ਖੋਜ
ਪੰਜਾਬੀ
 

ਗੁਰਗਦੀ ਸਭ ਤੋਂ ਇਕਲੇਪਣ ਵਾਲੀ ਸਥਿਤੀ ਹੈ, ਗਿਆਰਾਂ ਹਿਸਿਆਂ ਦਾ ਪੰਜਵਾਂ ਭਾਗ

ਵਿਸਤਾਰ
ਹੋਰ ਪੜੋ
ਮੈਂਨੂੰ ਇਕ ਪਿਤਾ ਅਤੇ ਮਾਤਾ ਸਮਾਨ ਸਮੇਂ ਬਣਨਾ ਪੈਂਦਾ ਹੈ। ਚਰਚ ਅਤੇ ਪੁਲੀਸ ਆਦਮੀ ਅਤੇ ਕੀ? ਫਰਿਸ਼ਤਾ ਅਤੇ... ਅਤੇ ਯਮ ਰਾਜ਼ਾ ਸਮਾਨ ਸਮੇਂ। ਤੁਸੀਂ ਉਹ ਨਾਂ ਜਾਣਦੇ ਹੋ? (ਨਹੀਂ।) ਹੇਠਾਂ ਵਾਲੇ ਸੰਸਾਰ ਦਾ ਰਾਜਾ। ਤੁਸੀਂ ਉਸ ਨੂੰ ਨਹੀਂ ਜਾਣਦੇ? (ਨਹੀਂ।) ਮੇਰਾ ਦੋਸਤ। ਜੇਕਰ ਤੁਸੀਂ ਆਪ ਨਾਲ ਚੰਗਾ ਵਿਵਹਾਰ ਨਹੀਂ ਕਰਦੇ, ਮੈਂ ਉਸ ਨੂੰ ਤੁਹਾਡੇ ਕੋਲ ਭੇਜਾਂਗੀ, ਅਤੇ ਕਹਾਂਗੀ, "ਖੈਰ, ਉਨਾਂ ਦਾ ਧਿਆਨ ਰਖੋ।" ਯਮ ਰਾਜਾ । ਕਰਮਾਂ ਦਾ ਰਾਜਾ। ਉਹ ਸਾਡਾ ਲੈਣੇ ਦੇਣੇ ਦੀ ਦੇਖ ਭਾਲ ਕਰਦਾ ਹੈ ਤਾਂਕਿ ਅਸੀਂ ਸਪਸ਼ਟ ਹੋਵਾਂਗੇ ਜਦੋਂ ਅਸੀਂ ਸੰਸਾਰ ਨੂੰ ਛਡ ਦਿੰਦੇ ਹਾਂ। ਅਤੇ ਜੇਕਰ ਅਸੀਂ ਸਾਫ ਨਹੀਂ ਹੁੰਦੇ, ਅਸੀਂ ਨਹੀਂ ਛਡ ਕੇ ਜਾ ਸਕਦੇ; ਸਾਨੂੰ ਵਾਪਸ ਆਉਣਾ ਪਵੇਗਾ। ਸੋ, ਸਤਿਗੁਰੂ ਨੂੰ ਕਦੇ ਕਦਾਂਈ ਉਸ ਕਰਮਾਂ ਦੇ ਰਾਜੇ ਦੀ ਭੂਮਿਕਾ ਨਿਭਾਉਣੀ ਪੈਂਦੀ ਹੈ, ਇਸ ਦਾ ਇਕ ਭਾਗ, ਤਾਂਕਿ ਅਖੌਤੀ ਪੈਰੋਕਾਰਾਂ ਦੇ ਕਰਮ ਤੁਰੰਤ ਸਾਫ ਕੀਤੇ ਜਾ ਸਕਣ। ਇਹਦੇ ਵਿਚ ਕੋਈ ਫਰਕ ਨਹੀਂ ਪੈਂਦਾ ਇਹ ਦੋਨੋਂ ਪਾਸ‌ਿਆਂ ਲਈ ਕਿਤਨਾ ਦਰਦਨਾਕ ਹੈ। ਤਾਂਕਿ ਜਦੋਂ ਉਹ ਇਸ ਸੰਸਾਰ ਨੂੰ ਛਡਦਾ ਹੈ, ਉਹ ਸਾਫ ਹੋਵੇਗਾ। ਤਾਂਕਿ ਉਹ ਸਾਫ ਹੋਵੇਗਾ, ਅਤੇ ਇਸ ਸੰਸਾਰ ਨੂੰ ਛਡ ਸਕਦਾ ਹੈ। ਸੋ, ਇਹ ਬਹੁਤ, ਬਹੁਤ ਮੁਸ਼ਕਲ ਹੈ।

ਮੈਂ ਤੁਹਾਡੇ ਲਈ ਬਹੁਤ ਖੁਸ਼ ਹਾਂ ਅਤੇ ਆਪਣੇ ਲਈ ਕਿ ਤੁਸੀ ਮੈਨੂੰ ਹਮੇਸ਼ਾਂ ਸਮਝਦੇ ਹੋ ਅਤੇ ਮੈਨੂੰ ਮਾਫ ਕਰਦੇ ਹੋ। ਭਾਵੇਂ ਤੁਸੀਂ ਨਹੀਂ ਸਮਝਦੇ ਮੈਂ ਕੀ ਕਰਦੀ ਹਾਂ, ਕਦੇ ਕਦਾਂਈ। ਤੁਸੀਂ ਨਹੀਂ ਸਮਝਦੇ ਮੈਂ ਉਸ ਵਿਆਕਤੀ ਨੂੰ ਕਿਉਂ ਝਿੜਕਾਂ ਦੇ ਰਹੀ ਹਾਂ, ਜਾਂ ਉਸ ਵਿਆਕਤੀ ਨੂੰ ਕਿਉਂ ਪਾਸੇ ਭੇਜ ਰਹੀ ਹਾਂ, ਜਾਂ ਉਸ ਵਿਆਕਤੀ ਨਾਲ ਤੁਹਾਡੇ ਨਾਲੋਂ ਵਧੇਰੇ ਖਾਸ ਵਿਹਾਰ ਕਿਉਂ ਕਰ ਰਹੀ ਹਾਂ। ਤੁਸੀਂ ਸ਼ਾਇਦ ਸਾਰਾ ਸਮਾਂ ਨਹੀਂ ਸਮਝਦੇ, ਪਰ ਮੈਂ ਬਹੁਤ ਆਭਾਰੀ ਹਾਂ ਅਤੇ ਖੁਸ਼ ਹਾਂ ਕਿ ਤੁਸੀਂ ਮੈਨੂੰ ਹਮੇਸ਼ਾਂ ਮਾਫ ਕਰ ਦਿੰਦੇ ਹੋ। ਭਾਵੇਂ ਜੇਕਰ ਤੁਸੀਂ ਨਹੀਂ ਜਾਣਦੇ ਜੇਕਰ ਇਹ ਸਹੀ ਹੈ ਜਾਂ ਗਲਤ, ਤੁਸੀਂ ਮੈਨੂੰ ਮਾਫ ਕਰਦੇ ਹੋ। ਉਹ ਪਹਿਲੇ ਹੀ ਮੇਰੇ ਲਈ ਬਹੁਤ ਚੰਗਾ ਹੈ ਅਤੇ ਤੁਹਾਡੇ ਲਈ ਚੰਗਾ ਹੈ। ਕਿਉਂਕਿ ਉਸ ਦਾ ਭਾਵ ਹੈ ਤੁਸੀਂ ਬਹੁਤ ਉਦਾਰਚਿਤ ਹੋ, ਤੁਸੀਂ ਬਹੁਤ ਸਹਿਣਸ਼ੀਲ ਹੋ, ਤੁਸੀਂ ਬਹੁਤ ਕੋਮਲ ਹੋ। ਅੰਦਰੋਂ ਬਹੁਤ ਸਿਆਣੇ। ਉਸ ਦਾ ਭਾਵ ਤੁਸੀਂ ਗਿਆਨ ਵਿਚ ਅਤੇ ਰੂਹਾਨੀ ਅਭਿਆਸ ਵਿਚ ਬਾਲਗ ਹੋ ਗਏ ਹੋ। ਅਤੇ ਇਹ ਤੁਹਾਡੇ ਲਈ ਬਹੁਤ, ਬਹੁਤ ਚੰਗਾ ਹੈ।

ਅਤੇ, ਬੇਸ਼ਕ, ਜੇਕਰ ਤੁਸੀਂ ਮੈਨੂੰ ਮਾਫ ਕਰਦੇ, ਮੈਂ ਬਹੁਤ ਆਰਾਮਦਾਇਕ ਮਹਿਸੂਸ ਕਰਦੀ, ਅਤੇ ਕੋਈ ਦਬਾਅ ਨਹੀਂ, ਕੋਈ ਗਲਤਫਹਿਮੀ ਨਹੀਂ, ਜਾਂ ਮਾੜੀ ਐਨਰਜ਼ੀ। ਉਹ, ਬਿਨਾਂਸ਼ਕ, ਤੁਹਾਡੇ ਲਈ ਵੀ ਚੰਗਾ ਹੈ। ਪਰ ਸਭ ਤੋਂ ਵਧ, ਇਹ ਤੁਹਾਡੇ ਲਈ ਬਹੁਤ, ਬਹੁਤ ਚੰਗਾ ਹੈ। ਇਸੇ ਕਰਕੇ ਮੈਂ ਖੁਸ਼ ਹਾਂ। ਅਤੇ ਮੈਂ ਉਮੀਦ ਕਰਦੀ ਹਾਂ ਤੁਸੀਂ ਇਸ ਸਪਰਿਟ ਵਿਚ ਰਹਿਣਾ ਜ਼ਾਰੀ ਰਖੋਂਗੇ ਅਤੇ ਚੀਜ਼ਾਂ ਨੂੰ ਚੇਤਨਤਾ ਦੀ ਇਕ ਵਧੇਰੇ ਡੂੰਘੇ ਪਧਰ ਵਿਚ ਸਮਝਣ ਦੀ ਕੋਸ਼ਿਸ਼ ਕਰੋਂਗੇ, ਨਾ ਕਿ ਬਾਹਰਲੀ ਦਿਖ ਤੋਂ। ਕਿਉਂਕਿ ਜੇਕਰ ਤੁਸੀਂ ਮੈਨੂੰ ਨਹੀਂ ਸਮਝਦੇ, ਮੈਂ ਸੰਸਾਰ ਵਿਚ ਸਭ ਤੋਂ ਇਕਲਾ ਵਿਆਕਤੀ ਹੋਵਾਂਗੀ। ਅਤੇ ਇਹ ਤੁਹਾਨੂੰ ਵੀ ਆਪਣੇ ਦਿਲ ਵਿਚ ਬਹੁਤ ਸਾਰਾ ਦਰਦ ਦੇਵੇਗਾ ਕਿਉਂਕਿ ਤੁਸੀਂ ਮੇਰੇ ਪ੍ਰਤੀ ਇਸ ਕਿਸਮ ਦੀ ਗਲਤਫਹਿਮੀ ਅਤੇ ਇਸ ਕਿਸਮ ਦੀ ਨਾਕਾਰਾਤਮਿਕ ਐਨਰਜ਼ੀ ਰਖਦੇ ਹੋ। ਉਹ ਤੁਹਾਡੇ ਰੂਹਾਨੀ ਅਭਿਆਸ ਵਿਚ ਵੀ ਰੁਕਾਵਟ ਹੈ। ਸੋ, ਕਿਸੇ ਪਖੋਂ ਵੀ, ਇਹ ਚੰਗਾ ਨਹੀਂ ਹੈ।

ਫੋਟੋ ਡਾਊਨਲੋਡ ਕਰੋ   

ਹੋਰ ਦੇਖੋ
ਸਾਰੇ ਭਾਗ  (5/11)