ਖੋਜ
ਪੰਜਾਬੀ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
  • English
  • 正體中文
  • 简体中文
  • Deutsch
  • Español
  • Français
  • Magyar
  • 日本語
  • 한국어
  • Монгол хэл
  • Âu Lạc
  • български
  • Bahasa Melayu
  • فارسی
  • Português
  • Română
  • Bahasa Indonesia
  • ไทย
  • العربية
  • Čeština
  • ਪੰਜਾਬੀ
  • Русский
  • తెలుగు లిపి
  • हिन्दी
  • Polski
  • Italiano
  • Wikang Tagalog
  • Українська Мова
  • ਹੋਰ
ਟਾਈਟਲ
ਉਤਾਰਾ
ਅਗੇ ਆ ਰਿਹਾ
 

ਮਹਾਂਕਾਸਯਾਪਾ (ਵੀਗਨ) ਦੀ ਕਹਾਣੀ, ਦਸ ਹਿਸਿਆਂ ਦਾ ਸਤਵਾਂ ਭਾਗ

ਵਿਸਤਾਰ
ਡਾਓਨਲੋਡ Docx
ਹੋਰ ਪੜੋ
ਸੋ, ਇਹ ਨਹੀਂ ਹੈ ਜਿਵੇਂ ਤੁਸੀਂ ਬਸ ਦੁਹਰਾ ਸਕਦੇ ਹੋ ਜਾਂ ਕਿਸੇ ਹੋਰ ਵਿਆਕਤੀ ਤੋਂ ਸਿਖ ਸਕਦੇ ਹੋ, ਬੁਧ ਤੋਂ ਦੂਸਰੇ-ਹਥੋਂ, ਤੀਸਰੇ-ਹਥੋਂ - ਇਹਦਾ ਭਾਵ ਬੁਧ ਦੀ ਸਿਖਿਆ ਤੋਂ ਪੈਦਾ ਕੀਤੀ ਗਈ - ਅਤੇ ਫਿਰ ਤੁਸੀਂ ਗਿਆਨਵਾਨ ਹੋ ਸਕਦੇ ਹੋ। ਇਹ ਇਕ ਜਿੰਦਾ ਅਧਿਆਪਕ ਹੋਣਾ ਜ਼ਰੂਰੀ ਹੈ। ਅਤੇ ਬਹੁਤ ਸਾਰੇ ਹੋਰ ਭਿਕਸ਼ੂ ਵੀ, ਜਿਵੇਂ ਅਨੰਦਾ ਅਤੇ ਹੋਰ ਵਿਆਕਤੀ - ਉਨਾਂ ਨੂੰ ਬੁਧ ਦੇ ਦਿਆਲੂ ਮਾਰਗਦਰਸ਼ਨ ਅਧੀਨ ਹੋਣਾ ਪਿਆ ਸੀ, ਬੁਧ ਦੀ ਖੁਦ ਆਪਣੇ ਅੰਦਰ ਬੇਹਦ ਸ਼ਕਤੀ ਨਾਲ ।

ਬਹੁਤ ਸਾਰੇ ਧਰਮਾਂ ਦੇ ਗ੍ਰੰਥਾਂ ਵਿਚ, ਉਹ ਸਾਰੇ ਜ਼ਿਕਰ ਕਰਦੇ ਹਨ ਕਿ ਤੁਹਾਡੇ ਲਈ ਇਕ ਜਿੰਦਾ ਸਤਿਗੁਰੂ ਲਭਣਾ ਜ਼ਰੂਰੀ ਹੈ, ਇਕ ਜਿਉਂਦਾ ਬੁਧ (ਗਿਆਨਵਾਨ, ਪੂਰਾ ਗੁਰੂ), ਪਰ ਬਹੁਤੇ ਲੋਕ ਇਹ ਨਹੀਂ ਗੌਲਦੇ, ਅਤੇ ਉਹ ਸਚਮੁਚ ਇਹਨੂੰ ਧਿਆਨ ਨਹੀਂ ਦਿੰਦੇ। ਅਤੇ ਉਹ ਜਾਣਦੇ ਵੀ ਨਹੀਂ ਹਨ ਗੁਰੂ ਕਿਥੇ ਲਭਣਾ ਹੈ ਅਤੇ ਕਿਸ ਕਿਸਮ ਦਾ ਗਰੂ ਇਹ ਹੋਵੇਗਾ। ਉਹ ਇਥੋਂ ਤਕ ਕਿਵੇਂ ਟੈਸਟ ਕਰ ਸਕਦੇ ਜਾਣਨ ਲਈ ਜੇਕਰ ਗੁਰੂ ਚੰਗਾ ਹੈ ਜਾਂ ਨਹੀਂ? ਇਹ ਨਹੀਂ ਜਿਵੇਂ ਤੁਸੀਂ ਦੁਕਾਨ ਨੂੰ ਜਾਂਦੇ, ਅਤੇ ਫਿਰ ਤੁਸੀਂ ਕੁਝ ਕਪੜੇ ਟ੍ਰਾਏ ਕਰਦੇ ਅਤੇ ਜਾਣਦੇ ਹੋ ਜੇਕਰ ਇਹ ਤੁਹਾਡੇ ਫਿਟ ਆਉਂਦਾ ਹੈ। ਇਹ ਵਧੇਰੇ ਮੁਸ਼ਕਲ ਹੈ।

ਜੇਕਰ ਗੁਰੂ ਕੋਲ ਇਕ ਕਿਤਾਬ ਵਿਚ ਸਿਖਿਆਵਾਂ ਛਾਪੀਆਂ ਹੋਣ ਜਾਂ ਕੁਝ ਅਜਿਹਾ, ਫਿਰ ਸ਼ਾਇਦ ਤੁਸੀਂ ਇਹ ਪਹਿਲਾਂ ਪੜ ਸਕਦੇ ਹੋ, ਅਤੇ ਫਿਰ ਤੁਸੀਂ ਜਾਣ ਲਵੋਂਗੇ ਕਿ ਗੁਰੂ ਤੁਹਾਡੇ ਲਈ ਚੰਗਾ ਹੈ। ਜਾਂ ਜੇਕਰ ਤੁਹਾਡੇ ਕੋਲ ਕਾਫੀ ਚੰਗੀ ਕਿਸਮਤ ਹੋਵੇ ਅਤੇ/ਜਾਂ ਥੋੜੀ ਜਿਹੀ ਪਵਿਤਰਤਾ ਅਤੇ ਸੰਵੇਦਨਸ਼ੀਲਤਾ, ਫਿਰ ਤੁਸੀਂ ਸ਼ਾਇਦ ਸਵਰਗ ਦੇ ਅੰਦਰੂਨੀ ਖੇਤਰ ਵਿਚ, ਮੁਕਤ ਖੇਤਰ ਵਿਚ ਗੁਰੂ ਨੂੰ ਦੇਖ ਲਵੋਂਗੇ, ਅਤੇ ਦੇਖ ਸਕੋਂਗੇ ਸਤਿਗੁਰੂ ਇਹ ਅਤੇ ਉਹ ਕਰ ਰਿਹਾ ਅਤੇ ਹੋਰਨਾਂ ਲੋਕਾਂ ਨੂੰ ਬਚਾ ਰਿਹਾ - ਆਪਣੀਆਂ ਰੂਹਾਨੀ ਅਖਾਂ ਨਾਲ, ਆਪਣੀ ਅੰਦਰੂਨੀ ਦ੍ਰਿਸ਼ਟੀ ਨਾਲ - ਫਿਰ ਤੁਸੀਂ ਜਾਣ ਲਵੋਂਗੇ ਇਹ ਗੁਰੂ ਸਚਮੁਚ ਇਕ ਗੁਰੂ ਹੈ। ਜਾਂ ਦੀਖਿਆ ਦੇ ਸਮੇਂ ਉਨਾਂ ਦੀ ਮੌਜ਼ੂਦਗੀ ਵਿਚ, ਤੁਸੀਂ ਸਵਰਗ ਤੋਂ ਅੰਦਰ ਅੰਦਰੂਨੀ ਰੋਸ਼ਨੀ ਦੇਖ ਸਕਦੇ ਜਾਂ ਤੁਸੀਂ ਪ੍ਰਮਾਤਮਾ ਦੀ ਸੁਰੀਲੀ ਆਵਾਜ਼ ਸੁਣ ਸਕਦੇ - ਅੰਦਰੂਨੀ ਸਵਰਗੀ ਆਵਾਜ਼ ਜਾਂ ਵਾਏਬਰੇਸ਼ਨ ਜਿਸ ਨੂੰ ਅਸੀਂ ਆਖਦੇ ਹਾਂ। ਫਿਰ, ਬਿਨਾਂਸ਼ਕ, ਤੁਸੀਂ ਖੁਸ਼ ਹੋ ਅਤੇ ਜਿਸ ਦਿਨ ਤੁਸੀਂ ਪੂਰੀ ਦੀਖਿਆ ਲੈਂਦੇ ਹੋ ਤੁਸੀਂ ਆਪਣੇ ਸਾਰੇ ਕਰਮ ਸਾਫ ਕਰ ਲਵੋਂਗੇ। ਤੁਹਾਡੇ ਕਰਮ ਤੁਹਾਨੂੰ ਛਡਣਾ ਸ਼ੁਰੂ ਕਰਨਗੇ ਕਿਉਂਕਿ ਸਾਕਾਰਾਤਮਿਕ ਅਤੇ ਨਾਕਾਰਾਤਮਿਕ ਇਕ ਵਿਚ ਨਹੀਂ ਰਲ-ਮਿਲ ਸਕਦੇ।

ਸੋ ਤਸੀਂ ਦੇਖੋ, ਬੁਧ ਦੇ ਪੈਰੋਕਾਰ ਬਣਨ ਤੋਂ ਬਾਅਦ ਅਤੇ ਉਨਾਂ ਦੁਆਰਾ ਪਹਿਲੇ ਹੀ ਸਿਖਾਏ ਜਾਣ ਤੋਂ ਬਾਅਦ ਮੈਡੀਟੇਸ਼ਨ ਕਰਨ ਲਈ ਜਾਂ ਇਹ ਕੁਆਨ ਯਿੰਨ ਵਿਧੀ, ਉਹ, ਮਹਾਂਕਸਯਾਪਾ ਨੇ , ਅਜ਼ੇ ਵੀ ਦਿਹਾੜੀ ਵਿਚ ਇਕ ਵਾਰ ਭੋਜਨ ਖਾਣਾ ਜ਼ਾਰੀ ਰਖਿਆ ਅਤੇ ਉਵੇਂ ਰਿਹਾ ਜਿਵੇਂ ਪਹਿਲਾਂ ਉਹ ਸੀ 13 ਨੇਕੀਆਂ ਦੇ ਨਾਲ, 13 ਸੰਜਮ ਸੰਨਿਆਸ ਦੇ ਅਨੁਸ਼ਾਸਨਾਂ ਨਾਲ। ਪਰ ਇਹ ਇਸ ਕਰਕੇ ਨਹੀਂ ਕਿ ਉਹ ਇਕ ਸੰਨਿਆਸੀ ਸੀ ਜਾਂ ਦਿਹਾੜੀ ਵਿਚ ਇਕ ਵਾਰ ਖਾਂਦਾ ਸੀ ਜਿਸ ਨੇ ਉਸ ਨੂੰ ਇਕ ਅਰਹੰਤ ਬਣਾਇਆ। ਨਹੀਂ। ਭਾਵੇਂ ਜੇਕਰ ਤੁਸੀਂ ਦਿਹਾੜੀ ਵਿਚ ਤਿੰਨ ਵਾਰ ਭੋਜਨ ਖਾਂਦੇ ਹੋ, ਤੁਸੀਂ ਅਜ਼ੇ ਵੀ ਇਕ ਅਰਹੰਤ ਬਣ ਸਕਦੇ ਹੋ ਜੇਕਰ ਤੁਸੀਂ ਬੁਧ ਨੂੰ ਮਿਲਦੇ ਹੋ, ਇਕ ਮਹਾਨ ਬੁਧ, ਸਤਿਗੁਰੂ ਨੂੰ, ਜਿਵੇਂ ਸ਼ਕਿਆਮੁਨੀ ਬੁਧ । ਅਤੇ ਜੇਕਰ ਤੁਸੀਂ ਸ਼ੁਕਰਵਾਰ ਨੂੰ ਮਛੀ-ਲੋਕ ਨਹੀਂ ਖਾਂਦੇ ਜਾਂ ਇਸ ਦੀ ਬਜਾਏ ਤੁਸੀਂ ਜਾਨਵਰ-ਲੋਕਾਂ ਦਾ ਮਾਸ ਖਾਂਦੇ ਹੋ ਜਾਂ ਬਹੁਤੀ ਪ੍ਰਾਰਥਨਾ ਨਹੀਂ ਕਰਦੇ, ਜਾਂ ਤੁਸੀਂ ਪਹਿਲਾਂ ਕਦੇ ਰੂਹਾਨੀ ਅਭਿਆਸ ਬਾਰੇ ਕੁਝ ਨਹੀਂ ਜਾਣਦੇ ਸੀ, ਪਰ ਜੇਕਰ ਤੁਸੀਂ ਇਕ ਮਹਾਨ ਸਤਿਗੁਰੂ ਨੂੰ ਮਿਲ ਪੈਂਦੇ ਹੋ, ਜਿਵੇਂ ਭਗਵਾਨ ਈਸਾ, ਫਿਰ, ਬਿਨਾਂਸ਼ਕ, ਤੁਸੀਂ ਗਿਆਨਵਾਨ ਹੋਵੋਂਗੇ, ਅਤੇ ਤੁਸੀਂ ਬਾਅਦ ਵਿਚ ਆਪਣੀ ਸੰਤ ਹੁਡ ਤਕ ਪਹੁੰਚ ਜਾਵੋਂਗੇ - ਨਿਰਭਰ ਕਰਦਾ ਹੈ ਤੁਹਾਡੇ ਕੋਲ ਪਹਿਲੇ ਹੀ ਕਿਤਨੇ ਥੋੜੇ ਕਰਮ ਹਨ, ਅਤੇ ਤੁਹਾਡੀ ਪਵਿਤਰਤਾ ਕਿਵੇਂ ਹੈ, ਤੁਹਾਡੀ ਸੰਜ਼ੀਦਗੀ ਕਿਵੇਂ ਹੈ, ਜੋ ਤੁਹਾਨੂੰ ਅਗੇ ਅਤੇ ਉਪਰ ਨੂੰ ਲਿਜਾਵੇਗੀ।

ਉਸ ਸਮੇਂ ਬਹੁਤ ਸਾਰੇ ਸ਼ਕਿਆਮੁਨੀ ਬੁਧ ਦੇ ਭਿਕਸ਼ੂ ਦਿਹਾੜੀ ਵਿਚ ਸਿਰਫ ਇਕ ਵਾਰ ਖਾਂਦੇ ਸੀ ਅਤੇ ਸ਼ਾਇਦ ਦੁਪਹਿਰ ਦੇ ਸਮੇਂ ਕੁਝ ਫਲ ਜਾਂ ਸਬਜ਼ੀ ਦਾ ਜੂਸ ਪੀਂਦੇ ਸੀ। ਬੁਧ ਨੇ ਇਹਦੀ ਇਜਾਜ਼ਤ ਦਿਤੀ । ਪਰ ਇਸ ਦਾ ਭਾਵ ਇਹ ਨਹੀਂ ਕਿ ਕਿਉਂਕਿ ਉਨਾਂ ਨੇ ਦਿਹਾੜੀ ਵਿਚ ਇਕ ਵਾਰ ਭੋਜਨ ਖਾਧਾ, ਜਾਂ ਉਹ ਬਾਹਰ ਭੀਖ ਮੰਗਣ ਜਾਂਦੇ ਸੀ, ਇਸ ਕਰਕੇ ਉਹ ਬੁਧ ਬਣ ਗਏ। ਨਹੀਂ, ਨਹੀਂ। ਇਹ ਸੀ ਕਿਉਂਕਿ ਉਨਾਂ ਕੋਲ ਇਕ ਮਹਾਨ ਸਤਿਗੁਰੂ ਸਨ - ਬੁਧ, ਜਿਉਂਦੇ ਜਾਗਦੇ ਸਤਿਗੁਰੂ - ਜਿਸ ਨੇ ਉਨਾਂ ਨੂੰ ਮੈਡੀਟੇਸ਼ਨ ਦਾ ਇਕ ਚੰਗਾ ਰੂਹਾਨੀ ਅਭਿਆਸ ਪ੍ਰਦਾਨ ਕੀਤਾ ਸੀ। ਅਜਿਹਾ ਨਹੀਂ ਹੈ ਜਿਵੇਂ ਤੁਸੀਂ ਆਪਣੇ ਆਪ ਨੂੰ ਤਪਸ‌ਿਆ ਵਿਚ ਮਜ਼ਬੂਰ ਕਰਦੇ ਹੋ, ਫਿਰ ਤੁਸੀਂ ਬੁਧ ਬਣ ਜਾਂਦੇ ਹੋ - ਇਹ ਇਸ ਤਰਾਂ ਨਹੀਂ ਹੈ। ਭਾਵੇਂ ਤੁਸੀਂ ਤਪਸ‌ਿਆ ਕਰਦੇ ਹੋ ਜਾਂ ਨਹੀਂ ਕਰਦੇ, ਤੁਸੀਂ ਅਜੇ ਵੀ ਇਕ ਸੰਤ ਬਣ ਸਕਦੇ ਹੋ ਜੇਕਰ ਤੁਹਾਡੇ ਕੋਲ ਇਕ ਗੁਰੂ ਹੋਵੇ ਜਿਹੜਾ ਤੁਹਾਨੂੰ ਸਹੀ ਮਾਰਗ ਪ੍ਰਦਾਨ ਕਰਦਾ ਹੈ। ਕਿਉਂਕਿ ਉਹ ਤੁਹਾਨੂੰ ਸਿਰਫ ਸਹੀ ਮਾਰਗ ਹੀ ਨਹੀਂ ਪ੍ਰਦਾਨ ਕਰਦਾ, ਜਾਂ ਇਥੋਂ ਤਕ ਇਕ ਮੰਤਰ, ਪਰ ਤੁਹਾਡਾ ਸਮਰਥਨ ਕਰਨ ਲਈ, ਤੁਹਾਨੂੰ ਉਚਾ ਚੁਕਣ ਲਈ ਵੀ ਆਪਣੀ ਐਨਰਜ਼ੀ ਪ੍ਰਦਾਨ ਕਰਦਾ ਹੈ, ਬਸ ਜਿਵੇਂ ਇਕ ਖੂਨ ਚੜਾਉਣ ਵਾਂਗ, ਜਦੋਂ ਤਕ ਤੁਸੀਂ ਆਪਣੇ ਆਪ ਬਿਹਤਰ ਨਹੀਂ ਹੋ ਜਾਂਦੇ - ਜੋ, ਇਸ ਧਰਮ-ਅੰਤ ਦੇ ਸਮੇਂ ਵਿਚ, ਬੁਧ ਦੇ ਸਮੇਂ ਵਿਚ ਨਾਲੋਂ ਕਾਫੀ ਹੋਰ ਮੁਸ਼ਕਲ ਹੈ। ਪਰ ਅਸੀਂ ਇਹ ਕਰ ਸਕਦੇ ਹਾਂ, ਅਤੇ ਅਸੀਂ ਹੁਣ ਤਕ ਇਹ ਕਰ ਸਕੇ ਹਾਂ; ਅਸੀਂ ਅਜ਼ੇ ਵੀ ਇਹ ਕਰਨਾ ਜ਼ਾਰੀ ਰਖ ਸਕਦੇ ਹਾਂ। ਅਤੇ ਅਸੀਂ ਦੁਖੀ ਲੋਕਾਂ ਜਾਂ ਜੀਵਾਂ ਨੂੰ ਨਹੀਂ ਛਡਾਂਗੇ ਜਦੋਂ ਤਕ ਅਸੀਂ ਅਜੇ ਜਿਉਂਦੇ ਹਾਂ। ਅਸੀਂ ਕੋਸ਼ਿਸ਼ ਕਰਦੇ ਹਾਂ, ਭਾਵੇਂ ਇਹ ਮੁਸ਼ਕਲ ਹੈ, ਇਹ ਭਾਰੇ ਕਰਮ ਹਨ, ਅਤੇ ਉਥੇ ਸਭ ਕਿਸਮ ਦੀਆਂ ਪਾਬੰਦੀਆਂ ਹਨ ਅਤੇ ਸੀਮਾਵਾਂ ਹਨ।

ਮਿਸਾਲ ਵਜੋਂ, ਜਿਵੇਂ ਮੈਂ ਹੁਣ ਆਪਣੀ ਜਿੰਦਗੀ ਜਿਉਂਦੀ ਹਾਂ, ਇਹ ਜਿਵੇਂ ਕੈਦ ਹੋਣ ਵਾਂਗ ਹੈ। ਇਥੋਂ ਤਕ ਮੈਂ ਬਾਹਰ ਵੀ ਨਹੀਂ ਤੁਰ-ਫਿਰ ਸਕਦੀ, ਇਥੋਂ ਤਕ ਬਸ ਕੁਝ ਸੌ ਮੀਟਰ ਦੂਰ ਇਕ ਸੈਰ ਲਈ ਨਹੀਂ ਜਾ ਸਕਦੀ ਜਾਂ ਕੁਝ ਅਜਿਹਾ। ਭਾਵੇਂ ਜੇਕਰ ਮੈਂ ਕੁਝ ਫੋਟੋ ਖਿਚਣੇ ਚਾਹਾਂ, ਮੈਨੂੰ ਦੇਖਣਾ ਪੈਂਦਾ ਕਿ ਸ਼ਾਇਦ ਉਹ ਜਗਾ ਖਾਲੀ ਹੈ, ਬਾਗ ਵਿਚ ਕੋਈ ਦੇਖ ਨਹੀਂ ਰਿਹਾ, ਜਾਂ ਦਰਵਾਜ਼ੇ ਤੋਂ ਕੁਝ ਕਦਮ ਦੂਰੀ ਤੇ ਲੈਂਦੀ ਹਾਂ ਜਦੋਂ ਇਹ ਇਕ ਸ਼ਾਂਤ ਸਮਾਂ ਹੁੰਦਾ ਹੈ, ਅਤੇ ਸਮੁਚੀ ਜਗਾ ਖਾਲੀ ਹੁੰਦੀ ਹੈ। ਅਤੇ ਫਿਰ ਜਦੋਂ ਮੈਂ ਵਾਪਸ ਆਉਂਦੀ ਹਾਂ, ਮੈਨੂੰ ਇਹਦੇ ਲਈ ਰੂਹਾਨੀ ਤੌਰ ਤੇ ਭੁਗਤਾਨ ਕਰਨਾ ਪੈਂਦਾ ਹੈ। ਮੈਨੂੰ ਇਹਦੇ ਲਈ ਹੋਰ ਵਧੇਰੇ ਲੰਮੇ ਸਮੇਂ ਲਈ ਅਭਿਆਸ ਕਰਨਾ ਪੈਂਦਾ ਹੈ। ਪਰ ਫਿਰ, ਇਹ ਕਦੇ ਕਦਾਂਈ ਕਾਫੀ ਵਿਆਸਤ ਹੈ। ਸੁਪਰੀਮ ਮਾਸਟਰ ਟੈਲੀਵੀਜ਼ਨ ਵਾਧੂ ਦਾ ਕੰਮ, ਓਹ ਮੇਰੇ ਰਬਾ - ਕਦੇ ਕਦਾਂਈ ਇਹ ਮਹਿਸੂਸ ਹੁੰਦਾ ਜਿਵੇਂ ਇਹ ਸਦਾ ਹੀ ਹੈ। ਕਲ ਸਵੇਰ ਤੋਂ ਲੈਕੇ ਹੁਣ ਤਕ, ਮੈਂ ਆਪਣੀਆਂ ਅਖਾਂ ਨਹੀਂ ਬੰਦ ਕੀਤੀਆਂ, ਕਿਉਂਕਿ ਸੁਪਰੀਮ ਮਾਸਟਰ ਟੈਲੀਵੀਜ਼ਨ ਉਤੇ ਮੇਰੇ ਇਕਲੀ ਲਈ ਬਹੁਤ ਜਿਆਦਾ ਕੰਮ ਹੈ। ਅਤੇ ਮੈਂ ਕੰਪਿਉਟਰਾਂ ਜਾਂ ਹਾਏ ਟੈਕ ਨਾਲ ਬਹੁਤੀ ਚੰਗੀ ਨਹੀਂ ਹਾਂ ਜਾਂ ਕੁਝ ਅਜਿਹਾ। ਸੋ ਕੁਝ ਅੰਗਰੇਜ਼ੀ ਸ਼ਬਦ ਲਭਣ ਲਈ ਜੋ ਮੈਂ ਭੁਲ ਗਈ ਹਾਂ ਕਿਵੇਂ ਇਸ ਨੂੰ ਸਹੀ ਤਰਾਂ ਲਿਖਣਾ ਹੈ ਜਾਂ ਇਸ ਦਾ ਅਰਥ ਜਾਨਣਾ, ਇਹਦੇ ਲਈ ਮੈਨੂੰ ਇਕ ਲੰਮਾਂ ਸਮਾਂ ਲਗਦਾ ਹੈ। ਮੈਨੂੰ ਇਕ ਡਿਕਸ਼ਨਰੀ ਬਾਹਰ ਕਢਣੀ ਪੈਂਦੀ ਹੈ ਅਤੇ ਇਹਦੇ ਉਤੇ ਸਾਰੀ ਜਗਾ ਦੇਖਣਾ ਪੈਂਦਾ ਹੈ। ਅਤੇ ਕਦੇ ਕਦਾਂਈ ਉਹ ਡਿਕਸ਼ਨਰੀ ਵਿਚ ਇਹ ਨਹੀਂ ਹੈ। ਮੇਰੇ ਨਾਲ ਮੇਰੇ ਕੋਲ ਸਿਰਫ ਇਕ ਹੀ ਹੈ; ਮੈਂ ਬਸ ਸਭ ਚੀਜ਼ ਨਹੀਂ ਚੁਕ ਸਕਦੀ ਜਦੋਂ ਮੈਂ ਭਜਦੀ ਹਾਂ।

ਕਦੇ ਕਦਾਂਈ, ਜੇਕਰ ਮੈਂ ਸੁਰਖਿਆ ਕਾਰਨਾਂ ਕਰਕੇ ਭਜਦੀ ਹੋਵਾਂ, ਮੇਰੇ ਕੋਲ ਸਿਰਫ ਇਕ ਜੋੜਾ ਕਪੜ‌ਿਆਂ ਦਾ ਹੁੰਦਾ ਹੈ ਆਪਣੇ ਸਰੀਰ ਤੇ ਅਤੇ ਹੈਂਡਬੈਗ। ਹੋਰ ਕੁਝ ਨਹੀਂ। ਹੋਰ ਸਭ ਚੀਜ਼ , ਮੈਂਨੂੰ ਸ਼ਾਇਦ ਕਿਸੇ ਹੋਰ ਵਿਆਕਤੀ ਨੂੰ ਬਾਅਦ ਵਿਚ ਭੇਜਣ ਲਈ ਕਹਿਣਾ ਪੈਂਦਾ, ਜਾਂ ਇਹਦੇ ਤੋਂ ਬਿਨਾਂ ਰਹਿਣਾ, ਜਾਂ ਇਹ ਰਾਹ ਦੇ ਵਿਚ ਖਰੀਦਣਾ। ਸੋ ਮੇਰੇ ਕੋਲ ਬਹੁਤੀਆਂ ਡਿਕਸ਼ਨਰੀਆਂ ਨਹੀਂ ਹੋ ਸਕਦੀਆਂ। ਮੇਰੇ ਕੋਲ 25 ਵੋਲੂਮ ਅੰਗਰੇਜ਼ੀ ਡਿਕਸ਼ਨਰੀਆਂ ਹਨ, ਬਹੁਤ ਮੋਟੀਆਂ ਕਿਤਾਬਾਂ। ਉਨਾਂ ਵਿਚੋਂ ਹਰ ਇਕ ਦਾ ਭਾਰ ਘਟੋ ਘਟ ਇਕ ਕਿਲੋ ਹੈ, ਅਤੇ ਬਹੁਤ ਮੋਟੀ ਅਤੇ ਬਹੁਤ ਵਡੀ। ਪਰ ਮੈਂ ਬਸ ਉਨਾਂ ਨੂੰ ਨਹੀਂ ਸਭ ਜਗਾ ਆਪਣੇ ਨਾਲ ਲਿਜਾ ਸਕਦੀ। ਮੈਂ ਉਨਾਂ ਨੂੰ ਲੈ ਕੇ ਗਈ ਸੀ ਕਦੇ ਕਦਾਂਈ ਪਹਿਲਾਂ ਵਖ ਵਖ ਦੇਸ਼ਾਂ ਨੂੰ, ਪਰ ਮੈਂ ਇਹ ਹੋਰ ਨਹੀਂ ਪੁਗਾ ਸਕਦੀ। ਇਹ ਉਨਾਂ ਸਮ‌ਿਆਂ ਵਿਚ ਸੀ ਜਦੋਂ ਮੈਂ ਅਜ਼ੇ ਲੋਕਾਂ ਦੇ ਨਾਲ ਰਹਿੰਦੀ ਸੀ। ਮੈਂ ਅਜੇ ਬਾਹਰ ਆਉਂਦੀ ਸੀ ਅਤੇ ਤੁਹਾਨੂੰ ਰੀਟਰੀਟ ਵਿਚ ਦੇਖਦੀ ਸੀ, ਜਾਂ ਤੁਹਾਨੂੰ ਰੋਜ਼ ਦੇਖਦੀ ਸੀ ਜਦੋਂ ਤੁਸੀਂ ਆਉਂਦੇ ਸੀ। ਪਰ ਹੁਣ, ਮੈਂ ਬਸ "ਘਰ ਵਿਚ ਗ੍ਰਿਫਤਾਰ ਹਾਂ," ਵਲੰਟੀਅਰ ਘਰ ਵਿਚ ਗ੍ਰਿਫਤਾਰ ਕੀਤੀ ਗਈ - ਕਿਤੇ ਨਹੀਂ ਜਾ ਸਕਦੀ, ਬਹੁਤਾ ਨਹੀਂ ਕਰ ਸਕਦੀ। ਮੈਂ ਸ਼ਿਕਾਇਤ ਨਹੀਂ ਕਰ ਰਹੀ। ਮੈਂ ਬਸ ਤੁਹਾਨੂੰ ਦਸ ਰਹੀ ਹਾਂ ਆਪਣੀ ਜਿੰਦਗੀ ਦੇ ਕੁਝ ਕੋਨੇ ਬਾਰੇ, ਕਿਉਂਕਿ ਤੁਸੀਂ ਜਾਣਨਾ ਚਾਹੁੰਦੇ ਹੋ।

ਤੁਸੀਂ ਦੇਖੋ, ਜਿਹੜਾ ਵੀ ਤੁਸੀਂ ਚਾਹੋਂ ਤੁਹਾਡਾ ਗੁਰੂ ਹੋਵੇ ਉਹਦੇ ਕੋਲ ਸ਼ਕਤੀ ਪ੍ਰਸਾਰਣ ਦੀ ਇਕ ਵੰਸ਼ ਹੋਣੀ ਜ਼ਰੂਰੀ ਹੈ। ਅਤੇ ਜੇਕਰ ਤੁਸੀਂ ਖੁਸ਼ਨਸੀਬ ਹੋ, ਤੁਸੀਂ ਇਕ ਗੁਰੂ ਲਭ ਲਵੋਂਗੇ, ਇਥੋਂ ਤਕ ਜੇਕਰ ਉਹ ਇਕ ਭਿਕਸ਼ੂ ਹੈ ਜਾਂ ਉਹ ਇਕ ਭਿਕਸ਼ਣੀ ਹੈ, ਪਰ ਉਸਦੇ ਕੋਲ ਇਕ ਉਸ ਦੀ ਹੋਂਦ ਅੰਦਰ ਉਸ ਦੇ ਸਤਿਗੁਰੂ ਤੋਂ ਗਿਆਨ ਦੀ ਵੰਸ਼ ਹੈ, ਫਿਰ ਤੁਸੀਂ ਸ਼ਾਇਦ ਉਨਾਂ ਦੇ ਅਸਲੀ ਗੁਰੂ ਨੂੰ ਦੇਖਣ ਦੇ ਯੋਗ ਹੋਵੋਂਗੇ, ਜਾਂ ਉਸ ਦਾ ਆਪਣਾ ਗੁਰੂ; ਜਾਂ ਸ਼ਾਇਦ ਉਹ ਖੁਦ ਆਪ ਇਕ ਗੁਰੂ ਹੈ।

ਗਿਆਨ ਦੀ ਵੰਸ਼ ਹਮੇਸ਼ਾਂ ਇਕੋ ਧਾਰਮਿਕ ਵਰਗ ਵਿਚ ਨਹੀਂ ਰਹਿੰਦੀ। ਇਹ ਕਿਸੇ ਹੋਰ ਕਿਸਮ ਦੇ ਧਰਮ ਵਿਚ ਜਾ ਸਕਦੀ ਹੈ, ਜੋ ਤੁਸੀਂ ਸੋਚਦੇ ਹੋ ਇਕ ਵਖਰਾ ਧਰਮ ਹੈ, ਪਰ ਇਹ ਇਸ ਤਰਾਂ ਨਹੀਂ ਹੈ। ਇਹ ਨਹੀਂ ਹੈ ਜਿਵੇਂ ਤੁਹਾਡੇ ਕੋਲ ਵਖਰਾ ਧਰਮ ਹੈ। ਬਸ ਜਿਵੇਂ ਸ਼ਕਿਆਮੁਨੀ ਬੁਧ ਇਕ ਗਿਆਨਵਾਨ ਗੁਰੂ ਸਨ, ਮਹਾਨ ਗਿਆਨਵਾਨ ਗੁਰੂ, ਅਤੇ ਉਨਾਂ ਨੇ ਆਪਣੀ ਰੂਹਾਨੀ ਵੰਸ਼ ਆਪਣੇ ਨਜ਼ਦੀਕੀ ਪੈਰੋਕਾਰਾਂ ਨੂੰ ਪ੍ਰਸਾਰਿਤ ਕੀਤੀ ਸੀ। ਅਤੇ ਇਹ ਨਜ਼ਦੀਕੀ ਪੈਰੋਕਾਰ ਬਾਹਰ ਗਏ ਅਤੇ ਦੂਜਿਆਂ ਨੂੰ ਸਿਖਾਇਆ, ਜਿਹੜਾ ਵੀ ਉਨਾਂ ਕੋਲ ਉਨਾਂ ਦੇ ਸਮੇਂ ਵਿਚ ਆਇਆ ਸੀ। ਅਤੇ ਉਥੇ ਇਥੋਂ ਤਕ ਉਨਾਂ ਵਿਚੋਂ ਦਸ ਸਨ, ਅਤੇ ਉਨਾਂ ਨੇ ਵਾਰੀ ਵਾਰੀ ਕੀਤਾ। ਜਾਂ ਸ਼ਾਇਦ ਉਨਾਂ ਕੋਲ ਸਿਰਫ ਇਕ ਭਿਕਸ਼ੂਆਂ ਦਾ ਨੇਤਾ ਸੀ ਜਿਸ ਨੇ ਸਭ ਪ੍ਰਸਾਰਣ/ਦੀਖਿਆ ਦਿਤੀ ਸੀ। ਅਤੇ ਬਾਅਦ ਵਿਚ ਜਦੋਂ ਉਹ ਭਿਕਸ਼ੂ ਗੁਜ਼ਰ ਗਿਆ ਅਤੇ ਨਿਰਵਾਣ ਨੂੰ ਚਲਾ ਗਿਆ, ਫਿਰ ਅਗਲਾ ਇਕ ਉਤਰਾਧਿਕਾਰੀ ਵਜੋਂ ਜ਼ਾਰੀ ਰਖੇਗਾ। ਅਤੇ ਅਗਲਾ, ਫਿਰ ਅਗਲਾ, ਸਾਰੇ ਰਾਹ ਬੁਧ ਤੋਂ ਰਾਹੂਲਾ ਤਕ। ਰਾਹੂਲਾ ਉਸ ਦਾ ਪੁਤਰ ਹੈ, ਦਸਵਾਂ ਉਤਰਾਧਿਕਾਰੀ। ਅਸੀਂ ਨਹੀਂ ਜਾਣਦੇ ਉਹ ਵੰਸ਼ ਕਿਥੇ, ਉਹ ਰੂਹਾਨੀ ਬਲਡਲਾਇਨ (ਖੂਨ ਦੀ ਰੇਖਾ) ਕਿਥੇ ਚਲੀ ਗਈ ਹੈ।

ਮਿਸਾਲ ਵਜੋਂ , ਜਦੋਂ ਬੁਧ ਜਿੰਦਾ ਸੀ, ਉਨਾਂ ਨੇ ਬਹੁਤ ਸਾਰੇ ਵਖ ਵਖ ਧਰਮਾਂ ਦੇ ਪਿਛੋਕੜਾਂ ਦੇ ਲੋਕਾਂ ਨੂੰ ਦੀਖਿਆ ਦਿਤੀ ਸੀ। ਸੋ ਉਨਾਂ ਕੋਲ ਸ਼ਾਇਦ ਬ੍ਰਾਹਮਣ ਪੈਰੋਕਾਰ ਸਨ, ਅਤੇ/ਜਾਂ ਮੁਸਲਮਾਨ ਪੈਰੋਕਾਰ ਜਾਂ ਕੋਈ ਹੋਰ ਪੁਰਾਣੇ ਰਵਾਇਤੀ ਧਰਮ ਦੇ, ਪਰ ਉਹ ਬੁਧ ਦੇ ਪੈਰੋਕਾਰ ਬਣ ਗਏ। ਪਰ ਕਿਉਂਕਿ ਬੁਧ ਜਿਵੇਂ ਇਕ ਤਾਨਾਸਾਹ ਨਹੀਂ ਸਨ, ਉਨਾਂ ਨੇ ਕਿਸੇ ਵੀ ਆਪਣੇ ਪੈਰੋਕਾਰਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦਿਤਾ। ਬਸ ਜਿਵੇਂ ਸਾਡੀ ਦੀਖਿਆ ਦੀ ਸਥਿਤੀ ਵਿਚ, ਮੈਂ ਕਹਿੰਦੀ ਹਾਂ ਤੁਸੀਂ ਆਪਣੇ ਧਰਮ ਦੀ ਪਾਲਣਾ ਕਰੋ ਅਤੇ ਕਰੋ ਜੋ ਵੀ ਤੁਸੀਂ ਆਪਣੇ ਧਰਮ ਦੀ ਰਸਮ ਨਾਲ ਕਰਦੇ ਹੋ। ਤੁਹਾਨੂੰ ਕੋਈ ਚੀਜ਼ ਬਦਲਣ ਦੀ ਨਹੀਂ ਲੋੜ।

Photo Caption: ਸਵਰਗਾਂ ਦੀ ਯਾਦ ਦਾ ਅਨੰਦ ਮਾਣੋ, ਪਰ ਸਵਰਗਾਂ ਨੂੰ ਲਭਣ ਦੀ ਕੋਸ਼ਿਸ਼ ਕਰੋ

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (7/10)
ਹੋਰ ਦੇਖੋ
ਸਭ ਤੋਂ ਨਵੀਨ ਵੀਡੀਓਆਂ
2024-12-28
38 ਦੇਖੇ ਗਏ
2024-12-27
295 ਦੇਖੇ ਗਏ
2024-12-26
719 ਦੇਖੇ ਗਏ
2024-12-26
7276 ਦੇਖੇ ਗਏ
33:33
2024-12-26
54 ਦੇਖੇ ਗਏ
ਸਾਂਝਾ ਕਰੋ
ਸਾਂਝਾ ਕਰੋ ਨਾਲ
ਵੀਡੀਓ ਏਮਬੈਡ ਕਰੋ
ਸ਼ੁਰੂਆਤ ਦਾ ਸਮਾਂ
ਡਾਓਨਲੋਡ
ਮੋਬਾਈਲ
ਮੋਬਾਈਲ
ਆਈਫੋਨ
ਐਨਡਰੌਏਡ
ਦੇਖੋ ਮੋਬਾਈਲ ਬਰਾਉਜ਼ਰ ਵਿਚ
GO
GO
Prompt
OK
ਐਪ
ਸਕੈਨ ਕਰੋ ਕਿਉ ਆਰ ਕੋਡ ਜਾਂ ਚੋਣ ਕਰੋ ਸਹੀ ਫੋਨ ਸਿਸਟਮ ਡਾਓਨਲੋਡ ਕਰਨ ਲਈ
ਆਈਫੋਨ
ਐਂਡਰੌਏਡ