾ ਹੇ ਖਾਸ ਕਰਕੇ ਕਿਉਂਕਿ ਉਹ ਬਾਹਰਵਾਰ ਕੁਝ ਕਿਸਮ ਦਾ ਸਿਧਾਂਤ ਦਿਖਾਉਂਦਾ ਹੈ, ਫਿਰ ਉਹ ਦੂਜੇ ਭਿਕਸ਼ੂਆਂ ਨੂੰ ਪਸੰਦ ਕਰਨੋ ਹਟ ਜਾਂਦੇ ਹਨ ਜਿਹੜੇ ਵਧੇਰੇ ਆਮ ਸਧਾਰਨ ਹਨ - ਬਸ ਆਮ ਸਧਾਰਨ ਕੰਮ ਕਰਦੇ ਅਤੇ ਇਕ ਆਮ ਭਿਕਸ਼ੂ ਹਨ, ਬਹੁਤ ਜ਼ੋਰ ਨਾਲ ਜਾਂ ਆਪਣੀ ਪਵਿਤਰਤਾ ਦਾ ਦਿਖਾਵਾ ਨਹੀਂ ਕਰ ਰਹੇ, ਜਾਂ ਸਿਧਾਂਤ-ਪਾਲਣਾ ਬਾਰੇ, ਮਿਸਾਲ ਵਜੋਂ। ਫਿਰ ਇਹ ਦੋਨੋਂ ਸਮੂਹਾਂ ਦੇ ਅਨੁਯਾਈਆਂ ਕੋਲ ਵੀ ਇਕ ਦੂਜੇ ਨਾਲ ਸਮਸ‌ਿਆਵਾਂ ਹੋਣਗੀਆਂ - ਇਥੋਂ ਤਕ ਹਿੰਸਾ ਤਕ ਆਉਂਦੀਆਂ, ਦੂਜੇ ਮੰਦਰ ਖੇਤਰਾਂ ਨੂੰ ਚਲੇ ਗਏ, ਹੋਰ ਵਿਹੜ‌ਿਆਂ ਵਿਚ, ਅਤੇ ਭਿਕਸ਼ੂਆਂ ਨੂੰ ਅਤੇ ਇਥੋਂ ਤਕ ਬਜ਼ੁਰਗ ਭਿਕਸ਼ਣੀਆਂ ਨੂੰ ਕੁਟ‌ਿਆ, ਬਸ ਕਿਉਂਕਿ ਉਹ ਆਪਣੀ ਆਵਾਜ਼ ਉਠਾ ਰਹੇ ਹਨ ਦੂਜੇ ਭਿਕਸ਼ੂ ਬਾਰੇ ਜਿਸ ਦਾ ਉਹ ਅਨੁਸਰਨ ਕਰ ਰਹੇ ਹਨ।

ਹਰ ਇਕ ਕਿਸੇ ਹੋਰ ਦਾ ਅਨੁਸਰਨ ਕਰ ਰਿਹਾ ਹੈ! ਅਤੇ ਇਥੋਂ ਤਕ ਉਹ ਭਿਕਸ਼ੂ, ਸ਼ਾਇਦ ਬਾਹਰੋਂ ਉਹ ਪਵਿਤਰ ਜਾਪਦਾ ਹੈ, ਪਰ ਕੌਣ ਜਾਣਦਾ ਹੈ ਉਹ ਅੰਦਰੋਂ ਕੀ ਹੈ, ਉਸ ਦੇ ਮੰਤਵ ਕੀ ਹਨ, ਅਤੇ ਇਰਾਦੇ ਕੀ ਹਨ, ਅਤੇ ਕਿਤਨੀ ਜਾਣਕਾਰੀ, ਗਿਆਨ, ਉਸ ਕੋਲ ਹੈ - ਕਿਤਨਾ ਗਿਆਨ ਉਸ ਨੇ ਪਹਿਲੇ ਹੀ ਪ੍ਰਾਪਤ ਕਰ ਲਿਆ ਹੈ। ਸ਼ਾਇਦ ਕੁਝ ਨਹੀਂ। ਬਸ ਸਿਰਫ ਬਾਹਰੋਂ। ਅਤੇ ਸ਼ਾਇਦ ਦੂਜ਼ੀਆਂ ਭਿਕਸ਼ਣੀਆਂ ਅਤੇ ਭਿਕਸ਼ੂ ਜਿਨਾਂ ਨੇ ਇਹਨਾਂ ਅਖੌਤੀ "ਪਵਿਤਰ" ਭਿਕਸ਼ੂਆਂ ਦੀ ਅਲੋਚਨਾ ਕੀਤੀ ਇਥੋਂ ਤਕ ਪਵਿਤਰ ਹਨ! ਇਹ ਬਸ ਤਰੀਕਾ ਹੈ ਜਿਵੇਂ ਉਹਨਾਂ ਨੂੰ ਆਪਣਾ ਕੰਮ ਕਰਨਾ ਪੈਂਦਾ ਹੈ। ਸੋ ਉਹਨਾਂ (ਅਨੁਯਾਈਆਂ) ਨੂੰ ਦੂਜੇ ਪਾਸੇ ਦੇ ਵਿਸ਼ਵਾਸ਼ ਨੂੰ ਕੁਟਣਾ ਨਹੀਂ ਚਾਹੀਦਾ ਅਤੇ ਬੁਧ ਧਰਮ ਨੂੰ ਵੰਡਣਾ, ਇਸ ਨੂੰ ਕਮਜ਼ੋਰ ਬਨਾਉਣਾ। ਅਤੇ ਫਿਰ ਇਥੋਂ ਤਕ ਉਹਨਾਂ ਦੇ ਮੰਦਰ ਨੂੰ ਨਹੀਂ ਜਾਂਦੇ ਅਤੇ ਦੌੜਦੇ ਦੂਜੇ ਅਖੌਤੀ "ਪਵਿਤਰ" ਭਿਕਸ਼ੂ ਵਲ - ਤੁਸੀਂ ਕਰ ਸਕਦੇ ਹੋ, ਤੁਸੀਂ ਉਹ ਕਰ ਸਕਦੇ ਹੋ, ਪਰ ਤੁਸੀਂ ਬਸ ਆਪਣੇ ਪਿਛਲੇ ਅਧਿਆਪਕਾਂ ਨੂੰ ਨਾ ਛਡੋ।

ਉਸ ਨੇ ਕੀਤਾ ਜੋ ਉਹ ਕਰ ਸਕਿਆ। ਉਸ ਨੇ ਆਪਣੀ ਜਿੰਦਗੀ ਕੁਰਬਾਨ ਕੀਤੀ। ਉਸ ਦੇ ਕੋਲ ਇਕ ਪ੍ਰੀਵਾਰ ਨਹੀਂ ਹੈ, ਇਕ ਪਤਨੀ ਅਤੇ ਬਚੇ ਜਿਸ ਤਰਾਂ ਤੁਸੀਂ ਆਪਣੀ ਜਿੰਦਗੀ ਦਾ ਅਨੰਦ ਮਾਣਦੇ ਹੋ। ਅਤੇ ਉਹ ਬਹੁਤ ਹੀ ਸਾਦਾ ਖਾਂਦਾ ਹੈ; ਉਹ ਬਹੁਤ ਸਧਾਰਨ ਸਾਦੇ ਕਪੜੇ ਪਹਿਨਦਾ ਹੈ, ਉਸ ਦੇ ਕੋਲ ਸਿਰਫ ਕੁਝ ਕੋ ਕਪੜ‌ਿਆਂ ਦੇ ਜੋੜੇ ਹਨ, ਅਤੇ ਇਕ ਸਧਾਰਨ ਜਗਾ ਵਿਚ ਰਹਿੰਦਾ ਹੈ - ਇਥੋਂ ਤਕ ਮੰਦਰ ਵਿਚ, ਇਕ ਛੋਟੇ ਜਿਹੇ ਕਮਰੇ ਵਿਚ ਜਾਂ ਕੁਝ ਅਜਿਹਾ। ਉਸ ਨੇ ਆਪਣੀ ਜਿੰਦਗੀ "ਸੁਟ" ਦਿਤੀ, ਸਭ ਐਸ਼ ਅਰਾਮ ਨੂੰ ਆਪਣੇ ਆਲੇ ਦੁਆਲੇ, ਤਾਂਕਿ ਇਕ ਭਿਕਸ਼ੂ ਬਣਨ ਲਈ। ਸ਼ਾਇਦ ਉਹ ਇਕ ਵਧੀਆ ਭਿਕਸ਼ੂ ਨਹੀਂ ਹੈ, ਪਰ ਘਟੋ ਘਟ ਉਸ ਦੇ ਨਾਲ ਤੁਸੀਂ ਬੁਧ ਦੀ ਸਿਖਿਆ ਸਿਖਣੀ ਯਾਦ ਕੀਤੀ। ਉਹ ਤੁਹਾਨੂੰ ਸਿਖਾਉਂਦਾ ਹੈ ਜੋ ਉਹ ਕਰ ਸਕਦਾ ਹੈ। ਅਤੇ ਜੇਕਰ ਤੁਸੀਂ ਸੋਚਦੇ ਹੋ ਉਹ ਕਾਫੀ ਚੰਗਾ ਨਹੀਂ ਹੈ, ਫਿਰ ਤੁਸੀਂ ਕੋਈ ਹੋਰ ਭਿਕਸ਼ੂ ਜਾਂ ਅਧਿਆਪਕ ਨੂੰ ਲਭ ਸਕਦੇ ਹੋ, ਬਿਨਾਂਸ਼ਕ। ਪਰ ਵਾਪਸ ਆ ਕੇ ਅਤੇ ਆਪਣੇ ਪੁਰਾਣੇ ਅਧਿਆਪਕ ਵਲ ਪਥਰ , ਟਮਾਟਰ ਨਾ ਸੁਟੋ ਕਿਉਂਕਿ ਉਹ ਘਟ ਜਾਣਦਾ ਹੈ ਜਾਂ ਉਹ ਕਾਫੀ ਘਟ ਦ੍ਰਿੜਤਾ ਦਿਖਾਉਂਦਾ ਹੈ ਤੁਹਾਡੀ ਪਸੰਦ ਦੇ ਮੁਤਾਬਕ! ਇਹ ਬੁਧ ਸਿਖਿਆ ਦੇ ਵਿਰੁਧ ਹਿੰਸਾ ਹੈ। ਬੁਧ ਕਦੇ ਨਹੀਂ ਚਾਹੇਗਾ ਉਸ ਦੇ ਕੋਈ ਵੀ ਅਨੁਯਾਈ ਜਾ ਕੇ ਅਤੇ ਇਕ ਹੋਰ ਅਨੁਯਾਈ ਨੂੰ ਕੁਟਣ।

ਕਿਉਂਕਿ ਤੁਸੀਂ ਵੀ ਇਕ ਆਮ ਜੀਵ ਹੋ; ਤੁਸੀਂ ਬਹੁਤਾ ਨਹੀਂ ਜਾਣਦੇ ਕਿਹੜਾ ਭਿਕਸ਼ੂ ਪਵਿਤਰ ਹੈ, ਕਿਹੜਾ ਸਚਮੁਚ ਨਹੀਂ ੇਹੈ। ਕਦੇ ਕਦਾਂਈ ਕੁਝ ਭਿਕਸ਼ੂ ਚੰਗੇ ਇਰਾਦੇ ਵਾਲੇ ਹਨ ਅੰਦਰੋਂ, ਪਰ ਉਹ ਸ਼ਾਇਦ ਕੁਝ ਸ਼ਬਦ ਗਲਤ ਕਹਿ ਦੇਣ ਗਲਾਂ ਕਰਦੇ ਹੋਏ। ਉਥੇ ਸ਼ਾਇਦ ਕੋਈ ਪਲੈਨ ਕੀਤੇ ਗਏ ਭਾਸ਼ਣ ਨਹੀਂ ਹਨ, ਕੋਈ ਟੈਲੀਪਰੰਪਟਰ ਨਹੀਂ ਜਿਵੇਂ ਕੁਝ ਅਮੀਰ ਲੋਕਾਂ ਕੋਲ ਹਨ। ਇਸ ਪਲ ਮੇਰੇ ਕੋਲ ਨਹੀਂ ਹੈ। ਮੇਰੇ ਕੋਲ ਇਹ ਕਿਸੇ ਸਮੇਂ ਸੀ, ਕਈ ਵਾਰ। ਪਰ ਚੀਜ਼ਾਂ ਜੋ ਮੈਂ ਕਦੇ ਕਦਾਂਈ ਕਹਿੰਦੀ ਹਾਂ, ਮੈਂ ਸਕ੍ਰਿਪ ਤੋਂ ਬਾਹਰ ਛਾਲ ਮਾਰਦੀ ਹਾਂ। ਅਤੇ ਮੈਂ ਇਕ ਸਕਰਿਪਟ ਨਹੀਂ ਤਿਆਰ ਕਰਨੀ ਪਸੰਦ ਕਰਦੀ ਜਾਂ ਫਿਰ ਜੇਕਰ ਇਹ ਕੁਝ... ਨਹੀ, ਮੈਂ ਇਹ ਨਹੀਂ ਕਰਦੀ। ਕਿਵੇਂ ਵੀ, ਬਸ ਕਈ ਵਾਰ ਜਦੋਂ ਉਹ ਇਹ ਤਿਆਰ ਕਰਦੇ ਹਨ। ਮੈਂ ਇਹ ਨਹੀਂ ਕਰਦੀ; ਮੈਂ ਬਸ ਗਲਾਂ ਕਰਦੀ ਹਾਂ। ਜਿਵੇਂ ਹੁਣ, ਮੈਂ ਹਨੇਰੇ ਵਿਚ ਗਲਾਂ ਕਰ ਰਹੀ ਹਾਂ, ਕੁਦਰਤੀ ਤੌਰ ਤੇ, ਜੋ ਵੀ ਆਉਂਦਾ ਹੈ। ਕਿਉਂਕਿ ਇਹ ਮੇਰੇ ਦਿਲ ਤੋਂ ਆਉਂਦਾ ਹੈ, ਮੇਰੀ ਰੂਹ ਤੋਂ, ਮੇਰੇ ਤੁਹਾਡੇ ਸਾਰ‌ਿਆਂ ਲਈ ਬਹੁਤ, ਬਹੁਤ ਪਿਆਰ ਤੋਂ, ਭਾਵੇਂ ਤੁਸੀਂ ਮੈਨੂੰ ਨਹੀਂ ਜਾਣਦੇ। ਤੁਹਾਡੇ ਵਿਚੋਂ ਬਹੁਤੇ ਮੈਨੂੰ ਨਹੀਂ ਜਾਣਦੇ, ਅਤੇ ਮੈਂ ਬਹੁਤ‌ਿਆਂ ਨੂੰ ਨਹੀਂ ਜਾਣਦੀ - ਭੌਤਿਕ ਰੂਪ ਵਿਚ ਨਹੀਂ। ਪਰ ਮੈਂ ਤੁਹਾਡੀਆਂ ਸਾਰੀਆਂ ਆਤਮਾਵਾਂ ਨੂੰ ਜਾਣਦੀ ਹਾਂ। ਮੈਂ ਜਾਣਦੀ ਹਾਂ ਤੁਸੀਂ ਪਿਆਰ ਖੁਸ਼ਹਾਲੀ ਹੋ। ਮੈਂ ਜਾਣਦੀ ਹਾਂ ਤੁਸੀਂ ਘਰ ਨੂੰ ਜਾਣਾ ਚਾਹੁੰਦੇ ਹੋ, ਭਾਵੇਂ ਜੇਕਰ ਤੁਹਾਡਾ ਮਨ ਤੁਹਾਨੂੰ ਰੋਕਦਾ ਹੈ, ਤੁਹਾਨੂੰ ਭਰਮਾਉਂਦਾ ਹੈ। ਇਥੌਂ ਤਕ ਸੰਸਾਰ ਦੀ ਮਾਇਆ, ਜੋ ਗ੍ਰਹਿ ਦਾ ਸ਼ਾਸਨ ਕਰਦੀ ਹੈ, ਤੁਹਾਨੂੰ ਬਹੁਤ ਸਖਤਾਈ ਨਾਲ ਤੁਹਾਡੇ ਮੂਲ ਘਰ ਤੋਂ, ਤੁਹਾਡੇ ਆਪਣੇ ਮੂਲ ਇਰਾਦੇ ਅਤੇ ਖਾਹਸ਼ ਤੋਂ ਅਲਗ ਕਰਨਾ ਚਾਹੁੰਦੀ ਹੈ। ਕ੍ਰਿਪਾ ਕਰਕੇ ਵਾਪਸ ਜਾਣ ਦੀ ਕੋਸ਼ਿਸ਼ ਕਰੋ। ਦਿਨ ਵਿਚ ਕੁਝ ਸਮਾਂ ਲਭੋ ਆਪਣੇ ਮੂਲ ਆਦਰਸ਼ ਨੂੰ ਯਾਦ ਕਰਨ ਲਈ ਅਤੇ ਤੁਸੀਂ ਇਥੇ ਕਿਉਂ ਆਏ ਹੋ, ਅਤੇ ਪ੍ਰਮਾਤਮਾ ਨੂੰ ਤੁਹਾਡੀ ਕਿਸੇ ਅਧਿਆਪਕ ਵਲ ਰਹਿਨੁਮਾਈ ਕਰਨ ਲਈ ਕਹੋ। ਜੇਕਰ ਤੁਸੀਂ ਆਪਣੇ ਆਪ ਨਹੀਂ ਪਤਾ ਕਰ ਸਕਦੇ, ਪ੍ਰਮਾਤਮਾ ਨੂੰ ਬਹੁਤ ਹਾਰਦਿਕ ਤੌਰ ਤੇ ਪੁਛੋ, ਸਚੇ ਦਿਲੋਂ, ਮਾਯੂਸੀ ਨਾਲ, ਤੁਹਾਡੇ ਲਈ ਇਕ ਅਧਿਆਪਕ ਲਿਆਉਣ ਲਈ।

ਅਤੇ ਹੁਣ ਅਸੀਂ ਭਿਕਸ਼ੂਆਂ ਦੇ ਜੰਗ-ਮੈਦਾਨ ਵਲ ਵਾਪਸ ਜਾਂਦੇ ਹਾਂ। ਬਹੁਤੇ ਧਰਮ ਕਿਸੇ ਹੋਰ ਧਰਮ ਦੇ ਵਿਰੁਧ ਲੜਦੇ ਹਨ। ਅਤੇ ਇਕੋ ਧਰਮ ਅੰਦਰ, ਕਦੇ ਕਦਾਂਈ ਉਹ ਇਕ ਦੂਜੇ ਨਾਲ ਲੜਦੇ ਹਨ। ਨਾਲੇ, ਬੁਧ ਦੇ ਸਮੇਂ ਵਿਚ, ਉਸ ਦੇ ਚਾਚੇ ਦਾ ਪੁਤਰ, ਵੀ ਇਕ ਪੈਰੋਕਾਰ, ਅਤੇ ਇਥੋਂ ਤਕ ਭਣੋਈਆ, ਉਸ ਦੇ ਵਿਰੁਧ ਗਿਆ ਸੀ, ਇਥੋਂ ਤਕ ਉਸ ਨੂੰ ਮਾਰਨਾ ਚਾਹੁੰਦਾ ਸੀ। ਉਹ ਬਸ ਹੋਰਨਾਂ ਨੂੰ ਪ੍ਰਚਾਰਿਆ ਕਿ ਉਹ ਬੁਧ ਨਾਲੋਂ "ਵਧੇਰੇ ਅਨੁਸ਼ਾਸਿਤ" ਸੀ, ਵਧੇਰੇ ਤਪਸਵੀ ਅਤੇ ਉਹ ਸਭ। ਕਿਹੋ ਜਿਹੀ ਇਕ ਮੂਰਖ ਚੀਜ਼!

ਕੁਝ ਲੋਕ ਤਿੰਨ, ਚਾਰ ਵਾਰ ਦਿਹਾੜੀ ਵਿਚ ਖਾਣਗੇ, ਅਤੇ ਉਹ ਅਜ਼ੇ ਵੀ ਗਿਆਨਵਾਨ ਹਨ। ਕੁਝ ਲੋਕ ਬਿਲਕੁਲ ਕੁਝ ਨਹੀਂ ਖਾਂਦੇ, ਅਤੇ ਗਿਆਨਵਾਨ ਨਹੀਂ ਹਨ। ਜਿਵੇਂ ਬੁਧ, ਜਦੋਂ ਉਨਾਂ ਨੇ ਸਿਰਫ ਤਿੰਨ, ਚਾਰ ਤਿਲਾਂ ਦੇ ਬੀਜ਼ ਦਿਹਾੜੀ ਵਿਚ ਖਾਧੇ, ਅਤੇ ਬਸ ਥੋੜਾ ਜਿਹਾ ਪਾਣੀ ਪੀਤਾ, ਉਹ ਉਸ ਸਮੇਂ ਗਿਆਨਵਾਨ ਨਹੀਂ ਸੀ। ਜਦੋਂ ਤਕ ਉਸ ਨੂੰ ਇਹਦਾ ਅਨੁਭਵ ਹੋਇਆ ਇਹ ਗਲਤ ਸੀ, ਅਤੇ ਫਿਰ ਉਸ ਨੇ ਯੂ-ਟਾਰਨ ਕੀਤਾ, ਆਮ ਸਧਾਰਨ ਤੌਰ ਤੇ ਦਰਮਿਆਨੇ ਤਰੀਕੇ ਵਿਚ ਰਿਹਾ - ਸੋ ਦਿਹਾੜੀ ਵਿਚ ਇਕ ਵਾਰ ਖਾਧਾ, ਪਰ ਚੰਗਾ, ਫਿਰ ਇਕ ਵਖਰੇ ਢੰਗ ਦੀ ਵਿਧੀ ਦਾ ਅਭਿਆਸ ਕੀਤਾ - ਅਤੇ ਪਿਰ ਉਹ ਗਿਆਨਵਾਨ ਬਣ ਗਿਆ।

ਪਰ ਬੁਧ ਨੇ ਬਹੁਤ ਸਾਰੀਆਂ ਚੀਜ਼ਾਂ ਸਿਖੀਆਂ ਸਨ ਤਪਸਵੀ ਸਮੇਂ ਵਿਚ ਅਤੇ ਨਾਲੇ ਉਸ ਤੋਂ ਬਾਅਦ ਵੀ। ਉਸ ਦੇ ਕੋਲ ਬਹੁਤ ਸਮਾਂ ਸੀ; ਉਹ ਪੂਰੀ ਤਰਾਂ ਇਕਲਾ ਨਹੀਂ ਸੀ, ਅਤੇ ਉਸ ਨੇ ਬਹੁਤ ਚੀਜ਼ਾਂ ਸਿਖੀਆਂ ਸੀ। ਉਥੇ ਵਿਧੀਆਂ ਸਿਖਣ ਲਈ ਹਨ ਕਿਵੇਂ ਤੁਸੀਂ ਆਪਣੇ ਅਤੀਤ ਦਾ ਜੀਵਨ ਪੜਨਾ ਹੈ, ਵਿਧੀਆ ਕਿਵੇਂ ਸਿਖਣਾ ਹੈ ਦੂਜੇ ਲੋਕਾਂ ਦੇ ਮਨਾਂ ਨੂੰ ਪੜਨ ਬਾਰੇ; ਉਥੇ ਵਿਧੀਆ ਹਨ ਕਿਵੇਂ ਸਿਖਣਾ ਹੈ ਪਾਣੀ ਉਤੇ ਤੁਰਨ ਬਾਰੇ; ਉਥੇ ਵਿਧੀਆਂ ਹਨ ਹਵਾ ਵਿਚ ਉਡਣਾ ਕਿਵੇਂ ਸਿਖਣਾ ਹੈ। ਬੁਧ ਨੇ ਇਸ ਵਿਚ ਕੁਝ ਮੁਹਾਰਤ ਹਾਸਲ ਕੀਤੀ ਸੀ - ਹਵਾ ਵਿਚ ਉਡਣਾ। ਸੋ, ਕਦੇ ਕਦਾਂਈ, ਜੇਕਰ ਇਹ ਬਹੁਤ ਲੰਮਾ ਅਤੇ ਬਹੁਤਾ ਅਸੁਖਾਵਾਂ ਹੁੰਦਾ, ਉਹ ਆਪਣੇ ਕੁਝ ਪੈਰੋਕਾਰਾਂ ਨਾਲ ਉਡ ਕੇ ਜਾਂਦਾ ਸੀ ਘਰ ਨੂੰ ਜਿਥੇ ਦੁਪਹਿਰ ਦੇ ਖਾਣੇ ਲਈ ਬੁਲਾਇਆ ਗਿਆ ਹੋਵੇ। ਇਹ ਸੂਤਰਾਂ ਵਿਚ ਰਿਕਾਰਡ ਕੀਤਾ ਗਿਆ ਹੈ। ਜੇਕਰ ਤੁਸੀਂ ਮੇਰੇ ਵਿਚ ਵਿਸ਼ਵਾਸ਼ ਨਹੀਂ ਕਰਦੇ, ਇਕ ਝਾਤ ਮਾਰੋ। ਅਤੇ ਉਸ ਕੋਲ ਲੋਕਾਂ ਦੇ ਮਨਾਂ ਨੂੰ ਪੜਨ ਦੀ ਅਤੇ ਆਪਣੇ ਅਤੀਤ ਦੇ ਜੀਵਨ ਵਲ ਜਾਂ ਕਿਸੇ ਹੋਰ ਦੇ ਵੀ ਵਾਪਸ ਜਾਣ ਦੀ ਪੜਨ ਦੀ ਯੋਗਤਾ ਸੀ। ਅਤੇ ਉਹ ਬਹੁਤ ਸਾਰ‌ੀਆਂ ਚੀਜ਼ਾਂ ਕਰ ਸਕਦੇ ਸੀ। ਕਿਉਂਕਿ ਉਸ ਨੇ ਗ‌ਿਆਨਵਾਨ ਬਣਨ ਤੋਂ ਪਹਿਲਾਂ ਇਹ ਸਭ ਸਿਖ ਲਿਆ ਸੀ, ਅਤੇ ਕੁਝ ਗਿਆਨ ਪ੍ਰਾਪਤੀ ਤੋਂ ਬਾਅਦ ਵੀ। ਅਤੇ ਕੁਝ ਕੁਦਰਤੀ ਗ‌ਿਆਨ ਪ੍ਰਾਪਤੀ ਨਾਲ ਵੀ ਆਉਂਦਾ ਹੈ, ਜਿਵੇਂ ਤੁਸੀਂ ਦੂਰੋਂ ਸੁਣ ਸਕਦੇ ਹੋ, ਤੁਸੀਂ ਦੂਰੋਂ ਦੇਖ ਸਕਦੇ ਹੋ।

ਅਤੇ ਅਜਕਲ, ਕੁਝ ਲੋਕਾਂ ਕੋਲ ਅਜ਼ੇ ਵੀ ਉਹ ਜਾਦੂਮਈ ਸ਼ਕਤੀਆਂ ਹਨ। ਉਹ ਪਤਲੀ ਹਵਾ ਵਿਚ ਅਲੋਪ ਵੀ ਹੋ ਸਕਦੇ ਹਨ; ਉਹ ਹਵਾ ਵਿਚ ਉਡ ਸਕਦੇ ਹਨ - ਇਥੋਂ ਤਕ ਅਜੇ ਵੀ ਇਹ ਕਰ ਸਕਦੇ ਹਨ! ਕਈ ਇਹ ਸਪਸ਼ਟ ਤੌਰ ਤੇ ਕਰਦੇ ਹਨ। ਜਿਆਦਾਤਰ ਉਹ ਨਹੀਂ ਦਿਖਾਉਂਦੇ। ਇਹੀ ਹੈ ਬਸ ਕਦੇ ਕਦਾਂਈ ਉਹ ਇਹ ਗਲਤੀ ਨਾਲ ਕਰਦੇ ਹਨ ਅਤੇ ਦੂਜੇ ਲੋਕ ਇਹ ਦੇਖ ਲੈਂਦੇ ਅਤੇ ਇਹਦੀ ਫੋਟੋ ਖਿਚਦੇ ਹਨ। ਅਜਕਲ, ਤੁਸੀਂ ਫੋਟੋ ਲੈ ਸਕਦੇ ਹੋ, ਤੁਸੀਂ ਕੋਈ ਵੀ ਚੀਜ਼ ਸੰਭਾਲ ਕੇ ਰਖ ਸਕਦੇ ਹੋ, ਤੁਸੀਂ ਕੋਈ ਵੀ ਚੀਜ਼ ਦਿਖਾ ਸਕਦੇ ਹੋ, ਕਿਉਂਕਿ ਤੁਹਾਡੇ ਕੋਲ ਹਾਏ-ਟੈਕ ਹੈ। ਪਰ, ਘਟੋ ਘਟ ਇਕ ਸੌ ਲੋਕ ਅਜ਼ੇ ਵੀ ਸਭ ਕਿਸਮ ਦੇ ਚੰਗੇ ਸਿਹਤਮੰਦ ਜਾਦੂ ਦਾ ਅਭਿਆਸ ਕਰ ਰਹੇ ਹਨ ਜਿਵੇਂ ਕਿ ਆਪਣੀ ਆਵਦੀ ਸਹੂਲਤ ਲਈ। ਅਤੇ ਨਾਲੇ, ਉਨਾਂ ਨੂੰ ਹੋਰ ਖਾਣ ਦੀ ਨਹੀਂ ਲੋੜ। ਪਰ ਉਥੇ ਬਹੁਤੇ ਨਹੀਂ ਹਨ ਜਿਨਾਂ ਨੂੰ ਤੁਸੀਂ ਮਿਲ ਸਕਦੇ ਹੋ। ਉਹ ਛੁਪਾਉਂਦੇ ਹਨ। ਬੁਧ ਨੇ ਇਸ ਕਿਸਮ ਦੇ ਜਾਦੂ ਸਿਖਣ ਦੇ ਤਰੀਕੇ ਅਨੇਕ ਹੀ ਸੂਤਰਾਂ ਵਿਚ ਵੀ ਪਿਛੇ ਛਡੇ ਹਨ।

ਜਦੋਂ ਉਹ (ਬੁਧ) ਜਿੰਦਾ ਸਨ ਅਤੇ ਬਹੁਤ ਸਾਰੇ ਲੋਕ ਉਨਾਂ ਦਾ ਭਿਕਸ਼ੂਆਂ ਵਜੋਂ ਅਨੁਸਰਨ ਕਰਦੇ ਸਨ, ਉਹਨਾਂ ਕੋਲ ਵੀ ਸਭ ਕਿਸਮ ਦੀਆਂ ਜਾਦੂਮਈ ਸ਼ਕਤੀਆਂ ਸਨ ਜਿਵੇਂ ਉਸ ਦੇ ਨਾਲ ਉਡਣਾ, ਪਥਰਾਂ ਵਿਚ ਦੀ ਜਾਣਾ, ਇਹੋ ਜਿਹੀਆਂ ਚੀਜ਼ਾਂ। ਸੋ, ਇਕ ਵਾਰ ਇਥੋਂ ਤਕ, ਭਿਕਸ਼ੂਆਂ ਵਿਚੋਂ ਇਕ ਜਿਸ ਨੇ ਬੁਧ ਦਾ ਅਨੁਸਰਨ ਕੀਤਾ ਸੀ ਇਕ ਆਸ਼ਰਮ ਦੇ ਸਾਹਮੁਣੇ ਬੈਠਾ ਸੀ ਜਿਥੇ ਬੁਧ ਉਸ ਸਮੇਂ ਕੁਝ ਹਜ਼ਾਰਾਂ ਹੀ ਭਿਕਸ਼ੂਆਂ ਨਾਲ ਰੁਕੇ ਸੀ। ਉਹ ਆਪਣਾ ਜਿਆਸ਼ਾ (ਕਾਸਾਇਆ) ਠੀਕ ਕਰ ਰਿਹਾ ਸੀ; ਭਿਕਸ਼ੂ ਦਾ ਬਾਹਰੀ ਪਹਿਰਾਵਾ। ਅਤੇ ਰਾਜ਼‌ਿਆਂ ਵਿਚੋਂ ਇਕ ਆਇਆ ਅਤੇ ਬੁਧ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਨਹੀਂ ਜਾਣਦਾ ਸੀ ਬੁਧ ਕਿਥੇ ਸੀ। ਸੋ, ਉਸ ਨੇ ਇਸ ਭਿਕਸ਼ੂ ਨੂੰ ਪੁਛ‌ਿਆ ਜਿਹੜਾ ਆਪਣੇ ਕਪੜੇ ਠੀਕ ਕਰ ਰਿਹਾ ਸੀ, "ਕੀ ਤੁਸੀਂ ਜਾ ਕੇ ਪਤਾ ਕਰ ਸਕਦੇ ਹੋ ਬੁਧ ਕਿਥੇ ਹੈ ਅਤੇ ਬੁਧ ਨੂੰ ਐਲਾਨ ਕਰ ਸਕਦੇ ਕਿ ਮੈਂ ਉਨਾਂ ਨੂੰ ਮਿਲਣ ਲਈ ਆ ਰਿਹਾ ਹਾਂ, ਕ੍ਰਿਪਾ ਕਰਕੇ?" ਸੋ ਭਿਕਸ਼ੂ ਉਸ ਦੇ ਲਈ ਬਸ ਬੁਧ ਨੂੰ ਲਭਣ ਲਈ ਚਟਾਨ ਦੁਆਰਾ ਤੁਰ ਕੇ ਅਤੇ ਅੰਦਰ ਗਿਆ ਚਲਾ ਗਿਆ। ਅਤੇ ਬਾਅਦ ਵਿਚ, ਬੁਧ ਨੇ ਰਾਜੇ ਨੂੰ ਦੇਖਿਆ। ਰਾਜਾ ਬਹੁਤ ਪ੍ਰਭਾਵਿਤ ਹੋਇਆ ਅਤੇ ਬੁਧ ਨੂੰ ਪੁਛਿਆ, "ਉਹ ਕੌਣ ਸੀ?" - ਭਿਕਸ਼ੂ ਜਿਹੜਾ ਬਾਹਰ ਬੈਠਾ ਆਪਣਾ ਜਿਆਸ਼ਾ (ਕਸਾਇਆ) ਠੀਕ ਕਰ ਰਿਹਾ ਸੀ, ਇਹ ਇਕ ਵਿਸ਼ੇਸ਼ ਨਾਮ ਹੈ ਪਹਿਰਾਵੇ ਲਈ ਜੋ ਭਿਕਸ਼ੂ ਪਹਿਨਦੇ ਹਨ। ਅਧਿਕਾਰੀ ਭਿਕਸ਼ੂਹੁਡ ਰਸਮ ਤੋਂ ਬਾਅਦ, ਉਹ ਵਿਸ਼ੇਸ਼ ਜਿਆਸ਼ਾ (ਕਸਾਇਆ) ਪਹਿਨਦੇ ਹਨ।

ਸੋ ਬੁਧ ਨੇ ਕਿਹਾ, "ਆਹ, ਉਹ ਟਟੀ ਸਾਫ ਕਰਨ ਵਾਲ‌ਿਆਂ ਵਿਚੋਂ ਇਕ ਸੀ, ਮੇਰਾ ਅਨੁਸਰਨ ਕੀਤਾ ਅਤੇ ਇਕ ਭਿਕਸ਼ੂ ਬਣ ਗਿਆ।" ਰਾਜ਼ਾ ਬਹੁਤ, ਬਹੁਤ ਸ਼ਰਮਿੰਦਾ ਹੋਇਆ ਅਤੇ ਬਹੁਤ ਪਛਤਾਵਾ ਮਹਿਸੂਸ ਕੀਤਾ। ਕਿਉਂਕਿ ਜਦੋਂ ਇਹ ਲੋਕ ਭਿਕਸ਼ੂ ਬਣਨਾ ਚਾਹੁੰਦੇ ਸਨ ਅਤੇ ਭਿਕਸ਼ੂ ਬਣ ਗਏ ਬੁਧ ਦੀ ਇਜਾਜ਼ਤ ਦੁਆਰਾ, ਫਿਰ ਬਹੁਤ ਸਾਰੇ ਲੋਕਾਂ ਨੇ ਉਨਾਂ ਦੀ ਨਿੰਦ‌ਿਆ ਕੀਤੀ, ਉਨਾਂ ਦਾ ਮਜ਼ਾਕ ਉਡਾਇਆ, ਉਨਾਂ ਨੂੰ ਰਦ ਕੀਤਾ, ਕਹਿੰਦੇ ਹੋਏ, "ਓਹ, ਉਹ ਬਸ ਭੋਜ਼ਨ ਲਈ, ਚੰਗੀ ਕਿਸਮਤ, ਅਤੇ ਸ਼ੁਹਰਤ ਲਈ ਆਏ ਸਨ।" ਪਰ ਇਹ ਸਚ ਨਹੀਂ ਹੈ। ਇਕ ਛੋਟੇ ਜਿਹੇ ਸਮੇਂ ਵਿਚ, ਉਨਾਂ ਨੇ ਬੁਧ ਤੋਂ ਸਭ ਕਿਸਮ ਦੀਆਨ ਚੀਜ਼ਾਂ ਸਿਖ ਲਈਆਂ ਅਤੇ ਚਟਾਨ ਵਿਚ ਦੀ ਤੁਰ ਕੇ ਇਕ ਵਡੇ ਚਟਾਨ ਤੋਂ ਬਾਹਰ ਦੂਜੇ ਪਾਸੇ ਜਾਣਾ ਇਕ ਵਧੇਰੇ ਜ਼ਲਦੀ ਤਰੀਕਾ ਹੈ ਆਮ ਰਸਤੇ ਦੇ ਵਿਚ ਦੀ ਜਾਣ ਨਾਲੋਂ। ਉਹ ਰਾਜਾ ਬਹੁਤ ਹੀ ਹੈਰਾਨ ਹੋਇਆ ਅਤੇ ਪ੍ਰਭਾਵਿਤ ਸੀ। ਇਹ ਇਸ ਤਰਾਂ ਹੈ। ਬਹੁਤੇ ਲੋਕ ਜਿਨਾਂ ਨੇ ਉਸ ਸਮੇਂ ਬੁਧ ਦਾ ਅਨੁਸਰਨ ਕੀਤਾ ਸੀ ਅਮੀਰ ਅਤੇ ਮਸ਼ਹੂਰ ਜਾਂ ਕੁਝ ਅਜਿਹਾ ਨਹੀਂ ਸਨ।

ਅਤੇ ਇਥੋਂ ਤਕ ਮਹਾਂਕਾਸਯਾਪਾ ਦੀ ਪਤਨੀ, ਉਨਾਂ ਕੋਲ ਕਿਵੇਂ ਵੀ ਇਕ ਦੂਜੇ ਨਾਲ ਕਦੇ ਜਿਨਸੀ ਨੇੜਤਾ ਨਹੀਂ ਸੀ , ਸੋ ਉਸ ਨੇ ਇਕ ਭਿਕਸ਼ਣੀ ਬਣਨ ਲਈ ਉਹਦਾ ਅਨੁਸਰਨ ਕੀਤਾ ਸੀ । ਜਿਵੇਂ, ਸ਼ੁਰੂ ਵਿਚ, ਕਿਉਂਕਿ ਉਹ ਨਵੀਂ ਸੀ, ਮਹਾਂਕਾਸਯਾਪਾ ਨੇ ਉਸ ਦੀ ਦੇਖ ਭਾਲ ਕੀਤੀ, ਉਸ ਨੇ ਉਹਦੇ ਲਈ ਭੋਜਨ ਲਿਆਂਦਾ ਅਤੇ ਉਨਾਂ ਨੇ ਇਕਠਿਆਂ ਨੇ ਖਾਧਾ। ਅਤੇ ਫਿਰ ਦੂਜੇ ਲੋਕਾਂ ਨੇ ਗਲਾਂ ਕੀਤੀਆਂ ਅਤੇ ਬਦਨਾਮ ਕੀਤਾ, ਸਭ ਕਿਸਮ ਦੀਆਂ ਚੀਜ਼ਾਂ। ਸੋ ਬਾਅਦ ਵਿਚ ਉਹ ਅਲਗ ਹੋ ਗਏ; ਉਨਾਂ ਨੇ ਹੋਰ ਇਕ ਦੂਜੇ ਨਾਲ ਇਕਠੇ ਨਹੀਂ ਖਾਧਾ, ਅਤੇ ਉਨਾਂ ਨੇ ਆਪਣੇ ਆਪ ਦੀ ਦੇਖ ਭਾਲ ਆਪ ਕੀਤੀ, ਇਕਲ‌ਿਆਂ ਨੇ, ਮਿਸਾਲ ਵਜੋਂ ਇਸ ਤਰਾਂ। ਇਕ ਔਰਤ ਹੋਣ ਦੇ ਨਾਤੇ ਭਿਕਸ਼ੂਆਂ ਦੀ ਸੰਗਤ ਵਿਚ ਨੇੜੇ ਹੋਣਾ ਅਤੇ ਇਕ ਸਾਬਕਾ ਪਤੀ ਤੁਹਾਡੇ ਲਈ ਭੋਜਨ ਲਿਆ ਰਿਹਾ ਹੈ ਅਤੇ ਤੁਹਾਡੇ ਨਾਲ ਚੰਗਾ ਵਿਹਾਰ ਕਰ ਰਿਹਾ... ਇਹ ਹੈ ਕਿਉਂਕਿ ਉਹ ਇਕਠੇ ਚੰਗੇ ਸਨ ! ਉਹ ਪਤੀ ਅਤੇ ਪਤਨੀ ਸਨ, ਪਰ ਇਕ ਨੇਕ ਕਾਰਨ ਲਈ ਅਲਗ ਹੋ ਗਏ ਸੀ। ਇਸ ਦਾ ਇਹ ਭਾਵ ਨਹੀਂ ਕਿ ਉਨਾਂ ਨੂੰ ਅਲਗ ਹੋਣਾ ਚਾਹੀਦਾ ਅਤੇ ਇਕ ਦੂਜੇ ਨੂੰ ਜਿਵੇਂ ਅਜਨਬੀਆਂ ਵਾਂਗ ਦੇਖਣਾ ਚਾਹੀਦਾ ਜਾਂ ਕੁਝ ਅਜਿਹਾ , ਕਿਉਂਕਿ ਉਨਾਂ ਨੇ ਇਕ ਦੂਜੇ ਨਾਲ ਕੋਈ ਗਲਤ ਚੀਜ਼ ਨਹੀਂ ਸੀ ਕਦੇ ਕੀਤੀ, ਅਤੇ ਅਜ਼ੇ ਵੀ ਨਹੀਂ ਕੀਤੀ ਸੀ!

ਅਤੇ ਮਨੁਖ ਮਨੁਖ ਹੀ ਹਨ, ਅਤੇ ਸਾਡੇ ਕੋਲ ਹਮੇਸਾਂ ਸਮਸ‌ਿਆ ਹੁੰਦੀ ਹੈ। ਉਹ ਹਮੇਸ਼ਾਂ ਬਾਹਰਲੀਆਂ ਚੀਜ਼ਾਂ ਵਲ, ਬਾਹਰਲੇ ਕੰਮਾਂ ਵਲ ਦੇਖਦੇ ਹਨ, ਅਤੇ ਅੰਦਰ ਗਿਆਨ ਪ੍ਰਾਪਤੀ ਜਾਂ ਉਸ ਸੰਤਮਈ ਵਿਆਕਤੀ ਦੀ ਸਥਿਤੀ ਨੂੰ ਨਹੀਂ ਦੇਖਦੇ। ਭਾਵੇਂ ਜੇਕਰ ਉਹ ਚਾਹਣ, ਉਹ ਨਹੀਂ ਕਰ ਸਕਦੇ ਕਿਉਂਕਿ ਜਿਆਦਾਤਰ ਮਨੁਖਤਾ ਸਭ ਚੀਜ਼ ਪਹਿਲੇ ਹੀ ਗੁਆ ਬੈਠੀ ਹੈ। ਉਹ ਸਵਰਗ ਤੋਂ ਇਕ ਲੰਮਾਂ, ਲੰਮਾਂ, ਲੰਮਾਂ ਸਮਾਂ ਪਹਿਲਾਂ ਹੇਠਾਂ ਆਏ ਸੀ, ਅਤੇ ਉਹ ਬਸ ਗੁਆਂੳਂਦੇ, ਗੁਆਉਂਦੇ ਰਹੇ ਹਨ। ਅਤੇ ਕਦੇ ਕਦਾਂਈ, ਉਹ ਆਪਣਾ ਨਰੋਆਪਣ ਵਾਪਸ ਪ੍ਰਾਪਤ ਕਰ ਲੈਂਦੇ ਹਨ, ਪਰ ਇਸ ਦਾ ਇਹ ਭਾਵ ਨਹੀਂ ਉਹ ਗਿਆਨਵਾਨ ਹੋ ਸਕਦੇ ਅਤੇ ਦੁਬਾਰਾ ਸਵਰਗੀ ਜੀਵ ਬਣ ਸਕਦੇ ਹਨ। ਸੋ, ਉਨਾਂ ਦਾ ਨਿਰਣਾ ਸਭ ਧੁੰਦਲਾ ਹੈ। ਉਨਾਂ ਦੀਆਂ ਅਖਾਂ ਸਭ ਅੰਨੀਆਂ ਹਨ, ਭਾਵੇਂ ਜੇਕਰ ਸਭ ਖੁਲੀਆਂ ਹਨ। ਉਨਾਂ ਦੇ ਕੰਨ ਸਭ ਬੋਲੇ ਹਨ, ਭਾਵੇਂ ਜੇਕਰ ਉਹ ਅਜ਼ੇ ਵੀ ਤੁਹਾਨੂੰ ਗਲਾਂ ਕਰਦ‌ਿਆਂ ਨੂੰ ਸੁਣ ਸਕਦੇ ਹਨ। ਪਰ ਉਹ ਅੰਦਰਲੇ ਸੰਸਾਰ ਤੋਂ ਅਸਲੀ ਚੀਜ਼ਾਂ ਨੂੰ ਨਹੀਂ ਸੁਣਦੇ। ਉਹ ਅੰਦਰ ਅਸਲੀ ਚੀਜ਼ਾਂ ਨੂੰ ਨਹੀਂ ਦੇਖਦੇ। ਉਨਾਂ ਦੇ ਆਪਣੇ ਖੁਦ ਅੰਦਰ, ਉਨਾਂ ਕੋਲ ਅਸਲੀ ਸੰਸਾਰ ਹੈ, ਸਮੁਚਾ ਬ੍ਰਹਿਮੰਡ ਹੈ, ਪਰ ਉਹ ਕੁਝ ਨਹੀਂ ਦੇਖਦੇ, ਉਹ ਕੁਝ ਨਹੀਂ ਸੁਣਦੇ।

Photo Caption: ਇਕ ਨਿਮਰ ਮੂਲ, ਅਜੇ ਵੀ ਸ਼ਾਹੀ, ਸ਼ਾਨਦਾਰ ਘਰ ਵਿਚ ਹੋ ਸਕਦਾ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/19)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2025-01-15
162 ਦੇਖੇ ਗਏ
35:52
2025-01-14
1 ਦੇਖੇ ਗਏ
2025-01-14
1 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ